ਮ੍ਰਿਤਕ ਮਸ਼ੇਰਿਆਂ ਦੇ ਪਰਿਵਾਰ ਵੱਲੋਂ 1 ਕਰੋੜ ਰੁ: ਮੁਆਵਜੇ ਦੀ ਮੰਗ
ਰੋਮ (ਇਟਲੀ) 22 ਫਰਵਰੀ (ਜਗਸੀਰ ਸੰਘਾ) - ਬੀਤੇ ਦਿਨੀਂ ਇਟਾਲੀਅਨ ਨਾਵਕ ਸਵਾਰਾਂ ਦੀ ਰੱਖਿਆ ਦੇ ਹਿੱਤ ਵਿਚ ਇਟਾਲੀਅਨ ਫੌਜੀ ਦਸਤਿਆਂ ਨੇ ਦੋ ਮਸ਼ੇਰਿਆਂ ਨੂੰ ਸਮੁੰਦਰੀ ਲੁਟੇਰੇ ਸਮਝਦਿਆਂ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਿਸ ਕਾਰਨ ਭਾਰਤ ਅਤੇ ਇਟਲੀ ਦੇ ਰਿਸ਼ਤਿਆਂ ਵਿਚ ਤਣਾਉ ਵਧ ਗਿਆ ਨਜ਼ਰ ਆਉਂਦਾ ਹੈ। ਇਸੇ ਸਬੰਧ ਵਿਚ ਇਟਲੀ ਦੀ ਸੰਸਥਾ ਜਨੇਰਾਸੀਉਨੇ ਫੁਤੂਰੋ ਰੋਮਾ ਵੱਲੋਂ ਭਾਰਤੀ ਦੂਤਾਵਾਸ ਰੋਮ ਦੇ ਬਾਹਰ ਖੁੱਲ੍ਹ ਕੇ ਮੁਜਾਹਰਾ ਕੀਤਾ ਗਿਆ। ਉਨ੍ਹਾਂ ਸ਼ਾਂਤਮਈ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਾਹਰੇ ਲਾਉਂਦਿਆਂ ਇਟਾਲੀਅਨ ਫੌਜੀਆਂ ਨੂੰ ਤੁਰੰਤ ਅਤੇ ਬਿਨਾਂ ਕਾਨੂੰਨੀ ਕਾਰਵਾਈ ਕੀਤੇ ਛੱਡਣ ਦੀ ਪੁਰਜੋਰ ਅਪੀਲ ਕੀਤੀ। ਮੁਜਾਹਰਾਕਾਰੀਆਂ ਦੇ ਹੱਥਾਂ ਵਿਚ ਵੱਡਾ ਬੈਨਰ ਸੀ, ਜਿਸ 'ਤੇ ਉਨ੍ਹਾਂ 'ਲਿਬੇਰਤਾ ਪੇਰ ਈ ਮਾਰੋ' ਲਿਖਿਆ ਹੋਇਆ ਸੀ। ਇਸ ਮੌਕੇ 'ਤੇ ਸੰਸਥਾ ਦੇ ਕਾਰਜਸ਼ੀਲ ਮੈਂਬਰਾਂ ਤੋਂ ਇਲਾਵਾ ਖਾਸ ਤੌਰ 'ਤੇ ਪਹੁੰਚੇ ਫਤੂਰੋ ਏ ਲਿਬੇਰਤਾ ਗਰੁੱਪ ਦੇ ਨੁਮਾਇੰਦੇ ਰੋਬੈਰਤੋ ਮੇਨੀਆ, ਬਾਰਬਾਰਾ ਕੋਨਤੀਨੀ, ਐਨਸੋ ਰੇਈਸੀ, ਫਲਾਵੀਆ ਪੇਰੀਨਾ ਅਤੇ ਜੋਰਜੋ ਕੌਂਤੇ ਖਾਸ ਤੌਰ 'ਤੇ ਹਾਜਰ ਸਨ। ਮੁਜਾਹਰਾਕਾਰੀਆਂ ਨਾਲ ਮੁਲਾਕਤ ਦੌਰਾਨ ਭਾਰਤੀ ਰਾਜਦੂਤ ਨੇ ਭਰੋਸਾ ਦੁਆਇਆ ਕਿ ਉਨ੍ਹਾਂ ਦੀ ਅਵਾਜ ਅਤੇ ਭਾਵਨਾ ਭਾਰਤੀ ਵਿਦੇਸ਼ ਮੰਤਰਾਲੇ ਤੱਕ ਜਰੂਰ ਪਹੁੰਚਾਈ ਜਾਵੇਗੀ ਅਤੇ ਭਰੋਸਾ ਦੁਆਇਆ ਕਿ ਹਰ ਪੱਖ ਨਾਲ ਇਨਸਾਫ ਕੀਤਾ ਜਾਵੇਗਾ। ਇਸੇ ਸੰਦਰਭ ਵਿਚ ਕੇਰਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਇਟਾਲੀਅਨ ਫੌਜੀਆਂ ਨੂੰ ਕੇਰਲਾ ਅਦਾਲਤ ਨੇ 25 ਲੱਖ ਦੀ ਜਮਾਨਤੀ ਰਾਸ਼ੀ ਜਮਾਂ ਕਰਵਾਉਣ ਲਈ ਕਿਹਾ ਹੈ। ਜਿਕਰਯੋਗ ਹੈ ਕਿ ਦੋ ਮਸ਼ੇਰਿਆਂ ਵਿਚੋ ਇਕ ਦੇ ਪਰਿਵਾਰਕ ਮੈਂਬਰਾਂ ਨੂੰ ਕੋਚੀ ਦੀ ਬੰਦਰਗਾਹ ਨੇੜ੍ਹੇ ਇਟਾਲੀਅਨ ਫੌਜੀਆਂ ਨੇ ਸੋਮਾਲੀ ਲੁਟੇਰੇ ਸਮਝ ਕੇ ਗੋਲੀਆਂ ਮਾਰ ਦਿੱਤੀਆਂ ਸਨ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ। ਮਸੇæਰੇ ਜੇਲੇਸਤੀਨ ਅਤੇ ਉਸ ਦਾ ਦੋਸਤ ਪਿੰਕੂ ਬੀਤੇ ਹਫਤੇ ਇਸ ਹਮਲੇ ਵਿਚ ਮਾਰਿਆ ਗਿਆ ਸੀ। ਇਨ੍ਹਾਂ ਦੇ ਪਰਿਵਾਰ ਵੱਲੋਂ ਇਕ ਕਰੋੜ ਰੁਪਏ ਮੁਆਵਜੇ ਦੀ ਮੰਗ ਕੀਤੀ ਗਈ ਹੈ। ਜੇਲੀਸਤੀਨ ਦੇ ਪਰਿਵਾਰ ਵੱਲੋਂ ਕੇਰਲਾ ਦੀ ਉੱਚ ਅਦਾਲਤ ਵਿਚ ਇਨਸਾਫ ਦੀ ਗੁਹਾਰ ਲਾਈ ਗਈ, ਜਿਸ ਦੇ ਸਿੱਟੇ ਵਜੋਂ ਅਦਾਲਤ ਨੇ ਇਟਾਲੀਅਨ ਸਮੁੰਦਰੀ ਜਹਾਜ ਨੂੰ ਭਾਰਤ ਸੀਮਾਂ ਤੋਂ ਬਾਹਰ ਨਾ ਜਾਣ ਦੇ ਹੁਕਮ ਉਦੋਂ ਤੱਕ ਲਾਗੂ ਕੀਤੇ ਗਏ ਹਨ ਜਦੋਂ ਤੱਕ ਇਟਾਲੀਅਨ ਸਮੁੰਦਰੀ ਜਹਾਜ ਕੰਪਨੀ 25 ਲੱਖ ਦੀ ਬੈਂਕ ਜਿੰਮੇਵਾਰੀ ਕੋਰਟ ਨੂੰ ਨਹੀਂ ਦਿਵਾਉਂਦੀ। ਇਸ ਦੇ ਉਲਟ ਕੰਪਨੀ ਨੇ ਇਸ ਖਿਲਾਫ ਅਪੀਲ ਦਰਜ ਕਰਵਾਉਣ ਦਾ ਫੈਸਲਾ ਲਿਆ ਹੈ। ਏਨਰੀਕਾ ਲੇਕਸੀਏ ਸਿੰਗਾਪੁਰ ਤੋਂ ਇਜ਼ਿਪਟ ਨੂੰ ਜਾ ਰਿਹਾ ਸੀ ਜਦੋਂ ਇਹ ਅਣਸੁਖਾਵੀਂ ਘਟਨਾ ਵਾਪਰੀ। ਇਸ ਘਟਨਾ ਦਾ ਕੋਚੀ ਮਸ਼ੇਰਿਆਂ ਵਿਚ ਵੱਡਾ ਰੋਸ ਪਾਇਆ ਜਾ ਰਿਹਾ ਹੈ। ਮਸ਼ੇਰਾ ਭਾਈਚਾਰਾ ਆਪਣੇ ਆਪ ਨੂੰ ਇਸ ਘਟਨਾ ਨਾਲ ਜੋੜ ਕੇ ਭਾਰਤੀ ਸਮੁੰਦਰੀ ਸੀਮਾਂ ਅੰਦਰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਟਾਲੀਅਨ ਵਿਦੇਸ਼ ਮੰਤਰਾਲੇ ਇਸ ਗ੍ਰਿਫ਼ਤਾਰੀ ਨੂੰ ਗਲਤ ਠਹਿਰਾ ਰਿਹਾ ਹੈ। ਭਾਰਤ ਦੀ ਵਿਦੇਸ਼ ਮੰਤਰੀ ਪ੍ਰਨੀਤ ਕੌਰ ਅਤੇ ਇਟਲੀ ਦੇ ਵਿਦੇਸ਼ ਮੰਤਰੀ ਸਤਾਫਾਨ ਦੇ ਮਿਸਤੂਰਾ ਦੀ ਅੱਜ ਸਵੇਰੇ ਮੁਲਾਕਾਤ ਹੋਈ, ਪਰ ਗੱਲਬਾਤ ਨਾਲ ਦੋਵਾਂ ਧਿਰਾਂ ਵਿਚ ਸਹਿਮਤੀ ਦੇਖਣ ਨੂੰ ਨਹੀਂ ਮਿਲੀ ਅਤੇ ਨਾ ਹੀ ਮਸਲੇ ਨੂੰ ਅਜੇ ਸੁਲਝਿਆ ਦੇਖਿਆ ਜਾ ਰਿਹਾ ਹੈ। ਮਹਾਰਾਣੀ ਪ੍ਰਨੀਤ ਕੌਰ ਨੇ ਸਪਸ਼ਟ ਕੀਤਾ ਕਿ ਇਹ ਮਸਲਾ 2 ਵਿਅਕਤੀਆਂ ਦੇ ਕਤਲ ਦਾ ਹੈ ਅਤੇ ਕਾਨੂੰਨ ਇਸ ਬਾਰੇ ਆਪਣਾ ਫੈਸਲਾ ਦੇਵੇਗਾ, ਜਿਸ ਨੂੰ ਮੰਨਣਾ ਸਾਡਾ ਫਰਜ ਹੈ। ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਇਟਾਲੀਅਨ ਅਧਿਕਾਰੀਆਂ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਉਨ੍ਹਾਂ ਦੇ ਫੌਜੀ ਸਮੁੰਦਰੀ ਜਹਾਜ 'ਤੇ ਹੋਣੇ ਚਾਹੀਦੇ ਹਨ, ਪਰ ਭਾਰਤੀ ਅਧਿਕਾਰੀਆਂ ਅਨੁਸਾਰ ਇਹ ਹਾਦਸਾ ਭਾਰਤ ਦੇ ਸਮੁੰਦਰੀ ਖੇਤਰ ਵਿਚ ਵਾਪਰਿਆ ਹੈ ਅਤੇ ਮਸ਼ੇਰਿਆਂ ਦਾ ਕਤਲ ਹੋਇਆ ਹੈ, ਜਿਸ ਕਾਰਨ ਦੋ ਇਟਾਲੀਅਨ ਨਾਗਰਿਕਾਂ ਖਿਲਾਫ 302 ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਪੰਜਾਬ ਐਕਸਪ੍ਰੈਸ ਨੂੰ ਸੈਂਕੜੇ ਈਮੇਲਾਂ ਪ੍ਰਾਪਤ ਹੋਈਆਂ ਹਨ, ਜਿਸ ਵਿਚ ਇਟਾਲੀਅਨ ਲੋਕਾਂ ਨੇ ਪੰਜਾਬ ਐਕਸਪ੍ਰੈਸ ਜਰੀਏ ਭਾਰਤੀ ਦੂਤਾਵਾਸ ਅਤੇ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ,
In seguito alla vicenda che vede coinvolti i nostri due militari del Battaglione San Marco, Massimiliano Latorre e Salvatore Girone, a nome di tutto il Popolo Italiano chiediamo il rilascio e il rimpatrio dei due marò italiani fermati ingiustamente dalle autorità indiane.
Vogliamo i nostri due soldati in Italia IMMEDIATAMENTE!
ਉਨ੍ਹਾਂ ਕਿਹਾ ਕਿ, ਉਨ੍ਹਾਂ ਦੇ ਫੌਜੀਆਂ ਨੂੰ ਤੁਰੰਤ ਵਾਪਸ ਘਰ ਭੇਜਿਆ ਜਾਵੇ। ਈਮੇਲਾਂ ਵਿਚ ਇਟਲੀ ਵੱਸਦੇ ਭਾਰਤੀ ਭਾਈਚਾਰੇ ਨੂੰ ਸਾਥ ਦੇਣ ਦੀ ਵੀ ਅਪੀਲ ਕੀਤੀ ਗਈ। ਆਉਣ ਵਾਲੇ ਸਮੇਂ ਵਿਚ ਇਹ ਮਸਲਾ ਇਟਲੀ ਵੱਸਦੇ ਭਾਈਚਾਰੇ ਲਈ ਔਖਾ ਵੀ ਹੋ ਸਕਦਾ ਹੈ, ਕਿਉਂਕਿ ਆਮ ਇਟਾਲੀਅਨ ਨਾਗਰਿਕਾਂ ਵਿਚ ਇਸ ਹਾਦਸੇ ਕਾਰਨ ਭਾਰਤੀਆਂ ਖਿਲਾਫ ਮਨਾਂ ਵਿਚ ਤਣਾਉ ਦੇਖਣ ਨੂੰ ਮਿਲ ਰਿਹਾ ਹੈ।


ਨਿਊਯਾਰਕ, 22 ਫਰਵਰੀ (ਬਿਊਰੋ) - ਨਿਊਯਾਰਕ ਵਿਖੇ ਭਾਰਤੀ ਰਾਜਦੂਤ ਦੇ ਕੌਂਸਲੇਟ ਜਨਰਲ ਪ੍ਰਭੂ ਦਿਆਲ 'ਤੇ ਉਨ੍ਹਾਂ ਦੀ ਨੌਕਰਾਣੀ ਨਾਲ ਬਲਾਤਕਾਰ, ਸਰੀਰਕ ਸੋæਸਣ ਅਤੇ ਗੁਲਾਮ ਬਣਾ ਕੇ ਜਬਰੀ ਘਰ ਵਿਚ ਰੱਖਣ ਦੇ ਦੋਸ਼ ਲੱਗੇ ਹਨ। ਇਹ ਪਹਿਲੀ ਵਾਰ ਨਹੀਂ ਕਿ ਭਾਰਤੀ ਦੂਤਾਵਾਸ ਦੇ ਮੁਲਾਜਮਾਂ 'ਤੇ ਅਜਿਹੇ ਘਿਨਾਉਣੇ ਦੋਸ਼ ਲੱਗੇ ਹੋਣ। ਐਨ ਡੀ ਟੀ ਵੀ ਨਾਲ ਇਕ ਮੁਲਕਾਤ ਦੌਰਾਨ ਉਨ੍ਹਾਂ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਅਧਾਰਹੀਣ ਦੱਸਦਿਆਂ ਨਕਾਰਿਆ ਅਤੇ ਸਪਸ਼ਟ ਕੀਤਾ ਕਿ ਘਰ ਵਿਚ ਕੰਮ ਕਰਨ ਵਾਲੀ ਕਰਮਚਾਰੀ ਪਰਿਵਾਰਕ ਮੈਂਬਰਾਂ ਵਾਂਗ ਘਰ ਵਿਚ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ, ਜਿਸ ਕਮਰੇ ਵਿਚ ਕਰਮਚਾਰੀ ਰਹਿੰਦੀ ਸੀ, ਉਹ ਕਮਰਾ ਬਹੁਤ ਹੀ ਖੂਬਸੂਰਤ ਅਤੇ ਵਾਤਾਅਨੁਕੂਲ ਹੈ। ਜਿਸ ਦੇ ਫਰਸ਼ 'ਤੇ ਗਲੀਚੇ ਵਿਛੇ ਹਨ, ਪਰ ਫਿਰ ਵੀ ਅਜਿਹੇ ਦੋਸ਼ ਲਗਾਏ ਜਾਣੇ ਗਲਤ ਹਨ। ਕੌਂਸਲੇਟ ਦਿਆਲ ਦੀ ਘਰੇਲੂ ਕਰਮਚਾਰੀ ਸੰਤੋਸ਼ ਭਾਰਦਵਾਜ਼ ਨੇ ਖੁਲਾਸਾ ਕੀਤਾ ਕਿ, ਉਸ ਨੂੰ ਘਟੀਆ ਪੱਧਰ ਦੀ ਰਿਹਾਇਸ਼ ਤੋਂ ਇਲਾਵਾ 300 ਅਮਰੀਕੀ ਡਾਲਰ ਮਾਸਿਕ ਦਿੱਤੇ ਜਾਂਦੇ ਸਨ। ਇਸ ਤੋਂ ਇਲਾਵਾ ਉਸ ਦਾ ਸਰੀਰਕ ਸੋਸ਼ਣ ਕੀਤਾ ਜਾਂਦਾ ਸੀ। ਜਬਰੀ ਸਰੀਰਕ ਸਬੰਧ ਬਨਾਉਣ ਲਈ ਵੀ ਮਜਬੂਰ ਕੀਤਾ ਜਾਂਦਾ ਰਿਹਾ। ਸੰਤੋਸ਼ ਨੇ ਦੱਸਿਆ ਕਿ, ਉਸਦਾ ਪਾਸਪੋਰਟ ਵੀ ਕੌਂਸਲੇਟ ਦੇ ਕਬਜ਼ੇ ਵਿਚ ਹੈ। ਇਹੀ ਕਾਰਨ ਸਨ ਜਿੰਨਾਂ ਕਰਕੇ ਉਸ ਨੇ ਇਨਸਾਫ ਦੀ ਗੁਹਾਰ ਲਗਾਈ। ਬਣਦਾ ਵੇਤਨ, ਪਾਸਪੋਰਟ ਦੀ ਵਾਪਸੀ ਅਤੇ ਸੋæਸ਼ਣ ਦੀ ਭਰਪਾਈ ਦੀ ਗੁਹਾਰ ਲਗਾਈ। 45 ਸਾਲਾ ਸੰਤੋਸ਼ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਨੂੰ ਜਾਂਚਦਿਆਂ ਅਧਿਕਾਰੀਆਂ ਨੇ ਇਸ ਨੂੰ ਮਨਘੜਤ ਕਹਾਣੀ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ, ਸੰਤੋਸ਼ 2012 ਜਨਵਰੀ ਵਿਚ ਅਚਾਨਕ ਗਾਇਬ ਹੋ ਗਈ ਸੀ, ਜਦੋਂ ਕਿ ਉਸ ਨੂੰ ਭਾਰਤ ਮੁੜਨਾ ਚਾਹੀਦਾ ਸੀ। ਇਸ ਹਾਦਸੇ ਦੇ ਇਕ ਸਾਲ ਬਾਅਦ ਜਦੋਂ ਉਹ ਵਾਪਸ ਸਮਾਜ ਵਿਚ ਵਿਚਰਨ ਲੱਗੀ ਤਾਂ ਉਸ ਨੇ ਕੌਂਸਲੇਟ 'ਤੇ ਇਲਜ਼ਾਮ ਲਾ ਦਿੱਤਾ। ਸੰਤੋਸ਼ ਨੂੰ 1 ਡਾਲਰ ਪ੍ਰਤੀ ਘੰਟਾ ਵੇਤਨ ਦਿੱਤਾ ਜਾਂਦਾ ਸੀ ਅਤੇ ਉਸ ਦਾ ਪਾਸਪੋਰਟ ਕੌਂਸਲੇਟ ਦੇ ਕਬਜੇ ਵਿਚ ਸੀ। ਕਦੇ ਕਦਾਈਂ ਮਾਲਿਸ਼ ਕਰਨ 'ਤੇ ਵਾਧੂ ਪੈਸੇ ਦਿੱਤੇ ਜਾਣ ਦਾ ਲਾਲਚ ਵੀ ਦਿੱਤਾ ਜਾਂਦਾ ਸੀ। ਉਪਰੋਕਤ ਇਲਜ਼ਾਮ ਸੰਤੋਸ਼ ਨੇ ਦਿਆਲ 'ਤੇ ਲਾਏ , ਜਦੋਂਕਿ ਦਿਆਲ ਨੇ ਸਪਸ਼ਟ ਕੀਤਾ ਕਿ ਉਹ ਸੰਤੋਸ਼ ਨੂੰ 10 ਅਮਰੀਕੀ ਡਾਲਰ ਪ੍ਰਤੀ ਘੰਟਾ ਦਿੰਦਾ ਸੀ ਅਤੇ ਮਾਲਿਸ਼ ਦੀ ਉਸ ਨੂੰ ਲੋੜ ਨਹੀਂ, ਕਿਉਂਕਿ ਉਹ ਬਿਲਕੁਲ ਸਵਸਥ ਹੈ। ਉਨ੍ਹਾਂ ਸਾਰੇ ਇਲਜ਼ਾਮਾਂ ਨੂੰ ਮੁੱਢ ਤੋਂ ਨਕਾਰਦਿਆਂ ਆਪਣੇ ਆਪ ਨੂੰ ਬੇਕਸੂਰ ਦੱਸਿਆ।
ਨਵੀਂ ਦਿੱਲੀ, 8 ਫਰਵਰੀ (ਬਿਊਰੋ) - ਦੱਖਣੀ ਅਫਰੀਕਾ ਦੀ ਇੱਕ ਔਰਤ ਸੋਨੇਟੇ ਅਹਲਰਸ ਨੇ ਕੁਝ ਸਾਲ ਪਹਿਲਾਂ 'ਐਂਟੀ ਰੇਪ ਕੰਡੋਮ' ਦੀ ਰਚਨਾ ਕੀਤੀ ਸੀ। ਜਿਸਦਾ ਨਾਮ ਉਸਨੇ ਰੇਪੇਕਸ ਰੱਖਿਆ ਸੀ। ਇਹ ਕੰਡੋਮ ਮੂਲ ਰੂਪ ਨਾਲ ਇੱਕ ਇਹੋ ਜਿਹੀ ਉਪਕਰਣ ਹੈ ਜਿਸ ਵਿੱਚ ਦੰਦਾਂ ਦੀ ਤਰ੍ਹਾਂ ਨੁਕੀਲੀ ਰਚਨਾ ਹੈ। ਇਸ ਫੀਮੇਲ ਕੰਡੋਮ ਨੂੰ ਪਹਿਨਣ ਦੇ ਬਾਅਦ ਜੇਕਰ ਪੁਰਸ਼ ਔਰਤ ਨਾਲ ਬਲਾਤਕਾਰ ਕਰਨ ਦਾ ਯਤਨ ਕਰਦਾ ਹੈ ਤਾਂ ਉਸਦਾ ਲਿੰਗ ਕੰਡੋਮ ਦੀ ਨੁਕੀਲੀ ਰਚਨਾ ਨਾਲ ਵਿਚ ਫਸ ਜਾਵੇਗਾ। ਅਹਲਰਸ ਨੂੰ ਇਹ ਕੰਡੋਮ ਬਨਾਉਣ ਦਾ ਵਿਚਾਰ ਉਸ ਸਮੇਂ ਆਇਆ ਜਦੋਂ ਉਸਦੀ ਮੁਲਾਕਾਤ ਬਲਾਤਕਾਰ ਦੀ ਪੀੜ੍ਹਤ ਇੱਕ ਔਰਤ ਨਾਲ ਹੋਈ ਪੀੜ੍ਹਤ ਔਰਤ ਨੇ ਕਿਹਾ, ਜੇਕਰ ਮੇਰੇ ਗੁਪਤਾਂਗ ਵਿੱਚ ਦੰਦ ਹੁੰਦੇ ਤਾਂ ਮੈਂ ਬਲਾਤਕਾਰੀ ਨੂੰ ਸਬਕ ਸਿਖਾ ਸਕਦੀ ਸੀ। ਪੀੜ੍ਹਤ ਔਰਤ ਦੀ ਗੱਲ ਤੋਂ ਅਹਲਰਸ ਨੂੰ ਪ੍ਰੇਰਨਾ ਮਿਲੀ ਅਤੇ ਉਸਨੇ ਨੇ ਇਹ ਕੰਡੋਮ ਤਿਆਰ ਕੀਤਾ। ਇਹ ਕੰਡੋਮ ਬਲਾਤਕਾਰ ਕਰਨ ਵਾਲੇ ਦੇ ਲਿੰਗ ਨਾਲ ਉਦੋਂ ਤੱਕ ਚਿਪਕਿਆ ਰਹੇਗਾ, ਜਦੋਂ ਤੱਕ ਉਸ ਨੂੰ ਸਰਜਰੀ ਦੇ ਜਰੀਏ ਹਟਾਇਆ ਨਾ ਜਾਵੇ। ਇਸ ਸਥਿਤੀ ਵਿੱਚ ਦੋਸ਼ੀ ਦੀ ਜਾਣਕਾਰੀ ਪੁਲਿਸ ਅਤੇ ਹਸਪਤਾਲ ਤੱਕ ਪਹੁੰਚ ਜਾਵੇਗੀ ਅਤੇ ਉਸਨੂੰ ਫੜਨਾ ਸੌਖਾ ਹੋ ਜਾਵੇਗਾ। ਬਾਅਦ ਵਿੱਚ ਇਸ ਕੰਡੋਮ ਦਾ ਨਾਮ ਰੇਪੇਕਸ ਤੋਂ ਬਦਲਕੇ ਰੇਪ ਐਕਸ ਕੀਤਾ ਗਿਆ। 31 ਅਗਸਤ 2005 ਵਿੱਚ ਇਸਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਗਿਆ ਸੀ।













