ਰਿਜੋਇਮੀਲੀਆ (ਇਟਲੀ) 15 ਜਨਵਰੀ (ਹਰਦੀਪ ਸਿੰਘ ਕੰਗ) - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨ ਪੰਜਾਬ ਦੀ ਮਿਊਜ਼ੀਕਲ ਗਰੁੱਪ ਇਟਲੀ ਅਤੇ ਰਾਏ ਪ੍ਰੋਡਕਸ਼ਨ ਮਿਊਜ਼ਕ ਕੰਪਨੀ ਵੱਲੋਂ ਨਵੇਂ ਸਾਲ ਨੂੰ ਸਮਰਪਿਤ ਪਰਿਵਾਰਕ ਸੱਭਿਆਚਾਰਕ ਮੇਲਾ 21 ਜਨਵਰੀ ਨੂੰ ਇਟਲੀ ਦੇ ਸ਼ਹਿਰ ਸਨ ਮਰਤੀਨੋ ਇਨ ਰੀਉ (ਰਿਜੋਇਮੀਲੀਆ) ਵਿਖੇ ਕਰਵਾਇਆ ਜਾ ਰਿਹਾ ਹੈ। ਯੂਰਪ ਦੇ ਨਾਮਵਰ ਲੋਕ ਗਾਇਕ ਪੰਮਾ ਲਸਾੜੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ, ਇਸ ਮੇਲੇ ਵਿਚ ਇਸ ਸਾਲ ਦੀ ਮਿਸ ਇੰਡੀਆ ਇਨ ਇਤਾਲੀਆ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਤੇ ਅੰਕਿਤਾ ਅਰੋੜਾ ਦੇ ਪਿਤਾ ਵਿਪਨ ਅਰੋੜਾ ਵੀ ਮੇਲੇ 'ਤੇ ਵਿਸ਼ੇਸ਼ ਰੂਪ ਵਿਚ ਪੁਹੰਚ ਰਹੇ ਹਨ। ਇਸ ਮੇਲੇ 'ਤੇ ਇਟਲੀ ਦੇ ਨਾਮਵਰ ਕਲਾਕਾਰਾਂ ਤੋਂ ਇਲਾਵਾ ਇੰਗਲੈਂਡ ਤੋਂ ਵਿਸ਼ੇਸ਼ ਤੌਰ 'ਤੇ ਪੰਜਾਬੀ ਲੋਕ ਗਾਇਕ ਦਮਨ ਮਾਹਲ ਪਹੁੰਚ ਰਿਹਾ ਹੈ। ਇਟਲੀ ਦੇ ਕਲਾਕਾਰਾਂ ਵਿਚ ਪੰਜਾਬੀ ਲੋਕ ਗਾਇਕ ਪੰਮਾ ਲਸਾੜੀਆ, ਜਸਵਿੰਦਰ ਲਾਲੀ, ਸੁਨਿੰਦਰ ਸੋਨੂੰ, ਸੁਖਵਿੰਦਰ ਹਮਦਰਦ, ਰੇਸ਼ਮ ਪਾਲਾਵਾਲਾ, ਪੰਕਜ ਕੁਮਾਰ ਅਤੇ ਮੁਨੀਸ਼ ਲਿੱਧੜ ਦੇ ਨਾਮ ਵਰਨਣਯੋਗ ਹਨ। ਪੰਜਾਬ ਦਾ ਲੋਕ ਨਾਚ ਭੰਗੜਾ ਮਾਣ ਪੰਜਾਬ ਦਾ ਭੰਗੜਾ ਗਰੁੱਪ ਵੱਲੋਂ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪ੍ਰਸਿੱਧ ਸਟੇਜ਼ ਪ੍ਰਫਾਰਮਰ ਅਤੇ ਮਾਡਲ ਮਿਸ ਜਸਪ੍ਰੀਤ ਜੱਸ ਅਪਣੀ ਕਲਾ ਦਾ ਪ੍ਰਦਰਸ਼ਣ ਕਰੇਗੀ। ਇਸ ਮੌਕੇ 'ਤੇ ਮਿਸ ਇੰਡੀਆ ਇਨ ਇਤਾਲੀਆ ਅੰਕਿਤਾ ਅਰੋੜਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮੇਲੇ ਦੀ ਸਟੇਜ਼ ਕੰਮਪੇਰਿੰਗ ਟੀਵੀ ਪ੍ਰਜੈਂਟਰ ਸਰਬਜੀਤ ਸਿੰਘ ਢੱਕ ਅਤੇ ਜੀਤਾ ਦੂਰਦਰਸ਼ਨ ਕਰਨਗੇ। ਆਪ ਸਾਰਿਆ ਨੂੰ ਪਰਿਵਾਰਾਂ ਸਮੇਤ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।
ਮਿਸ ਇੰਡੀਆ ਇਨ ਇਤਾਲੀਆ ਦਾ ਵਿਸ਼ੇਸ਼ ਸਨਮਾਨ ਹੋਵੇਗਾ
- Sunday, 15 January 2012 20:59














