Thursday, Feb 23rd

Last update07:17:38 PM GMT

ਖ਼ਬਰਾਂ

ਭਾਰਤ ਅਤੇ ਇਟਲੀ ਵਿਚ ਤਣਾਉ ਵਧਿਆ-ਭਾਰਤੀ ਦੂਤਾਵਾਸ ਅੱਗੇ ਰੋਸ ਮੁਜਾਹਰਾ

ਮ੍ਰਿਤਕ ਮਸ਼ੇਰਿਆਂ ਦੇ ਪਰਿਵਾਰ ਵੱਲੋਂ 1 ਕਰੋੜ ਰੁ: ਮੁਆਵਜੇ ਦੀ ਮੰਗ

altਰੋਮ (ਇਟਲੀ) 22 ਫਰਵਰੀ (ਜਗਸੀਰ ਸੰਘਾ) - ਬੀਤੇ ਦਿਨੀਂ ਇਟਾਲੀਅਨ ਨਾਵਕ ਸਵਾਰਾਂ ਦੀ ਰੱਖਿਆ ਦੇ ਹਿੱਤ ਵਿਚ ਇਟਾਲੀਅਨ ਫੌਜੀ ਦਸਤਿਆਂ ਨੇ ਦੋ ਮਸ਼ੇਰਿਆਂ ਨੂੰ ਸਮੁੰਦਰੀ ਲੁਟੇਰੇ ਸਮਝਦਿਆਂ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਿਸ ਕਾਰਨ ਭਾਰਤ ਅਤੇ ਇਟਲੀ ਦੇ ਰਿਸ਼ਤਿਆਂ ਵਿਚ ਤਣਾਉ ਵਧ ਗਿਆ ਨਜ਼ਰ ਆਉਂਦਾ ਹੈ। ਇਸੇ ਸਬੰਧ ਵਿਚ ਇਟਲੀ ਦੀ ਸੰਸਥਾ ਜਨੇਰਾਸੀਉਨੇ ਫੁਤੂਰੋ ਰੋਮਾ ਵੱਲੋਂ ਭਾਰਤੀ ਦੂਤਾਵਾਸ ਰੋਮ ਦੇ ਬਾਹਰ ਖੁੱਲ੍ਹ ਕੇ ਮੁਜਾਹਰਾ ਕੀਤਾ ਗਿਆ। ਉਨ੍ਹਾਂ ਸ਼ਾਂਤਮਈ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਾਹਰੇ ਲਾਉਂਦਿਆਂ ਇਟਾਲੀਅਨ ਫੌਜੀਆਂ ਨੂੰ ਤੁਰੰਤ ਅਤੇ ਬਿਨਾਂ ਕਾਨੂੰਨੀ ਕਾਰਵਾਈ ਕੀਤੇ ਛੱਡਣ ਦੀ ਪੁਰਜੋਰ ਅਪੀਲ ਕੀਤੀ। ਮੁਜਾਹਰਾਕਾਰੀਆਂ ਦੇ ਹੱਥਾਂ ਵਿਚ ਵੱਡਾ ਬੈਨਰ ਸੀ, ਜਿਸ 'ਤੇ ਉਨ੍ਹਾਂ 'ਲਿਬੇਰਤਾ ਪੇਰ ਈ ਮਾਰੋ' ਲਿਖਿਆ ਹੋਇਆ ਸੀ। ਇਸ ਮੌਕੇ 'ਤੇ ਸੰਸਥਾ ਦੇ ਕਾਰਜਸ਼ੀਲ ਮੈਂਬਰਾਂ ਤੋਂ ਇਲਾਵਾ ਖਾਸ ਤੌਰ 'ਤੇ ਪਹੁੰਚੇ ਫਤੂਰੋ ਏ ਲਿਬੇਰਤਾ ਗਰੁੱਪ ਦੇ ਨੁਮਾਇੰਦੇ ਰੋਬੈਰਤੋ ਮੇਨੀਆ, ਬਾਰਬਾਰਾ ਕੋਨਤੀਨੀ, ਐਨਸੋ ਰੇਈਸੀ, ਫਲਾਵੀਆ ਪੇਰੀਨਾ ਅਤੇ ਜੋਰਜੋ ਕੌਂਤੇ ਖਾਸ ਤੌਰ 'ਤੇ ਹਾਜਰ ਸਨ। ਮੁਜਾਹਰਾਕਾਰੀਆਂ ਨਾਲ ਮੁਲਾਕਤ ਦੌਰਾਨ ਭਾਰਤੀ ਰਾਜਦੂਤ ਨੇ ਭਰੋਸਾ ਦੁਆਇਆ ਕਿ ਉਨ੍ਹਾਂ ਦੀ ਅਵਾਜ ਅਤੇ ਭਾਵਨਾ ਭਾਰਤੀ ਵਿਦੇਸ਼ ਮੰਤਰਾਲੇ ਤੱਕ ਜਰੂਰ ਪਹੁੰਚਾਈ ਜਾਵੇਗੀ ਅਤੇ ਭਰੋਸਾ ਦੁਆਇਆ ਕਿ ਹਰ ਪੱਖ ਨਾਲ ਇਨਸਾਫ ਕੀਤਾ ਜਾਵੇਗਾ। ਇਸੇ ਸੰਦਰਭ ਵਿਚ ਕੇਰਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਇਟਾਲੀਅਨ ਫੌਜੀਆਂ ਨੂੰ ਕੇਰਲਾ ਅਦਾਲਤ ਨੇ 25 ਲੱਖ ਦੀ ਜਮਾਨਤੀ ਰਾਸ਼ੀ ਜਮਾਂ ਕਰਵਾਉਣ ਲਈ ਕਿਹਾ ਹੈ। ਜਿਕਰਯੋਗ ਹੈ ਕਿ ਦੋ ਮਸ਼ੇਰਿਆਂ ਵਿਚੋ ਇਕ ਦੇ ਪਰਿਵਾਰਕ ਮੈਂਬਰਾਂ ਨੂੰ ਕੋਚੀ ਦੀ ਬੰਦਰਗਾਹ ਨੇੜ੍ਹੇ ਇਟਾਲੀਅਨ ਫੌਜੀਆਂ ਨੇ ਸੋਮਾਲੀ ਲੁਟੇਰੇ ਸਮਝ ਕੇ ਗੋਲੀਆਂ ਮਾਰ ਦਿੱਤੀਆਂ ਸਨ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ। ਮਸੇæਰੇ ਜੇਲੇਸਤੀਨ ਅਤੇ ਉਸ ਦਾ ਦੋਸਤ ਪਿੰਕੂ ਬੀਤੇ ਹਫਤੇ ਇਸ ਹਮਲੇ ਵਿਚ ਮਾਰਿਆ ਗਿਆ ਸੀ। ਇਨ੍ਹਾਂ ਦੇ ਪਰਿਵਾਰ ਵੱਲੋਂ ਇਕ ਕਰੋੜ ਰੁਪਏ ਮੁਆਵਜੇ ਦੀ ਮੰਗ ਕੀਤੀ ਗਈ ਹੈ। ਜੇਲੀਸਤੀਨ ਦੇ ਪਰਿਵਾਰ ਵੱਲੋਂ ਕੇਰਲਾ ਦੀ ਉੱਚ ਅਦਾਲਤ ਵਿਚ ਇਨਸਾਫ ਦੀ ਗੁਹਾਰ ਲਾਈ ਗਈ, ਜਿਸ ਦੇ ਸਿੱਟੇ ਵਜੋਂ ਅਦਾਲਤ ਨੇ ਇਟਾਲੀਅਨ ਸਮੁੰਦਰੀ ਜਹਾਜ ਨੂੰ ਭਾਰਤ ਸੀਮਾਂ ਤੋਂ ਬਾਹਰ ਨਾ ਜਾਣ ਦੇ ਹੁਕਮ ਉਦੋਂ ਤੱਕ ਲਾਗੂ ਕੀਤੇ ਗਏ ਹਨ ਜਦੋਂ ਤੱਕ ਇਟਾਲੀਅਨ ਸਮੁੰਦਰੀ ਜਹਾਜ ਕੰਪਨੀ 25 ਲੱਖ ਦੀ ਬੈਂਕ ਜਿੰਮੇਵਾਰੀ ਕੋਰਟ ਨੂੰ ਨਹੀਂ ਦਿਵਾਉਂਦੀ। ਇਸ ਦੇ ਉਲਟ ਕੰਪਨੀ ਨੇ ਇਸ ਖਿਲਾਫ ਅਪੀਲ ਦਰਜ ਕਰਵਾਉਣ ਦਾ ਫੈਸਲਾ ਲਿਆ ਹੈ। ਏਨਰੀਕਾ ਲੇਕਸੀਏ ਸਿੰਗਾਪੁਰ ਤੋਂ ਇਜ਼ਿਪਟ ਨੂੰ ਜਾ ਰਿਹਾ ਸੀ ਜਦੋਂ ਇਹ ਅਣਸੁਖਾਵੀਂ ਘਟਨਾ ਵਾਪਰੀ। ਇਸ ਘਟਨਾ ਦਾ ਕੋਚੀ ਮਸ਼ੇਰਿਆਂ ਵਿਚ ਵੱਡਾ ਰੋਸ ਪਾਇਆ ਜਾ ਰਿਹਾ ਹੈ। ਮਸ਼ੇਰਾ ਭਾਈਚਾਰਾ ਆਪਣੇ ਆਪ ਨੂੰ ਇਸ ਘਟਨਾ ਨਾਲ ਜੋੜ ਕੇ ਭਾਰਤੀ ਸਮੁੰਦਰੀ ਸੀਮਾਂ ਅੰਦਰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਟਾਲੀਅਨ ਵਿਦੇਸ਼ ਮੰਤਰਾਲੇ ਇਸ ਗ੍ਰਿਫ਼ਤਾਰੀ ਨੂੰ ਗਲਤ ਠਹਿਰਾ ਰਿਹਾ ਹੈ। ਭਾਰਤ ਦੀ ਵਿਦੇਸ਼ ਮੰਤਰੀ ਪ੍ਰਨੀਤ ਕੌਰ ਅਤੇ ਇਟਲੀ ਦੇ ਵਿਦੇਸ਼ ਮੰਤਰੀ ਸਤਾਫਾਨ ਦੇ ਮਿਸਤੂਰਾ ਦੀ ਅੱਜ ਸਵੇਰੇ ਮੁਲਾਕਾਤ ਹੋਈ, ਪਰ ਗੱਲਬਾਤ ਨਾਲ ਦੋਵਾਂ ਧਿਰਾਂ ਵਿਚ ਸਹਿਮਤੀ ਦੇਖਣ ਨੂੰ ਨਹੀਂ ਮਿਲੀ ਅਤੇ ਨਾ ਹੀ ਮਸਲੇ ਨੂੰ ਅਜੇ ਸੁਲਝਿਆ ਦੇਖਿਆ ਜਾ ਰਿਹਾ ਹੈ। ਮਹਾਰਾਣੀ ਪ੍ਰਨੀਤ ਕੌਰ ਨੇ ਸਪਸ਼ਟ ਕੀਤਾ ਕਿ ਇਹ ਮਸਲਾ 2 ਵਿਅਕਤੀਆਂ ਦੇ ਕਤਲ ਦਾ ਹੈ ਅਤੇ ਕਾਨੂੰਨ ਇਸ ਬਾਰੇ ਆਪਣਾ ਫੈਸਲਾ ਦੇਵੇਗਾ, ਜਿਸ ਨੂੰ ਮੰਨਣਾ ਸਾਡਾ ਫਰਜ ਹੈ। ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਇਟਾਲੀਅਨ ਅਧਿਕਾਰੀਆਂ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਉਨ੍ਹਾਂ ਦੇ ਫੌਜੀ ਸਮੁੰਦਰੀ ਜਹਾਜ 'ਤੇ ਹੋਣੇ ਚਾਹੀਦੇ ਹਨ, ਪਰ ਭਾਰਤੀ ਅਧਿਕਾਰੀਆਂ ਅਨੁਸਾਰ ਇਹ ਹਾਦਸਾ ਭਾਰਤ ਦੇ ਸਮੁੰਦਰੀ ਖੇਤਰ ਵਿਚ ਵਾਪਰਿਆ ਹੈ ਅਤੇ ਮਸ਼ੇਰਿਆਂ ਦਾ ਕਤਲ ਹੋਇਆ ਹੈ, ਜਿਸ ਕਾਰਨ ਦੋ ਇਟਾਲੀਅਨ ਨਾਗਰਿਕਾਂ ਖਿਲਾਫ 302 ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਪੰਜਾਬ ਐਕਸਪ੍ਰੈਸ ਨੂੰ ਸੈਂਕੜੇ ਈਮੇਲਾਂ ਪ੍ਰਾਪਤ ਹੋਈਆਂ ਹਨ, ਜਿਸ ਵਿਚ ਇਟਾਲੀਅਨ ਲੋਕਾਂ ਨੇ ਪੰਜਾਬ ਐਕਸਪ੍ਰੈਸ ਜਰੀਏ ਭਾਰਤੀ ਦੂਤਾਵਾਸ ਅਤੇ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ,

In seguito alla vicenda che vede coinvolti i nostri due militari del Battaglione San Marco, Massimiliano Latorre e Salvatore Girone, a nome di tutto il Popolo Italiano chiediamo il rilascio e il rimpatrio dei due marò italiani fermati ingiustamente dalle autorità indiane.

Vogliamo i nostri due soldati in Italia IMMEDIATAMENTE!

ਉਨ੍ਹਾਂ ਕਿਹਾ ਕਿ, ਉਨ੍ਹਾਂ ਦੇ ਫੌਜੀਆਂ ਨੂੰ ਤੁਰੰਤ ਵਾਪਸ ਘਰ ਭੇਜਿਆ ਜਾਵੇ। ਈਮੇਲਾਂ ਵਿਚ ਇਟਲੀ ਵੱਸਦੇ ਭਾਰਤੀ ਭਾਈਚਾਰੇ ਨੂੰ ਸਾਥ ਦੇਣ ਦੀ ਵੀ ਅਪੀਲ ਕੀਤੀ ਗਈ। ਆਉਣ ਵਾਲੇ ਸਮੇਂ ਵਿਚ ਇਹ ਮਸਲਾ ਇਟਲੀ ਵੱਸਦੇ ਭਾਈਚਾਰੇ ਲਈ ਔਖਾ ਵੀ ਹੋ ਸਕਦਾ ਹੈ, ਕਿਉਂਕਿ ਆਮ ਇਟਾਲੀਅਨ ਨਾਗਰਿਕਾਂ ਵਿਚ ਇਸ ਹਾਦਸੇ ਕਾਰਨ ਭਾਰਤੀਆਂ ਖਿਲਾਫ ਮਨਾਂ ਵਿਚ ਤਣਾਉ ਦੇਖਣ ਨੂੰ ਮਿਲ ਰਿਹਾ ਹੈ।

Joomla Templates and Joomla Extensions by ZooTemplate.Com

ਭਾਰਤੀ ਕੌਂਸਲੇਟ 'ਤੇ ਬਲਾਤਕਾਰ ਦਾ ਮਾਮਲਾ ਦਰਜ

ਕੌਂਸਲੇਟ ਨੇ ਕੀਤਾ ਦੋਸ਼ਾਂ ਤੋਂ ਇਨਕਾਰ

altਨਿਊਯਾਰਕ, 22 ਫਰਵਰੀ (ਬਿਊਰੋ) - ਨਿਊਯਾਰਕ ਵਿਖੇ ਭਾਰਤੀ ਰਾਜਦੂਤ ਦੇ ਕੌਂਸਲੇਟ ਜਨਰਲ ਪ੍ਰਭੂ ਦਿਆਲ 'ਤੇ ਉਨ੍ਹਾਂ ਦੀ ਨੌਕਰਾਣੀ ਨਾਲ ਬਲਾਤਕਾਰ, ਸਰੀਰਕ ਸੋæਸਣ ਅਤੇ ਗੁਲਾਮ ਬਣਾ ਕੇ ਜਬਰੀ ਘਰ ਵਿਚ ਰੱਖਣ ਦੇ ਦੋਸ਼ ਲੱਗੇ ਹਨ। ਇਹ ਪਹਿਲੀ ਵਾਰ ਨਹੀਂ ਕਿ ਭਾਰਤੀ ਦੂਤਾਵਾਸ ਦੇ ਮੁਲਾਜਮਾਂ 'ਤੇ ਅਜਿਹੇ ਘਿਨਾਉਣੇ ਦੋਸ਼ ਲੱਗੇ ਹੋਣ। ਐਨ ਡੀ ਟੀ ਵੀ ਨਾਲ ਇਕ ਮੁਲਕਾਤ ਦੌਰਾਨ ਉਨ੍ਹਾਂ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਅਧਾਰਹੀਣ ਦੱਸਦਿਆਂ ਨਕਾਰਿਆ ਅਤੇ ਸਪਸ਼ਟ ਕੀਤਾ ਕਿ ਘਰ ਵਿਚ ਕੰਮ ਕਰਨ ਵਾਲੀ ਕਰਮਚਾਰੀ ਪਰਿਵਾਰਕ ਮੈਂਬਰਾਂ ਵਾਂਗ ਘਰ ਵਿਚ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ, ਜਿਸ ਕਮਰੇ ਵਿਚ ਕਰਮਚਾਰੀ ਰਹਿੰਦੀ ਸੀ, ਉਹ ਕਮਰਾ ਬਹੁਤ ਹੀ ਖੂਬਸੂਰਤ ਅਤੇ ਵਾਤਾਅਨੁਕੂਲ ਹੈ। ਜਿਸ ਦੇ ਫਰਸ਼ 'ਤੇ ਗਲੀਚੇ ਵਿਛੇ ਹਨ, ਪਰ ਫਿਰ ਵੀ ਅਜਿਹੇ ਦੋਸ਼ ਲਗਾਏ ਜਾਣੇ ਗਲਤ ਹਨ। ਕੌਂਸਲੇਟ ਦਿਆਲ ਦੀ ਘਰੇਲੂ ਕਰਮਚਾਰੀ ਸੰਤੋਸ਼ ਭਾਰਦਵਾਜ਼ ਨੇ ਖੁਲਾਸਾ ਕੀਤਾ ਕਿ, ਉਸ ਨੂੰ ਘਟੀਆ ਪੱਧਰ ਦੀ ਰਿਹਾਇਸ਼ ਤੋਂ ਇਲਾਵਾ 300 ਅਮਰੀਕੀ ਡਾਲਰ ਮਾਸਿਕ ਦਿੱਤੇ ਜਾਂਦੇ ਸਨ। ਇਸ ਤੋਂ ਇਲਾਵਾ ਉਸ ਦਾ ਸਰੀਰਕ ਸੋਸ਼ਣ ਕੀਤਾ ਜਾਂਦਾ ਸੀ। ਜਬਰੀ ਸਰੀਰਕ ਸਬੰਧ ਬਨਾਉਣ ਲਈ ਵੀ ਮਜਬੂਰ ਕੀਤਾ ਜਾਂਦਾ ਰਿਹਾ। ਸੰਤੋਸ਼ ਨੇ ਦੱਸਿਆ ਕਿ, ਉਸਦਾ ਪਾਸਪੋਰਟ ਵੀ ਕੌਂਸਲੇਟ ਦੇ ਕਬਜ਼ੇ ਵਿਚ ਹੈ। ਇਹੀ ਕਾਰਨ ਸਨ ਜਿੰਨਾਂ ਕਰਕੇ ਉਸ ਨੇ ਇਨਸਾਫ ਦੀ ਗੁਹਾਰ ਲਗਾਈ। ਬਣਦਾ ਵੇਤਨ, ਪਾਸਪੋਰਟ ਦੀ ਵਾਪਸੀ ਅਤੇ ਸੋæਸ਼ਣ ਦੀ ਭਰਪਾਈ ਦੀ ਗੁਹਾਰ ਲਗਾਈ। 45 ਸਾਲਾ ਸੰਤੋਸ਼ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਨੂੰ ਜਾਂਚਦਿਆਂ ਅਧਿਕਾਰੀਆਂ ਨੇ ਇਸ ਨੂੰ ਮਨਘੜਤ ਕਹਾਣੀ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ, ਸੰਤੋਸ਼ 2012 ਜਨਵਰੀ ਵਿਚ ਅਚਾਨਕ ਗਾਇਬ ਹੋ ਗਈ ਸੀ, ਜਦੋਂ ਕਿ ਉਸ ਨੂੰ ਭਾਰਤ ਮੁੜਨਾ ਚਾਹੀਦਾ ਸੀ। ਇਸ ਹਾਦਸੇ ਦੇ ਇਕ ਸਾਲ ਬਾਅਦ ਜਦੋਂ ਉਹ ਵਾਪਸ ਸਮਾਜ ਵਿਚ ਵਿਚਰਨ ਲੱਗੀ ਤਾਂ ਉਸ ਨੇ ਕੌਂਸਲੇਟ 'ਤੇ ਇਲਜ਼ਾਮ ਲਾ ਦਿੱਤਾ। ਸੰਤੋਸ਼ ਨੂੰ 1 ਡਾਲਰ ਪ੍ਰਤੀ ਘੰਟਾ ਵੇਤਨ ਦਿੱਤਾ ਜਾਂਦਾ ਸੀ ਅਤੇ ਉਸ ਦਾ ਪਾਸਪੋਰਟ ਕੌਂਸਲੇਟ ਦੇ ਕਬਜੇ ਵਿਚ ਸੀ। ਕਦੇ ਕਦਾਈਂ ਮਾਲਿਸ਼ ਕਰਨ 'ਤੇ ਵਾਧੂ ਪੈਸੇ ਦਿੱਤੇ ਜਾਣ ਦਾ ਲਾਲਚ ਵੀ ਦਿੱਤਾ ਜਾਂਦਾ ਸੀ। ਉਪਰੋਕਤ ਇਲਜ਼ਾਮ ਸੰਤੋਸ਼ ਨੇ ਦਿਆਲ 'ਤੇ ਲਾਏ , ਜਦੋਂਕਿ ਦਿਆਲ ਨੇ ਸਪਸ਼ਟ ਕੀਤਾ ਕਿ ਉਹ ਸੰਤੋਸ਼ ਨੂੰ 10 ਅਮਰੀਕੀ ਡਾਲਰ ਪ੍ਰਤੀ ਘੰਟਾ ਦਿੰਦਾ ਸੀ ਅਤੇ ਮਾਲਿਸ਼ ਦੀ ਉਸ ਨੂੰ ਲੋੜ ਨਹੀਂ, ਕਿਉਂਕਿ ਉਹ ਬਿਲਕੁਲ ਸਵਸਥ ਹੈ। ਉਨ੍ਹਾਂ ਸਾਰੇ ਇਲਜ਼ਾਮਾਂ ਨੂੰ ਮੁੱਢ ਤੋਂ ਨਕਾਰਦਿਆਂ ਆਪਣੇ ਆਪ ਨੂੰ ਬੇਕਸੂਰ ਦੱਸਿਆ।

Joomla Templates and Joomla Extensions by ZooTemplate.Com

ਭਾਈ ਬਲਵੀਰ ਸਿੰਘ ਵਾਪਸ ਇਟਲੀ ਪਰਤੇ

ਰੋਮ (ਇਟਲੀ) 22 ਫਰਵਰੀ (ਹਰਦੀਪ ਸਿੰਘ ਕੰਗ) - ਇਟਲੀ ਵਿੱਚ ਪੰਥਕ ਮਸਲਿਆਂ ਦੇ ਹੱਲ ਲਈ ਹਮੇਸ਼ਾਂ ਨਿੱਗਰ ਢੰਗ ਨਾਲ ਆਵਾਜ ਉਠਾਉਣ ਵਾਲੇ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸੰਨਬੋਨੀਫਾਚੋ ਦੇ ਸਾਬਕਾ ਪ੍ਰਬੰਧਕ ਭਾਈ ਬਲਵੀਰ ਸਿੰਘ ਆਪਣੀ ਪੰਜਾਬ ਯਾਤਰਾ ਤੋਂ ਵਾਪਸ ਇਟਲੀ ਪਰਤ ਆਏ ਹਨ। ਆਪਣੀ ਪੰਜਾਬ ਫੇਰੀ ਦੌਰਾਨ ਜਿੱਥੇ ਭਾਈ ਬਲਵੀਰ ਸਿੰਘ ਦੁਆਰਾ ਵੱਖ ਵੱਖ ਪੰਥਕ ਜਥੇਬੰਦੀਆਂ ਕੋਲ ਇਟਲੀ ਦੇ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ, ਉੱਥੇ ਨਾਲੋ-ਨਾਲ ਸਮਾਜਿਕ ਭਲਾਈ ਦੇ ਮੰਤਵ ਤਹਿਤ ਬਾਬਾ ਬਕਾਲਾ ਵਿਖੇ ਇਕ ਮੈਡੀਕਲ ਕੈਂਪ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਕੈਂਪ ਦੌਰਾਨ 450 ਮਰੀਜਾਂ ਨੇ ਆਪਣਾ ਚੈੱਕਅੱਪ ਕਰਵਾਇਆ।

Joomla Templates and Joomla Extensions by ZooTemplate.Com

ਅਵਾਰਾ ਪਸ਼ੂ ਕਾਰਨ ਗੱਡੀ ਦਰਖ਼ਤ 'ਚ ਟਕਰਾਈ

altਮੱਝੂਕੇ, 22 ਫਰਵਰੀ (ਸਾਹਿਬ ਸੰਧੂ) - ਕਸਬਾ ਭਦੌੜ ਦੇ ਨਜ਼ਦੀਕ ਮੱਝੂਕੇ ਰੋਡ 'ਤੇ ਇੱਕ ਆਲਟੋ ਗੱਡੀ ਅਚਾਨਕ ਇੱਕ ਅਵਾਰਾ ਪਸ਼ੂ ਆ ਜਾਣ ਕਾਰਨ ਆਪਣੇ ਸੰਤੁਲਨ ਤੋਂ ਬਾਹਰ ਹੁੰਦੇ ਹੋਏ ਇੱਕ ਰੁੱਖ ਨਾਲ ਜਾ ਟਕਰਾਈ। ਜਿਸ ਵਿੱਚ ਸਵਾਰ ਸੰਦੀਪ ਕੁਮਾਰ ਪੁੱਤਰ ਪਿਆਰਾ ਲਾਲ ਵਾਸੀ ਭਦੌੜ ਦੇ ਮਾਮੂਲੀ ਸੱਟਾਂ ਲੱਗੀਆਂ ਤੇ ਇਸ ਘਟਨਾ ਕਾਰਨ ਆਲਟੋ ਗੱਡੀ ਪੀ ਬੀ 19 ਐਫ 5099 ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ। ਇਹ ਗੱਡੀ ਭਦੌੜ ਤੋਂ ਮੱਝੂਕੇ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਕਸਬੇ ਅੰਦਰ ਅਵਾਰਾ ਪਸ਼ੂਆਂ ਦੀ ਭਰਮਾਰ ਹੋਣ ਨਾਲ ਰੋਜ਼ਾਨਾ ਹੀ ਅਜਿਹੇ ਹਾਦਸੇ ਵਾਪਰਨਾ ਆਮ ਗੱਲ ਹੈ।

Joomla Templates and Joomla Extensions by ZooTemplate.Com

ਪਿੰਡ ਹਰੀਕੇ ਕਲਾਂ ਵਿਚ ਘੁਗਿਆਣਵੀ, ਖੁਰਮੀ, ਬਾਵਾ ਤੇ ਅਤਰਜੀਤ ਸਨਮਾਨਿਤ

ਖਿਡਾਰੀਆਂ ਦੇ ਮੇਲੇ 'ਚ ਲਿਖਾਰੀਆਂ ਦਾ ਸਨਮਾਨ

altਨਿਹਾਲ ਸਿੰਘ ਵਾਲਾ, 22 ਫਰਵਰੀ (ਮਿੰਟੂ ਖੁਰਮੀ ਹਿੰਮਤਪੁਰਾ) - ਪਿੰਡ ਹਰੀਕੇ ਕਲਾਂ (ਮੁਕਤਸਰ ਸਾਹਿਬ) ਵਿਖੇ ਪ੍ਰਵਾਸੀ ਭਾਰਤੀ ਧਰਮਪਾਲ ਸਿੰਘ ਧੰਮਾ, ਕਰਨ ਬਰਾੜ ਆਸਟਰੇਲੀਆ ਅਤੇ ਸਾਥੀਆਂ ਦੇ ਸਹਿਯੋਗ ਨਾਲ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਸੁਰਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਤਿੰਨ ਰੋਜ਼ਾ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਖੇਡ ਮੇਲੇ ਦੀ ਵਿਲੱਖਣਤਾ ਸੀ ਕਿ ਇਸ ਖੇਡ ਮੇਲੇ ਦੌਰਾਨ ਖਿਡਾਰੀਆਂ ਦੇ ਨਾਲ ਨਾਲ ਲਿਖਾਰੀਆਂ ਨਿੰਦਰ ਘੁਗਿਆਣਵੀ, ਮਨਦੀਪ ਖੁਰਮੀ ਹਿੰਮਤਪੁਰਾ, ਰਣਜੀਤ ਬਾਵਾ ਮਾਛੀਕੇ ਅਤੇ ਕਹਾਣੀਕਾਰ ਅਤਰਜੀਤ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ, ਖਿਡਾਰੀਆਂ ਦੇ ਮੇਲੇ 'ਚ ਲਿਖਾਰੀਆਂ ਦਾ ਸਨਮਾਨ ਕਰਨ ਦੀ ਪਿਰਤ ਕਾਬਲੇ-ਤਾਰੀਫ ਹੈ। ਜੇ ਖੇਡਾਂ ਸਰੀਰ ਨੂੰ ਤੰਦਰੁਸਤ ਬਨਾਉਣ Ḕਚ ਸਾਥ ਦਿੰਦੀਆਂ ਹਨ ਤਾਂ ਕਿਤਾਬਾਂ ਵੀ ਮਨੁੱਖ ਦੇ ਸੱਚੇ ਦੋਸਤ ਵਜੋਂ ਸਾਥ ਦਿੰਦੀਆਂ ਹਨ। ਨੌਜ਼ਵਾਨਾਂ ਨੂੰ ਚਾਹੀਦਾ ਹੈ ਕਿ ਖੇਡਣ ਦੇ ਨਾਲ ਨਾਲ ਕਿਤਾਬਾਂ ਪ੍ਰਤੀ ਮੋਹ ਵਿੱਚ ਵੀ ਸਮਤੋਲ ਬਣਾਈ ਰੱਖਣ। ਇਸ ਸਮੇਂ ਕਰਨ ਬਰਾੜ ਨੇ ਵਾਅਦਾ ਕੀਤਾ ਕਿ, ਉਹ ਇਸ ਸਨਮਾਨ ਸਮਾਰੋਹ ਤੋਂ ਬਾਅਦ ਹਰ ਸਾਲ ਪਿੰਡ ਹਰੀਕੇ ਕਲਾਂ ਦੇ ਖੇਡ ਮੇਲੇ Ḕਤੇ ਲਿਖਾਰੀਆਂ ਦਾ ਸਨਮਾਨ ਕਰਨ ਲਈ ਵਚਨਬੱਧ ਹੋਣਗੇ, ਤਾਂ ਜੋ ਸਮਾਜ ਦੀ ਬਿਹਤਰੀ ਲਈ ਸਿਰਤੋੜ ਯਤਨ ਕਰ ਰਹੇ ਲੇਖਕਾਂ ਨੂੰ ਸ਼ਾਬਾਸ਼ ਦਿੱਤੀ ਜਾ ਸਕੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਖਜੀਵਨ ਸਿੰਘ ਕੁੱਸਾ, ਮਾਸਟਰ ਪ੍ਰਗਟ ਸਿੰਘ ਖੱਚੜਾਂ, ਸੱਜਰੀ ਸਵੇਰ ਅਖ਼ਬਾਰ ਦੇ ਸੰਪਾਦਕ ਸ਼ਮਿੰਦਰ ਸਿੰਘ ਬੱਤਰਾ, ਸ਼੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਕਾਉਣੀ, ਸੰਨੀ ਬਰਾੜ ਆਦਿ ਵਿਸ਼ੇਸ਼ ਤੌਰ Ḕਤੇ ਹਾਜ਼ਰ ਸਨ।

Joomla Templates and Joomla Extensions by ZooTemplate.Com