Tuesday, Feb 07th

Last update12:23:14 AM GMT

‘ਚੰਨ ਨੂੰ ਚਾਨਣੀ’ ਐਲਬਮ ਨੂੰ ਭਰਵਾਂ ਹੁੰਗਾਰਾ ਮਿਲਿਆ - ਸ਼ਰਨ ਚੀਮਾ

ਰੋਮ, 12 ਅਗਸਤ (ਟੇਕ ਚੰਦ ਜਗਤਪੁਰ) - ਤੰਦ ਇਕ ਵੀ ਨਾ ਤੱਕਲੇ ’ਤੇ ਪਾ ਕੇ ਦੇਖਿਆ ਕਿ ਧੁੱਪ ਚੜ ਗਈ ਸੋਹਣਿਆ, ਜਿਵੇਂ ਚੰਨ ਨੂੰ ਚਾਨਣੀ ਇੰਨਾ ਸਾਨੂੰ ਤੇਰੇ ਨਾਲ ਪਿਆਰ ਵੇ, ਇਦਾ ਨਹੀਂਓ ਨਿਭਦੇ ਪਿਆਰ ਸੋਹਣਿਆਂ ਵੇ  ਛੱਡ ਮਾਰਨੇ ਗਲੀ ਚ ਲਲਕਾਰੇ, ਅੱਧੀ ਰਾਤੀ ਅੱਖ ਖੁੱਲ ਗਈ, ਗੂੜੀ ਨੀਂਦ ’ਚ ਸੁੱਤੀ ਨੂੰ ਚੇਤਾ ਆ ਗਿਆ, ਮੇਰੇ ਰੂਪ ਦਾ ਸਰੂਰ ਦੇਖੀਂ ਚੜਦਾ ਵੇ ਦਾਰੂ ਦੀ ਕੀ ਲੋੜ ਸੋਹਣਿਆਂ ਅਤੇ ਹੋਰ ਅਨੇਕਾਂ ਹਿੱਟ ਗੀਤਾਂ ਨਾਲ ਚਰਚਿਤ ਮਾਣਮੱਤੀ ਗਾਇਕਾ ਸ਼ਰਨ ਚੀਮਾ ਨੇ ਇਟਲੀ ’ਚ ਉੱਘੇ ਪ੍ਰਮੋਟਰ ਸ: ਜਸਵੀਰ ਸਿੰਘ ਬਨਵੈਤ ਦੇ ਗ੍ਰਹਿ ਵਿਖੇ ਹੋਈ ਗੱਲਬਾਤ ਦੌਰਾਨ ਕਿਹਾ ਕਿ, ‘ਚੰਨ ਨੂੰ ਚਾਨਣੀ’ ਐਲਬਮ ਨੂੰ ਪੰਜਾਬੀ ਸਰੋਤਿਆਂ ਵੱਲੋਂ ਖੂਬ ਭਰਵਾ ਹੁੰਗਾਰਾ ਮਿਲ ਰਿਹਾ ਹੈ। ਸ਼ਰਨ ਚੀਮਾ ਆਪਣੇ ਯੂਰਪ ਦੌਰੇ ਦੌਰਾਨ ਇਟਲੀ, ਫਰਾਂਸ, ਹਾਲੈਂਡ ਤੋਂ ਇਲਾਵਾ ਇੰਗਲੈਂਡ, ਅਮਰੀਕਾ ’ਚ ਵੀ ਸੋ਼ਅ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ, ਇਸ ਐਲਬਮ ਦੇ ਚਾਰ ਗੀਤਾਂ ਦਾ ਵੀਡੀਓ ਫਿਲਮਾਂਕਣ ਹੋ ਚੁੱਕਾ ਹੈ ਜੋ ਵੱਖ-ਵੱਖ ਚੈਨਲਾਂ ’ਤੇ ਸਰੋਤਿਆਂ ਨੂੰ ਵੇਖਣ ਨੂੰ ਮਿਲ ਰਹੇ ਹਨ। ਇਸ ਐਲਬਮ ’ਚ ਗੀਤਾਂ ਦੇ ਰਚੇਤਾ ਜੱਸਾ ਫਤਿਹਪੁਰੀਆ, ਸ਼ੇਰਾ ਅਮਰੀਕ, ਸੱਜਣ, ਪ੍ਰਗਣ ਅਤੇ ਰਾਜਾ ਹਨ। ਬੀ ਡੀ ਐਨ ਮਿਉਜ਼ਕ ਕੰਪਨੀ ਦੇ ਬੈਨਰ ਹੇਠ ਰਿਲੀਜ਼ ਹੋਈ ਇਸ ਐਲਬਮ ਨੂੰ ਉੱਘੇ ਸੰਗੀਤਕਾਰ ਜੱਸੀ ਬ੍ਰਦਰਜ਼, ਜੋਤ ਬਡਿਆਲ ਅਤੇ ਦਿਲਖੁਸ਼ ਬ੍ਰਦਰਜ਼ ਨੇ ਸੰਗੀਤਕ ਧੁੰਨਾਂ ਨਾਲ ਸਿ਼ੰਗਾਰਿਆ ਹੈ। ਜਨਤਾ ਕਾਲਜ ਕਰਤਾਰਪੁਰ ’ਚ ਪੜ੍ਹਦਿਆਂ ਉਸ ਨੇ ਕਾਲਜ ’ਚ ਹੁੰਦੇ ਸੱਭਿਆਚਾਰਕ ਪ੍ਰੋਗਰਾਮਾਂ ’ਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਗਿੱਧਾ, ਸਿੱਠਣੀਆਂ, ਘੋੜੀਆਂ ਅਤੇ ਲੋਕ ਗੀਤਾਂ ਰਾਹੀਂ ਆਪਣੀ ਪਹਿਚਾਣ ਇਕ ਗਾਇਕਾ ਦੇ ਤੌਰ ’ਤੇ ਬਣਾ ਕੇ ਸੱਭਿਆਚਾਰਕ ਮੇਲਿਆਂ ’ਚ ਵੀ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ। ਬਚਪਨ ’ਚ ਪੰਜਾਬ ਦੇ ਪ੍ਰਸਿੱਧ ਢਾਡੀ ਜਥਾ ਗਿਆਨੀ ਟਹਿਲ ਸਿੰਘ ਜੋ ਸ਼ਰਨ ਚੀਮਾ ਦੇ ਨਾਨਾ ਜੀ ਸਨ ਤੋਂ ਪ੍ਰਭਾਵਿਤ ਹੋ ਕੇ ਗਾਉਣਾ ਸੁ਼ਰੂ ਕੀਤਾ। ਸੰਗੀਤ ਦੀਆਂ ਬਰੀਕੀਆਂ ਉੱਘੇ ਗਾਇਕ ਰੰਜਨ ਰੋਮੀ ਤੋਂ ਸਿੱਖ ਕੇ ਕੈਸੇਟ ਦੇ ਪਿੜ ’ਚ ਪੈਰ ਧਰਿਆ। ਸ਼ਰਨ ਚੀਮਾ ਨੇ ਪਹਿਲੀ ਐਲਬਮ 2007 ’ਚ ‘ਚਰਖੇ ਦੀ ਤੰਦ’ ਰਿਲੀਜ਼ ਕੀਤੀ। ਜਿਸ ਨੂੰ ਸਰੋਤਿਆਂ ਨੇ ਬੇਹੱਦ ਪਿਆਰ ਦੇ ਕੇ ਸ਼ਰਨ ਨੂੰ ਇਕ ਗਾਇਕ ਵਜੋਂ ਸਥਾਪਿਤ ਕੀਤਾ। ਅਨੇਕਾਂ ਮਾਨ ਸਨਮਾਨਾਂ ਨਾਲ ਸਨਮਾਨਿਤ ਸ: ਹਰਦੀਪ ਸਿੰਘ ਚੀਮਾ ਅਤੇ ਮਾਤਾ ਕੁਲਵੰਤ ਕੌਰ ਦੇ ਘਰ ਜਨਮੀ ਸ਼ਰਨ ਚੀਮਾ ਨੂੰ ਮੁਕੇਰੀਆਂ ਸੱਭਿਆਚਾਰਕ ਮੰਚ ਵੱਲੋਂ ਕਰਵਾਏ ਗਏ ਮੇਲੇ ’ਤੇ ‘ਮੇਲਿਆਂ ਦੀ ਮੱਲਿਕਾ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸ਼ਰਨ ਚੀਮਾ ਉੱਘੇ ਗਾਇਕ ਲੈਂਬਰ ਹੁਸੈਨਪੁਰੀ ਅਤੇ ਅਸੋ਼ਕ ਗਿੱਲ ਨਾਲ ਵੀ ਗਾ ਕੇ ਆਪਣੀ ਕਲ੍ਹਾ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਪ੍ਰਮਾਤਮਾ ਕਰੇ ਕੋਇਲ ਦੀ ਕੂਕ ਵਰਗੀ ਮਿੱਠੀ ਅਵਾਜ਼ ਦੀ ਮਲਿਕਾ ਸ਼ਰਨ ਚੀਮਾ ਭਵਿੱਖ ’ਚ ਵੀ ਆਪਣੀ ਸੰਗੀਤਕ ਅਵਾਜ਼ ਦੇ ਜਾਦੂ ਨੂੰ ਬਿਖੇਰਦੀ ਹੋਈ ਪੰਜਾਬੀ ਸਰੋਤਿਆਂ ਨੂੰ ਮੰਤਰ-ਮੁੰਗਧ ਕਰੀ ਰੱਖੇ!

Joomla Templates and Joomla Extensions by ZooTemplate.Com

Add comment


Security code
Refresh