Saturday, May 19th

Last update11:08:48 PM GMT

ਗਾਇਕ ਰੰਧਾਵਾ ਦਾ ਗੀਤ "ਗਲ ਵਿੱਚ ਖੰਡਾ" ਕੈਨੇਡਾ ਦੇ ਪ੍ਰੋਗਰਾਮ ਦੇਸ ਪ੍ਰਦੇਸ 'ਚ ਹੋਵੇਗਾ ਰਿਲੀਜ਼

altਆਰੇਸੋ (ਇਟਲੀ) 21 ਜਨਵਰੀ (ਬਲਵਿੰਦਰ ਸਿੰਘ ਚਾਹਲ ਮਾਧੋ ਝੰਡਾ) - ਇਟਲੀ ਵਿੱਚ ਉੱਭਰਦੇ ਗਾਇਕ ਅਵਤਾਰ ਰੰਧਾਵਾ ਜਿੱਥੇ ਅੱਜਕਲ੍ਹ ਸਟੇਜਾਂ 'ਤੇ ਛਾਏ ਹੋਏ ਹਨ, ਉੱਥੇ ਪਿੱਛੇ ਜਿਹੇ ਅਵਤਾਰ ਰੰਧਾਵਾ ਨੇ ਆਪਣੀ ਇੱਕ ਸੋਲੋ ਗੀਤਾਂ ਦੀ ਐਲਬਮ ਵੀ ਸਰੋਤਿਆਂ ਦੇ ਰੂਬਰੂ ਕੀਤੀ ਸੀ, ਜਿਸ ਨੂੰ ਕਿ ਬੇਹੱਦ ਪਸੰਦ ਕੀਤਾ ਗਿਆ ਸੀ। ਹੁਣ ਅਵਤਾਰ ਨੇ ਇੱਕ ਧਾਰਮਿਕ ਗੀਤ "ਗਲ ਵਿੱਚ ਖੰਡਾ" ਰਿਕਾਰਡ ਕਰਵਾਇਆ ਹੈ। ਜੋ ਕਿ ਅੱਜਕਲ੍ਹ ਆਮ ਹੀ ਨੌਜਵਾਨ ਵਰਗ ਵੱਲੋਂ ਆਪਣੇ ਸਰੀਰ 'ਤੇ ਖੁਣਵਾਏ ਅਤੇ ਗਹਿਣੇ ਦੇ ਰੂਪ ਵਿੱਚ ਵਰਤੇ ਜਾਂਦੇ ਇਸ ਧਾਰਮਿਕ ਚਿੰਨ੍ਹ ਦੀ ਹੋ ਰਹੀ ਦੁਰਵਰਤੋਂ 'ਤੇ ਇੱਕ ਚੋਟ ਹੈ। ਜਿਸਨੂੰ ਪਹਿਲਾਂ ਸਰੋਤਿਆਂ ਨੇ ਇੰਟਰਨੈੱਟ 'ਤੇ ਸੁਣਿਆ ਹੈ ਅਤੇ ਇਹ ਗੀਤ ਚਰਚਿਤ ਵੀ ਬਹੁਤ ਹੋਇਆ ਹੈ। ਹੁਣ ਇਸ ਨੂੰ ਕੈਨੇਡਾ ਵਿੱਚ ਪਹਿਲੀ ਵਾਰ ਸਰੋਤਿਆਂ ਸਾਹਮਣੇ ਟੈਲੀਵੀਜ਼ਨ 'ਤੇ ਪੇਸ਼ ਕਰਨ ਜਾ ਰਹੇ ਹਨ ਬਲਜਿੰਦਰ ਸਿੰਘ ਅਟਵਾਲ ਆਪਣੇ ਪ੍ਰੋਗਰਾਮ ਦੇਸ ਪ੍ਰਦੇਸ ਵਿੱਚ। ਜਿਸ ਨੂੰ ਮਿਊਜ਼ਿਕ ਵੇਵ ਕੰਪਨੀ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਇਸ ਗੀਤ ਦੇ ਗੀਤਕਾਰ ਹਨ ਜਰਮਨ ਵਾਸੀ ਬਲਵਿੰਦਰ ਮਹਿਮੀ, ਸੰਗੀਤਕਾਰ ਹਨ ਜੀਤੀ ਅਤੇ ਵੀਡੀਉ ਤਿਆਰ ਕੀਤੀ ਹੈ ਅੰਮ੍ਰਿਤਪਾਲ ਬਿੱਲਾ ਨੇ। ਅਵਤਾਰ ਨੇ ਦੱਸਿਆ ਕਿ, ਜਲਦ ਹੀ ਇਸ ਗੀਤ ਨੂੰ ਯੂਰਪ ਵਿੱਚ ਵੀ ਲਾਂਚ ਕੀਤਾ ਜਾਵੇਗਾ। ਅਵਤਾਰ ਨੇ ਆਪਣੇ ਵੱਲੋਂ ਇਸ ਗੀਤ ਦੇ ਨਿਰਮਾਣ ਲਈ ਇਟਲੀ ਵਾਸੀ ਪੰਕਜ, ਰਾਜੂ ਹਠੂਰੀਆ, ਜੱਸੀ ਬਨਵੈਤ ਅਤੇ ਆਪਣੇ ਸਮੂਹ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Joomla Templates and Joomla Extensions by ZooTemplate.Com

Add comment


Security code
Refresh