Saturday, May 19th

Last update11:08:48 PM GMT

ਸਨ ਮਰਤੀਨੋ ਇਨ ਰੀਉ ਵਿਖੇ ਸੱਭਿਆਚਾਰਕ ਮੇਲੇ 'ਤੇ ਲੱਗੀਆਂ ਰੌਣਕਾਂ

ਇਟਲੀ ਦੇ ਸ਼ਹਿਰ ਸੰਨ ਮਰਤੀਨੋ ਵਿਖੇ ਹੋਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਗੀਤ ਪੇਸ਼ ਕਰਦੇ ਹੋਏ ਪ੍ਰਸਿੱਧ ਗਾਇਕ ਪੰਮਾ ਲਸਾੜੀਆ ਅਤੇ ਹੋਰ।

ਤਸਵੀਰਾਂ ਅਤੇ ਵੇਰਵਾ : ਹਰਦੀਪ ਸਿੰਘ ਕੰਗ

altਰੋਮ (ਇਟਲੀ) 28 ਜਨਵਰੀ (ਹਰਦੀਪ ਸਿੰਘ ਕੰਗ) - ਬੀਤੇ ਸ਼ਨੀਵਾਰ ਸ਼ਾਨ ਪੰਜਾਬ ਦੀ ਮਿਊਜ਼ੀਕਲ ਗਰੁੱਪ ਇਟਲੀ ਵੱਲੋਂ ਰਾਏ ਪ੍ਰੋਡਕਸ਼ਨ ਮਿਊਜ਼ਕ ਕੰਪਨੀ ਅਤੇ ਕਮੂਨੇ ਦੇ ਸਹਿਯੋਗ ਨਾਲ ਲੋਹੜੀ ਅਤੇ ਨਵੇਂ ਸਾਲ ਨੂੰ ਸਮਰਪਿਤ ਪੰਜਾਬੀ ਸੱਭਿਆਚਾਰਕ ਮੇਲਾ ਧੂਮਧਾਮ ਨਾਲ ਕਰਵਾਇਆ ਗਿਆ। ਜਿਸ ਨੂੰ ਪੰਜਾਬੀ ਕਲਾਕਾਰਾਂ ਨੇ ਆਪਣੇ ਰੰਗ ਵਿਚ ਰੰਗਿਆ ਅਤੇ ਮਾਣ ਪੰਜਾਬ ਦਾ ਭੰਗੜਾ ਗਰੁੱਪ ਦੇ ਗੱਭਰੂਆਂ ਨੇ ਪੰਜਾਬ ਦਾ ਲੋਕ ਨਾਚ ਭੰਗੜਾ ਪੇਸ਼ ਕੀਤਾ। ਮੇਲੇ ਦਾ ਉਦਘਾਟਨ ਅਵਤਾਰ ਟਰੈਵਲਜ਼ ਇਟਲੀ ਦੇ ਮਾਲਕ ਡਾ: ਸੁਖਦੇਵ ਸਿੰਘ ਜਾਜਾ ਨੇ ਕੀਤਾ। ਉਹਨਾਂ ਦੇ ਨਾਲ ਸ਼ੋਸ਼ਲ ਸਰਵਿਸ ਦੇ ਸਸੋਰੇ ਕਵਾਸੋਨੀ ਏਰੀਉ, ਸਰਬਜੀਤ ਸਿੰਘ ਮੈਂਬਰ ਪ੍ਰਤੀਤੋ ਡੈਮੋਕਰੇਟਿਕੋ, ਚਾਹਲ ਸਵੀਟਸ ਦੇ ਮਾਲਕ ਪ੍ਰਮਜੀਤ ਸਿੰਘ ਚਾਹਲ ਵਿਸ਼ੇਸ਼ ਤੌਰ 'ਤੇ ਸਟੇਜ਼ 'ਤੇ ਬੁਲਾਏ ਗਏ। ਮੰਚ ਸੰਚਾਲਕ ਗੁਰਜੀਤ ਜੀਤਾ ਨੇ ਸਭ ਤੋਂ ਪਹਿਲਾਂ ਸਟੇਜ਼ ਤੇ ਪੰਜਾਬੀ ਗਾਇਕ ਮੁਨੀਸ਼ ਲਿੱਧੜ ਨੂੰ ਪ੍ਰੋਗਰਾਮ ਦੀ ਅਰੰਭਤਾ ਧਾਰਮਿਕ ਗੀਤ ਨਾਲ ਕਰਨ ਦੇ ਲਈ ਸੱਦਾ ਦਿੱਤਾ ਤਾਂ ਸਰੋਤਿਆਂ ਨੇ ਤਾੜੀਆਂ ਨਾਲ ਸਵਾਗਤ ਕੀਤਾ। ਫਿਰ ਵਾਰੀ ਵਾਰੀ ਗੋਲਾ ਬਾਦਸ਼ਾਹ, ਰੇਸ਼ਮ ਲਾਲ ਰੋਲੋ ਅਤੇ ਵਿਸ਼ੇਸ਼ ਤੌਰ ਤੇ ਪਹੁੰਚੀ ਬੀਬਾ ਸੁਖਵਿੰਦਰ ਹਮਦਰਦ ਨੇ ਆਪਣੇ ਗੀਤਾਂ ਨਾਲ ਹਾਜ਼ਰੀ ਲਗਾਈ। ਫਿਰ ਯੂਰਪ ਪ੍ਰਸਿੱਧ ਪੰਜਾਬੀ ਲੋਕ ਗਾਇਕ ਪੰਮਾ ਲਸਾੜੀਆ ਨੇ ਅਪਣੀ ਮਸ਼ਹੂਰ ਅਤੇ ਨਵੀਂ ਟੇਪ ''ਦਿਲ ਬਦਲੇ ਦਿਲ'' ਵਿਚੋਂ ਗੀਤਾਂ ਨਾਲ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਨਾਲ ਹੀ ਡਿਊਟ ਗੀਤਾਂ ਵਿਚ ਪੰਜਾਬੀ ਲੋਕ ਗਾਇਕ ਜਸਵਿੰਦਰ ਲਾਲੀ ਨੇ ਪੰਮਾ ਲਸਾੜੀਆ ਦਾ ਸਾਥ ਦਿੱਤਾ। ਜਿਸ ਨੂੰ ਸਰੋਤਿਆਂ ਨੇ ਬੇਹੱਦ ਪਸੰਦ ਕੀਤਾ। ਇਹਨਾਂ ਤੋਂ ਇਲਾਵਾ ਬਰੇਸ਼ੀਆ ਤੋਂ ਸੁਨਿੰਦਰ ਸੋਨੂੰ ਅਤੇ ਇੰਗਲਂੈਡ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਦਮਨ ਮਾਹਲ ਨੇ ਆਪਣੇ ਹਿੱਟ ਗੀਤਾਂ ਨਾਲ ਸਰੋਤਿਆਂ ਦਾ ਮੰਨੋਰਜਨ ਕੀਤਾ। ਇਸ ਸਾਲ ਦੀ ਮਿਸ ਇੰਡੀਆ ਇਨ ਇਤਾਲੀਆ ਅੰਕਿਤਾ ਅਰੋੜਾ ਅਤੇ ਮਾਡਲ ਜਸਪ੍ਰੀਤ ਜੱਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ 'ਤੇ ਇਟਲੀ ਦੇ ਪ੍ਰਸਿੱਧ ਮਿਊਜ਼ਕ ਡਾਇਰੈਕਟਰ ਪੰਕਜ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੇਲੇ 'ਤੇ ਆਏ ਸਾਰੇ ਹੀ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ। ਅੰਤ ਵਿਚ ਮੇਲੇ ਦੇ ਮੁੱਖ ਪ੍ਰਬੰਧਕ ਪੰਮਾ ਲਸਾੜੀਆ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਤਰ੍ਹਾਂ ਇਹ ਮੇਲਾ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ ਹੋਇਆ।

Joomla Templates and Joomla Extensions by ZooTemplate.Com

Add comment


Security code
Refresh