ਬਾਟੀ ਲਈ ਸਮੱਗਰੀ :
ਮਲਟੀਗਰੇਨ ਆਟਾ : 250 ਗਰਾਮ
ਬੇਕਿੰਗ ਪਾਊਡਰ : 1 ਛੋਟਾ ਚੱਮਚ
ਸੌਫ਼ : 1 ਛੋਟਾ ਚੱਮਚ
ਮਿੱਠਾ ਸੋਢਾ : ਅੱਧਾ ਚੱਮਚ
ਹਲਦੀ : ਅੱਧਾ ਚੱਮਚ
ਨਮਕ : ਸਵਾਦ ਅਨੁਸਾਰ
ਤੇਲ : ਇਕ ਚੱਮਚ
ਭਰਾਵਣ ਲਈ ਸਮੱਗਰੀ :
ਪਾਲਕ : 250 ਗਰਾਮ
ਵੇਸਣ : ਅੱਧਾ ਕੱਪ
ਨਮਕ : ਸਵਾਦ ਅਨੁਸਾਰ
ਜੀਰਾ : 1 ਛੋਟਾ ਚੱਮਚ
ਲਾਲ ਮਿਰਚ ਪਾਊਡਰ : ਇਕ ਚੌਥਾਈ ਚੱਮਚ
ਹਿੰਗ : ਚੁਟਕੀ ਭਰ
ਧਨੀਆ ਪਾਊਡਰ : ਇਕ ਚੌਥਾਈ ਚੱਮਚ
ਹਰੀ ਮਿਰਚ ਬਾਰੀਕ ਕੱਟੀ ਹੋਈ : 2-3
ਅਮਚੂਰ : ਅੱਧਾ ਛੋਟਾ ਚੱਮਚ
ਗਰਮ ਮਸਾਲਾ : ਅੱਧਾ ਛੋਟਾ ਚੱਮਚ
ਅਦਰਕ : ਇਕ ਇੰਚ ਅਦਰਕ ਦਾ ਟੁਕੜਾ
ਤੇਲ : ਜਰੂਰਤ ਅਨੁਸਾਰ
ਵਿਧੀ :
ਬਾਟੀ ਦੀ ਸਮੱਗਰੀ ਨੂੰ ਇਕਸਾਰ ਕਰ ਲਓ। ਇਸ ਵਿੱਚ ਥੋੜ•ਾ-ਥੋੜ•ਾ ਪਾਣੀ ਪਾਉਂਦੇ ਹੋਏ ਸਖਤ ਆਟਾ ਗੁੰਨ ਲਓ। ਇੱਕ ਪੈਨ ਵਿੱਚ ਤੇਲ ਗਰਮ ਕਰੋ। ਇਸ ਵਿੱਚ ਜੀਰਾ, ਸੌਫ਼, ਅਦਰਕ, ਹਰੀ ਮਿਰਚ, ਹਿੰਗ ਪਾ ਕੇ ਭੁੰਨ ਲਓ। ਬਾਰੀਕ ਕੱਟੀ ਪਾਲਕ ਅਤੇ ਨਮਕ ਪਾ ਕੇ ਹਲਕੀ ਅੱਗ ਉੱਤੇ ਪਕਾਓ। ਵੇਸਣ ਅਤੇ ਸਾਰੇ ਮਸਾਲੇ ਪਾ ਕੇ ਥੋੜ•ਾ ਜਿਹਾ ਭੁੰਨੋ। ਜਦੋਂ ਮਿਸ਼ਰਣ ਪੈਨ ਨੂੰ ਛੱਡਣ ਲੱਗੇ, ਤਾਂ ਗੈਸ ਬੰਦ ਕਰ ਦਿਓ। ਬਾਟੀ ਬਨਾਉਣ ਲਈ ਆਟੇ ਦੀਆਂ ਲੋਈਆਂ ਬਣਾ ਲਓ। ਲੋਈ ਨੂੰ ਇਕ ਇਕ ਕਰ ਕੇ ਹੱਥਾਂ ਨਾਲ ਫੈਲਾ ਲਓ। ਭਰਾਵਨ ਭਰ ਕੇ ਕਿਨਾਰਿਆਂ ਨੂੰ ਸਮੇਟਦੇ ਹੋਏ ਲੋਈ ਦਾ ਰੂਪ ਦੇਕੇ ਹਲਕਾ ਜਿਹਾ ਦਬਾ ਦਿਓ। ਪਹਿਲਾਂ ਤੋਂ ਗਰਮ ਤੰਦੂਰ ਵਿੱਚ ਸੁਨਿਹਰੀ ਹੋਣ ਤੱਕ ਬਾਟੀਆਂ ਸੇਕ ਲਓ। ਮਨਪਸੰਦ ਚਟਨੀ ਜਾ ਸਾੱਸ ਨਾਲ ਗਰਮ ਗਰਮ ਪਰੋਸੋ।
ਪਾਕ ਸ਼ੈਲੀ
ਪਾਲਕ ਬਾਟੀ
- Tuesday, 06 December 2011 13:05
ਇੰਡੀਅਨ ਪੀਜ਼ਾ
- Thursday, 06 October 2011 15:11
ਸਮੱਗਰੀ
ਵੇਸਣ : 1 ਕਪ ਮੋਟਾ ਪੀਸਿਆ ਹੋਇਆ
ਅਜਵਾਇਨ : ਅੱਧਾ ਛੋਟਾ ਚੱਮਚ
ਹਲਦੀ ਪਾਊਡਰ : ਚੁੱਟਕੀ ਭਰ
ਖਾਣੇ ਦਾ ਸੋਡਾ : 1 ਛੋਟਾ ਚੱਮਚ
ਰਿਫਾਇੰਡ : ਇਕ ਚੋਟਾ ਚਮਚ
ਨਮਕ : ਸੁਆਦ ਅਨੁਸਾਰ
ਟਮਾਟਰ : ਇਕ ਲੰਬਾਈ ਵਿੱਚ ਕੱਟਿਆ
ਸ਼ਿਮਲਾ ਮਿਰਚ : ਲੰਬਾਈ ਵਿੱਚ ਕੱਟੀ
ਖੀਰਾ ਕਕੜੀ : ਕੱਦੂਕਸ ਕੀਤੀ ਹੋਈ
ਕਾਲੀ ਮਿਰਚ ਪਾਉਡਰ : ਅੱਧਾ ਛੋਟਾ ਚੱਮਚ
ਚੀਜ : ਜਰੂਰਤ ਅਨੁਸਾਰ
ਸਾੱਸ : ਤਿੰਨ ਵੱਡੇ ਚਮਚ
ਵਿਧੀ :
ਸਭ ਤੋਂ ਪਹਿਲਾਂ ਵੇਸਨ ਦਾ ਗਾੜਾ ਘੋਲ ਤਿਆਰ ਕਰ ਲਓ। ਉਸ ਵਿੱਚ ਅਜਵਾਇਨ, ਨਮਕ, ਤੇਲ ਅਤੇ ਹਲਦੀ ਪਾ ਦਿਓ। ਇੱਕ ਚਮਚ ਪਾਣੀ ਵਿੱਚ ਸੋਡਾ ਘੋਲਕੇ ਮਿਸ਼ਰਨ ਵਿੱਚ ਮਿਲਾ ਦਿਓ। ਗਰਮ ਨਾਨਸਿਟਕ ਤਵੇ 'ਤੇ ਇਕ ਚਮਚ ਘੋਲ ਪਾਓ। ਉਪਰ ਟਮਾਟਰ, ਖੀਰਾ ਅਤੇ ਸ਼ਿਮਲਾ ਮਿਰਚ ਫੈਲਾ ਦਿਓ। ਅੱਗ ਘੱਟ ਰੱਖੋ ਅਤੇ ਤੇਲ ਪਾਓ। ਵੇਸਣ ਲਾਲ ਹੋਣ ਲੱਗੇ ਤਾਂ ਸਾਵਧਾਨੀ ਨਾਲ ਪਲੋਟ ਅਤੇ ਇਕ ਦੋ ਮਿੰਟ ਤੱਕ ਸੇਕੋ। ਹੁਣ ਉੱਪਰ ਤੋਂ ਕੱਦੂਕਸ ਕੀਤਾ ਹੋਇਆ ਚੀਜ਼ ਬੁਰਕੋ। ਓਵਨ ਵਿੱਚ ਚੀਜ ਪਿਘਲਣ ਤੱਕ ਪਕਾਓ। ਸਾੱਸ ਦੇ ਨਾਲ ਗਰਮ-ਗਰਮ ਪੀਜ਼ਾ ਪੇਸ਼ ਕਰੋ।
ਗਾਜਰ ਦੀ ਕਾਂਜੀ
- Thursday, 07 July 2011 00:00
ਗਰਮੀਆਂ ਦਾ ਸਭ ਤੋਂ ਵਧੀਆ ਪੀਣਯੁਕਤ ਪਦਾਰਥ
ਤਿਆਰੀ ਦਾ ਸਮਾਂ : 10 ਮਿੰਟ
ਬਨਣ ਦਾ ਸਮਾਂ : 3-4 ਦਿਨ
4 ਵਿਅਕਤੀਆਂ ਲਈ
ਸਮੱਗਰੀ
ਗਾਜਰ : 4 ਵੱਡੀਆਂ
ਚਕੰਦਰ : 1 ਮੱਧਮ
ਨਮਕ : 3 ਚੱਮਚ
ਲਾਲ ਮਿਰਚ : ਢੇਡ ਚੱਮਚ (ਅੱਧ ਪੀਸੀ)
ਰਾਈ : 4 ਚੱਮਚ (ਅੱਧ ਪੀਸੀ)
ਵਿਧੀ
ਗਾਜਰਾਂ ਅਤੇ ਚਕੰਦਰ ਨੂੰ ਚੰਗੀ ਤਰ੍ਹਾਂ ਛਿੱਲ ਕੇ ਸਾਫ ਪਾਣੀ ਨਾਲ ਧੋ ਲਓ। ਛਿੱਲੀਆਂ ਹੋਈਆਂ ਗਾਜਰਾਂ ਅਤੇ ਚਕੰਦਰ ਨੂੰ ਲੰਬੇ ਅਕਾਰ ਵਿਚ ਕੱਟ ਲਓ। ਹੁਣ ਇਨਾਂ ਕੱਟੇ ਹੋਏ ਟੁਕੜਿਆਂ ਨੂੰ ਇਕ ਬਰਤਨ (ਕੱਚ ਜਾਂ ਮਿੱਟੀ ਦਾ) ਵਿਚ ਪਾ ਲਓ। ਇਸ ਵਿਚ ਨਮਕ, ਲਾਲ ਮਿਰਚ ਅਤੇ ਰਾਈ ਮਿਲਾ ਦਿਓ। ਇਸ ਤੋਂ ਬਾਅਦ ਇਸ ਵਿਚ 18 ਕੱਪ ਪਾਣੀ ਦੇ ਪਾ ਕੇ ਚੰਗੀ ਤਰ੍ਹਾਂ ਹਿਲਾ ਲਓ। ਮਲਮਲ ਦੇ ਕੱਪੜੇ ਨਾਲ ਬਰਤਨ ਦੇ ਮੂੰਹ ਨੂੰ ਕੱਸ ਕੇ ਬੰਨ ਦਿਓ। 3-4 ਦਿਨਾਂ ਲਈ ਇਸ ਬਰਤਨ ਨੂੰ ਧੁੱਪ ਵਿਚ ਰੱਖ ਦਿਓ। ਤਿਆਰ ਹੋ ਜਾਣ 'ਤੇ ਇਸਨੂੰ ਫਰਿੱਜ ਵਿਚ ਠੰਡਾ ਕਰ ਕੇ ਪਰੋਸੋ।
ਬਦਾਮ ਫਿਰਨੀ
- Friday, 20 May 2011 23:22
ਸਮੱਗਰੀ :
ਦੁੱਧ : 2 ਕੱਪ
ਚਾਵਲ : 2 ਚੱਮਚ
ਚੀਨੀ : 3 ਚੱਮਚ
ਬਦਾਮ : ਪਤਲੇ ਕੱਟੇ ਹੋਏ ਇਕ ਚੌਥਾਈ ਕੱਪ
ਹਰੀ ਇਲਾਇਚੀ : 1 ਚੱਮਚ ਪੀਸੀ ਹੋਈ
ਕੇਵੜਾ ਖੁਸ਼ਬੂ : ਅੱਧਾ ਚੱਮਚ
ਵਰਕ : ਚਿੱਟਾ ਜਾਂ ਸੁਨਹਿਰੀ ਲੋੜ ਅਨੁਸਾਰ ਸਜਾਵਟ ਲਈ
ਵਿਧੀ :
- ਚਾਵਲਾਂ ਨੂੰ ਪਾਣੀ ਵਿਚ ਕੁਝ ਘੰਟੇ ਭਿਉਂ ਕੇ ਰੱਖੋ, ਫਿਰ ਪਾਣੀ ਨੂੰ ਨਿਤਾਰ ਕੇ ਚਾਵਲਾਂ ਦਾ ਮੁਲਾਇਮ ਪੇਸਟ ਬਣਾ ਲਓ।
- ਨਾਨ ਸਟਿੱਕ ਪੈਨ ਵਿਚ ਦੁੱਧ ਪਾ ਕੇ ਹਲਕੀ ਅੱਗ 'ਤੇ ਰੱਖੋ। ਹੁਣ ਇਸ ਵਿਚ ਚਾਵਲ ਦਾ ਪੇਸਟ, ਚੀਨੀ ਅਤੇ ਇਲਾਇਚੀ ਪਾਊਡਰ ਪਾ ਦਿਓ ਅਤੇ ਦੁੱਧ ਦੇ ਗਾੜਾ ਹੋਣ ਤੱਕ ਇਸਨੂੰ ਪਕਾਓ।
- ਹੁਣ ਅੱਗ ਤੋਂ ਉਤਾਰ ਕੇ ਇਸ ਵਿਚ ਬਦਾਮ ਮਿਲਾ ਦਿਓ।
- ਹੁਣ ਇਕ ਕਟੋਰੇ ਵਿਚ ਪਾ ਕੇ ਫਿਰਨੀ ਨੂੰ ਚੰਗੀ ਤਰ੍ਹਾਂ ਠੰਡਾ ਕਰ ਲਓ।
- ਬਦਾਮ ਫਿਰਨੀ ਨੂੰ ਵਰਕ ਨਾਲ ਸਜਾ ਕੇ ਪਰੋਸੋ।
ਸ਼ਾਹੀ ਮਸ਼ਰੂਮ
- Friday, 20 May 2011 00:00
ਸਮੱਗਰੀ
ਮਸ਼ਰੂਮ (ਖੁੰਬਾਂ) : 200 ਗਰਾਮ
ਪਿਆਜ : 4 ਮੱਧਮ ਅਕਾਰ ਦੇ
ਟਮਾਟਰ : 8 ਮੱਧਮ ਅਕਾਰ ਦੇ
ਅਦਰਕ : ਇਕ ਛੋਟਾ ਟੁਕੜਾ
ਹਰੀ ਮਿਰਚ : 2
ਨਮਕ : ਅੱਧਾ ਚੱਮਚ ਜਾਂ ਸਵਾਦ ਅਨੁਸਾਰ
ਲਾਲ ਮਿਰਚ : ਅੱਧਾ ਚੱਮਚ
ਗਰਮ ਮਸਾਲਾ : ਅੱਧਾ ਚੱਮਚ
ਖੰਡ : ਇਕ ਚੱਮਚ
ਕਰੀਮ : ਇਕ ਕੱਪ
ਕਾਜੂ : ਅੱਧਾ ਕੱਪ
ਦੇਸੀ ਘਿਉ : 3 ਚੱਮਚ
ਵਿਧੀ
- ਖੁੰਬਾਂ ਨੂੰ ਦੋ ਭਾਗਾਂ ਵਿਚ ਕੱਟ ਲਓ।
- ਪਿਆਜ, ਹਰੀ ਮਿਰਚ, ਅਦਰਕ, ਟਮਾਟਰ ਨੂੰ ਬਰੀਕ ਕੱਟ ਲਓ।
- ਇਕ ਪੈਨ ਵਿਚ ਘਿਉ ਗਰਮ ਕਰਕੇ ਪਿਆਜ ਨੂੰ ਹਲਕਾ ਗੁਲਾਬੀ ਹੋਣ ਤੱਕ ਭੁੰਨ ਲਓ।
- ਹੁਣ ਇਸ ਵਿਚ ਅਦਰਕ, ਹਰੀ ਮਿਰਚ ਅਤੇ ਟਮਾਟਰ ਪਾ ਕੇ ਭੁੰਨ ਲਓ।
- ਜਦੋਂ ਟਮਾਟਰ ਚੰਗੀ ਤਰ੍ਹਾਂ ਪੱਕ ਜਾਣ ਤਾਂ ਇਸਨੂੰ ਅੱਗ ਤੋਂ ਉਤਾਰ ਲਓ।
- ਹੁਣ ਇਸ ਮਿਸ਼ਰਣ ਨੂੰ ਮਿਕਸੀ ਵਿਚ ਪੀਸ ਲਓ।
- ਮਿਸ਼ਰਣ ਨੂੰ ਪੈਨ ਵਿਚ ਪਾ ਦਿਓ, ਇਸ ਵਿਚ ਨਮਕ, ਲਾਲ ਮਿਰਚ, ਮਸਾਲਾ, ਚੀਨੀ, ਕਰੀਮ ਅਤੇ ਕਾਜੂ ਦਾ ਚੂਰਾ ਪਾ ਦਿਓ।
- 3-4 ਮਿੰਟ ਪਕਾਉਣ ਤੋਂ ਬਾਅਦ ਇਸ ਵਿਚ ਖੁੰਬਾਂ ਮਿਲਾ ਦਿਓ।
- ਘੱਟ ਅੱਗ ਦੇ ਸੇਕ 'ਤੇ ਖੁੰਬਾਂ ਦੇ ਗਲਣ ਤੱਕ ਇਸਨੂੰ ਪਕਾਓ।
- ਖੁਬਾਂ ਪੱਕ ਜਾਣ 'ਤੇ ਇਸਨੂੰ ਗਰਮ ਗਰਮ ਨਾਨ, ਰੋਟੀ ਜਾਂ ਪਰਾਂਠੇ ਨਾਲ ਪਰੋਸੋ।
















