ਮੈਂ ਇਟਲੀ ਵਿਚ ਪਿਛਲੇ ਪੰਜ ਸਾਲਾਂ ਤੋਂ ਕਾਨੂੰਨੀ ਤੌਰ ’ਤੇ ਰਹਿ ਰਿਹਾ ਹਾਂ ਅਤੇ ਈ ਸੀ ਕਾਰਤਾ ਦੀ ਸਜੋਰਨੋ (ਲੰਬੇ ਸਮੇਂ ਦੀ ਨਿਵਾਸ ਆਗਿਆ) ਦੀ ਦਰਖ਼ਾਸਤ ਦੇਣਾ ਚਾਹੁੰਦਾ ਹਾਂ। ਕੀ ਇਸ ਨੂੰ ਪ੍ਰਾਪਤ ਕਰਨ ਲਈ ਕੋਈ ਆਮਦਨ ਦਰ ਘੋਸਿ਼ਤ ਕਰਨੀ ਲਾਜ਼ਮੀ ਹੈ?
ਜੀ ਹਾਂ। ਈ ਸੀ ਕਾਰਤਾ ਦੀ ਸਜੋਰਨੋ (ਲੰਬੇ ਸਮੇਂ ਦੀ ਨਿਵਾਸ ਆਗਆਿ) ਦੀ ਦਰਖ਼ਾਸਤ ਦੇਣ ਲਈ ਹੋਰ ਲੌੜੀਂਦੇ ਦਸਤਾਵੇਜ਼ ਪੂਰੇ ਹੋਣ ਤੋਂ ਇਲਾਵਾ ਢੁੱਕਵੀਂ ਸਲਾਨਾ ਆਮਦਨ ਦਰ ਹੋਣੀ ਲਾਜ਼ਮੀ ਹੈ।
ਜੇ ਪਰਿਵਾਰਕ ਮੈਂਬਰਾਂ ਲਈ ਵੀ ਦਰਖ਼ਾਸਤ ਦੇਣੀ ਹੋਵੇ ਤਾਂ ਆਮਦਨ ਦਰ ਹੋਰ ਵਧੇਰੀ ਹੋਣੀ ਲਾਜ਼ਮੀ ਹੈ।
ਪ੍ਰਤੀ ਮੈਂਬਰ ਲਈ ਆਮਦਨ ਦਰ ਲਾਜ਼ਮੀ ਆਮਦਨ ਦਰ ਦਾ ਅੱਧ ਗੁਣਾ ਹੁੰਦੀ ਰਹੇਗੀ। ਜੇ 14 ਸਾਲ ਤੋ ਘੱਟ ਉਮਰ ਦੇ 2 ਜਾਂ ਤਿੰਨ ਬੱਚੇ ਹੋਣ ਤਾਂ ਆਮਦਨ ਦਰ ਲਾਜ਼ਮੀ ਅਮਦਨ ਦਰ ਦੀ ਦੁਗਣੀ ਤੋਂ ਘੱਟ ਨਹੀਂ ਹੋਣੀ ਚਾਹੀਦੀ।
ਬਿਨੇਕਾਰ ਨਾਲ ਰਹਿਣ ਵਾਲੇ ਸਾਰੇ ਪਰਿਵਾਰਕ ਮੈਂਬਰਾਂ ਲਈ ਆਮਦਨ ਦਰ ਗਿਣੀ ਜਾਂਦੀ ਹੈ। ਯਾਦ ਰੱਖੋ ਕਿ 2010 ਲਈ ਨਿਰਧਾਰਤ ਘੱਟ ਤੋਂ ਘੱਟ ਆਮਦਨ ਦਰ 5349,89 ਯੂਰੋ ਸਲਾਨਾ ਹੈ ਅਤੇ ਈ ਸੀ ਕਾਰਤਾ ਦੀ ਸਜੋਰਨੋ (ਲੰਬੇ ਸਮੇਂ ਦੀ ਨਿਵਾਸ ਆਗਿਆ) ਦੀ ਦਰਖ਼ਾਸਤ ਦੇਣ ਲਈ ਇਹ ਹੋਣੀ ਲਾਜ਼ਮੀ ਹੈ। ਜੇ ਤੁਸੀਂ ਈ ਸੀ ਕਾਰਤਾ ਦੀ ਸਜੋਰਨੋ (ਲੰਬੇ ਸਮੇਂ ਦੀ ਨਿਵਾਸ ਆਗਿਆ) ਦੀ ਦਰਖ਼ਾਸਤ ਅਪਣੇ ਕਿਸੇ ਇਕ ਪਰਿਵਾਰਕ ਮੈਂਬਰ ਲਈ ਵੀ ਦੇਣੀ ਚਾਹੁੰਦੇ ਹੋ ਤਾਂ ਆਮਦਨ ਦਰ ਦੁੱਗਣੀ 8024,83 ਯੂਰੋ ਹੋਣੀ ਲਾਜ਼ਮੀ ਹੈ। ਇਸੇ ਤਰਾਂ ਪਰਿਵਾਰਕ ਮੈਂਬਰ ਵਧਣ ਨਾਲ ਪ੍ਰਤੀ ਵਿਅਕਤੀ ਆਮਦਨ ਦਰ ਘੱਟ ਤੋਂ ਘੱਟ 5349,89 ਯੂਰੋ ਵਧਦੀ ਰਹੇਗੀ।
ਜੇ ਬਿਨੇਕਾਰ ਈ ਸੀ ਕਾਰਤਾ ਦੀ ਸਜੋਰਨੋ (ਲੰਬੇ ਸਮੇਂ ਦੀ ਨਿਵਾਸ ਆਗਿਆ) ਦੀ ਦਰਖ਼ਾਸਤ 14 ਸਾਲ ਤੋਂ ਘੱਟ ਉਮਰ ਦੇ ਦੋ ਜਾਂ ਤਿੰਨ ਬੱਚਿਆਂ ਲਈ ਕਰਨੀ ਚਾਹੁੰਦਾ ਹੈ ਤਾਂ ਉਸ ਦੀ ਆਮਦਨ ਦਰ 10699,78 ਹੋਣੀ ਲਾਜ਼ਮੀ ਹੈ।
ਈ ਸੀ ਕਾਰਤਾ ਦੀ ਸਜੋਰਨੋ (ਲੰਬੇ ਸਮੇਂ ਦੀ ਨਿਵਾਸ ਆਗਿਆ) ਦੀ ਦਰਖ਼ਾਸਤ ਦੇਣ ਲਈ ਤੁਹਾਡੇ ਕੋਲ ਮਣਿਆਦਸ਼ੁਦਾ ਨਿਵਾਸ ਆਗਿਆ ਹੋਣੀ ਲਾਜ਼ਮੀ ਹੈ ਅਤੇ ਬਿਨੇਕਾਰ ਕਾਨੂੰਨੀ ਤੌਰ ’ਤੇ 5 ਸਾਲਾਂ ਤੋਂ ਇਟਲੀ ਵਿਚ ਰਹਿ ਰਿਹਾ ਹੋਵੇ। ਈ ਸੀ ਕਾਰਤਾ ਦੀ ਸਜੋਰਨੋ (ਲੰਬੇ ਸਮੇਂ ਦੀ ਨਿਵਾਸ ਆਗਿਆ) ਦੀ ਦਰਖ਼ਾਸਤ ਨਿਵਾਸ ਆਗਿਆ ਨਵਿਆਉਣ ਲਈ ਜਮਾਂ ਕਰਵਾਉਣ ਉਪਰੰਤ ਮਿਲੀ ਡਾਕਖਾਨੇ ਦੀ ਰਸੀਦ ’ਤੇ ਵੀ ਕੀਤੀ ਜਾ ਸਕਦੀ ਹੈ।
ਯਾਦ ਰਹੇ ਕਿ ਬਿਨੇਕਾਰ ਨੂੰ ਮੁਜ਼ਰਿਮ ਘੋਸਿ਼ਤ ਨਾ ਕੀਤਾ ਹੋਵੇ ਅਤੇ ਨਾਂ ਹੀ ਉਸ ਤੋਂ ਸਮਾਜਿਕ ਸੁਰੱਖਿਆ ਨੂੰ ਕੋਈ ਖਤਰਾ ਹੋਵੇ। ਅਜਿਹਾ ਹੋਣ ’ਤੇ ਦਰਖ਼ਾਸਤ ਬਰਖ਼ਾਸਤ ਹੋ ਸਕਦੀ ਹੈ।
ਕਾਨੂੰਨੀ ਸਵਾਲ ਅਤੇ ਜੁਆਬ
ਕਾਰਤਾ ਦੀ ਸੋਜੋਰਨੋ ਲਈ ਅਮਦਨ ਦਰ
- Friday, 10 September 2010 10:41
ਮੇਰਾ ਬੇਟਾ ਬਿਨਾਂ ਪੇਪਰਾਂ ਦੇ ਹੈ, ਕੀ ਮੈ ਉਸ ਨੂੰ ਪੱਕਾ ਕਰਵਾ ਸਕਦਾਂ ਹਾਂ?
- Wednesday, 07 July 2010 13:08
? ਮੈ ਵਿਦੇਸ਼ੀ ਹਾਂ ਅਤੇ ਰੋਮ ਵਿਚ ਰਹਿ ਰਿਹਾ ਹਾਂ। ਮੇਰੇ ਕੋਲ ਇਟਲੀ ਦੀ ਨਿਵਾਸ ਆਗਿਆ ਹੈ ਅਤੇ ਮੈ ਪੱਕੇ ਤੌਰ ’ਤੇ ਕੰਮ ਕਰ ਰਿਹਾ ਹਾਂ। ਮੈਂ 2007 ਦੇ ਫਲੂਸੀ ਕੋਟੇ ਤਹਿਤ ਨਿਵਾਸ ਆਗਿਤਾ ਪ੍ਰਾਪਤ ਕੀਤੀ ਸੀ। ਮੇਰਾ ਬੇਟਾ 10 ਸਾਲ ਦਾ ਹੈ ਪਰ ਉਸ ਕੋਲ ਇਟਲੀ ਦੀ ਨਿਵਾਸ ਆਗਿਆ ਨਹੀਂ ਹੈ। ਮੈਂ ਉਸ ਨੂੰ ਕਿਸ ਤਰਾਂ ਪੱਕਾ ਕਰਵਾ ਸਕਦਾਂ ਹਾਂ?
- ਆਰਟੀਕਲ 19 ਕਾਨੂੰਨ 286/98 ਤਹਿਤ ਨਾਬਾਲਗ ਬੱਚੇ (18 ਸਾਲ ਤੋਂ ਘੱਟ ਉਮਰ ਦੇ) ਇਟਲੀ ਵਿਚੋਂ ਡਿਪੋਰਟ ਨਹੀਂ ਕੀਤੇ ਜਾ ਸਕਦੇ, ਬਸ਼ਰਤੇ ਉਨ੍ਹਾਂ ਤੋਂ ਦੇਸ਼ ਦੀ ਸੁਰੱਖਿਆ ਨੂੰ ਕੋਈ ਖਤਰਾ ਨਾ ਹੋਵੇ।
ਨਾਬਾਲਗ ਬੱਚਿਆਂ ਨੂੰ ਅਧਿਕਾਰ ਹੈ ਕਿ ਉਨ੍ਹਾਂ ਨੂੰ ‘ਮਿਨੋਰੇ ਏਤਾ’ ਦੇ ਅਧਾਰ ’ਤੇ ਨਿਵਾਸ ਆਗਿਆ ਪ੍ਰਦਾਨ ਕਰਵਾਈ ਜਾਵੇ।
ਜੇ ਨਾਬਾਲਗ ਬੱਚੇ 14 ਸਾਲ ਦੀ ਉਮਰ ਤੋਂ ਘੱਟ ਹਨ ਤਾਂ ਮਾਪੇ ਉਨ੍ਹਾਂ ਦੀ ਨਿਵਾਸ ਆਗਿਆ ਆਪਣੇ ਅਧਾਰ ’ਤੇ ਪ੍ਰਾਪਤ ਕਰਨ ਲਈ ਦਰਖਾਸਤ ਦੇ ਸਕਦੇ ਹਨ। ਇਹ ਦਰਖਾਸਤ ਦੇਣ ਦੀ ‘ਕਿੱਟ’ ਡਾਕਖਾਨੇ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ‘ਕਿੱਟ’ ਨੂੰ ਭਰਨ ਉਪਰੰਤ ਮਾਪੇ ਬੱਚੇ ਨਾਲ ਡਾਕਖਾਨੇ ਜਾ ਇਸ ‘ਕਿੱਟ’ ਨੂੰ ਜਮਾਂ ਕਰਵਾਉਣ। ‘ਕਿਟ’ ਨਾਲ ਲਾਜ਼ਮੀ ਕੀਤੇ ਦਸਤਾਵੇਜ਼ ਵੀ ਜਮਾਂ ਕਰਵਾਉਣੇ ਜਰੂਰੀ ਹਨ।
ਪਰ ਜੇ ਬੱਚੇ 14 ਦੀ ਉਮਰ ਤੋਂ ਵੱਡੇ ਹਨ ਤਾਂ ਉਹ ਆਪਣੇ ਮਾਤਾ-ਪਿਤਾ ਨਾਲ ਕੁਏਸਤੂਰਾ ਵਿਚ ਜਾਂ ਪਰਿਵਾਰਕ ਅਧਾਰ ’ਤੇ ਨਿਵਾਸ ਆਗਿਆ ਪ੍ਰਾਪਤ ਕਰਨ ਦੀ ਦਰਖਾਸਤ ਦੇ ਸਕਦੇ ਹਨ।
- ਐਡਵੋਕੇਟ ਮਾਸ਼ਾ ਸਲਵਾਤੋਰੇ
ਕਾਨੂੰਨੀ ਜਾਣਕਾਰੀ ਅਤੇ ਸੁਝਾਉ ਲਈ ਆਪਣੇ ਸਵਾਲ
This e-mail address is being protected from spambots. You need JavaScript enabled to view it
’ਤੇ ਭੇਜ ਸਕਦੇ ਹੋ।
ਵਿਆਹ ਦੇ ਅਧਾਰ ’ਤੇ ਇਟਲੀ ਦੀ ਨਿਵਾਸ ਆਗਿਆ
- Monday, 14 June 2010 11:33
ਰੋਮ, 14 ਜੂਨ (ਵਰਿੰਦਰ ਕੌਰ ਧਾਲੀਵਾਲ) - ਕੀ ਯੂਰਪੀ ਨਾਗਰਿਕ ਇਟਲੀ ਵਿਚ ਰਹਿਣ ਵਾਲੇ ਗੈਰਕਾਨੂੰਨੀ ਵਿਦੇਸ਼ੀ ਨਾਲ ਵਿਆਹ ਕਰਵਾ ਸਕਦਾ ਹੈ ਜਾਂ ਕਹਿ ਲਓ ਵਿਆਹ ਦੇ ਅਧਾਰ ’ਤੇ ਇਟਲੀ ਦੀ ਨਿਵਾਸ ਆਗਿਆ ਪ੍ਰਾਪਤ ਕਰ ਸਕਦਾ ਹੈ? ਇਹ ਸਵਾਲ ਬਹੁਤ ਸਾਰੇ ਮਨਾਂ ਵਿਚ ਉੱਠਦੇ ਹੋਣਗੇ।
ਯੂਰਪੀ ਨਾਗਰਿਕ ਨਾਲ ਵਿਆਹ ਕਰਵਾਉਣ ਉਪਰੰਤ ਗੈਰਕਾਨੂੰਨੀ ਵਿਦੇਸ਼ੀ ਨੂੰ ਲੰਬੇ ਸਮੇਂ ਦੀ ਨਿਵਾਸ ਆਗਿਆ ਪ੍ਰਾਪਤ ਹੋ ਸਕਦੀ ਹੈ। ਯੂਰਪੀ ਨਾਗਰਿਕਾਂ ਦੇ ਪਰਿਵਾਰਕ ਮੈਂਬਰ ਇਟਲੀ ਦੀ ਲੰਬੇ ਸਮੇਂ ਦੀ ਨਿਵਾਸ ਆਗਿਆ ਪ੍ਰਾਪਤ ਕਰਨ ਦਾ ਅਧਿਕਾਰ ਰੱਖਦੇ ਹਨ। ਧਿਆਨਦੇਣਯੋਗ ਹੈ ਕਿ ਵਿਆਹ ਕਰਵਾਉਣ ਉਪਰੰਤ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਮੁੜਨਾ ਪਵੇਗਾ। ਜਿਸ ਉਪਰੰਤ ਉਨ੍ਹਾਂ ਦੇ ਪਤੀ ਜਾਂ ਪਤਨੀ ਵੱਲੋਂ ਪਰਿਵਾਰ ਨੂੰ ਇਕੱਠਾ ਕਰਨ ਦੀ ਦਰਖਾਸਤ ਦੇਣ ਉਪਰੰਤ ਪਰਿਵਾਰਕ ਵੀਜ਼ੇ ਦੇ ਅਧਾਰ ’ਤੇ ਇਟਲੀ ਵਿਚ ਕਾਨੂੰਨੀ ਤੌਰ ’ਤੇ ਦਾਖਲ ਹੋਣਾ ਪਵੇਗਾ। ਕਾਨੂੰਨ ਨੰਬਰ 30/2007 ਅਨੁਸਾਰ ਯੂਰਪੀਅਨ ਨਾਗਰਿਕ ਦੇ ਪਰਿਵਾਰਕ ਮੈਂਬਰਾਂ ਦੀ ਦਰਖਾਸਤ ਬਿਨਾਂ ਕਿਸੇ ਵੀਜ਼ਾ ਫੀਸ ਦੇ ਘੋਖੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦਰਖਾਸਤ ਨੂੰ ਪਹਿਲ ਦੇ ਅਧਾਰ ’ਤੇ ਨ੍ਹੇਪਰੇ ਚਾੜ੍ਹਿਆ ਜਾਂਦਾ ਹੈ।
ਕੀ ਭਰਾ ਨੂੰ ਬੱਚੇ ਦੀ ਦੇਖ ਰੇਖ ਦੇ ਅਧਾਰ ’ਤੇ ਪੱਕਾ ਕਰਵਾ ਸਕਦੇ ਹਾਂ?
- Thursday, 10 June 2010 11:45
ਮੇਰੀ ਮੰਗੇਤਰ ਕੋਲ ਕੰਮ ਦੀ ਨਿਵਾਸ ਆਗਿਆ ਹੈ ਅਤੇ ਉਹ ਆਪਣੇ ਭਰਾ, ਜੋ ਕਿ ਇਟਲੀ ਵਿਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਇਆ ਹੈ, ਨੂੰ ਪੱਕਾ ਕਰਵਾਉਣਾ ਚਾਹੁੰਦੀ ਹੈ। ਸਾਡਾ ਇਕ ਬੱਚਾ ਵੀ ਹੈ, ਕੀ ਅਸੀਂ ਉਸਦੇ ਭਰਾ ਸਮੇਤ ਪਰਿਵਾਰ ਇਕੱਠਾ ਕਰਨ ਦੀ ਦਰਖਾਸਤ ਦੇ ਸਕਦੇ ਹਾਂ? ਕੀ ਭਰਾ ਨੂੰ ਬੱਚੇ ਦੀ ਦੇਖ ਰੇਖ ਦੇ ਅਧਾਰ ’ਤੇ ਪੱਕਾ ਕਰਵਾ ਸਕਦੇ ਹਾਂ?
- ਇਹ ਸਿਰਫ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਤੁਸੀਂ ਇਟਾਲੀਅਨ ਨਾਗਰਿਕ ਹੋ। ਜੇਕਰ ਤੁਹਾਡਾ ਬੱਚਾ ਵੀ ਇਟਾਲੀਅਨ ਹੈ। ਜੇ ਇਸ ਤਰਾਂ ਹੈ ਤਾਂ ਤੁਸੀਂ ਆਪਣੀ ਮੰਗੇਤਰ ਦੇ ਭਰਾ ਨੂੰ ਪੱਕਾ ਕਰਨ ਦੀ ਦਰਖਾਸਤ ਦੇ ਸਕਦੇ ਹੋ। ਅਜਿਹਾ ਕਰਨ ਲਈ ਬੱਚੇ ਦਾ ਅੰਕਲ ਤੁਹਾਡੇ ਨਾਲ ਇਕੋ ਘਰ ਵਿਚ ਰਹਿੰਦਾ ਹੋਵੇ। ਜਿਸ ਨਾਲ ਪਰਿਵਾਰਕ ਨਿਵਾਸ ਆਗਿਆ ਪ੍ਰਾਪਤ ਕਰਨ ਦਾ ਅਧਿਕਾਰ ਸਾਬਤ ਹੋ ਸਕਦਾ ਹੈ। ਇਸ ਨਿਵਾਸ ਆਗਿਆ ਲਈ ਤੁਸੀਂ ਸਿੱਧੇ ਸਥਾਨਕ ਪੁਲਿਸ ਸਟੇਸ਼ਨ (ਕੁਏਸਤੂਰਾ) ਵਿਖੇ ਪਰਿਵਾਰ ਸਬੰਧੀ ਦਸਤਾਵੇਜ਼ ਜਮਾਂ ਕਰਵਾ ਸਕਦੇ ਹੋ।
ਧੰਨਵਾਦ
ਆਪਣੇ ਸਵਾਲ ਅਤੇ ਸੁਝਾਅ ਲਈ
This e-mail address is being protected from spambots. You need JavaScript enabled to view it
ਰਾਹੀਂ ਸੰਪਰਕ ਕਰੋ।
















