ਸੰਦੀਪ ''ਵਰਨਾ ਗੱਡੀ'' ਪਾਲਾ ''ਸਫਾਰੀ'', ਡਿੰਪੀ ਤੇ ਮੰਨੂੰ ਬੁਲਟ ਨਾਲ ਸਨਮਾਨੇ ਜਾਣਗੇ
ਪੁਆਦੜਾ, 13 ਫਰਵਰੀ (ਹਰਮਿੰਦਰ ਢਿੱਲੋਂ) - ''ਫਿਲ਼ੋਰ ਤੋਂ ਤਲਵਣ ਰੋਡ 'ਤੇ ਸਥਿਤ ਪੁਆਦੜਾ ਦੀ ਚੜ੍ਹਦੀ ਕਲਾ ਸਪੋਰਟਸ ਕਲੱਬ (ਰਜਿ:) ਵੱਲੋਂ ਪੁਆਦਾੜਾ ਵਿਖੇ ਕਰਵਾਏ ਜਾ ਰਹੇ ਦੂਸਰੇ ਕਬੱਡੀ ਕੱਪ ਦਾ ਅਗਾਜ਼ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਹੋਇਆ। ਪੈਂਤੀ ਲੱਖ ਇਨਾਮੀ ਰਾਸ਼ੀ ਵਾਲੇ ਇਸ ਕਬੱਡੀ ਕੱਪ ਦੇ ਮਹੂਰਤ ਦੀ ਰਸਮ ਸੋਹਣ ਸਿੰਘ ਕੈਨੇਡੀਅਨ ਨੇ ਨਿਭਾਈ। ਇਸ ਮੌਕੇ ਉਹਨਾਂ ਨਾਲ ਕੱਪ ਦੇ ਮੁੱਖ ਸਪਾਂਸਰ ਵੈਨਕੂਵਰ ਕਬੱਡੀ ਕਲੱਬ ਕੈਨੇਡਾ ਦੇ ਪ੍ਰਧਾਨ ਬਲਜੀਤ ਗਿੱਲ, ਮੀਤ ਪ੍ਰਧਾਨ ਵੈਨਕੂਵਰ ਕਬੱਡੀ ਕਲੱਬ ਗਿਆਨ ਬਿਣੰਗ ਭਾਣੋਕੀ, ਸਤਨਾਮ ਬਿਣੰਗ ਭਾਣੋਕੀ, ਸੰਤੋਖ ਸਿੰਘ ਢੇਸੀ ਬੱਛੋਵਾਲ, ਅਮਰੀਕ ਗਿੱਲ, ਸੁਖਵਿੰਦਰ ਗਿੱਲ ਰਾਣਾ ਤੇ ਬਿੱਟੂ ਸੰਧੂ ਨੰਗਲ ਅੰਬੀਆਂ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਮਨਜਿੰਦਰ ਜਿੰਦੂ, ਮੀਤ ਪ੍ਰਧਾਨ ਪਲਵਿੰਦਰ ਸਿਘ ਪਿੰਦਾ, ਕੁਲਵਿੰਦਰ ਕਿੰਦਾ, ਗੁਰਦੀਪ ਦੀਪਾ, ਹਰਪ੍ਰੀਤ ਹੈਪੀ, ਗੁਰਪ੍ਰੀਤ ਗੋਪੀ, ਰਣਜੀਤ ਸਨੀ, ਸੁਖਜਿੰਦਰ ਸਨੀ, ਬਿੰਦਾ, ਬੌਬੀ ਤੇ ਨਰਿੰਦਰ ਸਿੰਘ ਐਸ ਐਚ ਓ ਥਾਣਾ ਬਿਲਗਾ, ਮੱਖਣ ਸਿੰਘ ਕੈਨੇਡਾ, ਸਾਬਕਾ ਸਰਪੰਚ ਰਵਿੰਦਰ ਸਿੰਘ ਤੋਤਾ, ਰਜਵਿੰਦਰ ਸਿੰਘ, ਕਾਲਾ, ਕਮਲਜੀਤ ਗੋਖਾ, ਚਮਕੌਰ ਸਿੰਘ, ਲਹਿਬਰ ਸਿੰਘ, ਸੁਰਿੰਦਰ ਸਿੰਘ, ਗੁਰਮੇਲ ਸਿੰਘ, ਬਲਦੇਵ ਸਿੰਘ ਅਤੇ ਇਲਾਵਾ ਹੋਰ ਪਤਵੰਤੇ ਹਾਜਰ ਸਨ। ਗ੍ਰਾਮ ਪੰਚਾਇਤ ਪੁਆਦੜਾ ਤੇ ਪ੍ਰਵਾਸੀ ਵੀਰਾਂ ਜਿਵੇਂ ਸੋਹਨ ਸਿੰਘ ਕੈਨੇਡਾ, ਮੱਖਣ ਸਿੰਘ ਦੁਸਾਂਝ, ਅਮਰੀਕ ਕੈਨੇਡਾ, ਪਵਿੱਤਰ ਯੂ ਕੇ, ਅਮਰ ਕੈਨੇਡਾ, ਬਿੰਦਰ ਕੈਨੇਡਾ, ਦੀਪਾ ਅਸਟ੍ਰੇਲੀਆ, ਜੀਤਾ ਯੂ ਕੇ, ਨਾਣੂ ਅਮਰੀਕਾ, ਬਲਜੀਤ ਕੈਨੇਡਾ, ਹਰਦੀਪ ਕੈਨੇਡਾ, ਸ਼ਿੰਗਾਰ ਸਿੰਘ ਜਰਮਨ, ਸਤਨਾਮ ਸਿੰਘ ਅਮਰੀਕਾ, ਅਵਤਾਰ ਕੈਨੇਡਾ, ਗਗਨਦੀਪ ਕੈਨੇਡਾ, ਬਲਜੀਤ ਅਮਰੀਕਾ, ਜੋਧਾ ਅਰਜਣ, ਜੀਤ ਸਿੰਘ ਦੁਸਾਂਝ ਤੇ ਪਿੰਡ ਦੇ ਹੋਰ ਐਨ ਆਰ ਆਈਜ਼ ਵੱਲੋਂ ਇਸ ਕਬੱਡੀ ਕੱਪ ਨੂੰ ਰੱਜਵਾਂ ਫਬਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਅੱਜ ਆਰੰਭ ਹੋਏ ਕੱਬਡੀ ਕੱਪ ਦਾ ਅਗਾਜ਼ 55 ਕਿਲੋ ਭਾਰ ਵਰਗ ਦੇ ਮੁਕਾਬਲਿਆਂ ਨਾਲ ਹੋਇਆ 25 ਤੋਂ ਵੱਧ ਪਿੰਡ ਪੱਥਰ ਵਾਲੀਵਾਲ ਦੀਆਂ ਟੀਮਾਂ ਨੇ ਇਸ ਕੱਪ ਵਿੱਚ ਸ਼ਿਰਕਤ ਕੀਤੀ। ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਨਾਮਵਰ ਕਬੱਡੀ ਟੀਮਾਂ ਪੁੱਜੀਆਂ। ਇਸ ਮੌਕੇ ਕੱਪ ਦੇ ਗੋਲਡਨ ਸਪਾਂਸਰ ਬਲਜੀਤ ਸਿੰਘ ਗਿੱਲ ਨੇ ਕਿਹਾ ਕਿ, ਇਹ ਪੈਂਤੀ ਲੱਖ ਦੀ ਇਨਾਮੀ ਰਾਸ਼ੀ ਵਾਲਾ ਪੁਆਦੜਾ ਕਬੱਡੀ ਕੱਪ ਕਬੱਡੀ ਜਗਤ 'ਚ ਨਵੀਂ ਪਿਰਤ ਪਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ, ਇਸ ਕੱਪ ਦਾ ਪਹਿਲਾ ਸਵਾ ਲੱਖ ਦਾ ਨਗਦ ਇਨਾਮ ਗਿਆਨ ਬਿਣੰਗ ਭਾਣੋਕੀ ਵੱਲੋਂ ਦਿੱਤਾ ਜਾਵੇਗਾ, ਜਦੋਂਕਿ ਦੂਸਰਾ ਇਨਾਮ ਇਕ ਲੱਖ ਰੁਪਏ ਦਾ ਇਨਾਮ ਬਿੱਟੂ ਸੰਧੂ ਨੰਗਲ ਅੰਬੀਆਂ ਵੱਲੋਂ ਦਿੱਤਾ ਜਾਵੇਗਾ। ਅੱਜ ਕਬੱਡੀ ਓਪਨ ਪਿੰਡ ਪੱਥਰ ਨਿਰੋਲ ਮੁਕਾਬਲੇ ਹੋਣਗੇ। ਕੱਲ੍ਹ ਨੂੰ ਨਾੱਰਥ ਇੰਡੀਆ ਕਬੱਡੀ ਫੈਡਰੇਸ਼ਨ ਚੋਟੀ ਦੀਆਂ 8 ਟੀਮਾਂ ਸਵਾ ਲੱਖ ਰੁ: ਦੀ ਇਨਾਮੀ ਰਾਸ਼ੀ ਲਈ ਭਿੜਨਗੀਆਂ। ਇਸੇ ਦਿਨ ਹੀ ਗੋਲੈਡੀਏਟਰ ਸੰਦੀਪ ਨੰਗਲ ਅੰਬੀਆਂ ''ਵਰਨਾ ਗੱਡੀ'' ਕਲੋਜ਼ ਫਾਈਟਰ ਪਾਲਾ ਜਲਾਲਪੁਰ ''ਸਫਾਰੀ'', ਡਿੰਪੀ ਬੁਰਜ ਹਰੀ ਤੇ ਮੰਨੂੰ ਪੁਆਦੜਾ ਬੁਲਟ ਨਾਲ ਸਨਮਾਨੇ ਜਾਣਗੇ। ਕਬੱਡੀ ਜਗਤ ਦੀਆਂ ਨਾਮਵਰ ਸ਼ਖਸੀਅਤਾਂ ਇਸ ਕਬੱਡੀ ਕੱਪ ਨੂੰ ਤੱਕਣ ਲਈ ਉਚੇਚੇ ਤੌਰ 'ਤੇ ਵਿਦੇਸ਼ਾਂ ਤੋਂ ਪੁੱਜੀਆ ਹੋਈਆਂ ਹਨ।


ਰੋਮ (ਇਟਲੀ) 11 ਫਰਵਰੀ (ਹਰਦੀਪ ਸਿੰਘ ਕੰਗ) - ਅਗਲੀਆਂ ਹੋਣ ਵਾਲੀਆਂ ਉਲੰਪਿਕ ਖੇਡਾਂ ਦੇ ਵਿੱਚ ਦਰਸ਼ਕ ਨੈਸ਼ਨਲ ਸਟਾਇਲ ਕਬੱਡੀ ਨੂੰ ਵੀ ਦੇਖ ਸਕਣਗੇ, ਕਿਉਂਕਿ ਹੁਣ ਨੈਸ਼ਨਲ ਸਟਾਇਲ ਕਬੱਡੀ ਨੂੰ ਉਲੰਪਿਕ ਸੰਘ ਵੱਲੋਂ ਮਾਨਤਾ ਮਿਲ ਗਈ ਹੈ। ਇਹ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਕਬੱਡੀ ਫੈਡਰੇਸ਼ਨ ਦੇ ਜੁਆਇੰਟ ਸਕੱਤਰ ਅਤੇ ਉੱਘੇ ਕਬੱਡੀ ਕੋਚ ਪਰਮਿੰਦਰ ਸ਼ਰਮਾ ਨੇ ਦੱਸਿਆ ਕਿ, ਬ੍ਰਾਜ਼ੀਲ ਵਿੱਚ ਹੋਣ ਵਾਲੀਆਂ ਅਗਲੀਆਂ ਉਲੰਪਿਕ ਖੇਡਾਂ ਵਿੱਚ ਦੂਸਰੀਆਂ ਖੇਡਾਂ ਵਾਂਗੂ ਨੈਸ਼ਨਲ ਸਟਾਇਲ ਕਬੱਡੀ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ। ਉਲੰਪਿਕ ਸੰਘ ਵੱਲੋਂ ਇਸ ਦੀ ਬਕਾਇਦਾ ਪੁਸ਼ਟੀ ਕਰ ਦਿੱਤੀ ਗਈ ਹੈ। ਸ਼ਰਮਾ ਨੇ ਦੱਸਿਆ ਕਿ, ਇਨਾਂ ਖੇਡਾਂ ਵਿੱਚ ਇਟਲੀ ਦੀ ਕਬੱਡੀ ਟੀਮ ਵੀ ਭਾਗ ਲਏਗੀ। ਉਨ੍ਹਾਂ ਦੱਸਿਆ ਕਿ 1 ਮਾਰਚ ਤੋਂ 4 ਮਾਰਚ ਨੂੰ ਬਿਹਾਰ ਵਿਖੇ ਹੋਣ ਵਾਲੇ ਮਹਿਲਾ ਵਿਸ਼ਵ ਕਬੱਡੀ ਕੱਪ ਵਿੱਚ ਇਟਲੀ ਤੋਂ ਜਾਣ ਵਾਲੀ ਮਹਿਲਾ ਟੀਮ ਦੀ ਸਿਖਲਾਈ ਦੇ ਲਈ ਬਕਾਇਦਾ ਕੈਂਪ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ, 10 ਮੈਂਬਰੀ ਇਸ ਟੀਮ ਵਿੱਚ 6 ਇੰਡੀਅਨ ਖਿਡਾਰਨਾਂ ਅਤੇ 4 ਇਟਾਲੀਅਨ ਖਿਡਾਰਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਟੀਮ 27 ਮਾਰਚ ਨੂੰ ਭਾਰਤ ਲਈ ਰਵਾਨਾ ਹੋ ਜਾਵੇਗੀ। ਸ਼ਰਮਾ ਨੇ ਕਿਹਾ ਕਿ, ਇਟਲੀ ਦੀ ਟੀਮ ਦੀਆਂ ਖਿਡਾਰਨਾਂ ਦੇ ਖੇਡ ਅਭਿਆਸ ਤੋਂ ਇਹ ਆਸ ਪ੍ਰਗਟ ਹੁੰਦੀ ਹੈ ਕਿ ਮਹਿਲਾ ਵਰਲਡ ਕੱਪ ਜਿੱਤਣ ਦੇ ਲਈ ਇਟਲੀ ਦੀ ਟੀਮ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ।
ਪੁਆਦੜਾ, 8 ਫਰਵਰੀ (ਹਰਮਿੰਦਰ ਢਿੱਲੋਂ) - ''ਅਣਖਾਂ ਦੇ ਸਿਰਨਾਵੇਂ ਦੱਸਦੀ ਰਹੇ ਕਬੱਡੀ ਵੱਸਦੇ ਰਹਿਣ ਪੰਜਾਬੀ ਵੱਸਦੀ ਰਹੇ ਕਬੱਡੀ" ਵਰਗੇ ਕਬੱਡੀ ਦੀ ਮਹਿਮਾ ਵਾਲੇ ਬੋਲ ਪੁਆਦੜਾ ਕੱਬਡੀ ਕੱਪ ਵਿਚ ਸੱਚ ਸਾਬਿਤ ਹੋਣਗੇ। ਦੁਆਬੇ ਦੇ ਘੁੱਗ ਵੱਸਦੇ ਪਿੰਡਾਂ 'ਚ ਸ਼ੁਮਾਰ ਤੇ ਫਿਲ਼ੌਰ ਤੋਂ ਤਲਵਣ ਰੋਡ 'ਤੇ ਸਥਿਤ ਪੁਆਦੜਾ ਦੀ ਚੜ੍ਹਦੀ ਕਲਾ ਸਪੋਰਟਸ ਕੱਲਬ (ਰਜਿ:) ਵੱਲੋਂ ਪੁਆਦਾੜਾ ਵਿਖੇ ਕਰਵਾਏ ਜਾ ਰਹੇ ਦੂਸਰੇ ਕਬੱਡੀ ਕੱਪ ਦੇ ਮੁੱਖ ਸਪਾਂਸਰ ਵੈਨਕੂਵਰ ਕਬੱਡੀ ਕਲੱਬ ਕੈਨੇਡਾ ਦੇ ਪ੍ਰਧਾਨ ਬਲਜੀਤ ਗਿੱਲ ਹਨ। ਇਸ ਕਬੱਡੀ ਕੱਪ ਦੇ ਪੋਸਟਰ ਰਿਲੀਜ਼ ਕਰਨ ਦੀ ਰਸਮ ਵੈਨਕੂਵਰ ਕਬੱਡੀ ਕਲੱਬ ਕੈਨੇਡਾ ਦੇ ਖੇਡ ਪਰਮੋਟਰਾਂ ਬਲਜੀਤ ਗਿੱਲ, ਗਿਆਨ ਬਿਣੰਗ ਭਾਣੋਕੀ, ਸਤਨਾਮ ਬਿਣੰਗ ਭਾਣੋਕੀ, ਸੰਤੋਖ ਸਿੰਘ ਢੇਸੀ ਬੱਛੋਵਾਲ, ਅਮਰੀਕ ਗਿੱਲ, ਸੁਖਵਿੰਦਰ ਗਿੱਲ ਰਾਣਾ, ਮਨੋਹਰ ਸਿੰਘ ਲਾਲਾ ਜੀ ਟਾਂਡਾਂ ਤੇ ਸਮੂਹ ਪ੍ਰਬੰਧਕਾਂ ਪ੍ਰਧਾਨ ਮਨਜਿੰਦਰ ਜਿੰਦੂ, ਕੁਲਵਿੰਦਰ ਕਿੰਦਾ, ਗੁਰਦੀਪ ਦੀਪਾ, ਹਰਪ੍ਰੀਤ ਹੈਪੀ, ਗੁਰਪ੍ਰੀਤ ਗੋਪੀ, ਰਣਜੀਤ ਸਨੀ, ਸੁਖਜਿੰਦਰ ਸਨੀ, ਬਿੰਦਾ, ਬੌਬੀ ਤੇ ਹੋਰ ਪਤਵੰਤਿਆ ਵੱਲੋਂ ਨਿਭਾਈ ਗਈ। ਗ੍ਰਾਮ ਪੰਚਾਇਤ ਪੁਆਦੜਾ ਤੇ ਪ੍ਰਵਾਸੀ ਵੀਰਾਂ ਜਿਵੇ ਸੋਹਨ ਸਿੰਘ ਕੈਨੇਡਾ, ਮੱਖਣ ਸਿੰਘ ਦੁਸਾਂਝ, ਅਮਰੀਕ ਕੈਨੇਡਾ, ਪਵਿੱਤਰ ਯੂ ਕੇ, ਅਮਰ ਕੈਨੇਡਾ, ਬਿੰਦਰ ਕੈਨੇਡਾ, ਦੀਪਾ ਅਸਟ੍ਰੇਲੀਆ, ਜੀਤਾ ਯੂ ਕੇ, ਨਾਣੂ ਅਮਰੀਕਾ, ਬਲਜੀਤ ਕੈਨੇਡਾ, ਹਰਦੀਪ ਕੈਨੇਡਾ, ਸ਼ਿੰਗਾਰ ਸਿੰਘ ਜਰਮਨ, ਸਤਨਾਮ ਸਿੰਘ ਅਮਰੀਕਾ, ਅਵਤਾਰ ਕੈਨੇਡਾ, ਗਗਨਦੀਪ ਕੈਨੇਡਾ, ਬਲਜੀਤ ਅਮਰੀਕਾ, ਜੋਧਾ ਅਰਜਣ, ਜੀਤ ਸਿੰਘ ਦੁਸਾਂਝ ਤੇ ਪਿੰਡ ਦੇ ਹੋਰ ਐਨ ਆਰ ਆਈਜ਼ ਵੱਲੋਂ ਇਸ ਕਬੱਡੀ ਕੱਪ ਨੂੰ ਰੱਜਵਾਂ ਫੱਬਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। 13 ਫਰਵਰੀ ਨੂੰ ਭਾਰ ਵਰਗ 55 ਕਿਲੋ ਤੇ 70 ਕਿਲੋ ਭਾਰ ਵਰਗ ਕਬੱਡੀ ਮੁਕਾਬਲਿਆਂ ਤੋਂ ਇਲਾਵਾ ਇੰਡੀਅਨ ਕੁੱਤਿਆਂ ਦੀਆਂ ਦੌੜਾ ਤੇ ਟਰਾਲੀ ਬੈਕ ਮੁਕਾਬਲੇ ਹੋਣਗੇ। 14 ਫਰਵਰੀ ਨੂੰ ਕਬੱਡੀ ਓਪਨ ਪਿੰਡ ਪੱਥਰ ਨਿਰੋਲ ਮੁਕਾਬਲੇ ਹੋਣਗੇ। 15 ਫਰਵਰੀ ਨੂੰ ਨਾੱਰਥ ਇੰਡੀਆ ਕਬੱਡੀ ਫੈਡਰੇਸ਼ਨ ਚੋਟੀ ਦੀਆਂ 8 ਟੀਮਾਂ ਸਵਾ ਲੱਖ ਰੁ: ਦੀ ਇਨਾਮੀ ਰਾਸ਼ੀ ਲਈ ਭਿੜਨਗੀਆਂ। ਇਸੇ ਦਿਨ ਹੀ ਗੋਲੈਡੀਏਟਰ ਸੰਦੀਪ ਨੰਗਲ ਅੰਬੀਆਂ ''ਵਰਨਾ ਗੱਡੀ'' ਕਲੋਜ਼ ਫਾਈਟਰ ਪਾਲਾ ਜਲਾਲਪੁਰ ''ਸਫਾਰੀ'', ਡਿੰਪੀ ਬੁਰਜ ਹਰੀ ਤੇ ਮੰਨੂੰ ਪੁਆਦੜਾ ਬੁਲਟ ਨਾਲ ਸਨਮਾਨੇ ਜਾਣਗੇ।













