Saturday, May 19th

Last update11:08:48 PM GMT

ਦੋਗਾਣਾ ਜੋੜੀ ਧਨੌਲਾ, ਸਿੰਮੀ ਦਾ ਬਾਬਾ ਰਾਮ ਚੰਦ ਯਾਦਗਾਰੀ ਮੇਲੇ 'ਚ ਵਿਸੇæਸ਼ ਸਨਮਾਨ ਕੀਤਾ ਜਾਵੇਗਾ - ਅਟਵਾਲ, ਥਿਆੜਾ

altਰੋਮ (ਇਟਲੀ) 29 ਜਨਵਰੀ (ਟੇਕ ਚੰਦ ਜਗਤਪੁਰ) - ਸਮਾਜ ਦੇ ਹਰ ਪਹਿਲੂ ਤੋਂ ਸੇਵਾ ਹਿੱਤ ਸਮਰਪਿਤ ਬਾਬਾ ਰਾਮ ਚੰਦ ਯਾਦਗਾਰੀ ਟਰਸਟ ਯੂਰਪ ਵੱਲੋਂ ਗ੍ਰਾਮ ਪੰਚਾਇਤ ਜਗਤਪੁਰ, ਬਾਬਾ ਰਾਮ ਚੰਦ ਸਮਾਜ ਭਲਾਈ ਮੰਚ ਮੁਕੰਦਪੁਰ ਅਤੇ ਐਨ ਆਰ ਆਈਜ਼ ਦੇ ਸਹਿਯੋਗ ਨਾਲ 20 ਫਰਵਰੀ ਦਿਨ ਸੋਮਵਾਰ ਨੂੰ ਪਿੰਡ ਜਗਤਪੁਰ (ਬਘੌਰਾ ਸ਼ਹੀਦ ਭਗਤ ਸਿੰਘ ਨਗਰ) ਨਵਾਂ ਸæਿਹਰ ਵਿਖੇ ਕਰਵਾਏ ਜਾ ਰਹੇ ਚੌਥੇ ਵਿਸ਼ਾਲ ਬਾਬਾ ਰਾਮ ਚੰਦ ਯਾਦਗਾਰੀ ਮੇਲੇ 'ਚ ਪੰਜਾਬੀ ਗਾਇਕੀ 'ਚ ਆਪਣੀ ਮਾਖਿਓ ਮਿੱਠੇ ਖੁਬਸੂਰਤ ਬੋਲਾਂ ਰਾਹੀਂ ਨਾਮਣਾ ਖੱਟਣ ਵਾਲੀ ਦੋਗਾਣਾ ਜੋੜੀ ਜੱਸੀ ਧਨੌਲਾ/ਸਿਮਰਨ ਸਿੰਮੀ ਦਾ ਪੰਜਾਬੀ ਸੱਭਿਆਚਾਰ ਅਤੇ ਸੰਗੀਤਕ ਖੇਤਰ 'ਚ ਅਹਿਮ ਯੋਗਦਾਨ ਪਾਉਣ ਸਦਕਾ ਵਿਸੇæਸ਼ ਸਨਮਾਨ ਕੀਤਾ ਜਾਵੇਗਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਟਰਸਟ ਦੇ ਚੇਅਰਮੈਨ ਅਮਰਜੀਤ ਸਿੰਘ ਅਟਵਾਲ ਅਤੇ ਮੀਤ ਪ੍ਰਧਾਨ ਗਾਇਕ ਪਵਿੱਤਰ ਥਿਆੜਾ ਫਰਾਂਸ ਨੇ ਪ੍ਰੈਸ ਨਾਲ ਵਿਸੇæਸ਼ ਗਲਬਾਤ ਦੌਰਾਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ, ਇਸ ਮੇਲੇ 'ਚ ਜਿੱਥੇ ਹੋਰ ਵੱਖ ਵੱਖ ਖੇਤਰ 'ਚ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ, ਉੱਥੇ ਉਚਕੋਟੀ ਗਾਇਕ ਆਪਣੇ ਫਨ ਦਾ ਮੁਜਾਹਰਾ ਕਰਨਗੇ।

Joomla Templates and Joomla Extensions by ZooTemplate.Com

Add comment


Security code
Refresh