Tuesday, Feb 07th

Last update12:23:14 AM GMT

ਪੰਜਾਬੀ ਗਾਇਕੀ ਦੇ ਨਗੀਨਿਆਂ ਨੇ ਕੀਲ ਕੇ ਨਚਾਇਆ ਪੰਜਾਬੀ ਭਾਈਚਾਰਾ

ਟਾਹਲੀ ਵੱਲੋਂ ਸਮੂਹ ਪੰਜਾਬੀ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ

ਮੋਦੇਨਾ ਵਿਖੇ ਆਪਣੀ ਯੂਰਪ ਫੇਰੀ ਦੇ ਆਖਿਰੀ ਲਾਈਵ ਸੋ਼ਅ ਮੌਕੇ ਪ੍ਰੋਗਰਾਮ ਪੇਸ਼ ਕਰਦੇ ਮਿਸ ਪੂਜਾ, ਮਨਜੀਤ ਰੂਪੋਵਾਲੀਆ, ਗੀਤਾ ਜੈਲਦਾਰ ਤੇ ਰੌਸ਼ਨ ਪ੍ਰਿੰਸ ਤੇ ਨਾਲ ਹੀ ਪ੍ਰੈੱਸ ਦਾ ਧੰਨਵਾਦ ਕਰਦੇ ਸਿੰਗਰ ਪ੍ਰਮੋਟਰ ਰੋਮੀ ਟਾਹਲੀ। ਫੋਟੋ : ਕੈਂਥ

ਰੋਮ, 16 ਅਗਸਤ (ਦਲਵੀਰ ਕੈਂਥ) - ਦੁਨੀਆਂ ਦੇ ਕੋਨੇ-ਕੋਨੇ ਵਿੱਚ ਵੱਸਦੇ ਪੰਜਾਬੀਆਂ ਦੇ ਚਹੇਤੇ ਕਲਾਕਾਰ ਦੀ ਟੀਮ (ਜਿਸ ਵਿੱਚ ਪ੍ਰਸਿੱਧ ਲੋਕ ਗਾਇਕਾ ਤੇ ਅਦਾਕਾਰਾ ਮਿਸ ਪੂਜਾ, ਅਦਾਕਾਰ ਤੇ ਗਾਇਕ ਰੌਸ਼ਨ ਪ੍ਰਿੰਸ, ਮਨਜੀਤ ਰੂਪੋਵਾਲੀਆ ਤੇ ਜੋ਼ਸੀਲਾ ਨੌਜਵਾਨ ਗਾਇਕ ਗੀਤਾ ਜੈਲਦਾਰ ਸ਼ਾਮਿਲ ਸਨ) ਨੂੰ ਪ੍ਰਸਿੱਧ ਸਿੰਗਰ ਪ੍ਰਮੋਟਰ ਸ੍ਰੀ ਵਰਿੰਦਰ ਉਰਫ਼ ਰੋਮੀ ਟਾਹਲੀ ਵੱਲੋਂ ਆਪਣੀ ਰੋਮੀ ਟਾਹਲੀ ਇੰਟਰਟੇਂਨਮੈਂਟ ਦੁਆਰਾ ਯੂਰਪ ਭਰ ਦੇ ਪੰਜਾਬੀ ਭਾਈਚਾਰੇ ਦੇ ਰੂਬਰੂ ਕਰਵਾਇਆ ਗਿਆ। ਇਸ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਕਾਫ਼ਲੇ ਨੇ ਆਪਣੀ ਯੂਰਪ ਫੇਰੀ ਦਾ ਆਖਿਰੀ ਸ਼ੋਅ ਇਟਲੀ ਦੇ ਪ੍ਰਸਿੱਧ ਸ਼ਹਿਰ ਮੋਦੇਨਾ ਵਿਖੇ ਪੰਜਾਬੀ ਕਲਚਰਲ ਯੂਥ ਕਲੱਬ ਮੋਦੇਨਾ ਦੇ ਸਹਿਯੋਗ ਨਾਲ ਕਰਵਾਇਆ। ਜਿਸ ਨੂੰ ਇਟਲੀ ਭਰ ਤੋਂ ਆਏ ਦਰਸ਼ਕਾਂ ਨੇ ਸਿਰਫ਼ ਪਸੰਦ ਹੀ ਨਹੀਂ ਕੀਤਾ ਸਗੋਂ ਪੰਜਾਬੀ ਗਾਇਕੀ ਦੇ ਨਗੀਨਿਆਂ ਦੀ ਗਾਇਕੀ ਕਲ੍ਹਾ ਵਿੱਚ ਮੰਤਰਮੁਗਧ ਹੋ ਕੇ ਮਿਸ ਪੂਜਾ, ਗੀਤਾ ਜੈਲਦਾਰ, ਮਨਜੀਤ ਰੂਪੋਵਾਲੀਆ ਤੇ ਰੌਸ਼ਨ ਪ੍ਰਿੰਸ ਦੇ ਪ੍ਰਸਿੱਧ ਸੋਲੋ ਤੇ ਦੋ-ਗਾਣਿਆਂ ਉੱਪਰ ਬਿਨਾਂ ਰੁਕੇ ਘੰਟਿਆਂ ਬੱਧੀ ਨੱਚਦੇ ਰਹੇ। ਪੰਜਾਬ ਦੇ ਗਾਇਕੀ ਖੇਤਰ ਵਿੱਚ ਆਪਣੀ ਸੁਰੀਲੀ ਤੇ ਬੁਲੰਦ ਅਵਾਜ਼ ਨਾਲ ਤਹਿਲਕਾ ਮਚਾਉਣ ਵਾਲੀ ਪੰਜਾਬ ਦੀ ਮਾਣਮੱਤੀ ਲੋਕ ਗਾਇਕਾ ਗੁਰਿੰਦਰ ਕੌਰ ਉਰਫ਼ ਮਿਸ ਪੂਜਾ, ਹਿੱਕ ਦੇ ਜੋਰ ਨਾਲ ਗਾਉਣ ਵਾਲੇ ਦਮਦਾਰ, ਜੋਸ਼ੀਲੇ, ਅਣਥੱਕ ਤੇ ਸੁਰਾਂ ਦੇ ਬੇਤਾਜ਼ ਬਾਦਸ਼ਾਹ ਪ੍ਰਸਿੱਧ ਪੰਜਾਬੀ ਗਾਇਕ ਮਨਜੀਤ ਰੂਪੋਵਾਲੀਆ, ਹਰਮੀਤ ਸਿੰਘ ਢੰਡਵਾੜ ਉਰਫ਼ ਗੀਤਾ ਜੈਲਦਾਰ ਤੇ ਰਾਜੀਵ ਕਪਲਿਸ ਉਰਫ਼ ਰੌਸ਼ਨ ਪ੍ਰਿੰਸ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ, ਉਹ ਯੂਰਪ ਰੈਣ-ਬਸੇਰਾ ਕਰਦੇ ਸਮੂਹ ਭਾਰਤੀ ਭਾਈਚਾਰੇ ਦੇ ਬਹੁਤ ਹੀ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਆਪਣੀ ਰੁਝੇਵਿਆਂ ਭਰੀ ਜਿੰਦਗੀ ਚੋਂ ਸਮਾਂ ਕੱਢਿਆ। ਇਟਲੀ ਦੇ ਪੰਜਾਬੀ ਭਾਈਚਾਰੇ ਸਬੰਧੀ ਉਕਤ ਕਲਾਕਾਰਾਂ ਨੇ ਕਿਹਾ, ਯੂਰਪ ਭਰ ਵਿੱਚ ਸਾਨੂੰ ਸਭ ਤੋਂ ਵੱਧ ਪਿਆਰ ਤੇ ਸਤਿਕਾਰ ਇਟਲੀ ਦੇ ਪੰਜਾਬੀਆਂ ਵੱਲੋਂ ਮਿਲਿਆ ਹੈ। ਜਿਸ ਨੂੰ ਉਹ ਸਦਾ ਹੀ ਯਾਦ ਰਖੱਣਗੇ ਅਤੇ ਇਟਲੀ ਦੁਬਾਰਾ ਆਉਣਾ ਲੋਚਦੇ ਰਹਿਣਗੇ। ਇਸ ਕਾਫ਼ਲੇ ਨਾਲ ਵਿਸ਼ਵ ਪ੍ਰਸਿੱਧ ਗੀਤਕਾਰ ਸੱਤੀ ਖੋਖੇਵਾਲੀਆ ਸਟਾਰਮੇਕਰ ਮਿਊਜਿ਼ਕ ਕੰਪਨੀ ਦੇ ਕਰਤਾ-ਧਰਤਾ ਵੀ ਯੂਰਪ ਦੇ ਪੰਜਾਬੀ ਭਾਈਚਾਰੇ ਦੀ ਸੇਵਾ ਵਿੱਚ ਪਹੁੰਚੇ। ਇਸ ਮੌਕੇ ਇਨ੍ਹਾਂ ਪੰਜਾਬੀ ਗਾਇਕੀ ਦੇ ਹੀਰਿਆਂ ਨੂੰ ਯੂਰਪ ਦੇ ਪੰਜਾਬੀ ਭਾਈਚਾਰੇ ਦੇ ਰੂਬਰੂ ਕਰਵਾਉਣ ਵਾਲੇ ਸ੍ਰੀ ਰੋਮੀ ਟਾਹਲੀ ਨੇ ਕਿਹਾ ਕਿ, ਉਹ ਯੂਰਪ ਦੇ ਸਮੂਹ ਭਾਈਚਾਰੇ ਦੇ ਤਹਿ-ਦਿਲੋਂ ਧੰਨਵਾਦੀ ਹਨ, ਜਿਨ੍ਹਾਂ ਮਿਸ ਪੂਜਾ ਲਾਈਵ ਸੋ਼ਅਜ਼ ਨੂੰ ਹਰ ਪੱਖੋਂ ਭਰਪੂਰ ਸਹਿਯੋਗ ਦਿੱਤਾ। ਇਟਲੀ ਵਿੱਚ ਸੋ਼ਅਜ ਨੂੰ ਸਫ਼ਲਤਾਪੂਰਵਕ ਨ੍ਹੇਪਰੇ ਚਾੜ੍ਹਨ ਲਈ ਉਹ ਰਾਏ ਇੰਟਰਟੇਨਰਜ਼, ਢਿੱਲੋਂ ਕੰਪਨੀ, ਸਿ਼ਵ ਟਰੈਵਲ, ਅਨਿਲ ਸ਼ਰਮਾ ਤੇ ਪੰਜਾਬੀ ਕਲਚਰਲ ਯੂਥ ਕਲੱਬ ਮੋਦੇਨਾ, ਪ੍ਰਸਿੱਧ ਕੂਮੈਂਟੇਟਰ ਪੱਪਾ ਸਿੰਘਪੁਰੀਆ, ਭੱਟੀ ਸਾਊਂਡ, ਸੈਣੀ ਸਾਊਂਡ ਤੇ ਸਮੂਹ ਪ੍ਰਿੰਟ ਮੀਡੀਆ ਇਟਲੀ ਦੇ ਕੋਟਿ-ਕੋਟਿ ਧੰਨਵਾਦੀ ਹਨ ਜਿਨ੍ਹਾਂ ਸਮੂਹ ਪ੍ਰੋਗਰਾਮਾਂ ਨੂੰ ਚਾਰ ਚੰਨ ਲਗਾਉਣ ਵਿੱਚ ਬਹੁਤ ਸਹਿਯੋਗ ਦਿੱਤਾ। ਰੋਮੀ ਟਾਹਲੀ ਦੇ ਇਸ ਯਾਦਗਾਰੀ ਯੂਰਪ ਦੌਰੇ ਮੌਕੇ ਮਨਪ੍ਰੀਤ ਕੈਂਥ (ਭਰਾ ਮਿਸ ਪੂਜਾ), ਸਿੰਗਰ ਪ੍ਰਮੋਟਰ ਬਾਲੀ ਕਲਸੀ ਹਾਲੈਂਡ, ਨਿੱਕ ਚੌਹਾਨ ਤੇ ਸ: ਹਰਪ੍ਰੀਤ ਸਿੰਘ ਗਾਖਲ ਆਦਿ ਵੀ ਮੌਜੂਦ ਸਨ। ਇਟਲੀ ਦੇ ਸਮੂਹ ਮਿਸ ਪੂਜਾ ਲਾਈਵ ਸੋ਼ਅਜ਼ ਵਿੱਚ ਮੰਚ ਸੰਚਾਲਨ ਯੂਰਪ ਦੇ ਪ੍ਰਸਿੱਧ ਮੰਚ ਸੰਚਾਲਕ ਪੱਪਾ ਸਿੰਘਪੁਰੀਆ ਨੇ ਕੀਤਾ।

Joomla Templates and Joomla Extensions by ZooTemplate.Com

Add comment


Security code
Refresh