ਰੋਮ (ਇਟਲੀ) 9 ਫਰਵਰੀ (ਧਾਲੀਵਾਲ, ਸੰਧੂ) - ਲੰਬੀ ਉੜਾਨ ਦੌਰਾਨ ਖਿੜਕੀ ਦੇ ਨੇੜੇ ਬੈਠਣਾ ਸਿਹਤ ਲਈ ਬੇਹੱਦ ਨੁਕਸਾਨਦਾਇਕ ਹੋ ਸਕਦਾ ਹੈ। ਅਮੈਰੀਕਨ ਕਾਲਜ ਚੈਸਟ ਫਿਜੀਸ਼ੀਅਨ (ਏਸੀਸੀਪੀ) ਦੁਆਰਾ ਖੋਜ ਦੌਰਾਨ ਇਹ ਤੱਥ ਸਾਹਮਣੇ ਆਏ ਹਨ। ਤੱਥਾਂ ਦੁਆਰਾ ਇਹ ਵੀ ਸਾਹਮਣੇ ਆਇਆ ਹੈ ਕਿ, ਬਜੁਰਗ, ਗਰਭਵਤੀ ਔਰਤਾਂ ਅਤੇ ਕਿਸੇ ਵੀ ਬਿਮਾਰੀ ਤੋਂ ਗ੍ਰਸਤ ਵਿਅਕਤੀ ਜਿਹੜੇ ਦਵਾਈ ਦਾ ਸੇਵਨ ਕਰ ਰਹੇ ਹੋਣ, ਉਹ ਇਸ ਸੀਟ ਤੋਂ ਵਧੇਰੇ ਪ੍ਰਭਾਵਿਤ ਹੋ ਸਕਦੇ ਹਨ। ਮਾਹਿਰਾਂ ਦੁਆਰਾ ਇਨਾਂ ਤੱਥਾਂ ਨੂੰ 'ਸਿੰਡਰਮ ਆੱਫ ਇਕਾੱਨਮੀ ਕਲਾਸ' ਨਾਮ ਹੇਠ ਸਹੀ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ, ਲੰਬੇ ਸਫਰ ਦੌਰਾਨ ਖੂਨ ਦੇ ਥੱਕੇ ਬਣਨ ਦਾ ਖਤਰਾ ਵਧੇਰਾ ਹੈ। ਖੂਨ ਦੇ ਥੱਕੇ ਬਣਨ ਨਾਲ ਉਪਰੋਕਤ ਬਿਮਾਰੀ ਨਾਲ ਜੂਝਣਾ ਪੈ ਸਕਦਾ ਹੈ। ਜੋ ਖਾਸ ਕਰਕੇ ਪੈਰਾਂ ਵਿਚ ਵਧੇਰਾ ਹੋ ਸਕਦਾ ਹੈ। ਰਿਪੋਰਟ ਅਨੁਸਾਰ ਵੈਸੇ ਆਮ ਤੌਰ 'ਤੇ ਸਿਹਤਮੰਦ ਵਿਅਕਤੀਆਂ ਲਈ ਅਤੇ ਘੱਟ ਦੂਰੀ ਦੀ ਉੜਾਨ ਵਿਚ ਇਸਦਾ ਖਤਰਾ ਬਹੁਤ ਘੱਟ ਹੈ। ਇਸਦਾ ਖਤਰਾ ਜਿਆਦਾਤਰ 8-10 ਘੰਟੇ ਦੀ ਉੜਾਨ ਵਿਚ ਖਿੜਕੀ ਵਾਲੀ ਸੀਟ ਵਿਚ ਵਧੇਰਾ ਹੋ ਜਾਂਦਾ ਹੈ। ਮੋਟਾਪਾ, ਸਿਗਰਟਨੋਸ਼ੀ, ਜੇਕਰ ਸਰੀਰ ਦੀ ਕਿਸੇ ਵੀ ਤਰ੍ਹਾਂ ਦੀ ਸਰਜਰੀ ਹੋਈ ਹੋਵੇ ਤਾਂ ਖੂਨ ਦੇ ਥੱਕੇ ਜੰਮਣ ਦਾ ਖਤਰਾ ਕਈ ਗੁਣਾ ਵਧੇਰੇ ਹੋ ਜਾਦਾ ਹੈ।
ਸਿਹਤ
ਏਅਰਲਾਈਨ: ਕਿਹੜੀ ਹੈ ਸਿਹਤ ਲਈ ਖਤਰਨਾਕ ਸੀਟ?
- Thursday, 09 February 2012 15:36
ਇਸ ਤਰ੍ਹਾਂ ਪਾਇਆ ਜਾ ਸਕਦਾ ਹੈ ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ
- Tuesday, 31 January 2012 21:29
ਮਾਈਗ੍ਰੇਨ ਵਿੱਚ ਪੀੜ੍ਹਤ ਨੂੰ ਬੇਹੱਦ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਦਰਦ ਕੇਵਲ ਸਿਰ ਨੂੰ ਹੀ ਨਹੀਂ, ਬਲਕਿ ਮੱਥੇ, ਜਬਾੜੇ ਅਤੇ ਸਾਈਨਸ ਨੂੰ ਵੀ ਆਪਣੀ ਚਪੇਟ ਵਿੱਚ ਲੈ ਲੈਂਦਾ ਹੈ। ਕੁਝ ਸੌਖੇ ਤਰੀਕਿਆਂ ਨਾਲ ਇਸਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹਰਬਲ ਟੀ ਦਾ ਸੇਵਨ ਮਾਈਗ੍ਰੇਨ ਦੇ ਦਰਦ ਲਈ ਬਹੁਤ ਲਾਭਕਾਰੀ ਹੈ। ਇਸ ਵਿੱਚ ਮੌਜੂਦ ਕੁਦਰਤੀ ਤੱਤ ਜਿਵੇਂ ਅਦਰਕ, ਤੁਲਸੀ, ਕੈਮੋਮਾਇਲ ਅਤੇ ਪੁਦੀਨਾ ਚਿੰਤਾ ਤੋਂ ਨਿਜਾਤ ਦਿਵਾਉਣ ਅਤੇ ਮਾਸਪੇਸ਼ੀਆਂ ਨੂੰ ਤਣਾਅ ਰਹਿਤ ਕਰਨ ਵਿੱਚ ਕਾਰਗਾਰ ਹੈ। ਇਸ ਦਰਦ ਵਿਚ ਕੈਫੀਨ ਤੋਂ ਪ੍ਰਹੇਜ ਕਰਨਾ ਜਰੂਰੀ ਹੈ, ਕਿਉਂਕਿ ਇਸ ਨਾਲ ਰਕਤਚਾਪ ਅਤੇ ਮਾਈਗ੍ਰੇਨ ਦਾ ਦਰਦ ਹੋਰ ਵੀ ਵਧ ਸਕਦਾ ਹੈ। ਮਾਈਗ੍ਰੇਨ ਦਾ ਮੁੱਖ ਕਾਰਨ ਅਧਿਕ ਚਿੰਤਾ ਜਾਂ ਤਣਾਅ ਕਰਨਾ ਹੈ। ਇਸ ਸਮੇਂ ਪੀੜ੍ਹਤ ਨੂੰ ਜਦੋਂ ਵੀ ਤੇਜ ਦਰਦ ਹੁੰਦਾ ਹੈ, ਤਾਂ ਉਸਨੂੰ ਕੋਸੇ ਪਾਣੀ ਨਾਲ ਇਸ਼ਨਾਨ ਕਰ ਲੈਣਾ ਚਾਹੀਦਾ ਹੈ। ਇਸ ਨਾਲ ਸਰੀਰ ਦੀਆਂ ਇੰਦਰੀਆਂ ਦੀ ਕਾਰਕਸ਼ੀਲਤਾ ਵੱਧ ਜਾਂਦੀ ਹੈ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਮਾਈਗ੍ਰੇਨ ਦੇ ਦਰਦ ਨੂੰ ਨਿਯੰਤਰਿਤ ਕਰਨ ਲਈ ਪੀੜ੍ਹਤ ਨੂੰ ਸਰੀਰਕ ਅਤੇ ਮਾਨਸਿਕ ਦੋਵੇਂ ਸਤਰ 'ਤੇ ਮਜਬੂਤ ਹੋਣਾ ਜਰੂਰੀ ਹੈ। ਮਾਹਿਰ ਕਹਿੰਦੇ ਹਨ ਕਿ ਪੀੜ੍ਹਤ ਦੀ ਅੱਖ, ਗਰਦਨ ਅਤੇ ਮੋਢੇ ਦੀਆਂ ਮਾਸਪੇਸ਼ੀਆਂ ਤਣਦੀਆਂ ਹਨ। ਇਸ ਲਈ ਗਰਦਨ ਮੋਢੇ ਨੂੰ ਰਾਹਤ ਦੇਣਾ ਜਰੂਰੀ ਹੈ। ਕੰਪਿਊਟਰ 'ਤੇ ਕੰਮ ਕਰਦੇ ਸਮੇਂ ਵਿੱਚ-ਵਿੱਚ ਵਿਰਾਮ ਲੈਂਦੇ ਰਹਿਣਾ ਚਾਹੀਦਾ ਹੈ। ਦੋ-ਤਿੰਨ ਘੰਟਿਆਂ ਦੇ ਅੰਤਰ ਨਾਲ ਸਰੀਰ ਨੂੰ ਅਰਾਮ ਦੇਣ ਲਈ ਇਕ ਮਿੰਟ ਗਹਿਰਾ ਸਾਹ ਲੈਣਾ ਚਾਹੀਦਾ ਹੈ। ਦਰਦ ਹੋਣ ਦੀ ਸਥਿਤੀ ਵਿੱਚ ਭਰਫ ਦੇ ਕੁਝ ਟੁਕੜੇ ਤੋਲੀਏ ਵਿੱਚ ਰੱਖ ਕੇ ਸਿਕਾਈ ਕਰਨ ਨਾਲ ਵੀ ਪੀੜ੍ਹਤ ਨੂੰ ਆਰਾਮ ਮਿਲਦਾ ਹੈ। ਧਿਆਨ ਰੱਖੋ ਕਿ ਸਿਕਾਈ ਉਨੀਂ ਹੀ ਕਰੋ ਜਿੰਨੀ ਠੰਡਕ ਬਰਦਾਸ਼ਤ ਕੀਤੀ ਜਾ ਸਕੇ।
ਸੈਕਸ ਸਰਵੇ, ਹੈਰਤਅੰਗੇਜ ਤੱਥ ਸਾਹਮਣੇ ਆਏ
- Friday, 20 January 2012 21:15
ਰੋਮ (ਇਟਲੀ) 20 ਜਨਵਰੀ (ਬਿਊਰੋ) - ਸਾਲ 1983 ਵਿੱਚ ਪਲੇਬੁਆਏ ਮੈਗਜ਼ੀਨ ਨੇ ਦੁਨੀਆ ਦਾ ਸਭ ਤੋਂ ਵੱਡਾ ਸੈਕਸ ਸਰਵੇ ਕੀਤਾ ਸੀ। ਹਾਲਾਂਕਿ ਇੰਨੇ ਸਾਲਾਂ ਬਾਅਦ ਹੁਣ ਸੈਕਸ ਨੂੰ ਲੈਕੇ ਲੋਕਾਂ ਵਿੱਚ ਬੇਹੱਦ ਪਰਿਵਰਤਨ ਆ ਚੁੱਕਾ ਹੈ। ਇੰਟਰਨੈਟ ਦਾ ਪ੍ਰਭਾਵ ਅੱਜ ਤਕਰੀਬਨ ਹਰ ਆਦਮੀ 'ਤੇ ਹੈ, ਇਸ ਲਈ ਇਸ ਤਰ੍ਹਾਂ ਦੇ ਸਰਵੇ ਨੂੰ ਲੈ ਕੇ ਪ੍ਰਤੀਕਿਰਿਆ ਤੁਰੰਤ ਹੀ ਮਿਲ ਜਾਂਦੀ ਹੈ। ਮਤਲਬ ਕਿ ਹੁਣ ਦੁਨੀਆ ਭਰ ਵਿੱਚ ਸਰਵੇ ਕਰਨ ਵਰਗੀ ਗੱਲ ਤਾਂ ਇੱਕ ਸਮਾਨ ਹੋ ਚੁੱਕੀ ਹੈ। ਸਰਵੇ ਵਿੱਚ ਸਾਹਮਣੇ ਆਇਆ ਹੈ ਕਿ 43 ਪ੍ਰਤੀਸ਼ਤ ਔਰਤਾਂ ਆਨਲਾਇਨ ਡੇਟਿੰਗ ਕਰਦੀਆਂ ਹਨ, ਜਦਕਿ ਇਸ ਤੋਂ ਪਹਿਲਾਂ ਹੀ ਉਹਨਾਂ ਦੇ ਕਿਸੇ ਪੁਰਸ਼ ਨਾਲ ਸਬੰਧ ਹੁੰਦੇ ਹਨ। 2,59 ਪ੍ਰਤੀਸ਼ਤ ਔਰਤਾਂ ਨੇ ਸਵੀਕਾਰ ਕੀਤਾ ਹੈ ਕਿ ਸੈਕਸ ਦੇ ਸਮੇਂ ਚਰਮ ਸੀਮਾ ਤੱਕ ਪਹੁੰਚਣ ਦਾ ਉਹ ਸਾਥੀ ਨਾਲ ਵਿਸ਼ਵਾਸਘਾਤ ਕਰਦੀਆਂ ਹਨ। ਪੁਰਸ਼ਾਂ ਨੂੰ ਅਧਿਕ ਉਤੇਜਿਤ ਕਰਨ ਲਈ ਇਸ ਤਰ੍ਹਾਂ ਢੌਂਗ ਕਰਦੀਆਂ ਹਨ ਕਿ ਉਹ ਚਰਮ ਸੀਮਾ ਤੱਕ ਪਹੁੰਚ ਗਈ ਹੈ। ਨਿਯਮਿਤ ਸੈਕਸ ਕਰਨ ਵਾਲੇ 46 ਪ੍ਰਤੀਸ਼ਤ ਲੋਕਾਂ ਦਾ ਮੰਨਣਾ ਹੈ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਕਦੇ ਵੀ ਐਚਆਈਵੀ ਦੀ ਜਾਂਚ ਨਹੀਂ ਕਰਵਾਈ। ਸਰਵੇ ਵਿੱਚ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਆਪਣੇ ਸਰੀਰਕ ਸੁੱਖ ਦੀਆਂ ਕਿਰਿਆਵਾਂ ਨੂੰ ਕੈਮਰੇ ਵਿੱਚ ਕੈਦ ਕਰਨ ਦਾ ਸ਼ੌਕ ਸਭ ਤੋਂ ਜਿਆਦਾ ਔਰਤਾਂ ਨੂੰ ਹੁੰਦਾ ਹੈ। 49 ਪ੍ਰਤੀਸ਼ਤ ਔਰਤਾਂ ਦਾ ਮੰਨਣਾ ਹੈ ਕਿ ਉਹਨਾਂ ਨੇ ਆਪਣੀਆਂ ਸੈਕਸ ਕਿਰਿਆਵਾਂ ਨੂੰ ਕੈਮਰੇ ਵਿੱਚ ਕੈਦ ਕੀਤਾ ਹੈ, ਜਦਕਿ ਇਸ ਮਾਮਲੇ ਵਿੱਚ ਪੁਰਸ਼ਾਂ ਦਾ ਅੰਕੜੇ ਸਿਰਫ 32 ਪ੍ਰਤੀਸ਼ਤ ਹਨ। 45 ਪ੍ਰਤੀਸ਼ਤ ਲੋਕਾਂ ਨੇ ਸਵੀਕਾਰ ਕੀਤਾ ਹੈ ਕਿ ਉਹਨਾਂ ਨੇ ਇਕ ਤੋਂ ਵਧੇਰੇ ਲੋਕਾਂ ਦੇ ਨਾਲ ਸਰੀਰਕ ਸਬੰਧ ਬਣਾਏ ਹਨ। 56 ਪ੍ਰਤੀਸ਼ਤ ਪੁਰਸ਼ਾਂ ਨੇ ਸਵੀਕਾਰ ਕੀਤਾ ਹੈ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਕਈ ਬਾਰ ਅਣਜਾਣ ਔਰਤਾਂ ਦੇ ਨਾਲ ਸੈਕਸ ਕੀਤਾ ਹੈ।
ਕਮਜੋਰੀ ਮਿਟਾਵੇ ਉੜਦ, ਸ਼ਹਿਦ ਅਤੇ ਦੁੱਧ, ਬਦਾਮ ਦਾ ਅਸਾਨ ਯੋਗ
- Tuesday, 10 January 2012 20:42
ਅਨਿਯਮਤ ਖਾਣ-ਪਾਣ ਸਰੀਰ ਦੇ ਕਮਜੋਰ ਹੋਣ ਵਿੱਚ ਕਾਫੀ ਹੱਦ ਤੱਕ ਜਵਾਬਦੇਹ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਅਨਿਯਮਤ ਖਾਣ ਪੀਣ ਕਾਰਨ ਕਮਜੋਰੀ ਮਹਿਸੂਸ ਹੁੰਦੀ ਹੈ ਤਾਂ ਇਸ ਯੋਗ ਨੂੰ ਇੱਕ ਵਾਰ ਜਰੂਰ ਅਜਮਾ ਕੇ ਦੇਖਣਾ ਚਾਹੀਦਾ ਹੈ। ਛਿਲਕਾ ਰਹਿਤ ਉੜਦ ਦੀ ਦਾਲ ਅਤੇ ਸੰਘਾੜੇ ਦਾ ਪੀਸਿਆ ਹੋਇਆ ਚੂਰਨ 100-100 ਗ੍ਰਾਮ। ਦਾਲ ਨੂੰ ਸ਼ੁੱਧ ਘਿਉ ਵਿੱਚ ਚੰਗੀ ਤਰ੍ਹਾਂ ਭੁੰਨ ਕੇ ਪੀਸ ਕੇ ਚੂਰਨ ਬਣਾ ਲਓ। ਦੋਨੋਂ ਚੂਰਨ ਮਿਲਾ ਦਿਓ। ਇਸ ਚੂਰਨ ਦਾ ਇੱਕ ਚੱਮਚ, ਅੱਧਾ ਚੱਮਚ ਸ਼ੁੱਧ ਘਿਉ ਅਤੇ 2 ਚਮਚ ਸ਼ਹਿਦ ਵਿੱਚ ਮਿਲਾ ਕੇ ਪ੍ਰਤੀਦਿਨ ਚੱਟ ਲਓ। ਇਸਦੇ 10-15 ਮਿੰਟ ਬਾਅਦ ਰਾਤ ਨੂੰ ਪਾਣੀ ਵਿੱਚ ਪਾ ਕੇ ਭਿੱਜੇ ਹੋਏ ਬਾਦਾਮ ਦੀਆਂ ਦੋ ਗਿਰੀਆਂ ਛਿਲਕੇ ਪੀਸ ਕੇ ਦੁੱਧ ਵਿੱਚ ਮਿਲਾ ਲਓ। ਦੁੱਧ ਵਿੱਚ ਥੋੜੀ ਸ਼ੱਕਰ ਵੀ ਮਿਲਾ ਲਓ ਅਤੇ ਘੁੱਟ-ਘੁੱਟ ਕਰਕੇ ਇਹ ਦੁੱਧ ਪੀ ਜਾਓ। ਇਸਦੇ 3 ਘੰਟੇ ਬਾਅਦ ਭੋਜਨ ਕਰੋ। ਇਹ ਬਹੁਤ ਹੀ ਪੌਸ਼ਟਿਕ ਯੋਗ ਹੈ।
ਏਡਜ਼ ਮਰੀਜ਼ਾਂ ਦੀ ਗਿਣਤੀ ਵਿੱਚ ਦਿਨ ਬ ਦਿਨ ਹੋ ਰਿਹਾ ਵਾਧਾ
- Sunday, 01 January 2012 18:58
ਭਦੌੜ, 1 ਜਨਵਰੀ (ਸਾਹਿਬ ਸੰਧੂ) - ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਇਹ ਤੱਥ ਸਾਹਮਣੇ ਆਏ ਹਨ ਕਿ ਸੂਬੇ ਵਿੱਚ ਏਡਜ਼ ਦੇ ਮਰੀਜਾਂ ਦੀ ਗਿਣਤੀ 28 ਹਜਾਰ ਨੂੰ ਪਾਰ ਕਰ ਗਈ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਦਾ ਅੰਦਾਜਾ 56928 ਦੇ ਕਰੀਬ ਦੱਸਿਆ ਜਾ ਰਿਹਾ ਹੈ, ਜਦਕਿ ਚਾਲੂ ਸਾਲ ਦੌਰਾਨ ਏਡਜ਼ ਦੇ 3433 ਨਵੇਂ ਕੇਸ ਸਾਹਮਣੇ ਆਏ ਹਨ। ਸਭ ਤੋਂ ਘੱਟ 115 ਕੇਸ ਨਵੇਂ ਬਣੇ ਬਰਨਾਲਾ ਜਿਲ੍ਹੇ ਤੋਂ ਮਿਲੇ ਹਨ, ਪਰ ਇਹ ਜਿਲ੍ਹਾ ਕੁਝ ਸਾਲ ਪਹਿਲਾਂ ਹੀ ਹੌਂਦ ਵਿੱਚ ਆਇਆ ਹੈ, ਜਦੋਂਕਿ ਪੁਰਾਣੇ ਜਿਲ੍ਹਿਆਂ ਵਿੱਚ ਮੁਕਤਸਰ ਇਸ ਬਰਨਾਲਾ ਜਿਲ੍ਹੇ ਤੋਂ ਵੱਧ ਹੋਣ ਕਾਰਨ ਮਾਰ ਹੇਠਾਂ ਆਇਆ ਹੈ। ਇਥੇ ਮਰੀਜ਼ਾਂ ਦੀ ਗਿਣਤੀ ਸਿਰਫ 194 ਹੈ। ਅੰਮ੍ਰਿਤਸਰ ਵਿੱਚ ਏਡਜ਼ ਦੇ ਮਰੀਜਾਂ ਦੀ ਗਿਣਤੀ ਸਭ ਤੋਂ ਵੱਧ 8828 ਹੈ ਉਂਝ ਸਭ ਤੋਂ ਵੱਧ ਮਰੀਜ਼ਾਂ ਦੀ ਗਿਣਤੀ ਵਿੱਚ ਦੂਜੇ ਥਾਂ 'ਤੇ ਪਟਿਆਲਾ ਜਿਲ੍ਹੇ ਦਾ ਨਾਂ ਆ ਰਿਹਾ ਹੈ। ਜਿਥੇ ਏਡਜ਼ ਦੇ ਮਰੀਜਾਂ ਦੀ ਗਿਣਤੀ 3630 ਹੈ। ਜਲੰਧਰ ਜਿਲ੍ਹੇ ਅੰਦਰ ਮਰੀਜਾਂ ਦੀ ਗਿਣਤੀ 3115 ਹੈ ਅਤੇ ਇਹ ਤੀਜੇ ਸਥਾਨ 'ਤੇ ਆ ਰਿਹਾ ਹੈ। ਦੂਜੇ ਜਿਲ੍ਹਿਆਂ ਵਿਚੋਂ ਬਠਿੰਡਾ ਵਿੱਚ ਏਡਜ਼ ਦੇ ਮਰੀਜਾਂ ਦੀ ਗਿਣਤੀ 736 ਹੈ ਜਦੋਂਕਿ ਫਰੀਦਕੋਟ ਵਿੱਚ 853। ਫਤਿਹਗੜ੍ਹ ਸਾਹਿਬ ਵਿੱਚ 246, ਫਿਰੋਜ਼ਪੁਰ ਵਿੱਚ 615, ਗੁਰਦਾਸਪੁਰ ਵਿੱਚ 1668। ਹੁਸ਼ਿਆਰਪੁਰ ਵਿੱਚ 950, ਲੁਧਿਆਣਾ ਵਿੱਚ 759, ਕਪੂਰਥਲਾ ਵਿੱਚ 532, ਮਾਨਸਾ ਵਿੱਚ 260, ਮੋਗਾ ਵਿੱਚ 810 ਅਤੇ ਤਰਨਤਾਰਨ ਵਿੱਚ 997 ਮਰੀਜ਼ ਦੱਸੇ ਜਾਦੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਹੁਣ ਤੱਕ 1058032 ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਅਤੇ ਇਨ੍ਹਾਂ ਵਿਚੋਂ 28521 ਨੂੰ ਏਡਜ਼ ਹੋਣ ਦੀ ਪੁਸ਼ਟੀ ਹੋਈ ਹੈ। ਦੂਜੇ ਪਾਸੇ ਹਰ ਰੋਜ ਆ ਰਹੇ ਕੇਂਦਰ ਸਰਕਾਰ ਬਿਆਨਾਂ ਅਨੁਸਾਰ ਕਹਿਣਾ ਹੈ ਕਿ ਪੰਜਾਬ ਵਿੱਚ ਇਸ ਬੀਮਾਰੀ ਦੇ ਮਰੀਜ਼ਾਂ ਦੀ ਗਿਣਤੀ 56 ਹਜਾਰ ਤੋਂ ਉਪਰ ਹੋਵੇਗੀ। ਇਸ ਦਾ ਮਤਲਬ ਤਾਂ ਬਿਲਕੁਲ ਸਿੱਧਾ ਹੈ ਕਿ ਸਰਕਾਰ ਕਿਸੇ ਪੱਧਰ 'ਤੇ ਅਜਿਹੇ ਏਡਜ਼ ਦੇ ਮਰੀਜਾਂ ਦੇ ਕੇਸ ਲੱਭਣ ਵਿੱਚ ਅਸਮੱਰਥ ਹੈ।
















