ਰੋਮ (ਇਟਲੀ) (ਵਰਿੰਦਰ ਕੌਰ ਧਾਲੀਵਾਲ) - ਕਾਨੂੰਨੀ ਤੌਰ 'ਤੇ ਰਹਿਣ ਵਾਲੇ ਅਤੇ ਸਿਟੀ ਕੌਂਸਲ ਵਿਚ ਦਰਜ ਵਿਦੇਸ਼ੀਆਂ ਦੀ ਇਟਲੀ ਵਿਚ ਅਬਾਦੀ 4,6 ਮਿਲੀਅਨ ਆਂਕੀ ਗਈ। ਇਹ ਖੁਲਾਸਾ ਇਸਤਾਤ ਨੈਸ਼ਨਲ ਇੰਸਟੀਟਿਉਟ ਆੱਫ ਸਟੈਟਿਸਟਿਕਸ ਵੱਲੋਂ 2011 ਦੀ ਕੀਤੀ ਗਈ ਮਰਦਮਸ਼ੁਮਾਰੀ ਉਪਰੰਤ ਕੀਤਾ ਗਿਆ। ਵਿਦੇਸ਼ੀ ਇਟਲੀ ਦੀ ਜਨਸੰਖਿਆ ਦਾ 7,5% ਹਨ ਅਤੇ ਕੰਮਕਾਜੀ ਅਬਾਦੀ ਦਾ 9,4% ਹਨ। ਰਿਪੋਰਟ ਤਹਿਤ ਇਹ ਸਪਸ਼ਟ ਹੁੰਦਾ ਹੈ ਕਿ ਇਟਲੀ ਦੀ ਜਨਸੰਖਿਆ ਵਿਚ ਵਾਧਾ ਵਿਦੇਸ਼ੀ ਨਾਗਰਿਕਾਂ ਕਾਰਨ ਸੰਭਵ ਹੋਇਆ ਹੈ। ਬੀਤੇ ਸਾਲਾ ਦੌਰਾਨ ਇਟਲੀ ਦੀ ਵਿਦੇਸ਼ੀ ਜਨਸੰਖਿਆ ਵਿਚ 7,9% ਦਾ ਵਾਧਾ ਗਿਣਿਆ ਗਿਆ। ਇਟਲੀ ਵਿਚ ਵਿਦੇਸ਼ੀ ਅਬਾਦੀ ਦਾ ਤਕਰੀਬਨ 50% ਰੋਮਾਨੀਅਨ, ਅਲਬਾਨੀ, ਮਾਰੋਕੀਨੀ, ਚੀਨੀ ਅਤੇ ਯੂਕਰੇਨੀ ਹਨ। ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਇਟਲੀ ਵਿਚ ਵੱਡੀ ਵਿਦੇਸ਼ੀ ਅਬਾਦੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
ਅੰਕੜੇ
ਇਟਲੀ ਯੂਰਪ ਵਿਚ ਦਾਖਲ ਹੋਣ ਲਈ ਮੁੱਖ ਦੁਆਰ
- Thursday, 16 June 2011 17:16
ਬਰਸਲ, 16 ਜੂਨ (ਧਾਲੀਵਾਲ, ਏ ਕੇ ਆਈ) - ਯੂਰਪੀਅਨ ਬਾਡਰ ਏਜੰਸੀ ਫਰੋਂਟੈਕਸ ਅਨੁਸਾਰ ਯੂਰਪ ਵਿਚ ਇਸ ਸਾਲ ਨਾੱਰਥ ਅਫਰੀਕਾਨ ਨਾਗਰਿਕਾਂ ਦਾ ਗੈਰਕਾਨੂੰਨੀ ਤੌਰ 'ਤੇ ਦਾਖਲਾ ਜੋਰਾਂ 'ਤੇ ਰਿਹਾ। ਇਹ ਦਾਖਲਾ ਗ੍ਰੀਸ ਅਤੇ ਇਟਲੀ ਦੇ ਸਮੁੰਦਰੀ ਤੱਟਾਂ ਰਾਹੀਂ ਵਧੇਰੇ ਹੋਇਆ। ਫਰੌਂਟੈਕਸ ਅਨੁਸਾਰ ਤਕਰੀਬਨ 30000 ਵਿਦੇਸ਼ੀਆਂ ਵੱਲੋਂ 27 ਦੇਸ਼ਾਂ ਵਿਚ ਦਾਖਲੇ ਦੀ ਕੋਸ਼ਿਸ਼ ਲਗਭਗ ਕਾਮਯਾਬ ਰਹੀ। ਇਹ ਗਿਣਤੀ ਬੀਤੇ ਸਾਲ 2010 ਵਿਚ ਇਸ ਕਾਲ ਦੌਰਾਨ ਨਾਲੋਂ ਦੁੱਗਣੀ ਹੈ। ਇੰਨਾ ਵਿਚੋਂ 22600 ਇਕੱਲੇ ਇਟਲੀ ਦੇ ਸਮੁੰਦਰੀ ਤੱਟ ਰਾਹੀਂ ਦਾਖਲ ਹੋਏ। 41000 ਵਿਦੇਸ਼ੀ ਲਾਂਪਾਦੂਸਾ ਵਿਖੇ ਆਏ ਜਿਨ੍ਹਾਂ ਵਿਚੋਂ 1600 ਬੀਤੇ ਹਫ਼ਤੇ ਪਹੁੰਚੇ ਹਨ। 2011 ਦੀ ਸ਼ੁਰੁਆਤ ਵਿਚ ਤੁਨੀਸ਼ੀਆ ਅਤੇ ਲੀਬੀਆ ਦੇ ਹਾਲਾਤ ਨਾਜੁਕ ਹੋਣ ਕਾਰਨ ਵੱਡੀ ਗਿਣਤੀ ਵਿਚ ਇਥੋਂ ਦੇ ਲੋਕਾਂ ਨੇ ਸ਼ਰਨ ਲੈਣ ਲਈ ਯੂਰਪ ਵੱਲ ਨੂੰ ਰੁਖ ਕੀਤਾ। ਯੂਰਪੀ ਸੰਘ ਦੇ ਲੀਡਰ ਯੂਰਪੀ ਸ਼ੈਨੇਗਨ ਪਾਸਪੋਰਟ ਫ੍ਰੀ ਨੀਤੀ 'ਤੇ ਵਿਚਾਰ ਕਰ ਰਹੇ ਹਨ। ਜਿਸ ਨਾਲ ਯੂਰਪੀ ਮੈਂਬਰ ਦੇਸ਼ਾਂ ਨੂੰ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸੁਰੱਖਿਆ ਕਾਇਮ ਰੱਖੀ ਜਾ ਸਕੇ।
70% ਇਮੀਗ੍ਰਾਂਟਾਂ ਦੇ ਇਟਲੀ ਵਿਚ ਬੈਂਕ ਖਾਤੇ
- Monday, 13 June 2011 19:25
ਰੋਮ (ਇਟਲੀ) 13 ਜੂਨ (ਵਰਿੰਦਰ ਕੌਰ ਧਾਲੀਵਾਲ) - ਇਟਲੀ ਵਿਚ ਕਾਨੂੰਨੀ ਤੌਰ 'ਤੇ ਰਹਿਣ ਵਾਲੇ ਵਿਦੇਸ਼ੀਆਂ ਵਿਚੋਂ ਤਕਰੀਬਨ 70% ਵਿਦੇਸ਼ੀਆਂ ਦੇ ਬੈਂਕ ਖਾਤੇ ਹਨ। ਇਟਲੀ ਦੀ ਡਾਕ ਬੈਂਕ ਅਤੇ ਹੋਰ ਬੈਂਕਾਂ ਤੋਂ ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਇਹ ਖੁਲਾਸਾ ਹੋਇਆ। ਇਹ ਰਿਪੋਰਟ ਇਟਾਲੀਅਨ ਬੈਂਕ ਐਸੋਸੀਏਸ਼ਨ (ਆ ਬੀ ਆਈ) ਅਤੇ ਚੈਂਤਰੋ ਸਤੁਦੀ ਦੀ ਪੋਲੀਤੀਕਾ ਇੰਤਰਨਾਸੀਉਨਾਲੇ ਵੱਲੋਂ ਜਾਰੀ ਕੀਤੀ ਗਈ ਹੈ। ਇਹ ਅੰਕੜੇ 2007 ਤੋਂ 2009 ਤੱਕ ਦੇ ਹਨ। ਵਰਣਨਯੋਗ ਹੈ ਕਿ ਇਸ ਸਮੇਂ ਕਾਲ ਦੌਰਾਨ ਆਰਥਿਕ ਮੰਦਹਾਲੀ ਜੋਰਾਂ 'ਤੇ ਸੀ, ਪਰ ਵਿਦੇਸ਼ੀ ਬੈਂਕ ਖਾਤੇ ਖੁਲਵਾਉਣ ਅਤੇ ਅਦਾਨ ਪ੍ਰਦਾਨ ਕਰਨ ਵਿਚ ਆਪਣੀ ਆਮ ਕਾਰਗੁਜਾਰੀ ਨਿਭਾਅ ਰਹੇ ਸਨ।
ਬ੍ਰਿਟੇਨ ਦੀ ਵਿਦੇਸ਼ੀ ਅਬਾਦੀ ਵਿਚ ਹੋਇਆ ਵਾਧਾ
- Thursday, 19 May 2011 12:41
ਲੰਡਨ, 19 ਮਈ (ਵਰਿੰਦਰ ਕੌਰ ਧਾਲੀਵਾਲ) - ਬ੍ਰਿਟੇਨ ਦੀ ਵਿਦੇਸ਼ੀ ਅਬਾਦੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। 2001-2009 ਦੌਰਾਨ ਵਿਦੇਸ਼ੀ ਅਬਾਦੀ ਵਿਚ 37% ਦਾ ਵਾਧਾ ਹੋਇਆ। ਇੰਗਲੈਂਡ ਅਤੇ ਵੇਲਜ਼ ਵਿਚ ਵਿਦੇਸ਼ੀਆਂ ਦੀ ਅਬਾਦੀ 'ਚ ਤਕਰੀਬਨ 9 ਮਿਲੀਅਨ ਦਾ ਵਾਧਾ ਹੋਇਆ। ਇਹ ਅੰਕੜੇ ਯੂ ਕੇ ਦੀ ਰਾਸ਼ਟਰੀ ਜਨ ਗਣਨਾ ਵਿਭਾਗ ਵੱਲੋਂ ਵੇਲਜ਼ ਵਿਚ ਜਾਰੀ ਕੀਤੇ ਗਏ। ਨਿਊਜੀਲੈਂਡ, ਅਸਟ੍ਰੇਲੀਆ ਅਤੇ ਸਾਊਥ ਅਫਰੀਕਾ ਦੇ ਲੋਕਾਂ ਵੱਲੋਂ ਵੀ ਯੂ ਕੇ ਨੂੰ ਪ੍ਰਵਾਸ ਲਈ ਚੁਣਿਆ ਗਿਆ। ਤਕਰੀਬਨ 553000 ਦੀ ਵਿਦੇਸ਼ੀ ਅਬਾਦੀ ਬੀਤੇ ਸਮੇਂ ਦੌਰਾਨ ਬ੍ਰਿਟੇਨ ਦਾ ਹਿੱਸਾ ਬਣੀ। ਯੂ ਕੇ ਵਿਚ ਭਾਰਤੀਆਂ ਦੀ ਅਬਾਦੀ 'ਚ ਤੇਜੀ ਨਾਲ ਵਾਧਾ ਹੋਇਆ ਹੈ। 2001 ਤੱਕ ਇਹ 380000 ਸੀ ਅਤੇ ਇਸ ਵਿਚ ਜਨਮ ਦਰ ਦੇ ਵਾਧੇ ਕਾਰਨ ਹੋਰ ਵਾਧਾ ਹੋਈਆ ਹੈ। ਪਾਕਿਸਤਾਨੀ ਅਤੇ ਬੰਗਲਾਦੇਸ਼ੀਆਂ ਦੀ ਅਬਾਦੀ ਤਕਰੀਬਨ 390000 ਹੈ। ਚੀਨੀ ਅਬਾਦੀ ਵਿਚ 8,6 ਦਾ ਵਾਧਾ ਹੋਇਆ, ਇਹ ਅਬਾਦੀ 450000 ਸੀ। ਅਫਰੀਕਨ 2011 ਤੱਕ 300000 ਸਨ ਜਿਨ੍ਹਾਂ ਦੀ ਅਬਾਦੀ ਵਿਚ 6,2 % ਦਾ ਵਾਧਾ ਹੋਇਆ ਹੈ। ਜਿਮਬਾਬੇ, ਸੋਮਾਲੀਆ, ਏਰੀਤਰੇਆ ਅਤੇ ਕੋਂਗੋ ਦੇ ਨਾਗਰਿਕਾਂ ਨੇ ਵੱਡੀ ਗਿਣਤੀ ਵਿਚ ਯੂ ਕੇ ਵਿਚ ਸ਼ਰਨਾਰਥੀ ਸ਼ਰਣ ਲਈ। ਯੂ ਕੇ ਦੀ ਅਬਾਦੀ ਵਿਚ 20 ਸਾਲਾ ਦੌਰਾਨ ਤਕਰੀਬਨ 70 ਮਿਲੀਅਨ ਦਾ ਵਾਧਾ ਹੋਇਆ, ਜਿਸ ਨੂੰ ਵਿਦੇਸ਼ਾਂ ਦਾ ਯੋਗਦਾਨ ਹੀ ਕਿਹਾ ਜਾ ਸਕਦਾ ਹੈ। ਲੈਸਟਰ ਵਿਚ 19% ਭਾਰਤੀ, ਬ੍ਰੈਡਫੋਰਡ ਵਿਚ 13% ਪਾਕਿਸਤਾਨੀ ਅਤੇ ਟੋਵਰ ਹੈਮਲੇਟਸ ਵਿਚ 21% ਬੰਗਲਾਦੇਸ਼ੀਆਂ ਦੀ ਰਿਹਾਸ਼ਗਾਹ ਹੈ। ਬ੍ਰਿਟੇਨ ਵਿਚ ਰਹਿਣ ਵਾਲੇ ਵਿਦੇਸ਼ੀਆਂ ਦੀ ਵੱਡੀ ਗਿਣਤੀ ਏਸ਼ੀਅਨ ਲੋਕਾਂ ਦੀ ਹੈ।
ਕਿਥੇ ਨੇ ਉਹ? ਬ੍ਰਿਟੇਨ ਵਿਚ 1,81000 ਵੀਜ਼ਾ ਮਣਿਆਦ ਲੰਘੀ ਅਜੇ ਵੀ ਮੌਜੂਦ
- Wednesday, 18 May 2011 00:01
ਲੰਡਨ, 18 ਮਈ (ਵਰਿੰਦਰ ਕੌਰ ਧਾਲੀਵਾਲ) - ਬੀਤੀ ਰਾਤ ਇਕ ਰਿਪੋਰਟ ਤਹਿਤ ਖੁਲਾਸਾ ਹੋਇਆ ਕਿ ਯੂ ਕੇ ਵਿਚ ਤਕਰੀਬਨ 1,81000 ਅਜਿਹੇ ਇਮੀਗ੍ਰਾਂਟ ਮੌਜੂਦ ਹਨ, ਜਿਨ੍ਹਾਂ ਦੀ ਵੀਜ਼ਾ ਮਣਿਆਦ ਮੁੱਕ ਚੁੱਕੀ ਹੈ। ਇਨ੍ਹਾਂ ਵਿਚ ਕਰਮਚਾਰੀ ਅਤੇ ਵਿਦਿਆਰਥੀ ਵੀਜ਼ੇ ਵਾਲਿਆਂ ਦੀ ਗਿਣਤੀ ਵਧੇਰੀ ਹੈ। ਜਿਹੜੇ ਗੈਰਯੂਰਪੀ ਨਾਗਰਿਕ ਹਨ ਅਤੇ ਇਨ੍ਹਾਂ ਵੱਲੋਂ ਆਪਣਾ ਦੇਸ਼ ਤਕਰੀਬਨ ਦੋ ਤੋਂ ਢਾਈ ਸਾਲ ਪਹਿਲਾਂ ਛੱਡਿਆ ਗਿਆ। ਇਸ ਰਿਪੋਰਟ ਦੇ ਜਾਰੀ ਹੋਣ ਉਪਰੰਤ ਯੂ ਕੇ ਬਾੱਡਰ ਏਜੰਸੀ 'ਤੇ ਸਰਕਾਰ ਦਾ ਨਜ਼ਲਾ ਝੜਿਆ ਅਤੇ ਬਾੱਡਰ ਏਜੰਸੀ ਨੇ ਫਿਲਹਾਲ ਆਪਣੀ ਸਫਾਈ ਵਿਚ ਇਨਾਂ ਹੀ ਕਿਹਾ ਕਿ, ਉਹ ਯੂ ਕੇ ਛੱਡ ਕੇ ਜਾਣ ਵਾਲਿਆਂ ਦਾ ਰਿਕਾਰਡ ਦਰਜ ਨਹੀਂ ਕਰਦੇ, ਇਸ ਲਈ ਇਸ ਬਾਰੇ ਜਾਣਕਾਰੀ ਨਹੀਂ ਕਿ ਕਿੰਨੇ ਦੇਸ਼ ਛੱਡ ਕੇ ਜਾ ਚੁੱਕੇ ਹਨ। ਸਾਂਝੀ ਜਨਤਕ ਕਮੇਟੀ ਵੱਲੋਂ ਯੂ ਕੇ ਬੀ ਏ ਨੂੰ ਅਪੀਲ ਕੀਤੀ ਕਿ ਦੇਸ਼ ਛੱਡ ਕੇ ਜਾਣ ਵਾਲਿਆਂ ਦਾ ਰਿਕਾਰਡ ਵੀ ਦਰਜ ਕੀਤਾ ਜਾਵੇ। ਕਮੇਟੀ ਦੇ ਚੇਅਰਮੈਨ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ, ਜਿਹੜੇ ਵਿਦੇਸ਼ੀ ਵੀਜ਼ਾ ਖਤਮ ਹੋਣ ਉਪਰੰਤ ਵਾਪਸ ਚਲੇ ਗਏ ਹਨ, ਉਨਾਂ ਦਾ ਰਿਕਾਰਡ ਵੀ ਦਰਜ ਨਹੀਂ ਕੀਤਾ ਗਿਆ, ਜਿਸ ਕਾਰਨ ਅੰਕੜੇ ਇਸ ਤਰ੍ਹਾਂ ਦੇ ਪ੍ਰਾਪਤ ਹੋਏ ਹੋਣਗੇ। ਰਿਪੋਰਟ ਅਨੁਸਾਰ ਯੂ ਕੇ ਵਿਚ ਇਸ ਵਕਤ 1,81000 ਗੈਰਕਾਨੂੰਨੀ ਵਿਦੇਸ਼ੀ ਰਹਿ ਰਹੇ ਹਨ ਪਰ ਅਧਿਕਾਰੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ। ਇਮੀਗ੍ਰੇਸ਼ਨ ਮੰਤਰੀ ਡਾਮਿਅਨ ਗਰੀਨ ਅਨੁਸਾਰ ਇਹ ਰਿਪੋਰਟ ਖਾਮੀਆਂ ਦਾ ਖੁਲਾਸਾ ਕਰਦੀ ਹੈ ਅਤੇ ਡਿਪੋਰਟ ਨੀਤੀ ਨੂੰ ਨਿਯਮਬੱਧ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ, ਗੈਰਕਾਨੂੰਨੀ ਨਾਗਰਿਕਾਂ ਦਾ ਯੂਕੇ ਵਿਚ ਰਹਿਣਾ ਮੁਸ਼ਕਿਲ ਹੈ ਅਤੇ ਬਿਹਤਰ ਹੋਵੇਗਾ ਵੀਜ਼ਾ ਮਣਿਆਦ ਖਤਮ ਹੋਣ ਉਪਰੰਤ ਵਿਦੇਸ਼ੀ ਯੂ ਕੇ ਛੱਡ ਜਾਣ ਅਤੇ ਇਮੀਗ੍ਰੇਸ਼ਨ ਕਾਨੂੰਨ ਨੀਤੀ ਦੀ ਉਲੰਘਣਾ ਨਾ ਕਰਨ।
















