ਰੋਮ (ਇਟਲੀ) 22 ਫਰਵਰੀ (ਹਰਦੀਪ ਸਿੰਘ ਕੰਗ) - ਇਟਲੀ ਵਿੱਚ ਪੰਥਕ ਮਸਲਿਆਂ ਦੇ ਹੱਲ ਲਈ ਹਮੇਸ਼ਾਂ ਨਿੱਗਰ ਢੰਗ ਨਾਲ ਆਵਾਜ ਉਠਾਉਣ ਵਾਲੇ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸੰਨਬੋਨੀਫਾਚੋ ਦੇ ਸਾਬਕਾ ਪ੍ਰਬੰਧਕ ਭਾਈ ਬਲਵੀਰ ਸਿੰਘ ਆਪਣੀ ਪੰਜਾਬ ਯਾਤਰਾ ਤੋਂ ਵਾਪਸ ਇਟਲੀ ਪਰਤ ਆਏ ਹਨ। ਆਪਣੀ ਪੰਜਾਬ ਫੇਰੀ ਦੌਰਾਨ ਜਿੱਥੇ ਭਾਈ ਬਲਵੀਰ ਸਿੰਘ ਦੁਆਰਾ ਵੱਖ ਵੱਖ ਪੰਥਕ ਜਥੇਬੰਦੀਆਂ ਕੋਲ ਇਟਲੀ ਦੇ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ, ਉੱਥੇ ਨਾਲੋ-ਨਾਲ ਸਮਾਜਿਕ ਭਲਾਈ ਦੇ ਮੰਤਵ ਤਹਿਤ ਬਾਬਾ ਬਕਾਲਾ ਵਿਖੇ ਇਕ ਮੈਡੀਕਲ ਕੈਂਪ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਕੈਂਪ ਦੌਰਾਨ 450 ਮਰੀਜਾਂ ਨੇ ਆਪਣਾ ਚੈੱਕਅੱਪ ਕਰਵਾਇਆ।
ਆਮ ਖ਼ਬਰਾਂ
ਅਵਾਰਾ ਪਸ਼ੂ ਕਾਰਨ ਗੱਡੀ ਦਰਖ਼ਤ 'ਚ ਟਕਰਾਈ
- Wednesday, 22 February 2012 01:59
ਮੱਝੂਕੇ, 22 ਫਰਵਰੀ (ਸਾਹਿਬ ਸੰਧੂ) - ਕਸਬਾ ਭਦੌੜ ਦੇ ਨਜ਼ਦੀਕ ਮੱਝੂਕੇ ਰੋਡ 'ਤੇ ਇੱਕ ਆਲਟੋ ਗੱਡੀ ਅਚਾਨਕ ਇੱਕ ਅਵਾਰਾ ਪਸ਼ੂ ਆ ਜਾਣ ਕਾਰਨ ਆਪਣੇ ਸੰਤੁਲਨ ਤੋਂ ਬਾਹਰ ਹੁੰਦੇ ਹੋਏ ਇੱਕ ਰੁੱਖ ਨਾਲ ਜਾ ਟਕਰਾਈ। ਜਿਸ ਵਿੱਚ ਸਵਾਰ ਸੰਦੀਪ ਕੁਮਾਰ ਪੁੱਤਰ ਪਿਆਰਾ ਲਾਲ ਵਾਸੀ ਭਦੌੜ ਦੇ ਮਾਮੂਲੀ ਸੱਟਾਂ ਲੱਗੀਆਂ ਤੇ ਇਸ ਘਟਨਾ ਕਾਰਨ ਆਲਟੋ ਗੱਡੀ ਪੀ ਬੀ 19 ਐਫ 5099 ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ। ਇਹ ਗੱਡੀ ਭਦੌੜ ਤੋਂ ਮੱਝੂਕੇ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਕਸਬੇ ਅੰਦਰ ਅਵਾਰਾ ਪਸ਼ੂਆਂ ਦੀ ਭਰਮਾਰ ਹੋਣ ਨਾਲ ਰੋਜ਼ਾਨਾ ਹੀ ਅਜਿਹੇ ਹਾਦਸੇ ਵਾਪਰਨਾ ਆਮ ਗੱਲ ਹੈ।
ਪਿੰਡ ਹਰੀਕੇ ਕਲਾਂ ਵਿਚ ਘੁਗਿਆਣਵੀ, ਖੁਰਮੀ, ਬਾਵਾ ਤੇ ਅਤਰਜੀਤ ਸਨਮਾਨਿਤ
- Wednesday, 22 February 2012 01:58
ਖਿਡਾਰੀਆਂ ਦੇ ਮੇਲੇ 'ਚ ਲਿਖਾਰੀਆਂ ਦਾ ਸਨਮਾਨ
ਨਿਹਾਲ ਸਿੰਘ ਵਾਲਾ, 22 ਫਰਵਰੀ (ਮਿੰਟੂ ਖੁਰਮੀ ਹਿੰਮਤਪੁਰਾ) - ਪਿੰਡ ਹਰੀਕੇ ਕਲਾਂ (ਮੁਕਤਸਰ ਸਾਹਿਬ) ਵਿਖੇ ਪ੍ਰਵਾਸੀ ਭਾਰਤੀ ਧਰਮਪਾਲ ਸਿੰਘ ਧੰਮਾ, ਕਰਨ ਬਰਾੜ ਆਸਟਰੇਲੀਆ ਅਤੇ ਸਾਥੀਆਂ ਦੇ ਸਹਿਯੋਗ ਨਾਲ ਬਾਬਾ ਲੰਗਰ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਸੁਰਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਤਿੰਨ ਰੋਜ਼ਾ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਖੇਡ ਮੇਲੇ ਦੀ ਵਿਲੱਖਣਤਾ ਸੀ ਕਿ ਇਸ ਖੇਡ ਮੇਲੇ ਦੌਰਾਨ ਖਿਡਾਰੀਆਂ ਦੇ ਨਾਲ ਨਾਲ ਲਿਖਾਰੀਆਂ ਨਿੰਦਰ ਘੁਗਿਆਣਵੀ, ਮਨਦੀਪ ਖੁਰਮੀ ਹਿੰਮਤਪੁਰਾ, ਰਣਜੀਤ ਬਾਵਾ ਮਾਛੀਕੇ ਅਤੇ ਕਹਾਣੀਕਾਰ ਅਤਰਜੀਤ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ, ਖਿਡਾਰੀਆਂ ਦੇ ਮੇਲੇ 'ਚ ਲਿਖਾਰੀਆਂ ਦਾ ਸਨਮਾਨ ਕਰਨ ਦੀ ਪਿਰਤ ਕਾਬਲੇ-ਤਾਰੀਫ ਹੈ। ਜੇ ਖੇਡਾਂ ਸਰੀਰ ਨੂੰ ਤੰਦਰੁਸਤ ਬਨਾਉਣ Ḕਚ ਸਾਥ ਦਿੰਦੀਆਂ ਹਨ ਤਾਂ ਕਿਤਾਬਾਂ ਵੀ ਮਨੁੱਖ ਦੇ ਸੱਚੇ ਦੋਸਤ ਵਜੋਂ ਸਾਥ ਦਿੰਦੀਆਂ ਹਨ। ਨੌਜ਼ਵਾਨਾਂ ਨੂੰ ਚਾਹੀਦਾ ਹੈ ਕਿ ਖੇਡਣ ਦੇ ਨਾਲ ਨਾਲ ਕਿਤਾਬਾਂ ਪ੍ਰਤੀ ਮੋਹ ਵਿੱਚ ਵੀ ਸਮਤੋਲ ਬਣਾਈ ਰੱਖਣ। ਇਸ ਸਮੇਂ ਕਰਨ ਬਰਾੜ ਨੇ ਵਾਅਦਾ ਕੀਤਾ ਕਿ, ਉਹ ਇਸ ਸਨਮਾਨ ਸਮਾਰੋਹ ਤੋਂ ਬਾਅਦ ਹਰ ਸਾਲ ਪਿੰਡ ਹਰੀਕੇ ਕਲਾਂ ਦੇ ਖੇਡ ਮੇਲੇ Ḕਤੇ ਲਿਖਾਰੀਆਂ ਦਾ ਸਨਮਾਨ ਕਰਨ ਲਈ ਵਚਨਬੱਧ ਹੋਣਗੇ, ਤਾਂ ਜੋ ਸਮਾਜ ਦੀ ਬਿਹਤਰੀ ਲਈ ਸਿਰਤੋੜ ਯਤਨ ਕਰ ਰਹੇ ਲੇਖਕਾਂ ਨੂੰ ਸ਼ਾਬਾਸ਼ ਦਿੱਤੀ ਜਾ ਸਕੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਖਜੀਵਨ ਸਿੰਘ ਕੁੱਸਾ, ਮਾਸਟਰ ਪ੍ਰਗਟ ਸਿੰਘ ਖੱਚੜਾਂ, ਸੱਜਰੀ ਸਵੇਰ ਅਖ਼ਬਾਰ ਦੇ ਸੰਪਾਦਕ ਸ਼ਮਿੰਦਰ ਸਿੰਘ ਬੱਤਰਾ, ਸ਼੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਕਾਉਣੀ, ਸੰਨੀ ਬਰਾੜ ਆਦਿ ਵਿਸ਼ੇਸ਼ ਤੌਰ Ḕਤੇ ਹਾਜ਼ਰ ਸਨ।
ਮਾਨਸਿਕ ਤੌਰ ਤੇ ਬੀਮਾਰ ਹਨ ਸਮਾਜ ਵਿਚ ਵਿਚਰ ਰਹੇ ਕਈ ਸਿੱਖਿਆ ਸ਼ਾਸ਼ਤਰੀ
- Tuesday, 21 February 2012 00:53
ਚੰਡੀਗੜ੍ਹ, 21 ਫਰਵਰੀ (ਗੁਰਪ੍ਰੀਤ ਮਹਿਕ) - ਅਜੋਕੇ ਤੇਜ ਤਰਾਰ ਯੁੱਗ ਵਿਚ ਇਕ ਗੱਲ ਸਾਮ੍ਹਣੇ ਆਈ ਹੈ ਕਿ ਸਮਾਜ ਵਿਚ ਵਿਚਰ ਰਹੇ ਕਈ ਸਿੱਖਿਆ ਸ਼ਾਸ਼ਤਰੀ ਵਿਚ ਮਾਨਸਿਕ ਤੌਰ 'ਤੇ ਬੀਮਾਰ ਹਨ। ਪਿਛਲੇ ਕੁਝ ਸਮੇਂ ਦੌਰਾਨ ਇਸ ਤਰ੍ਹਾਂ ਦੇ ਕੇਸ ਸਾਮ੍ਹਣੇ ਆਏ ਹਨ ਜਿਨ੍ਹਾਂ ਬਾਰੇ ਸੁਣ ਕੇ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ। ਪਿਛਲੇ ਦਿਨੀਂ ਇਕ ਕੇਸ ਸਾਮ੍ਹਣੇ ਆਇਆ ਕਿ ਇਕ ਵਿਦਿਆਰਥਣ ਜਿਸ ਦੇ ਪਿਤਾ ਕੈਂਸਰ ਤੋਂ ਪੀੜ੍ਹਤ ਹਨ, ਦੀ ਪਿਛਲੇ ਛੇ ਸੱਤ ਸਾਲ ਤੋਂ ਪੀ ਐਚ ਡੀ ਲਟਕਾਈ ਗਈ ਹੈ। ਇਹ ਦੋਸ਼ ਲੱਗੇ ਹਨ ਕਿ ਉਸ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਦੌਰਾਨ ਇਸ ਤਰ੍ਹਾਂ ਦੇ ਕੇਸ ਵੀ ਸਾਮ੍ਹਣੇ ਆਏ ਹਨ ਜਿਨ੍ਹਾਂ ਵਿਚ ਪੀ ਐਚ ਡੀ ਜਾਂ ਐਮ ਫਿਲ ਕਰਨ ਵਾਲੀਆਂ ਲੜ੍ਹੀਆਂ ਨੂੰ ਜਾਣਬੁਝ ਕੇ ਗਾਇਡਾਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਗਿਆ। ਸਕੂਲਾਂ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਹ ਸਭ ਕੁਝ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਇਹ ਸਿੱਖਿਆ ਸ਼ਾਸ਼ਤਰੀ ਮਾਨਸਿਕ ਤੌਰ 'ਤੇ ਬੀਮਾਰ ਹਨ। ਕਈ ਕੇਸਾਂ ਵਿਚ ਸਿੱਖਿਆ ਸ਼ਾਸ਼ਤਰੀਆਂ ਦੇ ਆਪਣੇ ਸਕੇ ਸੰਬੰਧੀ ਭਰਾ, ਪਤਨੀਆਂ, ਮਾਤਾ, ਪਿਤਾ ਆਦਿ ਵੀ ਭਾਵੇਂ ਸਿੱਖਿਆਂ ਦੇ ਖੇਤਰ ਵਿਚ ਵਿਚਰਦੇ ਹਨ, ਪਰ ਫੇਰ ਵੀ ਉਨ੍ਹਾਂ 'ਤੇ ਕੋਈ ਅਸਰ ਨਹੀਂ ਹੁੰਦਾ। ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਭਾਵੇਂ ਕਿ ਕਈ ਸਿੱਖਿਆ ਸ਼ਾਸ਼ਤਰੀਆਂ ਦੀ ਵਿਦਿਅਕ ਯੋਗਤਾ ਦਾ ਖੇਤਰ ਮਨੋਵਿਗਿਆਨਕ ਹੈ ਪਰ ਉਹ ਲੋਕਾਂ ਦਾ ਮਾਨਸਿਕਤਾ ਨੂੰ ਪੜ੍ਹ ਨਹੀਂ ਸਕੇ ਹਨ। ਕਿਸੇ ਵਿਅਕਤੀ ਦੀ ਵਿਦਿਅਕ ਯੋਗਤਾ, ਉਸ ਦਾ ਤਜੁਰਬਾ, ਉਸ ਦੇ ਕਾਲੇ ਵਾਲ ਜਾਂ ਸਫੈਦ ਦਾੜ੍ਹੀ ਤੋਂ ਇਹ ਅੰਦਾਜਾ ਨਹੀਂ ਲਾਇਆ ਜਾ ਸਕਦਾ ਹੈ ਉਸ ਵਿਚ ਇਨਸਾਨੀ ਕਦਰਾਂ ਕੀਮਤਾਂ ਮੌਜੂਦ ਹਨ ਅਤੇ ਉਹ ਆਪਣੇ ਪੇਸ਼ੇ ਪ੍ਰਤੀ ਈਮਾਨਦਾਰ ਹੈ। ਇਕ ਹੋਰ ਵਿਦਿਅਕ ਅਦਾਰੇ ਦਾ ਇਕ ਹੋਰ ਕੇਸ ਸਾਮ੍ਹਣੇ ਆਇਆ ਹੈ ਜੋ ਕਿ ਇਕ ਧਾਰਮਿਕ ਸਥਾਨ ਦੇ ਨੇੜ੍ਹੇ ਹੈ ਅਤੇ ਧਰਮ ਦੇ ਖੇਤਰ ਨਾਲ ਜੁੜੀ ਸੰਸਥਾ ਵੱਲੋਂ ਚਲਾਇਆ ਜਾ ਰਿਹਾ ਹੈ। ਕਾਲਜ ਦੇ ਪ੍ਰਿੰਸੀਪਲ ਦਾ ਅੱਖੜ ਰਵੱਈਆ ਨਾ ਕੇਵਲ ਕਾਲਜ ਦੇ ਪੁਰਸ਼ ਸਟਾਫ ਨਾਲ ਹੈ ਬਲਕਿ ਮਹਿਲਾ ਸਟਾਫ ਮੈਂਬਰਾਂ ਨਾਲ ਵੀ ਹੈ। ਉਸ ਦਾ ਇਹ ਹੀ ਰਵੱਈਆਂ ਕਾਲਜ ਦੇ ਵਿਦਿਆਰਥੀਆਂ ਅਤੇ ਦਰਜਾ ਚਾਰ ਮੁਲਾਜਮਾਂ ਨਾਲ ਵੀ ਹੈ। ਪ੍ਰਿੰਸੀਪਲ ਨੇ ਬੋਲਣ ਲੱਗੇ ਕਦੇ ਨਹੀਂ ਦੇਖਿਆ ਕਿ ਉਸ ਨੂੰ ਕਾਲਜ ਦੇ ਪੁਰਸ਼ ਸਟਾਫ ਦਾ ਕਿਸ ਢੰਗ ਨਾਲ ਗੱਲ ਕਰਨ ਚਾਹੀਦਾ ਹੈ, ਮਹਿਲਾ ਸਟਾਫ ਨਾਲ ਕਿਵੇਂ, ਦਰਜਾ ਚਾਰ ਕਰਮਚਾਰੀਆਂ ਨਾਲ ਕਿਸ ਢੰਗ ਨਾਲ ਅਤੇ ਵਿਦਿਆਰਥੀਆਂ ਨਾਲ ਕਿਵੇਂ। ਉਕਤ ਵਿਚੋਂ ਕਈ ਵੀ ਜੇ ਆਪਣੇ ਸਾਥੀਆਂ ਸਮੇਤ ਪ੍ਰਿੰਸੀਪਲ ਵਿਰੁੱਧ ਲਾਮਬੰਦ ਹੁੰਦੇ ਹਨ ਤਾਂ ਉਹ ਇਕਦਮ ਸ਼ਾਂਤ ਹੋ ਜਾਂਦਾ ਹੈ, ਉਸ ਵਿਚ ਪੂਰੀ ਸਿਆਣਪ ਆ ਜਾਂਦੀ ਹੈ ਅਤੇ ਮਾਮਲਾ ਠੰਡਾ ਕਰਨ ਦਾ ਯਤਨ ਕਰਦਾ ਹੈ। ਕਾਲਜ ਸਟਾਫ ਬਚਦਾ ਹੈ ਕਿ ਉਨ੍ਹਾਂ ਨੂੰ ਪ੍ਰਿੰਸੀਪਲ ਦੇ ਘੱਟ ਹੀ ਦਰਸ਼ਨ ਹੋਣ ਨਹੀਂ ਤਾ ਪਤਾ ਨਹੀਂ ਕੀ ਹੋ ਜਾਵੇਗਾ। ਪ੍ਰਿੰਸੀਪਲ ਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ ਉਸ ਤੋਂ ਚੰਗਾ ਕੰਮ ਨਾ ਪਹਿਲਾਂ ਕਦੇ ਹੋਇਆ ਹੈ ਅਤੇ ਨਾ ਭਵਿੱਖ ਵਿਚ ਕਦੇ ਉਸ ਦੇ ਕਾਲਜ ਛੱਡਣ ਤੋਂ ਬਾਅਦ ਹੋਵੇਗਾ। ਇਸ ਪ੍ਰਿੰਸੀਪਲ ਦੇ ਚਾਰਜ ਸੰਭਾਲਣ ਤੋਂ ਪਹਿਲਾਂ ਰਹੇ ਪ੍ਰਿੰਸੀਪਲ ਨੇ ਕਾਲਜ ਦਾ ਨਾਂ ਉੱਚੀ ਕੋਟੀ ਦੇ ਕਾਲਜਾਂ ਵਿਚ ਸ਼ਾਮਿਲ ਕਰਵਾ ਦਿੱਤਾ, ਪਰ ਮੌਜੂਦਾ ਪ੍ਰਿੰਸੀਪਲ ਕੁਝ ਅਜਿਹਾ ਕਰਕੇ ਦਿਖਾਉਣਾ ਚਾਹੁੰਦੇ ਹਨ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹ ਅਸਲ ਵਿਚ ਵੱਖਰੀ ਸੋਚ ਦੇ ਹਨ। ਪ੍ਰਿੰਸੀਪਲ ਦੇ ਕੁਝ ਸ਼ੁੱਭ ਚਿੰਤਕਾਂ ਨੇ ਉਸ ਨੂੰ ਸਮਝਾਇਆ ਵੀ, ਪਰ ਕੋਈ ਅਸਰ ਨਹੀਂ। ਉਂਝ ਕਹਿਣ ਨੂੰ ਈਮਾਨਦਾਰ ਪਰ ਕਾਲਜ ਮੁਲਾਜਮਾਂ ਨਾਲ ਕੀਤੇ ਜਾ ਰਹੇ ਉਸ ਦੇ ਵਰਤਾਓ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਪੱਖਪਾਤੀ ਅਤੇ ਕਿੰਨਾ ਕੁ ਈਮਾਨਦਾਰ ਹੈ। ਉਸ ਵਿਚ ਉਹ ਸਾਰੇ ਲੱਛਣ ਮੌਜੂਦ ਹਨ ਜੋਕਿ ਇਕ ਮਾਨਸਿਕ ਤੌਰ 'ਤੇ ਬੀਮਾਰ ਵਿਅਕਤੀ ਵਿਚ ਹਨ। ਭਾਵੇਂ ਕਿ ਕੁਝ ਸਾਲ ਬਾਅਦ ਉਸ ਦੀ ਸੇਵਾਮੁਕਤੀ ਹੋਣ ਵਾਲੀ ਹੈ, ਪਰ ਉਸ ਨੇ ਆਪਣੇ ਵਿਹਾਰ ਵਿਚ ਕੋਈ ਤਬਦੀਲੀ ਨਹੀਂ ਕੀਤੀ। ਜਿਸ ਦਿਨ ਤੋਂ ਕਾਲਜ ਦਾ ਚਾਰਜ ਸੰਭਾਲਿਆ ਉਸ ਦਿਨ ਤੋਂ ਹੀ ਕਾਲਜ ਸਟਾਫ ਨੂੰ ਦੱਸ ਦਿੱਤਾ ਕਿ ਉਸ ਦਾ ਬਲੱਡ ਪ੍ਰੈਸ਼ਰ ਵੱਧਦਾ ਹੈ। ਅਜਿਹੀ ਸਥਿਤੀ ਵਿਚ ਕਾਲਜ ਦੇ ਸਟਾਫ ਮੈਂਬਰ ਵੀ ਕੁਝ ਸਮਾਂ ਬਾਅਦ ਬਿਮਾਰੀਆਂ ਦਾ ਸ਼ਿਕਾਰ ਹੋ ਜਾਣਗੇ। ਕਾਲਜ ਦੇ ਕੁਝ ਸਟਾਫ ਮੈਂਬਰ ਜੋ ਕਾਫੀ ਸਮੇਂ ਤੋਂ ਟਿਕੇ ਹੋਏ ਸਨ ਹੋਲੀ ਹੋਲੀ ਕਾਲਜ ਵਿਚੋਂ ਨਿਕਲ ਕੇ ਦੂਜੇ ਵਿਦਿਅਕ ਅਦਾਰਿਆਂ ਵਿਚ ਜਾ ਰਹੇ ਹਨ। ਕਾਲਜ ਵਿਚ ਆਮ ਤੌਰ 'ਤੇ ਜੇ ਕਾਲਜ ਨਾਲ ਜੁੜੇ ਕਿਸੇ ਵਿਅਕਤੀ ਦੇ ਰਿਸ਼ਤੇਦਾਰ ਦਾ ਅਕਾਲ ਚਲਾਣਾ ਹੁੰਦਾ ਸੀ ਤਾਂ ਕਾਲਜ ਸਟਾਫ ਵੱਲੋਂ ਸ਼ੋਕ ਸਭਾ ਹੁੰਦੀ ਸੀ, ਪਰ ਕਾਲਜ ਦੇ ਇਕ ਸਾਬਕਾ ਪ੍ਰਿੰਸੀਪਲ ਜਿਨ੍ਹਾਂ ਦੇ ਭਰਾ ਦਾ ਕੁਝ ਸਮਾਂ ਪਹਿਲਾਂ ਅਕਾਲ ਚਲਾਣਾ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਵਾਸਤੇ ਪ੍ਰਿੰਸੀਪਲ ਵੱਲੋਂ ਸ਼ੋਕ ਸਭਾ ਨਾ ਆਯੋਜਿਤ ਕੀਤੀ ਗਈ। ਭਾਵੇਂ ਕਾਲਜ ਵਿਚ ਸ਼ੋਕ ਸਭਾ ਆਯੋਜਿਤ ਨਾ ਕੀਤੀ ਗਈ। ਭੋਗ ਮੌਕੇ ਉਹ ਅਤੇ ਕਾਲਜ ਦੇ ਕਈ ਦੂਜੇ ਸਟਾਫ ਮੈਂਬਰ ਤਾਂ ਪੁੱਜ ਗਏ ,ਪਰ ਜੇ ਸ਼ੋਕ ਸਭਾ ਦਾ ਆਯੋਜਨ ਹੋ ਜਾਂਦਾ ਤਾਂ ਦੂਜੇ ਸਟਾਫ ਮੈਂਬਰ ਵਿਚ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰ ਸਕਦੇ ਹਨ। ਇਸ ਤਰ੍ਹਾਂ ਦੇ ਰਵੱਈਏ ਕਾਰਨ ਕਾਲਜ ਦੇ ਸਟਾਫ ਮੈਂਬਰ ਪ੍ਰੇਸ਼ਾਨ ਹੁੰਦੇ ਹਨ। ਉਹ ਪਹਿਲਾਂ ਵੀ ਜਿਸ ਜਿਸ ਕਾਲਜ ਵਿਚ ਰਿਹਾ ਇਸੇ ਤਰ੍ਹਾਂ ਦੀਆਂ ਸ਼ਿਕਾਇਤਾ ਉਸ ਤੋਂ ਪਹਿਲਾਂ ਵੀ ਸਨ। ਜਦੋਂ ਇਸ ਸੰਬੰਧੀ ਇਕ ਮਾਨਸਿਕ ਬੀਮਾਰੀਆਂ ਨਾਲ ਜੁੜੇ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ, ਜਿੰਨੀ ਤੇਜੀ ਨਾਲ ਸਮਾਜ ਵਿਚ ਤੇਜੀ ਹੋ ਰਹੀ ਹੈ, ਉਸੇ ਰਫਤਾਰ ਨਾਲ ਲੋਕ ਬਿਮਾਰੀਆਂ ਦੀ ਗ੍ਰਿਫ਼ਤ ਵਿਚ ਆ ਰਹੇ ਹਨ। ਲੋਕ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦੇ। ਆਪਣਾ ਬਲੱਡ ਪ੍ਰੈਸ਼ਰ ਵਧਾ ਲੈਂਦੇ ਹਨ, ਅੰਤ ਨੁਕਸਾਨ ਸਿਹਤ ਦਾ ਹੋਣਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜੇ ਅਸੀਂ ਆਸ ਪਾਸ ਦੇ ਲੋਕਾਂ ਨਾਲ ਚੰਗਾ ਵਰਤਾਓ ਕਰਦੇ ਹਾਂ ਤਾਂ ਸਾਡੇ ਆਸ ਪਾਸ ਦਾ ਮਾਹੌਲ ਵੀ ਚੰਗਾ ਬਣਦਾ ਹੈ। ਉਨ੍ਹਾਂ ਕਿਹਾ ਕਿ, ਦੁਨੀਆ ਵਿਚ ਹਰ ਸਮੱਸਿਆ ਦਾ ਇਲਾਜ ਹੈ। ਠੰਡੇ ਦਿਮਾਗ ਨਾਲ ਕੰਮ ਲੈਣਾ ਚਾਹੀਦਾ ਹੈ। ਡਾਕਟਰ ਨੇ ਦੱਸਿਆ ਕਿ, ਸਮਾਜ ਵਿਚ ਕੁਝ ਵਿਅਕਤੀਆਂ ਦੂਜਿਆਂ ਨੂੰ ਇਸ ਲਈ ਪ੍ਰੇਸ਼ਾਨ ਕਰਦੇ ਹਨ ਕਿਉਂ ਉਹ ਖੁਦ ਪ੍ਰੇਸ਼ਾਨ ਹਨ। ਉਹ ਵੱਖ ਵੱਖ ਗੱਲਾਂ ਕਾਰਨ ਜਿਵੇਂ ਕੋਈ ਆਰਥਿਕ ਸਮੱਸਿਆ ਕਾਰਨ, ਪਤੀ ਪਤਨੀ ਦੇ ਰਿਸ਼ਤੇ ਵਿਚ ਤਰਕਾਰ, ਉਨ੍ਹਾਂ ਦੇ ਬੱਚਿਆਂ ਵਿਚ ਚੰਗੀਆਂ ਆਦਤਾਂ ਦਾ ਨਾ ਹੋਣਾ ਅਤੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਮੂਲੀਅਤ ਕਾਰਨ, ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੁੰਦੇ ਹਨ। ਉਨ੍ਹਾਂ ਦੇ ਮਨ 'ਤੇ ਇਨਾਂ ਗੱਲਾਂ 'ਤੇ ਐਨਾ ਅਸਰ ਹੁੰਦਾ ਹੈ ਕਿ ਉਹ ਆਪਣਾ ਗੁੱਸਾ ਕੱਢਣ ਦਾ ਕੌਈ ਮੌਕਾ ਨਹੀਂ ਛੱਡਦੇ। ਭਾਵੇਂ ਕਿ ਬਾਅਦ ਵਿਚ ਉਨ੍ਹਾਂ ਨੂੰ ਪਛਤਾਉਣਾ ਹੀ ਪਵੇ। ਕਈ ਵਾਰ ਅਜਿਹੀਆਂ ਗੱਲਾਂ ਦਾ ਫਾਇਦਾ ਉਹ ਚੁਗਲਖੋਰ ਅਤੇ ਅੱਗ ਲਗਾਉਣ ਵਿਚ ਮਾਹਿਰ ਵਿਅਕਤੀ ਵੀ ਲੈ ਜਾਂਦੇ ਹਨ ਜੋ ਆਪ ਤਾਂ ਸੰਸਥਾ ਸਫੈਦ ਹੱਥੀ ਬਣੇ ਹੁੰਦੇ ਹਨ, ਪਰ ਦੂਜੇ ਵਿਅਕਤੀ ਨੂੰ ਪੂਰੀ ਤਰ੍ਹਾਂ ਉਕਸਾ ਦਿੰਦੇ ਹਨ। ਜੇ ਦੂਜਾ ਵਿਅਕਤੀ ਆਪਣੇ ਦਿਮਾਗ ਨਾਲ ਕੰਮ ਲੈ ਲਵੇ ਆਪਣੇ ਵਿਵੇਕ ਅਨੁਸਾਰ ਫੈਸਲਾ ਲਵੇ ਤਾਂ ਚੰਗੇ ਨਤੀਜੇ ਆ ਸਕਦੇ ਹਨ ਅਤੇ ਦੂਜੇ ਵਿਅਕਤੀ ਦਾ ਅਸਲ ਮੰਤਵ ਵੀ ਹੱਲ ਹੋ ਸਕਦਾ ਹੈ, ਪਰ ਜੇ ਉਸ ਨੇ ਅੱਗ ਲਗਾਉਣ ਵਾਲੇ ਵਿਅਕਤੀ ਦੀਆਂ ਗੱਲਾਂ ਵਿਚ ਆਉਣਾ ਹੈ ਤਾਂ ਖੁਦ ਦੇ ਨੁਕਸਾਨ ਲਈ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਅੱਗ ਲਗਾਉਣ ਵਾਲੇ ਵਿਅਕਤੀ ਨੇ ਸਥਿਤੀ ਬਦਲਦੇ ਹੀ ਦੂਜੇ ਪਾਸੇ ਹੋ ਕੇ ਆਪਣਾ ਨਵਾਂ ਆਕਾ ਲੱਭਣਾ ਹੈ ਅਤੇ ਦੂਜਾ ਵਿਅਕਤੀ ਉਸ ਸਮੇਂ ਦੇਖਦਾ ਰਹਿ ਜਾਂਦਾ ਹੈ। ਡਾਕਟਰ ਨੇ ਸੁਝਾਅ ਦਿੱਤਾ ਕਿ ਮਾਨਸਿਕ ਤੌਰ 'ਤੇ ਬਿਮਾਰ ਵਿਅਕਤੀਆਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਉਸ ਦੇ ਸਹਿਯੋਗੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਉਸ ਨੂੰ ਸਮਝਾ ਕੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਕੋਲ ਲੈ ਕੇ ਉਸ ਦਾ ਇਲਾਜ ਸ਼ੁਰੂ ਕਰਨਾ ਚਾਹੀਦਾ ਹੈ।
ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਜਾਅਲੀ ਕਾਗਜਾਤਾਂ ਦੀ ਗੱਡੀ ਸਮੇਤ ਇਕ ਗ੍ਰਿਫਤਾਰ
- Tuesday, 21 February 2012 00:53
ਫਤਿਹਗੜ੍ਹ ਸਾਹਿਬ, 21 ਫਰਵਰੀ (ਸਾਹਿਬ ਸੰਧੂ) - ਜ਼ਿਲ੍ਹਾ ਪੁਲਿਸ ਮੁੱਖੀ ਫਤਿਹਗੜ੍ਹ ਸਾਹਿਬ ਬਾਬੂ ਲਾਲ ਮੀਨਾ ਆਈ ਪੀ ਐਸ ਨੇ ਦੱਸਿਆ ਕਿ, ਗੁਰਪ੍ਰੀਤ ਸਿੰਘ ਐੱਸ ਪੀ (ਡੀ) ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਨਿਗਰਾਨੀ ਹੇਠ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਇੰਚਾਰਜ ਸੀ ਆਈ ਏ ਸਟਾਫ ਸਰਹਿੰਦ ਦੀ ਅਗਵਾਈ ਹੇਠ ਸੀ ਆਈ ਏ ਸਟਾਫ ਸਰਹਿੰਦ ਦੀ ਪੁਲਿਸ ਵੱਲੋਂ ਭੈੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੌਰਾਨ ਏ ਐਸ ਆਈ ਹਰਨੇਕ ਸਿੰਘ ਸੀ ਆਈ ਏ ਸਟਾਫ ਸਰਹਿੰਦ ਸਮੇਤ ਪੁਲਸ ਪਾਰਟੀ ਵੱਲੋਂ ਸ਼ੱਕੀ ਵਹੀਕਲਾਂ ਦੀ ਚੈਕਿੰਗ ਦੌਰਾਨ ਪੁਲ ਸੂਆ ਪਿੰਡ ਇਸ਼ਰਹੇਲ 'ਤੇ ਦੌਰਾਨੇ ਮੁਖਬਰੀ ਕਮਲ ਸਿੰਘ ਭੱਟੀ ਨਿਵਾਸੀ ਮਕਾਨ ਨੰਬਰ 143 ਫੇਸ 6 ਮੋਹਾਲੀ ਹਾਲ ਅਬਾਦ ਸਿਵਜੋਤ ਇੰਨਕਲੇਵ ਲਾਲੜੂ ਜ਼ਿਲ੍ਹਾ ਮੋਹਾਲੀ ਜੋ ਕਿ ਕਾਰਾਂ/ਵਹੀਕਲ ਚੋਰੀ ਕਰਨ ਅਤੇ ਉਨ੍ਹਾਂ ਦੇ ਜਾਅਲੀ ਕਾਗਜਾਤ ਆਪ ਤਿਆਰ ਕਰਨ ਦਾ ਆਦੀ ਹੈ ਤੇ ਇੱਕ ਚੋਰੀ ਹੋਈ ਗੱਡੀ ਬਲੈਰੋ ਜਾਅਲੀ ਨੰਬਰ 26-ਏਸੀ 2094 ਲਗਾਇਆ ਹੋਇਆ ਹੈ, ਜਿਸ ਨੂੰ ਖੁਦ ਚਲਾ ਕੇ ਮੋਹਾਲੀ ਤੋਂ ਸਰਹਿੰਦ ਵੱਲ ਨੂੰ ਆ ਰਿਹਾ ਹੈ ਤੇ ਸਪੈਸ਼ਲ ਨਾਕਾਬੰਦੀ ਦੌਰਾਨ ਕਮਲ ਸਿੰਘ ਭੱਟੀ ਉਕਤ ਚੋਰੀ ਦੀ ਗੱਡੀ ਸਮੇਤ ਕਾਬੂ ਆ ਸਕਦਾ ਹੈ ਜਿਸ ਪਰ ਏ ਐਸ ਆਈ ਹਰਨੇਕ ਸਿੰਘ ਨੇ ਸਮੇਤ ਪੁਲਿਸ ਪਾਰਟੀ ਪੂਲ ਸੂਆ ਇਸ਼ਰਹੇਲ, ਮੋਹਾਲੀ/ਸਰਹਿੰਦ ਰੋਡ ਪਰ ਨਾਕਾ ਬੰਦੀ ਕਰਕੇ ਦੋਸੀ ਕਮਲ ਸਿੰਘ ਭੱਟੀ ਨੂੰ ਉਕਤ ਬਲੈਰੋ ਗੱਡੀ ਸਮੇਤ ਕਾਬੂ ਕੀਤਾ। ਜਿਸ ਵਿਚੋਂ ਇੱਕ ਲੈਪਟੋਪ, ਦੋ ਪ੍ਰਿੰਟਰ ਆਲ ਇਨ ਵਨ, ਉਕਤ ਬਲੈਰੋ ਗੱਡੀ ਦੀ ਜਾਅਲੀ ਰਜਿਸਟਰੇਸ਼ਨ ਕਾਪੀ, ਸੀ ਟੀ ਯੂ ਦੇ ਡਰਾਇਵਰ ਦੇ 2 ਜਾਅਲੀ ਪਹਿਚਾਣ ਪੱਤਰ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ, ਉਕਤ ਦੋਸ਼ੀ ਖਿਲਾਫ ਮੁਕੱਦਮਾ ਨੰਬਰ 13 ਮਿਤੀ 19/02/2012 ਨੂੰ ਥਾਣਾ ਬਡਾਲੀ ਆਲਾ ਸਿੰਘ ਵਿਖੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ, ਦੌਰਾਨੇ ਤਫਤੀਸ਼ ਦੋਸੀ ਉਕਤ ਨੇ ਮੰਨਿਆ ਹੈ ਕਿ ਉਸ ਨੇ ਉਕਤ ਬਲੈਰੋ ਗੱਡੀ ਜਨਵਰੀ 2010 ਵਿੱਚ ਸ਼ਿਮਲਾ (ਹਿਮਾਚਲ ਪ੍ਰਦੇਸ਼) ਤੋਂ ਚੋਰੀ ਕੀਤੀ ਸੀ। ਉਸ ਨੇ ਆਪ ਹੀ ਆਪਣੇ ਲੈਪਟਾਪ ਅਤੇ ਸਕੈਨਰਾ ਦੀ ਮਦਦ ਨਾਲ ਜਾਅਲੀ ਰਜਿਸਟ੍ਰੇਸ਼ਨ ਕਾਪੀ, ਸੀ ਟੀ ਯੂ ਦੇ ਡਰਾਇਵਰ ਦੇ ਜਾਅਲੀ ਪਹਿਚਾਣ ਪੱਤਰ ਤਿਆਰ ਕੀਤੇ ਹਨ। ਇਸ ਤੋਂ ਇਲਾਵਾ ਉਸ ਨੇ ਸ਼ਿਮਲਾ ਤੋਂ ਹੀ ਇੱਕ ਇੰਡੀਗੋ ਕਾਰ ਅਤੇ ਇੱਕ ਡਿਸਕਵਰ ਮੋਟਰ ਸਾਈਕਲ ਚੋਰੀ ਕਰਕੇ ਜਾਅਲੀ ਕਾਗਜਾਤ ਤਿਆਰ ਕਰਕੇ ਅੱਗੇ ਵੇਚੇ ਸਨ। ਉਨ੍ਹਾਂ ਦੱਸਿਆ ਕਿ, ਇਸ ਪਾਸੋ ਹੋਰ ਵੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਨਾਲ ਹੋਰ ਕਈ ਅਹਿਮ ਸੁਰਾਗ ਲੱਗਣ ਦੀ ਉਮੀਦ ਹੈ।
















