Saturday, May 19th

Last update11:08:48 PM GMT

ਮਨੈਰਬੀਓ ਵਿਖੇ ਪੰਜਾਬੀ ਟੈਲੀ ਫ਼ਿਲਮ "ਅੱਤੂ ਖੋਜੀ" ਰਿਲੀਜ਼ ਕੀਤੀ ਗਈ

altਮਨੈਰਬੀਓ (ਇਟਲੀ) 15 ਜਨਵਰੀ (ਹਰਦੀਪ ਸਿੰਘ ਕੰਗ) - ਇਟਲੀ ਦੇ ਸੁਰੀਲਾ ਫ਼ਿਲਮ ਪ੍ਰੋਡਕਸ਼ਨ ਇਟਲੀ ਦੁਆਰਾ ਤਿਆਰ ਕੀਤੀ ਗਈ ਪੰਜ ਦਰਿਆ ਵਿਰਾਸਤ ਫਾਉਂਡੇਸ਼ਨ ਦੀ ਸ਼ਾਨਦਾਰ ਪੇਸ਼ਕਸ਼ ਪੰਜਾਬੀ ਟੈਲੀ ਫ਼ਿਲਮ "ਅੱਤੂ ਖੋਜੀ" ਬ੍ਰੇਸ਼ੀਆ ਨੇੜ੍ਹਲੇ ਸ਼ਹਿਰ ਮਨੈਰਬੀਓ ਵਿਖੇ 14 ਜਨਵਰੀ ਨੂੰ ਪੂਰੇ ਜੋਰਾਂ ਸ਼ੋਰਾਂ ਨਾਲ ਰਿਲੀਜ਼ ਕੀਤੀ ਗਈ। ਇਸ ਫ਼ਿਲਮ ਦੇ ਪਹਿਲੇ ਸ਼ੋਅ ਦਾ ਉਦਘਾਟਨ ਮਨੈਰਬੀਓ ਵਿਖੇ ਇਕ ਰਸਮੀ ਸਮਾਰੋਹ ਦੌਰਾਨ ਸੁਰੀਲਾ ਫਿਲਮ ਪ੍ਰੋਡਕਸ਼ਨਜ਼ ਇਟਲੀ ਦੇ ਤਰਸੇਮ ਸੁਰੀਲਾ, ਮਿਊਜ਼ਕ ਡਾਇਰੈਕਟਰ ਪੰਕਜ ਕੁਮਾਰ, ਬਲਵੀਰ ਕੁਮਾਰ ਗੇਧੀ, ਗਾਇਕ ਸੁਨਿੰਦਰ ਸੋਨੂੰ, ਗਾਇਕ ਸਾਬਰ ਅਲੀ ਅਤੇ ਬੂਟਾ ਸਿੰਘ ਗਿੱਲ ਦੁਆਰਾ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਮੌਕੇ ਮੀਰਾਸੋਲ (ਐਮ ਡੀ ਸੋਲ ਐਂਡ ਸੁਰੀਲਾ ਟਰੈਵਲਿੰਗ ਏਜੰਸੀ) ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਇਸ ਮੌਕੇ ਪੰਜਾਬੀ ਸਿਨੇਮਾ ਜਗਤ ਦੀਆਂ ਅਤੇ ਸੰਗੀਤ ਖੇਤਰ ਦੀਆਂ ਅਨੇਕਾਂ ਨਾਮੀ ਸ਼ਖਸੀਅਤਾਂ ਹਾਜਰ ਸਨ। ਫਿਲਮ ਦਾ ਪਹਿਲਾ ਸ਼ੋਅ ਬਿਲਕੁਲ ਮੁਫ਼ਤ ਦਿਖਾਇਆ ਗਿਆ। ਮੱਧਵਰਗੀ ਜੀਵਨ ਦੀਆਂ ਸਮੱਸਿਆਵਾਂ, ਸਮਾਜ ਵਿੱਚ ਹੋ ਰਹੇ ਪਰਿਵਰਤਨਾਂ ਅਤੇ ਹਾਸੇ ਠੱਠਿਆਂ 'ਤੇ ਅਧਾਰਿਤ ਇਸ ਫ਼ਿਲਮ "ਅੱਤੂ ਖੋਜੀ" ਦੇ ਨਿਰਮਾਤਾ ਤਜਿੰਦਰਪਾਲ ਧੀਰ ਅਤੇ ਰਵੀ ਜੱਸਲ ਹਨ। ਫ਼ਿਲਮ ਦੇ ਨਿਰਦੇਸ਼ਕ ਰਜੀਵ ਸ਼ਰਮਾ ਹਨ। ਫਿਲਮ ਦਾ ਸੰਗੀਤ ਉੱਘੇ ਸੰਗੀਤਕਾਰ ਦੇਸ ਰਾਜ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਫਿਲਮ ਵਿੱਚ ਮੁੱਖ ਭੂਮਿਕਾਵਾਂ ਸੇਮੂਅਲ ਜੋਹਨ, ਗੁਨੀਤ ਕੌਰ, ਸੀਦਸ਼ਕਾਂ, ਤਜਿੰਦਰ ਥਿੰਦ ਅਤੇ ਮਾਇਕਲ ਨੇ ਬਾਖੂਬੀ ਨਿਭਾਈਆਂ ਹਨ। ਫਿਲਮ ਦੇ ਪਹਿਲੇ ਸ਼ੋਅ ਦੇ ਉਦਘਾਟਨ ਸਮੇਂ ਹੋਰਨਾਂ ਤੋਂ ਇਲਾਵਾ ਗੁਰਭੇਜ ਸਿੰਘ, ਦਲਜੀਤ ਸਿੰਘ, ਸੁਖਪ੍ਰੀਤ ਸਿੰਘ, ਸੁਖਦੇਵ ਸਿੰਘ, ਵਰਿੰਦਰ ਪਾਲ ਸਿੰਘ, ਸੁਸ਼ੀਤ ਕੁਮਾਰ, ਬੰਟੀ ਮਨੈਰਬਿਓ ਆਦਿ ਵੀ ਹਾਜਰ ਸਨ।

Joomla Templates and Joomla Extensions by ZooTemplate.Com

Add comment


Security code
Refresh