ਰੋਮ (ਇਟਲੀ) 7 ਫਰਵਰੀ (ਵਰਿੰਦਰ ਕੌਰ ਧਾਲੀਵਾਲ) - ਗ੍ਰਹਿ ਮੰਤਰਾਲੇ ਅਨੁਸਾਰ ਪਹਿਲੇ ਕਲਿੱਕ ਡੇਅ ਤੋਂ ਲੈ ਕੇ 14 ਫਰਵਰੀ ਤੱਕ ਫਲੂਸੀ ਤਹਿਤ 406392 ਦਰਖ਼ਾਸਤਾਂ ਜਮਾਂ ਹੋਈਆਂ। ਇਹ ਦਰਖ਼ਾਸਤਾਂ ਇਟਾਲੀਅਨ ਮਾਲਕਾਂ ਵੱਲੋਂ ਦੇਕਰੇਤੋ ਫਲੂਸੀ 2010 ਤਹਿਤ ਗੈਰਯੂਰਪੀ ਵਿਦੇਸ਼ੀਆਂ ਨੂੰ ਕਰਮਚਾਰੀ ਤੌਰ 'ਤੇ ਇਟਲੀ ਬਲਾਉਣ ਲਈ ਭਰੀਆਂ ਗਈਆਂ। ਇਨਫਰਮੇਟਿਵ ਸਿਸਟਮ ਅਤੇ ਇਮੀਗ੍ਰੇਸ਼ਨ ਵਿਭਾਗ ਅਨੁਸਾਰ 406392 ਦਰਖ਼ਾਸਤਾਂ ਪ੍ਰਾਪਤ ਹੋਈਆਂ। ਆਰਟੀਕਲ 2 ਦੇਕਰੇਤੋ ਤਹਿਤ 334141 ਦਰਖ਼ਾਸਤਾਂ ਪ੍ਰਾਪਤ ਹੋਈਆਂ। ਇਹ ਉਨਾਂ ਦੇਸ਼ਾਂ ਦੇ ਵਿਦੇਸ਼ੀਆਂ ਲਈ ਸਨ, ਜਿਨ੍ਹਾਂ ਦਾ ਇਟਲੀ ਨਾਲ ਗੈਰਕਾਨੂੰਨੀ ਇਮੀਗ੍ਰੇਸ਼ਨ ਰੋਕਣ ਲਈ ਸਮਝੌਤਾ ਹੋਇਆ ਹੈ, 200463 ਘਰੇਲੂ ਕਰਮਚਾਰੀਆਂ ਲਈ ਅਤੇ 96678 ਆਮ ਸਹਾਇਕ ਕਰਮਚਾਰੀਆਂ ਲਈ ਦਰਖ਼ਾਸਤਾਂ ਜਮਾਂ ਕਰਵਾਈਆਂ ਗਈਆਂ। ਇਹ ਦਰਖ਼ਾਸਤਾਂ 31 ਜਨਵਰੀ 2011 ਤੋਂ 14 ਫਰਵਰੀ 2011 ਤੱਕ ਜਮਾਂ ਹੋਈਆਂ। ਇਸ ਸਬੰਧੀ ਸਿਰਫ 52080 ਦਾ ਕੋਟਾ ਜਾਰੀ ਕੀਤਾ ਗਿਆ ਸੀ। 2 ਫਰਵਰੀ ਲਈ 30000 ਦਾ ਕੋਟਾ ਜਾਰੀ ਹੋਇਆ ਸੀ। ਜਿਸ ਲਈ ਆਰਟੀਕਲ 3 ਦੇਕਰੇਤੋ ਤਹਿਤ 64600 ਦਰਖ਼ਾਸਤਾਂ ਦਰਜ ਹੋਈਆਂ, ਜਿਨਾਂ ਵਿਚ 56727 ਕੌਲਫ ਲਈ ਅਤੇ ਬਾਦਾਂਤੀ ਲਈ 7875 ਦਰਖ਼ਾਸਤਾਂ ਕ੍ਰਮਵਾਰ ਜਮਾਂ ਹੋਈਆਂ। ਤੀਸਰੇ ਕਲਿੱਕ ਡੇਅ 3 ਫਰਵਰੀ ਨੂੰ ਆਰਟੀਕਲ 4, 5 ਅਤੇ 6 ਦੇਕਰੇਤੋ ਤਹਿਤ 7928 ਦਰਖ਼ਾਸਤਾਂ ਨਿਵਾਸ ਆਗਿਆ ਤਬਦੀਲ ਕਰਵਾਉਣ ਆਦਿ ਲਈ ਜਮਾਂ ਹੋਈਆਂ।
ਮਾਲਕ ਜਿਨ੍ਹਾਂ ਵੱਲੋਂ ਦੇਕਰੇਤੋ ਫਲੂਸੀ ਤਹਿਤ ਵਿਦੇਸ਼ੀ ਨੂੰ ਕਰਮਚਾਰੀ ਤੌਰ 'ਤੇ ਇਟਲੀ ਬੁਲਾਉਣ ਲਈ ਦਰਖ਼ਾਸਤ 31 ਜਨਵਰੀ, 2 ਅਤੇ 3 ਫਰਵਰੀ ਨੂੰ ਭਰੀ ਜਾਣੀ ਸੀ ਅਤੇ ਉਹ ਕਿਸੇ ਕਾਰਨ ਨਹੀਂ ਭਰ ਸਕੇ ਤਾਂ ਉਹ ਆਪਣੀ ਦਰਖ਼ਾਸਤ ਹੁਣ ਵੀ ਭਰ ਸਕਦੇ ਹਨ। ਗ੍ਰਹਿ ਮੰਤਰਾਲੇ ਵੱਲੋਂ 30 ਜੂਨ 2011 ਤੱਕ ਦਰਖ਼ਾਸਤਾਂ ਭਰੇ ਜਾਣ ਦਾ ਸਮਾਂ ਮਿਥਿਆ ਗਿਆ ਹੈ। ਦਰਖ਼ਾਸਤ ਭਰਨ ਅਤੇ ਭੇਜਣ ਲਈ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ www.interno.it 'ਤੇ ਘੋਖ ਕੀਤੀ ਜਾ ਸਕਦੀ ਹੈ। 14 ਫਰਵਰੀ 2011 ਤੱਕ ਮੰਤਰਾਲੇ ਨੂੰ 400000 ਤੋਂ ਵਧੇਰੇ ਦਰਖ਼ਾਸਤਾਂ ਪ੍ਰਾਪਤ ਹੋ ਚੁੱਕੀਆਂ ਹਨ। ਦੇਕਰੇਤੋ ਫਲੂਸੀ 2010 ਲਈ ਇਕ ਲੱਖ ਦਾ ਕੋਟਾ ਜਾਰੀ ਕੀਤਾ ਗਿਆ ਸੀ। ਹੁਣ ਭੇਜੀਆਂ ਜਾਣ ਵਾਲੀਆਂ ਦਰਖ਼ਾਸਤਾਂ ਲਈ ਨ੍ਹੇਪਰੇ ਚੜ੍ਹਨ ਦੀ ਉਮੀਦ ਘੱਟ ਹੈ, ਪਰ ਫਿਰ ਵੀ ਕੋਸ਼ਿਸ਼ ਕਰਨਾ ਗਲਤ ਨਹੀਂ ਹੋਵੇਗਾ।
ਫਲੂਸੀ : 406000 ਦਰਖ਼ਾਸਤਾਂ : ਦਰਖ਼ਾਸਤ ਹੁਣ ਵੀ ਭੇਜੀ ਜਾ ਸਕਦੀ ਹੈ
- Tuesday, 22 February 2011 16:42














