ਰੋਮ (ਇਟਲੀ) 22 ਫਰਵਰੀ (ਸਾਬੀ ਚੀਨੀਆਂ) - ਹਰਭਜਨ ਸਿੰਘ ਤਤਲਾ ਦੇ ਅੰਤਰਰਾਸ਼ਟਰੀ ਭਾਊ ਭਾਈਚਾਰਾ ਸੰਗਠਨ ਦੇ ਡੈਨਮਾਰਕ ਤੋਂ ਪ੍ਰਧਾਨ ਬਣਨ ਨਾਲ ਸੰਗਠਨ ਨੂੰ ਜਿੱਥੇ ਪੂਰੇ ਡੈਨਮਾਰਕ ਵਿਚ ਵੱਡੇ ਪੱਧਰ 'ਤੇ ਮਜਬੂਤੀ ਪ੍ਰਦਾਨ ਹੋਵੇਗੀ, ਉੱਥੇ ਲੋਕ ਸੇਵਾ ਨੂੰ ਸਮਰਪਿਤ ਅੰਤਰਰਾਸ਼ਟਰੀ ਭਾਊ ਭਾਈਚਾਰਾ ਸੰਗਠਨ ਨੂੰ ਪੂਰੇ ਯੂਰਪ ਵਿਚ ਬਲ ਮਿਲੇਗਾ। ਇਹ ਗੱਲ ਭਾਈ ਤਜਵਿੰਦਰ ਸਿੰਘ ਬੱਬੀ ਪ੍ਰੈਸ ਸਕੱਤਰ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਰੋਮ ਅਤੇ ਮਨਜੀਤ ਸਿੰਘ ਜੱਸੋਮਜਾਰਾ ਨੇ ਹਰਭਜਨ ਸਿੰਘ ਤਤਲਾ ਦੀ ਨਿਯੁਕਤੀ ਤੋਂ ਬਾਅਦ ਉਨ੍ਹਾਂ ਦੀ ਪ੍ਰਸ਼ੰਸਾ ਵਿਚ ਬੋਲਦੇ ਹੋਏ ਆਖੀ। ਇਨ੍ਹਾਂ ਦੋਹਾਂ ਆਗੂਆਂ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ, ਤਤਲਾ ਪਿਛਲੇ ਲੰਮੇ ਸਮੇਂ ਤੋਂ ਲੋਕ ਸੇਵਾ ਲਈ ਕਾਰਜ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਦੁਆਰਾ ਕੀਤੀ ਜਾ ਰਹੀ ਸੇਵਾ ਨੂੰ ਦੇਖਦੇ ਹੋਏ ਹੀ ਬਲਵਿੰਦਰ ਸਿੰਘ ਸੈਫਦੀਪੁਰ ਪ੍ਰਧਾਨ ਅੰਤਰਰਾਸ਼ਟਰੀ ਭਾਊ ਭਾਈਚਾਰਾ ਸੰਗਠਨ ਵੱਲੋਂ ਤਤਲਾ ਨੂੰ ਡੈਨਮਾਰਕ ਦੇ ਪ੍ਰਧਾਨ ਨਿਯੁਕਤ ਕਰਕੇ ਵਿਸ਼ੇਸ਼ ਜਿੰਮੇਵਾਰੀ ਸੌਪੀ ਗਈ ਹੈ। ਭਾਈ ਤਜਵਿੰਦਰ ਸਿੰਘ ਬੱਬੀ ਅਤੇ ਮਨਜੀਤ ਸਿੰਘ ਜੱਸੋਮਜਾਰਾ ਨੇ ਕਿਹਾ ਕਿ, ਅਜਿਹਾ ਕਰਨ ਨਾਲ ਯੂਰਪ ਵਿਚ ਸੰਗਠਨ ਦੀਆਂ ਜੜ੍ਹਾਂ ਹੋਰ ਵੀ ਮਜਬੂਤ ਹੋਈਆਂ ਹਨ ਅਤੇ ਆਸ ਕਰਦੇ ਹਾਂ ਕਿ ਲੋਕ ਸੇਵਾ ਨੂੰ ਸਮਰਪਿਤ ਅੰਤਰਰਾਸ਼ਟਰੀ ਭਾਊ ਭਾਈਚਾਰਾ ਸੰਗਠਨ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦਾ ਰਹੇਗਾ।
ਭਾਈਚਾਰਾ
ਤਤਲਾ ਦੀ ਨਿਯੁਕਤੀ ਨਾਲ ਡੈਨਮਾਰਕ 'ਚ ਅੰਤਰਰਾਸ਼ਟਰੀ ਭਾਊ ਭਾਈਚਾਰਾ ਸੰਗਠਨ ਨੂੰ ਮਜਬੂਤੀ ਮਿਲੇਗੀ - ਬੱਬੀ, ਜੱਸੋਮਜਾਰਾ
- Wednesday, 22 February 2012 02:00
ਬੱਬੂ ਜਲੰਧਰੀਏ ਦੀ ਸੀ ਡੀ "ਆਜਾ ਬੇਗਮਪੁਰੇ ਦੇ ਵਾਸੀਆਂ" ਰਿਲੀਜ਼ ਹੋਣ 'ਤੇ ਮੁਬਾਰਕਾਂ
- Tuesday, 21 February 2012 01:02
ਰੋਮ (ਇਟਲੀ) 21 ਫਰਵਰੀ (ਹਰਦੀਪ ਸਿੰਘ ਕੰਗ) - ਇਟਲੀ ਦੇ ਪ੍ਰਸਿੱਧ ਗਾਇਕ ਬੱਬੂ ਜਲੰਧਰੀਏ ਦੀ ਧਾਰਮਿਕ ਸੀ ਡੀ "ਆਜਾ ਬੇਗਮਪੁਰੇ ਦੇ ਵਾਸੀਆ" ਰਿਲੀਜ਼ ਹੋਣ 'ਤੇ ਸ੍ਰੀ ਗੁਰੂ ਰਵਿਦਾਸ ਸੁਪਰੀਮ ਕੌਂਸਲ ਇਟਲੀ ਦੇ ਸਾਬਕਾ ਪ੍ਰਧਾਨ ਬਲਦੇਵ ਚੁੰਬਰ ਨੇ ਸਮੁੱਚੀ ਨਾਮ ਲੇਵਾ ਸੰਗਤ ਅਤੇ ਗਾਇਕ ਬੱਬੂ ਜਲੰਧਰੀਏ ਨੂੰ ਮੁਬਾਰਕਾਂ ਭੇਜੀਆਂ ਹਨ। ਬਲਦੇਵ ਚੁੰਬਰ ਨੇ ਕਿਹਾ ਕਿ, ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਿਲੀਜ਼ ਹੋਈ ਇਸ ਧਾਰਮਿਕ ਐਲਬਮ "ਆਜਾ ਬੇਗਮਪੁਰੇ ਦੇ ਵਾਸੀਆ" ਵਿੱਚ ਬੱਬੂ ਜਲੰਧਰੀਏ ਨੇ ਅੱਠ ਗੀਤਾਂ ਰਾਹੀਂ ਸੰਗਤ ਦੇ ਚਰਨਾਂ ਵਿੱਚ ਹਾਜਰੀ ਲਗਵਾਈ ਹੈ। ਚੁੰਬਰ ਨੇ ਕਿਹਾ ਕਿ, ਇਸ ਸੀ ਡੀ ਨੂੰ ਸੁਣ ਕੇ ਜਿੱਥੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਗਾਉਂਦੀ ਹੋਈ ਆਤਮਾ ਲੀਨ ਹੋ ਜਾਂਦੀ ਹੈ, ਉੱਥੇ ਇਸ ਸੀ ਡੀ ਤੋਂ ਬੱਬੂ ਦੀ ਧਾਰਮਿਕ ਗਾਇਕੀ ਵਿੱਚ ਕੀਤੀ ਗਈ ਸਫਲ ਸ਼ੁਰੂਆਤ ਦੀ ਮਿਸਾਲ ਮਿਲਦੀ ਹੈ। ਚੁੰਬਰ ਨੇ ਕਿਹਾ ਕਿ, ਉਮੀਦ ਹੈ ਕਿ ਸੰਗਤਾਂ ਦੁਆਰਾ "ਆਜਾ ਬੇਗਮਪੁਰੇ ਦੇ ਵਾਸੀਆ" ਨੂੰ ਭਰਪੂਰ ਹੁੰਗਾਰਾ ਮਿਲੇਗਾ।
ਗੁਰਮੇਲ ਸਿੰਘ ਵੱਲੋਂ ਗਠੀਏ ਦੇ ਸ਼ਰਤੀਆ ਇਲਾਜ ਦਾ ਦਾਅਵਾ
- Tuesday, 21 February 2012 00:54
ਕਰੇਮੋਨਾ (ਇਟਲੀ) 21 ਫਰਵਰੀ (ਸਾਬੀ ਚੀਨੀਆਂ) - ਪਿਛਲੇ ਕੋਈ 10 ਸਾਲ ਤੋਂ ਇਟਲੀ ਦੇ ਜਿਲ੍ਹਾ ਕਰੇਮੋਨਾ ਵਿੱਚ ਵੱਸਦੇ ਪਟਿਆਲਾ ਨਿਵਾਸੀ ਗੁਰਮੇਲ ਸਿੰਘ ਨੇ ਗਠੀਏ ਦੀ ਬਿਮਾਰੀ ਤੋਂ ਪੀੜ੍ਹਤਾਂ ਵਾਸਤੇ ਦੇਸੀ ਦਵਾਈ ਤਿਆਰ ਕੀਤੀ ਹੈ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਗੁਰਮੇਲ ਸਿੰਘ ਨੇ ਦੱਸਿਆ ਕਿ, ਉਹ 1990 ਵਿੱਚ ਫੌਜ ਦੀ ਨੌਕਰੀ ਤੋਂ ਰਿਟਾਇਰ ਹੋਏ ਅਤੇ ਗਠੀਏ ਦੀ ਦਵਾਈ ਤਿਆਰ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ। ਸੰਨ 2000 ਵਿੱਚ ਉਹ ਪੱਕੇ ਤੌਰ 'ਤੇ ਇਟਲੀ ਆ ਵੱਸੇ ਅਤੇ ਗਠੀਏ ਦੇ ਮਰੀਜਾਂ ਦੀ ਸੇਵਾ ਵਾਸਤੇ ਆਪਣੇ ਯਤਨ ਜਾਰੀ ਰੱਖੇ। ਉਹਨਾਂ ਦੱਸਿਆ ਕਿ, ਉਹਨਾਂ ਦੀ ਇਸ ਦਵਾਈ ਨਾਲ ਇਟਲੀ ਵੱਸਦੇ ਸੈਂਕੜੇ ਪਰਿਵਾਰਾਂ ਦੇ ਪੀੜ੍ਹਤ ਮੈਂਬਰ ਉਹਨਾਂ ਦੀ ਦਵਾਈ ਨਾਲ ਸੌ ਪ੍ਰਤੀਸ਼ਤ ਠੀਕ ਹੋ ਕੇ ਆਪਣੇ ਕੰਮਕਾਰ ਕਰ ਰਹੇ ਹਨ। ਉਹਨਾਂ ਦੱਸਿਆ ਕਿ, ਉਹ ਇਸ ਦਵਾਈ ਨੂੰ ਮਰੀਜਾਂ ਵਾਸਤੇ ਮੁਫ਼ਤ ਦੇ ਰਹੇ ਹਨ ਅਤੇ ਚਾਹੁੰਦੇ ਹਨ ਕਿ ਪੰਜਾਬ ਵਿੱਚ ਇਸ ਬਿਮਾਰੀ ਤੋਂ ਪੀੜ੍ਹਤਾਂ ਦਾ ਇਲਾਜ ਕਰ ਸਕਣ। ਉਹਨਾਂ ਦੱਸਿਆ ਕਿ, ਉਹ, ਉਹਨਾਂ ਦੇ ਤਿੰਨ ਪੁੱਤਰ ਅਤੇ ਦੋ ਧੀਆਂ ਇਟਲੀ ਵਿੱਚ ਕੰਮ ਕਰ ਰਹੇ ਹਨ ਅਤੇ ਉਹਨਾਂ ਨੂੰ ਦਵਾਈ ਵੇਚਣ ਦਾ ਕੋਈ ਲਾਲਚ ਨਹੀਂ ਹੈ, ਉਹ ਤਾਂ ਸਿਰਫ ਮਰੀਜਾਂ ਦੀ ਨਿਸ਼ਕਾਮ ਸੇਵਾ ਕਰਨ ਦੇ ਚਾਹਵਾਨ ਹਨ। ਉਹਨਾਂ ਪੰਜਾਬ ਵਿੱਚ ਗਰੀਬਾਂ ਦੀ ਭਲਾਈ ਲਈ ਕੰਮ ਕਰ ਰਹੀਆਂ ਚੈਰੀਟੇਬਲ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਇਸ ਭਲਾਈ ਦੇ ਕਾਰਜ ਨੂੰ ਅਪਨਾਉਣ ਲਈ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ।
ਅਦਾਰੇ ਦਾ ਖ਼ਬਰ, ਸੁਝਾਅ, ਲੇਖ, ਰਚਨਾਵਾਂ ਆਦਿ ਨਾਲ ਸਹਿਮਤ ਹੋਣਾ ਲਾਜ਼ਮੀ ਨਹੀਂ।
ਨੈਸ਼ਨਲ ਸਿੱਖ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਹੋਈ
- Sunday, 19 February 2012 18:51
ਕਰੇਮੋਨਾ (ਇਟਲੀ) 19 ਫਰਵਰੀ (ਸਾਧੂ ਸਿੰਘ ਹਮਦਰਦ) - ਗੁਰਦੁਆਰਾ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ (ਬਿਸਕੋਆਤੋ ਕਰੇਮੋਨਾ) ਵਿਖੇ ਅਹਿਮ ਮੀਟਿੰਗ ਹੋਈ। ਪੱਤਰਕਾਰਾਂ ਦੀ ਮੌਜੂਦਾ ਜਾਣਕਾਰੀ ਮੁਤਾਬਿਕ ਅਹਿਮ ਵਿਚਾਰਾਂ ਹੋਈਆਂ। ਜਿਸ ਵਿੱਚ ਇੱਕ ਫੈਸਲਾ ਲਿਆ ਗਿਆ ਕਿ ਸੰਗਤ ਟੀਵੀ ਇਟਲੀ ਵਿੱਚ ਗੁਰੂ ਘਰਾਂ ਵਿੱਚ ਹੋ ਰਹੇ ਦੀਵਾਨਾਂ ਦਾ ਲਾਈਵ ਪ੍ਰੋਗਰਾਮ ਸੰਗਤਾਂ ਤੱਕ ਪਹੁੰਚਾਵੇਗਾ ਜਿਸ ਦੀ ਜਿੰਮੇਵਾਰੀ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਦੇ ਪ੍ਰਬੰਧਕਾਂ ਨੂੰ ਦਿੱਤੀ ਗਈ ਤੇ ਨੋਵੇਲਾਰਾ ਰੇਜੋਏਮੀਲੀਆ ਵਿਖੇ ਸਟੂਡੀਓ ਬਨਾਉਣ 'ਤੇ ਸਹਿਮਤੀ ਹੋਈ ਤੇ ਕੁਝ ਦਿਨਾਂ ਵਿੱਚ ਸਟੂਡੀਓ ਖੁੱਲ੍ਹਣ ਦੀ ਆਸ ਪ੍ਰਗਟਾਈ। ਕਮੇਟੀ ਵਿੱਚ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੋ ਇਸ ਚੈਨਲ ਦੀ ਜਿੰਮੇਵਾਰੀ ਸੰਭਾਲਣਗੇ। ਜਿਨ੍ਹਾਂ ਵਿੱਚ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਪਾਲਾ ਰੇਜੋਏਮੀਲੀਆ, ਭਾਈ ਚਰਨਜੀਤ ਸਿੰਘ ਬਾਰੀਆ, ਭਾਈ ਸਤਨਾਮ ਸਿੰਘ ਮੋਦੇਨਾ, ਭਾਈ ਪਿਸ਼ੋਰਾ ਸਿੰਘ ਮਾਨਤੋਵਾ ਤੇ ਭਾਈ ਜਤਿੰਦਰ ਸਿੰਘ ਸਨਜੋਵਾਨੀ ਸ਼ਾਮਿਲ ਹਨ। ਇਸ ਮੌਕੇ ਭਾਈ ਵਿਰਸਾ ਸਿੰਘ, ਭਾਈ ਸਤਨਾਮ ਸਿੰਘ, ਭਾਈ ਸਵਰਨ ਸਿੰਘ, ਭਾਈ ਜਤਿੰਦਰ ਸਿੰਘ, ਭਾਈ ਰਣਜੀਤ ਸਿੰਘ, ਭਾਈ ਸਤਿੰਦਰ ਸਿੰਘ ਬਾਜਵਾ, ਭਾਈ ਕੁਲਵਿੰਦਰ ਸਿੰਘ, ਭਾਈ ਪ੍ਰੇਮ ਪਾਲ ਸਿੰਘ, ਭਾਈ ਤਲਵਿੰਦਰ ਸਿੰਘ ਬਡਾਲੀ, ਭਾਈ ਹਰਪ੍ਰੀਤ ਸਿੰਘ ਹੈਪੀ, ਭਾਈ ਦਲਬਾਰਾ ਸਿੰਘ ਫੌਜੀ, ਭਾਈ ਤਰਲੋਚਨ ਸਿੰਘ, ਭਾਈ ਭਗਵਾਨ ਸਿੰਘ ਤੇ ਭਾਈ ਜੋਗਿੰਦਰ ਸਿੰਘ ਲਾਂਬੜਾ ਰੇਜੋਏਮੀਲੀਆ ਹਾਜਰ ਸਨ।
20ਵੀਂ ਸਦੀ ਦੇ ਮਹਾਨ ਯੋਧੇ ਸੰਤ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਗਿਆ
- Sunday, 19 February 2012 18:49
ਰੇਜੋਏਮੀਲੀਆ (ਇਟਲੀ) 19 ਫਰਵਰੀ (ਸਾਧੂ ਸਿੰਘ ਹਮਦਰਦ) - ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਰੇਜੋਏਮੀਲੀਆ ਵਿਖੇ ਸੰਤ ਸਿਪਾਹੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਮੀਡੀਆ ਦੀ ਜਾਣਕਾਰੀ ਮੁਤਾਬਿਕ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਪਾਲਾ ਨੇ ਦੱਸਿਆ ਕਿ, ਸੰਗਤਾਂ ਸਵੇਰ ਤੋਂ ਹੀ ਗੁਰੂ ਘਰ ਆਉਣੀਆਂ ਸ਼ੁਰੂ ਹੋ ਗਈਆਂ ਸਨ। ਉਪਰੰਤ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਬੀਬੀ ਰਣਬੀਰ ਕੌਰ ਜਰਮਨ ਵਾਲਿਆਂ ਨੇ ਸੰਤਾਂ ਦੀ ਜੀਵਨੀ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਸੰਤਾਂ ਨੂੰ ਸਿੱਖ ਕੌਮ ਦੇ ਮਹਾਨ ਯੋਧੇ ਦੱਸਿਆ ਅਤੇ ਗੁਰੂ ਦੀ ਬਖਸ਼ਿਸ ਕਕਾਰਾਂ ਦੀ ਮਹਾਨਤਾ ਬਾਰੇ ਵੀ ਦੱਸਿਆ ਪ੍ਰਬੰਧਕ ਕਮੇਟੀ ਦੇ ਹੈੱਡ ਗਰੰਥੀ ਬਾਬਾ ਹਰਦੇਵ ਸਿੰਘ ਨਾਭਾ ਵੱਲੋਂ ਬੀਬੀ ਰਣਬੀਰ ਕੌਰ ਦਾ ਗੁਰੂ ਦੀ ਬਖਸ਼ਿਸ਼ ਸਿਰੋਪਾਉ ਦੇਕੇ ਸਨਮਾਨ ਕੀਤਾ। ਇਸ ਮੌਕੇ ਪ੍ਰਬੰਧਕ ਭਾਈ ਹਰਪਾਲ ਸਿੰਘ ਪਾਲਾ, ਭਾਈ ਚਰਨਜੀਤ ਸਿੰਘ ਬਾਰੀਆ, ਭਾਈ ਦਵਿੰਦਰ ਸਿੰਘ ਬਿੱਟੂ, ਭਾਈ ਜੋਗਿੰਦਰ ਸਿੰਘ ਲਾਂਬੜਾ, ਭਾਈ ਦਲਬਾਰਾ ਸਿੰਘ ਸਟੇਜ ਸੈਕਟਰੀ ਹਾਜਰ ਸਨ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
















