ਇੰਡੋ ਪਾਕ ਪੰਜਾਬੀ ਸੱਥ ਬਰੇਸ਼ੀਆ ਵੱਲੋਂ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਸ਼ਾਇਰਾਂ ਦੇ ਕਰਵਾਏ ਪਲੇਠੇ ਮੁਸ਼ਾਇਰੇ ਦੀਆਂ ਝਲਕੀਆਂ।
-
Click to enlarge
Click to enlarge
-
Click to enlarge
Click to enlarge
-
Click to enlarge
Click to enlarge
-
Click to enlarge
Click to enlarge
-
Click to enlarge
Click to enlarge
-
Click to enlarge
Click to enlarge
ਬਰੇਸ਼ੀਆ (ਇਟਲੀ) 18 ਜਨਵਰੀ (ਕੈਂਥ) - ਬਰੇਸ਼ੀਆ ਦੇ ਸੀ ਜੀ ਈ ਐਲ ਦੇ ਹਾਲ 'ਚ ਇੰਡੋ ਪਾਕ ਪੰਜਾਬੀ ਸੱਥ ਵੱਲੋਂ ਪਹਿਲਾ ਅੰਤਰਰਾਸ਼ਟਰੀ ਮੁਸ਼ਾਇਰਾ ਕਰਵਾਇਆ ਗਿਆ। ਜਿਸ ਵਿੱਚ ਲਹਿੰਦੇ ਤੇ ਚੜਦੇ ਪੰਜਾਬ ਦੇ ਸ਼ਾਇਰਾਂ ਨੇ ਵਧ ਚੜ੍ਹ ਕੇ ਹਾਜਰੀ ਲਗਵਾਈ। ਮੰਚ ਸੰਚਾਲਕ ਹੁਸਨੇਨ ਸਲੀਮ ਮਨਚਲਾ ਨੇ ਸਭ ਤੋਂ ਪਹਿਲਾਂ ਚੌਧਰੀ ਕੇਸਰ ਨੂੰ ਸੱਦਾ ਦਿੱਤਾ। ਜਿਸ ਨੇ ਅੱਲਾ ਤੂੰ ਸਭ ਦਾ ਰਾਖਾ ਗਾ ਕੇ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਜਗਦੀਸ਼ ਸੌਂਧੀ ਨੇ ਰਾਣਾ ਅਠੋਲਾ ਦਾ ਗੀਤ ਨਵਾਂ ਸਾਲ ਖੁਸ਼ੀ ਦਾ ਲਿਆਂਈ ਸੱਚੇ ਪਾਤਸ਼ਾਹ ਗਾ ਕੇ ਸਭ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਮੁਹੰਮਦ ਸ਼ਰੀਫ ਚੀਮਾ ਨੇ ਪਾਕਿ ਸਰਕਾਰ ਨੂੰ ਭੰਡਦੀ ਇਕ ਕਵਿਤਾ ਸੁਣਾਈ। ਉਹਨਾਂ ਤੋਂ ਬਾਅਦ ਮਨਜੀਤ ਨੱਥੂਚਾਹਲੀਆ ਨੇ ਅਪਣੀ ਇਕ ਗਜ਼ਲ ਰਾਹੀਂ ਹਾਜਰੀ ਲਗਵਾਈ। ਜਾਵੇਦ ਇਕਬਾਲ ਨੇ ਪ੍ਰਦੇਸ 'ਤੇ ਲਿਖਿਆ ਵਿਅੰਗ ਸੁਣਾ ਕੇ ਸਰੋਤਿਆਂ ਨੂੰ ਵਾਹ ਵਾਹ ਕਰਨ ਲਈ ਮਜਬੂਰ ਕਰ ਦਿੱਤਾ। ਇਸ ਤਰ੍ਹਾਂ ਸ਼ਾਮ ਤੱਕ ਇਕ ਲਹਿੰਦੇ ਤੇ ਇਕ ਚੜਦੇ ਪੰਜਾਬ ਦੇ ਕਵੀਆਂ ਨੇ ਸਰੋਤੇ ਕੀਲੀ ਰੱਖੇ। ਪ੍ਰਭਜੀਤ ਨਰਵਾਲ ਨੇ ਆਪਣੀ ਇਕ ਨਵੀਂ ਰਚਨਾ ਨਾਲ ਹਾਜਰੀ ਲਗਵਾਈ। ਰਾਜੂ ਹਠੂਰ ਨੇ ਆਪਣੀ ਕਵਿਤਾ ਤੂੰ ਆਇਆ ਨਾ ਸੁਣਾਈ, ਕਾਮਰੇਡ ਪਵਨ ਕੁਮਾਰ,ਵਾਸ ਦੇਵ ਬੈਰਗਾਮੋ,ਰਾਣਾ ਅਠੋਲਾ, ਜਸਵੀਰ ਰੰਧਾਵਾ, ਜਤਿੰਦਰ, ਮਲਿਕ ਨਸੀਰ ਅਹਿਮਦ, ਸਈਅਦ ਰਾਜਾ ਉਲ ਹਕ, ਚੌਧਰੀ ਅਨਵਰ ਉਲ ਹਕ, ਪ੍ਰੋਫੈਸਰ ਬਲਦੇਵ ਸਿੰਘ, ਚੌਧਰੀ ਕੇਸਰ, ਵਿਸਾਰਤ ਜਜਬੀ, ਅਸ਼ੋਕ ਕੁਮਾਰ, ਸੰਜੀਵ ਕੁਮਾਰ, ਅਲੀ ਨਾਜਾਬ, ਲਾਲਾ ਮੁਸਤਫਾ ਆਦਿ ਨੇ ਹਾਜਰੀ ਲਗਵਾਈ। ਇਹ ਜਾਣਕਾਰੀ ਪ੍ਰੈੱਸ ਨੂੰ ਕਾਮਰੇਡ ਪਵਨ ਕੁਮਾਰ ਅਤੇ ਹੁਸਨੇਨ ਸਲੀਮ ਮਨਚਲਾ ਨੇ ਦਿੱਤੀ।














