Thursday, Feb 23rd

Last update07:17:38 PM GMT

ਅਹਿਮ / ਵਿਸ਼ੇਸ਼

ਭਾਰਤੀ ਜਨਤਾ ਪਾਰਟੀ ਦੇ ਆਗੂ ਮਿਲਾਨ ਅੰਬੈਸੀ ਦੇ ਕੌਂਸਲੇਟ ਜਰਨਲ ਵਰਮਾ ਨੂੰ ਮਿਲੇ

ਭਾਰਤੀ ਜਨਤਾ ਪਾਰਟੀ ਦੇ ਆਗੂ ਮਿਲਾਨ ਅੰਬੈਸੀ ਦੇ ਕੌਂਸਲੇਟ ਜਰਨਲ ਵਰਮਾ ਨੂੰ ਮਿਲੇ

altਰੋਮ (ਇਟਲੀ) 7 ਜਨਵਰੀ (ਹਰਦੀਪ ਸਿੰਘ ਕੰਗ) - ਭਾਰਤੀ ਜਨਤਾ ਪਾਰਟੀ ਇਟਲੀ ਦੇ ਆਗੂਆਂ ਨੇ ਪਿਛਲੇ ਦਿਨੀਂ ਮਿਲਾਨ ਵਿੱਚ ਸਥਿਤ ਭਾਰਤੀ ਅੰਬੈਸੀ ਦੇ ਕੌਂਸਲੇਟ ਜਰਨਲ ਐਸ ਕੇ ਵਰਮਾ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ। ਭਾਰਤੀ ਜਨਤਾ ਪਾਰਟੀ ਇਟਲੀ ਇਕਾਈ ਦੇ ਪ੍ਰਧਾਨ ਪ੍ਰਵੇਸ਼ ਕੁਮਾਰ ਸ਼ੁਕਲਾ ਅਤੇ ਮੀਤ ਪ੍ਰਧਾਨ ਰਾਮ ਲਾਲ ਕੁੰਡਲਸ ਨੇ ਵਰਮਾ ਨੂੰ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਇਟਲੀ ਇਕਾਈ ਦੁਆਰਾ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣੂ ਕਰਵਾਇਆ, ਉਥੇ ਨਾਲੋ ਨਾਲ ਇਟਲੀ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਨੂੰ ਦਰਪੇਸ਼ ਵੱਖ ਵੱਖ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਦਿੱਤੀ। ਭਾਰਤੀ ਜਨਤਾ ਪਾਰਟੀ ਇਟਲੀ ਦੇ ਪ੍ਰਧਾਨ ਪ੍ਰਵੇਸ਼ ਕੁਮਾਰ ਸ਼ੁਕਲਾ ਨੇ ਮਿਲਾਨ ਅੰਬੈਸੀ ਸਾਹਮਣੇ ਖੜੇ ਹੋਣ ਲਈ ਥਾਂ ਦਾ ਪ੍ਰਬੰਧ ਕਰਨ ਦੀ ਵੀ ਮੰਗ ਰੱਖੀ। ਉਨ੍ਹਾਂ ਕੌਸਲੇਂਟ ਜਰਨਲ ਨੂੰ ਇਕ ਲਿਖਤੀ ਮੰਗ ਪੱਤਰ ਵੀ ਸੌਪਿਆ, ਜਿਸ 'ਤੇ ਵਰਮਾ ਨੇ ਆਗੂਆਂ ਨੂੰ ਇਨਾਂ ਮੰਗਾਂ ਨੂੰ ਤੁਰੰਤ ਮੰਨੇ ਜਾਣ ਦਾ ਭਰੋਸਾ ਵੀ ਪ੍ਰਗਟਾਇਆ। ਇਸ ਦੇ ਨਾਲ ਕੌਂਸਲੇਟ ਜਰਨਲ ਨੇ ਇਹ ਵੀ ਦੱਸਿਆ ਕਿ, ਹੁਣ ਅੰਬੈਸੀ ਦੁਆਰਾ ਪਾਸਪੋਰਟ ਸਬੰਧੀ ਸਾਰੀਆਂ ਦਰਖ਼ਾਸਤਾ ਆਨ ਲਾਇਨ ਕਰਨ ਦੀ ਸਹੂਲਤ ਰਸਮੀ ਤੌਰ 'ਤੇ ਜਨਤਕ ਹਿੱਤ ਦੇ ਦਿੱਤੀ ਗਈ। ਉਨ੍ਹਾਂ ਆਗੂਆਂ ਨੂੰ ਇਹ ਵੀ ਦੱਸਿਆ ਕਿ, ਭਾਰਤੀਆਂ ਦੀ ਸਹੂਲਤ ਲਈ ਅੰਬੈਸੀ ਵੱਲੋਂ ਇਟਲੀ ਦੇ ਵੱਖ ਵੱਖ ਸ਼ਹਿਰਾਂ ਵਿੱਚ ਕੈਂਪਾਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਭਾਰਤੀ ਜਨਤਾ ਪਾਰਟੀ ਇਟਲੀ ਦੇ ਆਗੂਆਂ ਨੂੰ ਇਹ ਵੀ ਕਿਹਾ ਕਿ, ਉਹ ਲੋਕਾਂ ਨੂੰ ਕੈਂਪਾਂ ਦਾ ਲਾਭ ਲੈਣ ਲਈ ਇਨਾਂ ਕੈਂਪਾਂ ਵਿੱਚ ਪਹੁੰਚਣ ਲਈ ਪ੍ਰੇਰਿਤ ਵੀ ਕਰਨ।

Joomla Templates and Joomla Extensions by ZooTemplate.Com

ਸੰਤ ਬਾਬਾ ਹੀਰਾ ਲਾਲ ਸਿੰਘ ਡਾਗੀਆ ਦੀ 47ਵੀਂ ਬਰਸੀ ਮਨਾਈ ਗਈ

ਓਸਲੋ (ਨਾਰਵੇ) 27 ਅਕਤੂਬਰ (ਡਿੰਪਾ ਵਿਰਕ) - ਸੇਵਾ ਸਿਮਰਨ ਦੇ ਪ੍ਰਤੀਕ ਸੰਤ ਬਾਬਾ ਮੈਂਗਲ ਸਿੰਘ ਜੀ ਮਹਾਰਾਜ ਦੋਧਰ ਵੱਡੇ ਡੇਰੇ ਵਾਲਿਆਂ ਤੋਂ ਵਰੋਸਾਏ ਮਹਾਂਪੁਰਸ਼ ਬ੍ਰਹਮ ਗਿਆਨੀ 108 ਸੰਤ ਬਾਬਾ ਹੀਰਾ ਲਾਲ ਸਿੰਘ ਜੀ ਨੇ ਆਪਣੀ ਸਾਰੀ ਜਿੰਦਗੀ ਸਾਦੇ ਲਿਬਾਸ, ਸਮੁੱਚੇ ਜੀਵਨ ਕਾਲ ਦੌਰਾਨ ਬਿਨਾਂ ਕਿਸੇ ਤ੍ਰਿਸ਼ਨਾ ਸਿਰਫ ਅਕਾਲ ਪੁਰਖ ਦੀ ਭਗਤੀ ਕਰ ਕੱਟੀ। ਸੰਤ ਬਾਬਾ ਹੀਰਾ ਲਾਲ ਸਿੰਘ ਜੀ ਅਦੁੱਤੀ ਤੇ ਰੂਹਾਨੀ ਸਖਸ਼ੀਅਤ ਦੇ ਮਾਲਕ ਸਨ। ਜਿਨ੍ਹਾਂ ਦਾ ਜਨਮ 26 ਅਕਤੂਬਰ ਸੰਨ 1900 ਈ: ਨੂੰ ਪਿੰਡ ਦੋਧਰ (ਜ਼ਿਲ੍ਹਾ ਮੋਗਾ) ਵਿਖੇ ਪਿਤਾ ਨੱਥਾ ਸਿੰਘ ਅਤੇ ਮਾਤਾ ਬੁੱਧਾ ਜੀ ਦੀ ਕੁੱਖੋਂ ਹੋਇਆ। ਸੰਤ ਬਾਬਾ ਹੀਰਾ ਲਾਲ ਸਿੰਘ ਜੀ ਦਾ ਬਚਪਨ ਤੋਂ ਝੁਕਾਅ ਅਕਾਲ ਪੁਰਖ ਵੱਲ ਸੀ। ਬਾਬਾ ਜੀ ਕੀਰਤਨ ਅਤੇ ਜੋੜੀ ਵਜਾਉਣ ਵਿੱਚ ਬਹੁਤ ਹੀ ਗੁਣੀ ਗਿਆਨੀ ਸਨ ਅਤੇ ਬਾਬਾ ਹੀਰਾ ਲਾਲ ਸਿੰਘ ਜੀ ਨੂੰ ਕੀਰਤਨ ਅਤੇ ਜੋੜੀ ਵਜਾਉਂਦੇ ਨੂੰ ਸੁਣ ਕੇ ਨਾਨਕਸਰ ਸੰਪ੍ਰਦਾਇ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਜੀ ਬਹੁਤ ਖੁਸ਼ ਹੁੰਦੇ ਸਨ। ਸੰਤ ਬਾਬਾ ਹੀਰਾ ਲਾਲ ਸਿੰਘ ਜੀ ਮਸਤ ਅਤੇ ਬ੍ਰਹਮ ਗਿਆਨੀ ਸਾਦੇ ਲਿਬਾਸ ਵਿੱਚ ਰਹਿਣਾ ਜਿਆਦਾ ਪਸੰਦ ਕਰਦੇ ਸਨ। ਬਾਬਾ ਜੀ ਦੀ ਉਮਰ 40 ਕੁ ਸਾਲ ਦੀ ਸੀ ਜਦੋਂ ਨਜ਼ਦੀਕੀ ਪਿੰਡ ਡਾਂਗੀਆ ਦੀ ਪੰਚਾਇਤ ਵੱਲੋਂ ਉੱਚੇ ਡੇਰੇ ਵਾਲੇ ਬਾਬਾ ਮੈਂਗਲ ਸਿੰਘ ਜੀ ਕੋਲ ਬੇਨਤੀ ਕੀਤੀ ਕਿ ਬਾਬਾ ਜੀ ਸਾਡੇ ਪਿੰਡ ਸੇਵਾਦਾਰ ਨਹੀਂ ਅਤੇ ਆਪ ਜੀ ਕ੍ਰਿਪਾ ਕਰੋ ਤਾਂ ਬਾਬਾ ਹੀਰਾ ਲਾਲ ਸਿੰਘ ਡਾਂਗੀਆ ਆਉਣ ਲਈ ਤਿਆਰ ਹੋ ਗਏ। ਸੰਤ ਬਾਬਾ ਮੈਂਗਲ ਸਿੰਘ ਜੀ ਦੀ ਪ੍ਰੇਰਨਾ ਸਦਕਾ ਡਾਂਗੀਆ ਆਉਣ ਉਪਰੰਤ ਕੁਝ ਸਮੇਂ ਬਾਅਦ ਬਾਬਾ ਹੀਰਾ ਲਾਲ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਆਰੰਭ ਕਰ ਦਿੱਤੀ ਅਤੇ ਥੋੜੇ ਸਮੇਂ ਵਿੱਚ ਆਪ ਨੇ ਸੇਵਾ ਮੁਕੰਮਲ ਕਰਵਾ ਦਿੱਤੀ। ਬਾਬਾ ਜੀ ਦੀ ਮਹਾਨਤਾ ਅੱਗੇ ਹਰ ਪੰਥ ਦਰਦੀ ਦਾ ਸਿਰ ਸ਼ਰਧਾ ਨਾਲ ਝੁਕ ਜਾਂਦਾ ਹੈ। ਬਾਬਾ ਹੀਰਾ ਲਾਲ ਸਿੰਘ ਜੀ ਨੇ ਡਾਂਗੀਆ ਪਿੰਡ ਵਿਖੇ 24 ਸਾਲ ਸੌਪੀ ਸੇਵਾ ਨੂੰ ਨਿਭਾਇਆ। ਆਖਿਰ ਸੰਤ ਜੀ 24 ਅਕਤੂਬਰ 1964 ਨੂੰ ਆਪਣੇ ਪੰਜ ਭੌਤਿਕ ਸਰੀਰ ਦਾ ਤਿਆਗ ਕਰਕੇ ਬ੍ਰਹਮਲੀਨ ਹੋ ਗਏ। ਹਰ ਸਾਲ ਪਿੰਡ ਡਾਂਗੀਆ ਅਤੇ ਇਲਾਕਾ ਨਿਵਾਸੀਆਂ ਵੱਲੋਂ ਬਾਬਾ ਜੀ ਦੀ ਬਰਸੀ ਨੂੰ 22, 23 24, 25, 26 ਅਕਤੂਬਰ ਨੂੰ ਮਨਾਈ ਗਈ। 140 ਸ੍ਰੀ ਆਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਇਸ ਮੌਕੇ ਨਗਰ ਵਿਖੇ ਨਗਰ ਕੀਰਤਨ ਅਤੇ ਧਾਰਮਿਕ ਸਮਾਗਮਾਂ ਦਾ ਆਯੋਜਨ ਹੁੰਦਾ ਹੈ। ਇਸ ਸਾਲ ਵੀ ਬਾਬਾ ਹੀਰਾ ਲਾਲ ਸਿੰਘ ਜੀ ਦੀ 47ਵੀਂ ਬਰਸੀ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਮਨਾਈ ਗਈ। ਧਾਰਮਿਕ ਸਮਾਗਮਾਂ ਦੌਰਾਨ ਬਾਬਾ ਇਕਵਾਲ ਸਿੰਘ ਲਖਬੀਰ ਸਿੰਘ ਜੀ ਵੱਡੇ ਡੇਰਾ (ਦੋਧਰ), ਇਸ ਆਦਿ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਹੀਰਾ ਲਾਲ ਸਿੰਘ ਜੀ ਦੀ 47ਵੀਂ ਬਰਸੀ ਬੜੀ ਧੂਮਧਾਮ ਨਾਲ ਮਨਾਈ ਗਈ।

Joomla Templates and Joomla Extensions by ZooTemplate.Com

17 ਸਤੰਬਰ ਨੂੰ ਗੁਨਜ਼ਾਗਾ ਵਿੱਖੇ ਹੋਵੇਗਾ ਸੱਭਿਆਚਾਰਕ ਮੇਲਾ

ਕਰੇਮੋਨਾ (ਇਟਲੀ) 31 ਅਗਸਤ (ਦਵਿੰਦਰਪਾਲ ਮਾਵੀ) - 17 ਸਤੰਬਰ ਦਿਨ ਸ਼ਨੀਵਾਰ ਨੂੰ ਗੁਨਜ਼ਾਗਾ (ਮਾਨਤੋਵਾ) ਵਿਖੇ ਸੱਭਿਆਚਾਰਕ ਮੇਲਾ ਸ਼ੌਂਕ ਪੰਜਾਬ ਦੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਪ੍ਰੈਸ ਨੂੰ ਕਲਗੀਧਰ ਸਪੋਰਟਸ ਕਲੱਬ ਮਾਨਤੋਵਾ ਦੇ ਸਰਪ੍ਰਸਤ ਨਰਿੰਦਰ ਸਿੰਘ ਤਾਜਪੁਰੀ ਨੇ ਦਿੱਤੀ। ਹੋਰ ਜਾਣਕਾਰੀ ਦਿਦਿੰਆਂ ਉਹਨਾ ਦੱਸਿਆ ਕਿ, ਇਹ ਮੇਲਾ ਕਲਗੀਧਰ ਸਪੋਰਟਸ ਕਲੱਬ ਮਾਨਤੋਵਾ, ਹੈਪੀ ਕੁਰਾਲੀ, ਮਨਦੀਪ ਸਿੰਘ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਦੁਪਿਹਰ 12 ਵਜੇ ਸ਼ੁਰੂ ਹੋ ਕੇ ਦੇਰ ਸ਼ਾਮ ਤੱਕ ਚੱਲੇਗਾ। ਮੇਲੇ ਬਾਰੇ ਉਨ੍ਹਾਂ ਦੱਸਦਿਆਂ ਕਿਹਾ ਕਿ, ਇਸ ਮੇਲੇ ਵਿੱਚ ਉਪਨ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ, ਨੈਸ਼ਨਲ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ, ਬੱਚਿਆਂ ਦੀ ਕਬੱਡੀ, ਬੱਚਿਆਂ ਤੇ ਬਜੁਰਗਾਂ ਦੀਆਂ ਦੌੜਾਂ ਤੇ ਭੰਗੜਾ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਇਟਲੀ ਦੇ ਉੱਘੇ ਗਾਇਕ ਇਸ ਮੇਲੇ ਵਿੱਚ ਆਪਣੇ ਬੋਲਾਂ ਨਾਲ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ। ਆਖਿਰ ਵਿੱਚ ਉਨ੍ਹਾਂ ਦਰਸ਼ਕਾਂ ਨੂੰ ਬੇਨਤੀ ਕਿ ਇਸ ਮੇਲੇ ਵਿੱਚ ਪਹੁੰਚਕੇ ਮੇਲੇ ਦੀਆਂ ਰੌਣਕਾਂ ਵਧਾਓ।

Joomla Templates and Joomla Extensions by ZooTemplate.Com

ਗੁਰਦਵਾਰਾ ਬੋਰਗੋਸਨਜਾਕਮੋ ਵਿਚ ਗੁਰੂ ਗ੍ਰੰਥ ਸਾਹਿਬ ਜੀ ਨਜਰਬੰਦ ਹਨ ਗ੍ਰੰਥੀ ਸਿੰਘ ਕੰਧ ਟਪ ਕੇ ਪ੍ਰਕਾਸ਼ ਕਰ ਰਿਹਾ ਹੈ

ਬੋਰਗੋਸਨਜਾਕਮੋ (ਇਟਲੀ) 11 ਅਗਸਤ (ਸਤਵਿੰਦਰ ਸਿੰਘ ਮਿਆਣੀ) - ਗੁਰਦਵਾਰਾ ਸਿੱਖ ਸੈਂਟਰ ਬੋਰਗੋਸਨਗਾਕਮੋ ਇਟਲੀ ਵਿਖੇ, ਜਿਥੇ ਕਿ ਬੀਤੇ ਦਿਨੀਂ ਪ੍ਰਬੰਧਕਾਂ ਅਤੇ ਧੜੇਬਾਜੀ ਦੇ ਚੱਲਦਿਆਂ ਗੁਰੂ ਘਰ ਨੂੰ ਸੀਲ ਕਰ ਦਿੱਤਾ ਗਿਆ ਸੀ ਅਤੇ ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ ਸੰਗਤ ਨੂੰ ਗੁਰੂ ਘਰ ਵਿਚ ਦਾਖਲ ਜਾਂ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੈ। ਗੁਰੂ ਘਰ ਨੂੰ ਤਾਲਾ ਲੱਗਿਆ ਹੋਇਆਂ ਹੈ, ਪਰ ਇਸ ਸਭ ਸੰਦਰਭ ਵਿਚ ਕਿਸੇ ਦਾ ਖਿਆਲ ਇਸ ਗੱਲ ਵੱਲ ਨਹੀਂ ਗਿਆ ਕਿ ਅਜਿਹੀ ਸਥਿਤੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਕਿੰਨਾ ਅਪਮਾਨ ਹੋ ਰਿਹਾ ਹੈ? ਕਿਉਂਕਿ ਮਜਬੂਰੀ ਵਸ ਗ੍ਰੰਥੀ ਸਿੰਘ ਵੀ ਕੰਧ ਟੱਪ ਕੇ ਚੋਰੀ ਪ੍ਰਕਾਸ਼ ਕਰਨ ਲਈ ਮਜਬੂਰ ਹੈ ਅਤੇ ਇਸ ਸਥਿਤੀ ਵਿਚ ਕਿਸ ਮਰਿਆਦਾ, ਸਤਿਕਾਰ ਜਾਂ ਸ਼ਰਧਾ ਦੀ ਆਸ ਹੋ ਸਕਦੀ ਹੈ! ਪਰ ਸਭ ਤੋਂ ਵੱਡੀ ਸੋਚਣ ਦੀ ਗਲ ਹੈ ਕਿ ਇਸ ਸਭ ਦੇ ਜਿੰਮੇਵਾਰ ਲੋਕ ਅਜਾਦ ਘੁੰਮ ਰਹੇ ਹਨ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚਾਰ ਦੀਵਾਰੀ ਵਿਚ ਨਜਰਬੰਦ ਹਨ, ਕੀ ਇਹ ਉਚਿਤ ਹੈ? ਕਿਉਂ ਕਿਸੇ ਸਿੰਘ ਨੇ ਇਸ ਸਬੰਧੀ ਹਾਅ ਦਾ ਨਾਹਰਾ ਜਾਂ ਦੁੱਖ ਦਾ ਪ੍ਰਗਟਾਵਾ ਨਹੀਂ ਕੀਤਾ? ਸੋ ਸਮੂਹ ਪ੍ਰਬੰਧਕ ਕਮੇਟੀਆਂ ਅਤੇ ਮੀਡੀਆ ਦੇ ਧਿਆਨ ਹੇਤੂ ਅਪੀਲ ਹੈ ਕਿ ਕਿਸੇ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਜਲਦ ਤੋਂ ਜਲਦ ਸਥਿਤੀ ਸੁਧਰਨ ਤੱਕ ਕਿਸੇ ਦੂਸਰੇ ਗੁਰੂ ਘਰ ਵਿਚ ਭੇਜ ਦਿੱਤਾ ਜਾਵੇ ਤਾਂ ਜੋ ਸਰੂਪਾਂ ਦੀ ਬੇਅਦਬੀ ਅਤੇ ਨਜਰਬੰਦੀ ਨੂੰ ਖਤਮ ਕੀਤਾ ਜਾ ਸਕੇ ਅਤੇ ਇਸ ਦੇ ਜਿੰਮੇਵਾਰ ਲੋਕਾਂ ਦੇ ਖਿਲਾਫ਼ ਸ਼੍ਰੋਮਣੀ ਕਮੇਟੀ ਵਿਚ ਤਲਬ ਕਰਕੇ ਪੰਥ ਵਿਚੋਂ ਛੇਕਿਆ ਜਾਵੇ ਤਾਂ ਜੋ ਭਵਿੱਖ ਵਿਚ ਆਪਸੀ ਰੰਜਿਸ਼ ਜਾਂ ਗੁਟਬੰਦੀ ਦੇ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਣ ਜਾਂ ਨਜਰਬੰਦੀ ਨਾ ਹੋਵੇ ਅਤੇ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਭਵਿੱਖ ਵਿਚ ਅਜਿਹੇ ਅਖੌਤੀ ਸਿੱਖਾਂ ਦਾ ਸਾਥ ਨਾ ਦਿੱਤਾ ਜਾਵੇ ਜੋ ਕਿ ਸਿਰਫ਼ ਸਰੂਪ ਦੇ ਹੀ ਸਿੱਖ ਹਨ ਅਤੇ ਸਿਰਫ਼ ਅਪਣੀ ਹਉਮੈ ਨੂੰ ਹੀ ਉੱਚਾ ਰੱਖਣਾ ਜਾਣਦੇ ਹਨ ਨਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਫ਼ਿਕਰਮੰਦ ਜਾਂ ਚਿੰਤਾਗ੍ਰਸਤ ਹਨ।

Joomla Templates and Joomla Extensions by ZooTemplate.Com

ਲਾਸੀਓ ਸਟੇਟ ਦੇ ਸਮੂਹ ਭਾਰਤੀ ਦੁਕਾਨਦਾਰ ਬਨਾਉਣਗੇ ਜਥੇਬੰਦੀ

ਕੀ ਇਹ ਜਥੇਬੰਦੀ ਨਸ਼ੇ ਵੇਚਣ ਵਾਲੇ ਦੁਕਾਨਦਾਰਾਂ ਵਿਰੁੱਧ ਕਾਰਵਾਈ ਕਰੇਗੀ?

ਰੋਮ (ਇਟਲੀ) 20 ਜੁਲਾਈ (ਕੈਂਥ) - ਇਟਲੀ ਦਾ ਮਿੰਨੀ ਪੰਜਾਬ ਸੂਬਾ ਲਾਸੀਓ ਦੇ ਸਮੂਹ ਦੁਕਾਨਦਾਰ ਆਪਣੇ ਹੱਕਾਂ ਦੀ ਰਾਖੀ ਅਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਰੋਜਾਨਾ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਸੰਜੀਦਾ ਲੈਂਦੇ ਹੋਏ ਇੱਕ ਜਥੇਬੰਦੀ ਬਨਾਉਣ ਲਈ ਦਿਨ-ਰਾਤ ਨੁੱਕੜ ਮੀਟਿੰਗਾਂ ਕਰ ਰਹੇ ਹਨ। ਜਿਸ ਦਾ ਨਤੀਜਾ ਸ਼ਾਇਦ ਬਹੁਤ ਜਲਦ ਨਿਕਲਣ ਦੇ ਅਸਾਰ ਹਨ। ਦੁਕਾਨਦਾਰਾਂ ਅਨੁਸਾਰ ਉਹ ਇਹ ਜਥੇਬੰਦੀ ਆਪਣੇ ਹੱਕਾਂ ਨੂੰ ਸੁਰੱਖਿਅਤ ਅਤੇ ਸੂਬੇ ਦੇ ਸਮੂਹ ਦੁਕਾਨਦਾਰਾਂ ਨੂੰ ਇੱਕ ਪਲੇਟਫਾਰਮ 'ਤੇ ਇੱਕਠਾ ਕਰਨ ਦੇ ਮਕਸਦ ਨਾਲ ਬਨਾਉਣ ਜਾ ਰਹੇ ਹਨ। ਇਸ ਜਥੇਬੰਦੀ ਦੇ ਮੈਂਬਰਾਂ ਦੀਆਂ ਦੁਕਾਨਾਂ ਦੇ ਸਮਾਨ ਦੇ ਮੁੱਲ ਇੱਕ ਹੋਣਗੇ ਅਤੇ ਉਹ ਗੱਡੀਆਂ ਲੈਕੇ ਆਪਣੀ ਦੁਕਾਨ ਛੱਡ ਹੋਰ ਪਾਸੇ ਹੋਕਾ ਦੇ-ਦੇ ਸਮਾਨ ਨਹੀਂ ਵੇਚਣਗੇ। ਇਥੇ ਇਹ ਜ਼ਿਕਰਯੋਗ ਹੈ ਕਿ ਲਾਸੀਓ ਸੂਬੇ ਦੇ ਬਹੁਤੇ ਦੁਕਾਨਦਾਰ ਗੱਡੀਆਂ ਵਿੱਚ ਕਰਿਆਨੇ ਦਾ ਸਮਾਨ ਲੱਦ ਗਲੀ-ਗਲੀ ਆਪਣਾ ਸਮਾਨ ਵੇਚਦੇ ਆਮ ਦੇਖੇ ਜਾ ਸਕਦੇ ਹਨ, ਜਿਸ ਕਾਰਨ ਉਹਨਾਂ ਦੁਕਾਨਦਾਰਾਂ ਦਾ ਮੰਦਾ ਲੱਗਾ ਹੋਇਆ ਹੈ ਜਿਹੜੇ ਵਿਚਾਰੇ ਇੰਝ ਨਹੀਂ ਕਰ ਸਕਦੇ। ਕੁਝ ਕੁ ਦੁਕਾਨਦਾਰ ਆਪਣੇ ਸਮਾਨ ਦੇ ਜ਼ਿਆਦਾ ਭਾਅ ਕਾਰਨ ਵੀ ਉਹਨਾਂ ਦੁਕਾਨਦਾਰਾਂ ਤੋਂ ਡਾਢੇ ਦੁੱਖੀ ਹਨ ਜਿਹੜੇ ਕਿ ਗਾਹਕ ਨੂੰ ਘੱਟ ਰੇਟ ਵਿੱਚ ਸਮਾਨ ਵੀ ਦਿੰਦੇ ਹਨ ਅਤੇ ਘਰ ਵੀ ਛੱਡ ਕੇ ਜਾਂਦੇ ਹਨ। ਇਹਨਾਂ ਧੰਦਾਂ ਬੰਦ ਕਰਵਾਉਣ ਨੀਤੀਆਂ ਨੂੰ ਨੱਥ ਪਾਉਣ ਦੇ ਮਨਸੂਬੇ ਨਾਲ ਹੀ ਸੂਬੇ ਦੇ ਬਹੁਤੇ ਦੁਕਾਨਦਾਰ ਅੱਜ ਆਪਸੀ ਏਕਤਾ ਦਾ ਸਬੂਤ ਦਿੰਦੇ ਹੋਏ ਜਥੇਬੰਦੀ ਬਨਾਉਣ ਲਈ ਤਰਲੋ-ਮੱਛੀ ਹੋ ਰਹੇ ਹਨ, ਪਰ ਕੀ ਇਹ ਜਥੇਬੰਦੀ ਲਾਸੀਓ ਸੂਬੇ ਦੇ ਭਾਰਤੀਆਂ ਨੂੰ ਸੁਆਰਥ ਵਸ ਨਸੇæ ਦੇ ਕੈਪਸ਼ੂਲ ਵੇਚ ਕੇ ਮੌਤ ਦੀ ਮਹਾਂ ਦਲ-ਦਲ ਵਿੱਚ ਧਕੇਲਣ ਵਾਲੇ ਉਹਨਾਂ ਦੁਕਾਨਦਾਰਾਂ ਵਿਰੁੱਧ ਕੋਈ ਠੋਸ ਨੀਤੀ ਵੀ ਅਪਨਾਉਣਗੇ? ਜਾਂ ਫਿਰ ਆਪਣੇ ਮੁਨਾਫ਼ੇ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਦੇਸ਼ ਨੂੰ ਪੈ ਰਹੇ ਘਾਟੇ ਨੂੰ ਅੱਖੋਂ ਓਹਲੇ ਕਰ ਦੇਣਗੇ?

Joomla Templates and Joomla Extensions by ZooTemplate.Com