Saturday, May 19th

Last update11:08:48 PM GMT

ਅਲਪੇਰਟੋਨ ਕੰਪਨੀ ਵਿਚ ਛਾਪਾ, 8 ਗੈਰਕਾਨੂੰਨੀ ਵਿਦੇਸ਼ੀ ਗ੍ਰਿਫ਼ਤਾਰ

altਲੰਡਨ, 4 ਫਰਵਰੀ (ਵਰਿੰਦਰ ਕੌਰ ਧਾਲੀਵਾਲ) - ਬੇਅਰਸਫੋਰਡ ਐਵੀਨਿਊ ਵਿਖੇ ਸਥਿਤ ਨਾੱਰਥਫੀਲਡ ਇੰਡਸਟਰੀ ਇਸਟੇਟ ਨੂੰ ਗੈਰਕਾਨੂੰਨੀ ਵਿਦੇਸ਼ੀ ਕਰਮਚਾਰੀਆਂ ਨੂੰ ਕੰਮ 'ਤੇ ਨਿਯੁਕਤ ਕਰਨ ਲਈ 80,000 ਪੌਂਡ ਦਾ ਜੁਰਮਾਨਾ ਕੀਤਾ ਗਿਆ। ਯੂ ਕੇ ਬਾਡਰ ਏਜੰਸੀ ਨੇ ਖੁਲਾਸਾ ਕੀਤਾ ਕਿ ਛਾਪੇਮਾਰੀ ਦੌਰਾਨ ਦਬੋਚੇ ਗੈਰਕਾਨੂੰਨੀ ਕਰਮਚਾਰੀ ਭਾਰਤੀ ਸਨ। ਗ੍ਰਿਫਤਾਰ ਕੀਤੇ 9 ਭਾਰਤੀ ਨੌਜਵਾਨਾਂ ਵਿਚੋਂ 4 ਯੂ ਕੇ ਵਿਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਏ ਸਨ ਅਤੇ ਬਾਕੀ ਦੇ ਯੂ ਕੇ ਵਿਚ ਵੀਜੇæ ਦੀ ਮਣਿਆਦ ਲੰਘਣ ਉਪਰੰਤ ਵੀ ਚੋਰੀ ਛਿਪੇ ਰਹਿ ਰਹੇ ਸਨ। 7 ਨੌਜਵਾਨਾਂ ਨੂੰ ਜਲਦ ਯੂ ਕੇ ਵਿਚੋਂ ਡਿਪੋਰਟ ਕੀਤੇ ਜਾਣ ਦੀ ਤਿਆਰੀ ਜੋਰਾਂ 'ਤੇ ਹੈ ਅਤੇ ਕਿਸੇ ਵੀ ਪਲ ਜਬਰੀ ਕੱਢਿਆ ਜਾ ਸਦਕਾ ਹੈ। ਕੰਪਨੀ ਨੂੰ 10,000 ਪੌਂਡ ਪ੍ਰਤੀ ਵਿਅਕਤੀ ਜੁਰਮਾਨਾ ਕੀਤਾ ਗਿਆ ਹੈ। ਇਮੀਗ੍ਰੇਸ਼ਨ ਚੀਫ ਅਲੈਕਸ ਲੇਗ ਨੇ ਕਿਹਾ ਕਿ, ਗੈਰਕਾਨੂਨੀ ਇਮੀਗ੍ਰੇਸ਼ਨ ਅਤੇ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Joomla Templates and Joomla Extensions by ZooTemplate.Com

Add comment


Security code
Refresh