Thursday, Feb 23rd

Last update07:17:38 PM GMT

ਨਾਇਕ

ਨਾੱਰਵੀਜੀਅਨ ਆਫ ਦਾ ਯੀਅਰ 2011 ਹਾਸਿਲ ਕਰਨ ਵਾਲਿਆਂ 'ਚ ਸਿੱਖ ਸਰੂਪ 'ਚ ਸੱਜੀ ਬੀਬੀ ਵੀ ਸ਼ਾਮਿਲ

ਫੋਟੋ ਧੰਨਵਾਦ ਸਹਿਤ ਨੀਟੀਦ

altਓਸਲੋ (ਨਾੱਰਵੇ) 21 ਦਸੰਬਰ (ਰੁਪਿੰਦਰ ਢਿੱਲੋਂ ਮੋਗਾ) - ਨਾਰਵੇ 'ਚ ਹਰ ਸਾਲ ਨਾੱਰਵੀਜੀਅਨ ਆਫ ਦਾ ਯੀਅਰ ਐਵਾਰਡ ਉਹਨਾਂ ਸਖਸ਼ੀਅਤਾਂ ਨੂੰ ਦਿੱਤਾ ਜਾਦਾ ਹੈ, ਜਿਹਨਾਂ ਦਾ ਕੰਮ ਨਾਰਵੀਜੀਅਨ ਲੋਕਾਂ ਦੀ ਨਜ਼ਰਾਂ ਵਿੱਚ ਸਨਮਾਨਯੋਗ ਤੇ ਸ਼ਲਾਘਾਯੋਗ ਹੁੰਦਾ ਹੈ। ਇਸ ਸਾਲ ਦਿੱਤੇ ਜਾ ਰਹੇ ਇਸ ਐਵਾਰਡ ਨੂੰ ਹਾਸਿਲ ਕਰਨ ਵਾਲੀ ਨਾੱਰਵੇ ਦੀ ਮੌਜੂਦਾ ਸਰਕਾਰ ਲੇਬਰ ਪਾਰਟੀ ਦੇ ਓਸਲੋ ਵਿਦਿਆਰਥੀ ਵਿੰਗ ਦੀ ਵਾਈਸ ਪ੍ਰੈਜ਼ੀਡੈਂਟ ਸਿੱਖੀ ਸਰੂਪ ਧਾਰਨ ਕੇਸਕੀ ਸਜਾਉਂਦੀ ਬੀਬੀ ਪ੍ਰਭਲੀਨ ਕੌਰ (18) ਵੀ ਸ਼ਾਮਿਲ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਇਹ ਹੋਣਹਾਰ ਬੱਚੀ 22 ਜੁਲਾਈ ਨੂੰ ਨਾੱਰਵੇ 'ਚ ਵਾਪਰੇ ਵਾਸ਼ਿਆਨਾ ਕਾਂਡ ਜਿਸ ਵਿੱਚ 70 ਤੋਂ ਉਪਰ ਨੌਜਵਾਨ ਲੜਕੇ ਲੜਕੀਆਂ ਮੱਨੁਖਤਾ ਦੇ ਦੁਸ਼ਮਣ ਇਨਸਾਨ ਦੀ ਸੋਚ ਦਾ ਸ਼ਿਕਾਰ ਹੋ ਗਏ ਸਨ 'ਚ ਵਾਹਿਗੁਰੂ ਦੀ ਮਿਹਰ ਅਤੇ ਆਪਣੀ ਸੂਝਬੂਝਤਾ ਕਾਰਨ ਬਚ ਗਈ ਸੀ। ਇਸ ਸਾਲ ਇਸ ਨੂੰ ਇਹ ਐਵਾਰਡ ਕਿਸੇ ਵੀ ਧਰਮ ਵੱਲੋਂ ਸਿਰ 'ਤੇ ਸਜਾਈ ਜਾਂਦੀ ਦਸਤਾਰ/ਸਕਾਫ ਆਦਿ ਬਣ ਨਾੱਰਵੇ ਦੇ ਕਾਨੂੰਨ ਦੀ ਦੇਵੀ ਦੇ ਮੰਦਰ 'ਚ ਨਾ ਕੰਮ ਕਰਨ ਦੀ ਕਈ ਪਾਰਟੀਆਂ ਵੱਲੋਂ ਹੱਕ 'ਚ ਬੁਲੰਦ ਕੀਤੀ ਜਾਂਦੀ ਆਵਾਜ ਦੇ ਵਿਰੁੱਧ ਦਸਤਾਰ ਦੇ ਹੱਕ 'ਚ ਪੈਰਵਾਈ ਕਰਨ ਪ੍ਰਤੀ ਦਿੱਤਾ ਜਾਣਾ ਹੈ। ਇਸ ਤੋਂ ਇਲਾਵਾ ਜਰਮਨ ਨਿਵਾਸੀ ਮਾਰਕਲ ਗਲੇਫੇ (32) ਜਿਸ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ 22 ਜੁਲਾਈ ਵਾਲੇ ਦਿਨ 20 ਤੋਂ ਜਿਆਦਾ ਨੌਜਵਾਨਾ ਦੀ ਜਾਨ ਬਚਾਈ ਅਤੇ ਸੀਨੋਵਾ ਕਵਾਮੇ (20) ਜਿਸ ਨੇ ਕਿ ਨਾਰਵੇ ਦੇ ਹਾਰਡਾਗਰਵਿਦਾ ਏਰੀਆ 'ਚ ਸਰਕਾਰ ਵੱਲੋਂ ਕੁਦਰਤੀ ਸੁੰਦਰਤਾ ਵਾਲੇ ਇਲਾਕੇ 'ਚ ਬਣਾਏ ਜਾ ਰਹੇ ਪ੍ਰਾਜੈਕਟ ਦਾ ਡਟ ਕੇ ਵਿਰੋਧ ਕਰਨ 'ਚ ਲੋਕਾਂ ਨੂੰ ਜੱਥੇਬੰਦ ਕਰ ਇਸ ਪ੍ਰਾਜੈਕਟ ਨੂੰ ਰੋਕਿਆ ਨੂੰ ਦਿੱਤਾ ਜਾ ਰਿਹਾ ਹੈ।

Joomla Templates and Joomla Extensions by ZooTemplate.Com

ਨਵਨੀਤ ਕੌਰ ਨੇ ਪੂਰੇ ਸਕੂਲ 'ਚ ਸਭ ਤੋਂ ਵੱਧ ਅੰਕ ਹਾਸਿਲ ਕੀਤੇ

altਮਾਤਾ ਪਿਤਾ ਤੇ ਭਰਾ ਨਾਲ ਨਵਨੀਤ ਕੌਰ ਸੈਣੀ

ਕਰੇਮੋਨਾ (ਇਟਲੀ) 3 ਨਵੰਬਰ (ਦਵਿੰਦਰਪਾਲ ਮਾਵੀ) - ਇਟਲੀ ਵਿੱਚ ਰਹਿ ਰਿਹਾ ਭਾਰਤੀ ਭਾਈਚਾਰਾ ਜਿੱਥੇ ਵਪਾਰ, ਧਾਰਮਿਕ, ਸਮਾਜਿਕ, ਸੱਭਿਆਚਾਰਕ ਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰ ਰਿਹਾ ਹੈ, ਉੱਥੇ ਇਟਲੀ ਦੇ ਸਕੂਲਾਂ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਵੀ ਆਪਣੀ ਮਿਹਨਤ ਸਦਕਾ ਪੜ੍ਹਾਈ ਵਿੱਚ ਚੰਗੀਆਂ ਪੁਜੀਸ਼ਨਾਂ ਹਾਸਿਲ ਕਰਕੇ ਆਪਣੇ ਦੇਸ਼ ਅਤੇ ਮਾਪਿਆਂ ਦਾ ਨਾਮ ਖੂਬ ਚਮਕਾ ਰਹੇ ਹਨ। ਮਾਨਤੋਵਾ ਜਿਲ੍ਹੇ ਦੇ ਡਿਗਰੀ ਕਾਲਜ ਆਜੋਲਾ ਵਿਖੇ ਡਾਕਟਰੀ ਦੀ ਪੜ੍ਹਾਈ ਕਰ ਰਹੀ ਨਵਨੀਤ ਕੌਰ ਸੈਣੀ ਨੇ ਆਪਣੀ ਕਲਾਸ ਦੇ ਨਾਲ ਨਾਲ ਪੂਰੇ ਸਕੂਲ ਦੇ ਵਿਦਿਆਰਥੀਆਂ 'ਚੋਂ ਸਭ ਤੋਂ ਵੱਧ ਅੰਕ ਹਾਸਿਲ ਕੀਤੇ ਹਨ। ਪੰਜਾਬ ਦੇ ਜਿਲ੍ਹਾ ਰੋਪੜ ਨਾਲ ਸਬੰਧਿਤ ਮਨਮੋਹਣ ਸਿੰਘ ਅਤੇ ਮਾਤਾ ਹਰਜਿੰਦਰ ਕੌਰ ਦੀ ਇਸ ਹੋਣਹਾਰ ਸਪੁੱਤਰੀ ਨਵਨੀਤ ਕੌਰ ਸੈਣੀ ਨੇ ਕਲਾਸ 'ਚੋਂ 90 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਜਿੱਥੇ ਇਸ ਹੋਣਹਾਰ ਵਿਦਿਆਰਥਣ ਨਵਨੀਤ ਕੌਰ ਸੈਣੀ ਦੀ ਪ੍ਰਾਪਤੀ ਉੱਤੇ ਮਾਣ ਅਤੇ ਖੁਸ਼ੀ ਹੈ, ਉੱਥੇ ਨਵਨੀਤ ਕੌਰ ਸੈਣੀ ਦਾ ਕਹਿਣਾ ਹੈ ਕਿ, ਉਹ ਇਸ ਖੇਤਰ ਵਿੱਚ ਉੱਚ ਮਜਿੰਲਾਂ ਨੂੰ ਛੂਹਣਾ ਚਾਹੁੰਦੀ ਹੈ। ਸਕੂਲ ਵੱਲੋਂ ਨਵਨੀਤ ਕੌਰ ਸੈਣੀ ਨੂੰ 300 ਯੂਰੋ ਵਜੀਫਾ ਤੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

Joomla Templates and Joomla Extensions by ZooTemplate.Com

ਸੁੱਚਾ ਸਿੰਘ ਦੀ ਸੇਵਾਮੁਕਤੀ ਸਮਾਗਮ ਹੋਇਆ

altਮੋਰਿੰਡਾ, 3 ਨਵੰਬਰ (ਭਟੋਆ) - ਜਿਹੜੇ ਇਨਸਾਨ ਜ਼ਿੰਦਗੀ ਵਿੱਚ ਨੇਕ ਕਮਾਈ ਕਰਦੇ ਹਨ, ਉਨ੍ਹਾਂ ਦਾ ਆਪਣਾ ਅਤੇ ਪਰਿਵਾਰ ਦਾ ਜੀਵਨ ਬੜਾ ਸੁੱਖਮਈ ਰਹਿੰਦਾ ਹੈ।' ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਪ੍ਰਿੰਸੀਪਲ ਚਰਨ ਸਿੰਘ ਸਲੇਮਪੁਰ ਨੇ ਸੁੱਚਾ ਸਿੰਘ ਦੀ ਗੋਪਾਲਪੁਰ ਦੀ ਸੇਵਾਮੁਕਤੀ ਮੌਕੇ ਕੀਤਾ। ਇਹ ਸਮਾਗਮ ਕਲੱਸਟਰ ਰਿਸੋਰਸ ਸੈਂਟਰ ਮੋਰਿੰਡਾ ਵਿੱਚ ਕੀਤਾ ਗਿਆ। ਉਨ੍ਹਾਂ ਸੁੱਚਾ ਸਿੰਘ ਦੀ ਚੰਗੀ ਸਿਹਤ ਦਾ ਰਾਜ਼ ਸਖਤ ਮਿਹਨਤੀ ਸੁਭਾਅ ਦੱਸਿਆ। ਮਾਸਟਰ ਸੱਜਣ ਸਿੰਘ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ, ਭਾਵੇਂ ਇਮਾਨਦਾਰ ਸੁੱਚਾ ਸਿੰਘ ਉੱਤੇ ਕਈਆਂ ਨੇ ਦੋਸ਼ ਲਾਉਣ ਦੇ ਯਤਨ ਕੀਤੇ, ਪਰ ਇਹਨਾਂ ਦੀ ਮਿਹਨਤ ਅਤੇ ਗਰੀਬ ਵਿਦਿਆਰਥੀਆਂ ਲਈ ਕੀਤੀ ਅਣਥੱਕ ਮਿਹਨਤ ਕਾਰਨ ਸਭ ਨੂੰ ਮੂੰਹ ਦੀ ਖਾਣੀ ਪਈ। ਅਧਿਆਪਕ ਸੁਸ਼ੀਲ ਕੁਮਾਰ ਨੇ ਸਾਰਿਆਂ ਨੂੰ ਰਸਮੀ ਜੀ ਆਇਆਂ ਕਿਹਾ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪੁੱਜੇ 'ਪੜ੍ਹੋ ਪੰਜਾਬ' ਦੇ ਜ਼ਿਲ੍ਹਾ ਕੋਆਰਡੀਨੇਟਰ ਰਾਬਿੰਦਰ ਸਿੰਘ ਰੱਬੀ ਨੇ ਸੁੱਚਾ ਸਿੰਘ ਦੀ 'ਪੜ੍ਹੋ ਪੰਜਾਬ' ਪ੍ਰਤੀ ਦੇਣ ਨੂੰ ਵਡਿਆਇਆ। ਉਨ੍ਹਾਂ ਗੈਰ ਰਸਮੀ ਤੌਰ 'ਤੇ ਕਿਹਾ ਕਿ, ਅਜਿਹੇ ਅਧਿਆਪਕਾਂ ਦੀ ਬਦੌਲਤ ਹੀ ਸਮਾਜ ਵਿੱਚ ਅਧਿਆਪਕ ਵਰਗ ਦੀ ਕਦਰ ਪੈ ਰਹੀ ਹੈ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਮਾਸਟਰ ਕੇਡਰ ਦੇ ਜਨਰਲ ਸਕੱਤਰ ਜਸਬੀਰ ਸਿੰਘ ਸ਼ਾਂਤਪੁਰੀ, ਅਸ਼ਵਨੀ ਕੁਮਾਰ ਰਸੂਲਪੁਰ, ਸੰਜੀਵ ਕੁਮਾਰ ਕਕਰਾਲੀ, ਬਲਵੰਤ ਸਿੰਘ ਚਤਾਮਲੀ, ਕਾਹਲਾ ਸਿੰਘ ਮੋਰਿੰਡਾ, ਟਹਿਲ ਸਿੰਘ ਹੈਡ ਟੀਚਰ ਕਲਾਰਾਂ, ਕਮਲਜੀਤ ਕੌਰ ਹੈਡ ਟੀਚਰ ਸਰਹਾਣਾ, ਜਸਮੇਰ ਕੌਰ ਸੈਂਟਰ ਹੈਡ ਟੀਚਰ, ਰਾਜਵੰਤ ਕੌਰ ਦੁੱਮਣਾ, ਪ੍ਰੋਮਿਲਾ ਦੇਵੀ ਅਤੇ ਪਰਮਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਨਾਲ ਸੰਬੰਧ ਰੱਖਣ ਵਾਲੇ ਹਾਜ਼ਰ ਸਨ।

Joomla Templates and Joomla Extensions by ZooTemplate.Com

ਯੂ.ਕੇ ਆਰਮੀ ਦੇ ਮੈਡੀਕਲ ਕੋਰ ਵਿੱਚ ਸਾਬਤ ਸੂਰਤ ਸਿੰਘ ਭਰਤੀ

altਲੰਡਨ,1 ਨਵੰਬਰ (ਸਰਬਜੀਤ ਸਿੰਘ ਬਨੂੜ) - ਭਾਂਵੇਂ ਕਿ ਸਿੱਖਾਂ ਨੇ ਪਹਿਲੀ, ਦੂਜੀ ਵਿਸ਼ਵ ਜੰਗਾਂ ਵਿੱਚ ਆਪਣੀ ਵੱਖਰੀ ਪਹਿਚਾਣ, ਦਲੇਰ ਤੇ ਨਿਡਰਤਾ ਦਾ ਜੋ ਸਬੂਤ ਦਿੱਤਾ ਅਤੇ ਮੁਹਰਲੀ ਕਤਾਰ ਵਿੱਚ ਖੜ੍ਹ ਕੇ ਲੱਖਾਂ ਕੁਰਬਾਨੀਆਂ ਦਾ ਜੋ ਇਤਿਹਾਸ ਸਿਰਜਿਆ ਹੋਇਆ ਹੈ । ਭਾਂਵੇਂ ਕਿ ਯੂ.ਕੇ ਵਿੱਚ ਸਿੱਖਾਂ ਰੈਜਮੈਂਟ ਨਹੀਂ ਹੈ ਪੰਰਤੂ ਸਮੇਂ ਸਮੇਂ ਸਿਰ ਪੰਜਾਬ ਤੋਂ ਆਏ ਅਨੇਕਾਂ ਵਸਿੰਦੇਂ ਤੇ ਵਿਦਿਆਰਥੀ ਫੌਜ਼ ਵਿੱਚ ਭਰਤੀ ਹੋਣ ਨੂੰ ਵੱਡੀ ਪੱਧਰ ਤੇ ਤਰਜੀਹੀ ਦੇ ਕੇ ਆਪਣੇ ਗੌਰਵਮਈ ਇਤਿਹਾਸ ਨੂੰ ਅੱਗੇ ਤੋਰ ਰਹੇ ਹਨ। ਇਸੇ ਸੰਦਰਭ ਵਿੱਚ ਪੰਜਾਬ ਤੋਂ ਯੂ.ਕੇ ਪੜਨ ਆਏ ਜਤਿੰਦਰ ਸਿੰਘ ਨੇ ਆਰਮੀ ਮੈਡੀਕਲ ਕੋਰ ਵਿੱਚ ਪਹਿਲਾਂ ਸਾਬਤ ਸੂਰਤ ਸਿੱਖ ਭਰਤੀ ਹੋ ਕੇ ਪੰਜਾਬ ਦਾ ਹੀ ਨਹੀਂ ਪੰਜਾਬੀਆਂ ਨੂੰ ਫੌਜ ਵਿੱਚ ਭਰਤੀ ਹੋਣ ਦਾ ਮਾਣ ਦਿੱਤਾ ਹੈ।

ਜਿ਼ਕਰਯੋਗ ਹੈ ਕਿ ਪੰਜਾਬ ਤੋਂ ਕੁਝ ਸਾਲ ਪਹਿਲਾਂ ਯੂ.ਕੇ ਦੀ ਧਰਤੀ ਤੇ ਪੜਾਈ ਕਰਨ ਆਏ ਅਨੇਕਾਂ ਵਿਦਿਆਰਥੀ ਫੌਜ ਵਿੱਚ ਜਾਣ ਨੂੰ ਤਰਜੀਹੀ ਦੇ ਰਹੇ ਹਨ। ਇਸੇ ਸਮੇਂ ਪੰਜਾਬ ਦੇ ਜਿਲਾ ਗੁਰਦਾਸਪੁਰ ਦੇ ਪਿੰਡ ਸੇ਼ਖਪੁਰਾ ਤਹਸੀਲ ਬਟਾਲਾ ਦੇ ਜਤਿਦਰ ਸਿੰਘ ਪੁੱਤਰ ਡਾਂ ਕੁਲਵਿੰਦਰ ਸਿੰਘ ਮਾਤਾ ਪਰਮਿੰਦਰ ਕੌਰ ਦਾ ਲਾਡਲਾ ਨੇ ਮੈਡੀਕਲ ਕੋਰ ਵਿੱਚ ਭਰਤੀ ਹੋ ਕੇ ਬੀਤੇ ਦਿਨੀਂ ਪਾਸਿੰਗ ਪੇਰਡ ਪਾਸ ਕਰ ਕੇ ਮੈਡੀਕਲ ਕੋਰ ਵਿੱਚ ਪਹਿਲਾਂ ਸਾਬਤ ਸੂਰਤ ਸਿੱਖ ਭਰਤੀ ਹੋਣ ਦਾ ਮਾਣ ਪ੍ਰਾਪਤ ਕਰ ਲਿਆ ਹੈ। ਦੱਸਣਯੋਗ ਹੈ ਕਿ ਸ ਜਤਿੰਦਰ ਸਿੰਘ ਦੇ ਪਿਤਾ ਵੀ ਕਿੱਤੇ ਵਜੋਂ ਡਾਕਟਰ ਹਨ ਤੇ ਨਰਸਿੰਗ ਹੋਮ ਚਲਾਉਂਦੇ ਹਨ ਤੇ ਉਨ੍ਹਾਂ ਦਾ ਪੁੱਤਰ ਫੌਜ਼ ਵਿੱਚ ਮੈਡੀਕਲ ਟੈਕਨੀਸ਼ਅਨ ਦੇ ਤੌਰ ਤੇ ਯੂ.ਕੇ ਫੌਜ਼ ਵਿਚ ਸੇਵਾ ਨਿਭਾਏਗਾ।

Joomla Templates and Joomla Extensions by ZooTemplate.Com

ਐਲ ਐਂਡ ਟੀ ਨੇ ਘੜੂੰਆਂ ਕੈਂਪਸ 'ਚੋਂ 69 ਵਿਦਿਆਰਥੀ ਚੁਣੇ

2012 ਬੈਚ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਨੂੰ ਜ਼ਬਰਦਸਤ ਹੁੰਗਾਰਾ
altਐਲ ਐਂਡ ਟੀ ਵੱਲੋਂ ਚੁਣੇ ਗਏ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਦੇ ਵਿਦਿਆਰਥੀ ਖੁਸ਼ੀ ਦੇ ਰੌਅ ਵਿਚ।

ਮੁਹਾਲੀ, 3 ਅਕਤੂਬਰ (ਤਗੌਰੀ) - ਇਨਫੋਸਿਜ਼ ਅਤੇ ਵਿਪਰੋ ਤੋਂ ਬਾਅਦ ਦੇਸ਼ ਦੀ ਤੀਸਰੀ ਵੱਡੀ ਕੰਪਨੀ ਐਲ ਐਂਡ ਟੀ ਨੇ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਦੇ ਘੜੂੰਆਂ ਕੈਂਪਸ ਵਿਚੋਂ 69 ਵਿਦਿਆਰਥੀਆਂ ਦੀ ਚੋਣ ਕੀਤੀ ਹੈ। ਸਾਲ 2012 ਬੈਚ ਦੇ ਇੰਜੀਨੀਅਰਿੰਗ ਅਤੇ ਐਮ ਸੀ ਏ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਪੁੱਜੀ ਇਸ ਕੰਪਨੀ ਵੱਲੋਂ ਚੁਣੇ ਗਏ ਵਿਦਿਆਰਥੀਆਂ ਨੂੰ 3 ਲੱਖ 50 ਹਜ਼ਾਰ ਰੁਪਏ ਸਾਲਾਨਾ ਤੱਕ ਤਨਖਾਹ ਦਿੱਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਘੜੂੰਆਂ ਅਤੇ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜ਼ੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ, ਐਲ ਐਂਡ ਟੀ ਵੱਲੋਂ ਉਨ੍ਹਾਂ ਦੀ ਪਲੇਸਮੈਂਟ ਮੁਹਿੰਮ ਵਿਚ ਸ਼ਿਰਕਤ ਕਰਨ ਨਾਲ ਬਹੁ ਗਿਣਤੀ ਵਿਦਿਆਰਥੀ ਚੁਣੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ, ਇਨਫੋਸਿਜ਼ ਅਤੇ ਵਿਪਰੋ ਤੋਂ ਬਾਅਦ ਐਲ ਐਂਡ ਟੀ ਇਨਫੋਟੈੱਕ ਨੇ ਪੰਜਾਬ ਭਰ ਚੋਂ ਕੇਵਲ ਘੜੂੰਆਂ ਕੈਂਪਸ ਪੁੱਜ ਕੇ ਹੀ ਵਿਦਿਆਰਥੀਆਂ ਦੀ ਚੋਣ ਕੀਤੀ ਹੈ। ਉਨ੍ਹਾਂ ਦੱਸਿਆ ਕਿ, ਹਾਈਡਰੋ, ਥਰਮਲ, ਨਿਊਕਲੀਅਰ ਪਾਵਰ ਪਲਾਂਟ, ਰਿਫਾਇਨਰੀ, ਇਮਾਰਤਸਾਜ਼ੀ, ਮੈਡੀਕਲ, ਇੰਸ਼ੋਰੈਂਸ ਅਤੇ ਆਈ ਟੀ ਸਮੇਤ ਕਈ ਖੇਤਰਾਂ ਵਿਚ ਕਾਰੋਬਾਰ ਕਰਨ ਵਾਲੀ ਇਸ ਕੰਪਨੀ ਵਿਚ ਚੁਣੇ ਗਏ ਵਿਦਿਆਰਥੀਆਂ ਦਾ ਭਵਿੱਖ ਨਿਸ਼ਚੇ ਹੀ ਸੁਨਹਿਰਾ ਹੋਵੇਗਾ। ਉਨ੍ਹਾਂ ਹੋਰ ਦੱਸਿਆ ਕਿ, ਕੰਪਨੀ 19 ਫੀਸਦੀ ਦੀ ਵਿਕਾਸ ਦਰ ਨਾਲ ਹਰ ਸਾਲ 3600 ਕਰੋੜ ਰੁਪਏ ਦਾ ਮੁਨਾਫਾ ਕਮਾ ਰਹੀ ਹੈ। ਉਨ੍ਹਾਂ ਆਖਿਆ ਕਿ, ਮਲਟੀਨੈਸ਼ਨਲ ਕੰਪਨੀਆਂ ਵੱਲੋਂ ਇੰਜੀਨੀਅਰਿੰਗ ਵਿਦਿਆਰਥੀਆਂ ਦੀ ਇੰਨੀ ਵੱਡੀ ਗਿਣਤੀ ਵਿਚ ਕੀਤੀ ਜਾ ਰਹੀ ਪਲੇਸਮੈਂਟ ਸਦਕਾ ਸੰਸਥਾ ਦੇ ਵਿਦਿਆਰਥੀ ਕਾਫੀ ਉਤਸ਼ਾਹਿਤ ਹਨ। ਪ੍ਰਬੰਧਕਾਂ ਦੱਸਿਆ ਕਿ, ਇਨਫੋਸਿਜ਼, ਵਿਪਰੋ ਅਤੇ ਐਲ ਐਂਡ ਟੀ ਵੱਲੋਂ ਕੀਤੀ ਗਈ ਹੂੰਝਾ ਫੇਰ ਭਰਤੀ ਪ੍ਰਕਿਰਿਆ ਦੌਰਾਨ ਸੰਸਥਾ ਦੇ ਬਹੁਤ ਸਾਰੇ ਵਿਦਿਆਰਥੀ ਰੁਜ਼ਗਾਰ ਪ੍ਰਾਪਤ ਕਰਨ ਵਿਚ ਸਫਲ ਹੋਏ ਹਨ। ਉਨ੍ਹਾਂ ਆਖਿਆ ਕਿ ਜਿਹੜੇ ਵਿਦਿਆਰਥੀ ਇਨਾਂ ਭਰਤੀ ਪ੍ਰਕਿਰਿਆਵਾਂ ਵਿਚ ਕਿਸੇ ਕਾਰਨ ਸਫਲ ਨਹੀਂ ਹੋ ਸਕੇ ਉਨ੍ਹਾਂ ਦੀ ਪਲੇਸਮੈਂਟ ਕਰਵਾਉਣ ਲਈ ਸੰਸਥਾ ਵੱਲੋਂ ਕਈ ਹੋਰ ਮਲਟੀਨੈਸ਼ਨਲ ਕੰਪਨੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2012 ਬੈਚ ਦੀ ਪਲੇਸਮੈਂਟ ਮੁਹਿੰਮ ਵਿਚ ਸਾਰੇ ਹੀ ਯੋਗ ਵਿਦਿਆਰਥੀਆਂ ਨੂੰ ਵੱਡੀਆਂ ਕੰਪਨੀਆਂ ਵਿਚ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।

Joomla Templates and Joomla Extensions by ZooTemplate.Com