Saturday, May 19th

Last update11:08:48 PM GMT

ਪੰਜਾਬੀ ਫਿਲਮ "ਇਕ ਕੁੜੀ ਇਕ ਸੁਪਨਾ" ਵਿਸਾਖੀ ਮੌਕੇ ਰਿਲੀਜ਼ ਹੋਵੇਗੀ

altਰੋਮ (ਇਟਲੀ) 16 ਫਰਵਰੀ (ਹਰਦੀਪ ਸਿੰਘ ਕੰਗ) - ਇਟਲੀ ਰਹਿੰਦੇ ਨਿਰਦੇਸ਼ਕ ਬੌਬੀ ਬੱਧਨ ਅਤੇ ਜੱਸ ਹੀਰ ਦੀ ਨਿਰਦੇਸ਼ਨਾਂ ਹੇਠ ਤਿਆਰ ਕੀਤੀ ਗਈ ਤਾਜ ਫਿਲਮ ਪ੍ਰੋਡੱਕਸ਼ਨ ਕੈਨੇਡਾ ਦੀ ਪੇਸ਼ਕਸ਼ ਪੰਜਾਬੀ ਫਿਲਮ ਇਕ ਕੁੜੀ ਇਕ ਸੁਪਨਾ 13 ਅਪ੍ਰੈਲ ਨੂੰ ਵਿਸਾਖੀ ਦੇ ਸ਼ੁੱਭ ਅਵਸਰ 'ਤੇ ਦੇਸ਼-ਵਿਦੇਸ਼ ਅੰਦਰ ਰਿਲੀਜ਼ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਬੌਬੀ ਬੱਧਨ ਨੇ ਦੱਸਿਆ ਕਿ ਫ਼ਿਲਮ ਦੀ ਕਹਾਣੀ ਮਸ਼ਹੂਰ ਕਹਾਣੀਕਾਰ ਅਜਮੇਰ ਰੋਡੇ ਦੁਆਰਾ ਲਿਖੀ ਗਈ ਹੈ। ਪੰਜਾਬੀ ਕੁੜੀਆਂ ਦੀ ਵਿਦੇਸ਼ ਆਉਣ ਦੀ ਚਾਹਤ ਅਤੇ ਵਿਦੇਸ਼ ਦੀ ਧਰਤੀ 'ਤੇ ਪਹੁੰਚ ਕੇ ਉਨ੍ਹਾਂ ਦੇ ਟੁੱਟ ਰਹੇ ਸੁਪਨਿਆਂ 'ਤੇ ਅਧਾਰਿਤ ਵਿਸ਼ੇ 'ਤੇ ਬਣੀ ਇਸ ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਸੁੱਖੀ ਰੋਡੇ, ਦਰਸ਼ਪ੍ਰੀਤ, ਜੱਸ ਹੀਰ, ਅਮਰਜੀਤ ਜੋਸ਼, ਬਿੰਦਰ ਰੋਡੇ, ਰੋਬਿਨ ਜਾਵੰਦਾ, ਪ੍ਰਿਤਪਾਲ, ਅੰਮ੍ਰਿਤ ਮਾਨ, ਗੁਰਨਾਮ ਥਾਦੀ, ਪਰੀਨਾ ਮਹਿਤਾ, ਨੂਰੀ ਥਾਦੀ, ਐਚ ਐਸ ਜੋਸ਼ ਨੇ ਨਿਭਾਈਆਂ ਹਨ। ਫ਼ਿਲਮ ਦੀ ਸ਼ੂਟਿੰਗ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਇਲਾਵਾ ਕੈਨੇਡਾ ਵਿੱਚ ਕੀਤੀ ਗਈ ਹੈ।

Joomla Templates and Joomla Extensions by ZooTemplate.Com

Add comment


Security code
Refresh