Thursday, Feb 23rd

Last update07:17:38 PM GMT

ਗਾਈਡ

ਸੈਲਾਨੀ ਵੀਜ਼ੇ ਦੇ ਅਧਾਰ 'ਤੇ ਇਟਲੀ ਵਿਚ ਪੱਕੇ ਹੋਣਾ

ਜੇ ਕਿਸੇ ਦਾ ਪਤੀ/ਪਤਨੀ ਇਟਲੀ ਵਿਚ ਰਹਿ ਰਿਹਾ ਹੋਵੇ ਅਤੇ ਕੰਮ ਕਰਦਾ ਹੋਵੇ। ਇਟਲੀ ਵਿਚ ਉਸਦੀ ਰਿਹਾਇਸ਼ ਕਾਨੂੰਨੀ ਨਿਵਾਸ ਆਗਿਆ ਦੇ ਅਧਾਰਿਤ ਹੋਵੇ, ਤਾਂ ਕੀ ਉਹ ਆਪਣੇ ਕੋਲ ਸੈਲਾਨੀ ਵੀਜ਼ੇ 'ਤੇ ਆਏ ਜੀਵਨ ਸਾਥੀ ਨੂੰ ਪੱਕੇ ਤੌਰ 'ਤੇ ਇਟਲੀ ਵਿਚ ਰੱਖ ਸਕਦਾ ਹੈ?

ਉਪਰੋਕਤ ਸਵਾਲ ਬਹੁਤ ਸਾਰੇ ਵਿਦੇਸ਼ੀਆਂ ਦੇ ਦਿਮਾਗ ਵਿਚ ਹੋਵੇਗਾ, ਖਾਸ ਕਰ ਜਿਨ੍ਹਾਂ ਦਾ ਜੀਵਨ ਸਾਥੀ ਸੈਲਾਨੀ ਵੀਜ਼ੇ 'ਤੇ ਇਟਲੀ ਵਿਚ ਪਹੁੰਚ ਚੁੱਕਾ ਹੋਵੇ ਜਾਂ ਆਉਣਾ ਚਾਹੁੰਦਾ ਹੋਵੇ। ਇਸ ਬਾਰੇ ਕਾਨੂੰਨ ਕੀ ਕਹਿੰਦਾ ਹੈ, ਵਿਚਾਰ ਕਰਦੇ ਹਾਂ। ਗੈਰਯੂਰਪੀ ਵਿਦੇਸ਼ੀ ਪਰਿਵਾਰਕ ਕੋਹੇਸ਼ਨ (ਗਠਜੋੜ) ਦੀ ਦਰਖ਼ਾਸਤ ਦੇ ਸਕਦੇ ਹਨ, ਜੇ ਉਹ ਢੁੱਕਵੀਆਂ ਕਾਨੂੰਨੀ ਸ਼ਰਤਾਂ ਪੂਰੀਆਂ ਕਰਦੇ ਹੋਣ।
ਕੋਏਸੀਓਨੇ ਫਾਮੀਲੀਆਰੇ ਗੈਰਯੂਰਪੀ ਵਿਦੇਸ਼ੀਆਂ ਨੂੰ ਆਪਣੇ ਪਰਿਵਾਰ ਨਾਲ ਇਕੱਠੇ ਹੋਣ ਦੀ ਇਜਾਜ਼ਤ ਦਿੰਦਾ ਹੈ, ਬਸ਼ਰਤੇ ਗੈਰਯੂਰਪੀ ਵਿਦੇਸ਼ੀ ਇਟਲੀ ਵਿਚ ਕਾਨੂੰਨੀ ਤੌਰ 'ਤੇ ਪੱਕੇ ਰਹਿੰਦੇ ਹੋਣ। ਇਨ੍ਹਾਂ ਦੇ ਪਰਿਵਾਰਕ ਮੈਂਬਰ ਪਰਿਵਾਰਕ ਨਿਵਾਸ ਆਗਿਆ ਦੀ ਦਰਖ਼ਾਸਤ ਦੇ ਸਕਦੇ ਹਨ।
ਕੋਏਸੀਓਨੇ ਫਾਮੀਲੀਆਰੇ ਅਤੇ ਰੀਕੋਨਜੁੰਜੀਮੈਂਤੇ ਫਾਮੀਲੀਆਰੇ ਤਹਿਤ ਪਰਿਵਾਰ ਨੂੰ ਇਕੱਠਾ ਕਰਨ ਦੀਆਂ ਸ਼ਰਤਾਂ ਇਕੋ ਜਿਹੀਆਂ ਹਨ, ਪਰ ਰੀਕੋਨਜੁੰਜੀਮੈਂਤੇ ਫਾਮੀਲੀਆਰੇ ਤਹਿਤ ਪਰਿਵਾਰ ਨੂੰ ਇਟਲੀ ਬੁਲਾਉਣ ਲਈ ਦਰਖਾਸਤ ਦਿੱਤੀ ਜਾਂਦੀ ਹੈ ਅਤੇ ਕੋਏਸੀਓਨੇ ਫਾਮੀਲੀਆਰੇ ਤਹਿਤ ਇਟਲੀ ਪਹੁੰਚ ਚੁੱਕੇ ਪਰਿਵਾਰ ਨੂੰ ਪੱਕੇ ਕਰਵਾਉਣ ਲਈ ਦਰਖ਼ਾਸਤ ਦਿੱਤੀ ਜਾਂਦੀ ਹੈ। ਕਿਸੇ ਵੀ ਹੋਰ ਮੰਤਵ ਨਾਲ ਪ੍ਰਾਪਤ ਕੀਤੀ ਨਿਵਾਸ ਆਗਿਆ ਨੂੰ ਕੋਏਸੀਓਨੇ ਫਾਮੀਲੀਆਰੇ ਤਹਿਤ ਪਰਿਵਾਰਕ ਨਿਵਾਸ ਆਗਿਆ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਜਿਵੇਂ ਕਿ ਵਿਦਿਆਰਥੀ ਸਿੱਖਿਆ ਲਈ ਪ੍ਰਾਪਤ ਕੀਤੀ ਨਿਵਾਸ ਆਗਿਆ ਨੂੰ ਪਰਿਵਾਰਕ ਨਿਵਾਸ ਆਗਿਆ ਵਿਚ ਤਬਦੀਲ ਕਰਵਾ ਸਕਦਾ ਹੈ, ਪਰ ਜੇ ਉਹ ਇਸ ਸਬੰਧੀ ਸ਼ਰਤਾਂ ਨੂੰ ਪੂਰਾ ਕਰਦਾ ਹੋਵੇ ਅਤੇ ਨਿਵਾਸ ਆਗਿਆ ਦੀ ਮਣਿਆਦ ਲੰਘੀ ਨੂੰ ਇਕ ਸਾਲ ਤੋਂ ਘੱਟ ਸਮਾਂ ਹੋਇਆ ਹੋਵੇ।
- ਔਰਤ ਜਿਹੜੀ ਇਟਲੀ ਵਿਚ ਸੈਲਾਨੀ ਵੀਜ਼ੇ 'ਤੇ ਦਾਖਲ ਹੋਈ ਹੋਵੇ ਅਤੇ ਗਰਭਵਤੀ ਹੋਵੇ, ਉਹ ਸਿਹਤ ਸੇਵਾ ਅਧਾਰ 'ਤੇ 'ਪ੍ਰਮੇਸੋ ਦੀ ਸਜੋਰਨੋ ਪੇਰ ਕੂਰੇ ਮੈਦੀਕੇ' ਲਈ ਦਰਖ਼ਾਸਤ ਦੇ ਸਕਦੀ ਹੈ। ਇਸ ਸਬੰਧੀ ਦਰਖ਼ਾਸਤ ਸਿੱਧੇ ਤੌਰ 'ਤੇ ਪੁਲਿਸ ਸਟੇਸ਼ਨ ਵਿਚ ਇਮੀਗ੍ਰੇਸ਼ਨ ਵਿਭਾਗ ਨੂੰ ਦਿੱਤੀ ਜਾ ਸਕਦੀ ਹੈ। ਦਰਖ਼ਾਸਤ ਨਾਲ ਸਿਹਤ ਵਿਭਾਗ ਵੱਲੋਂ ਗਰਭਵਤੀ ਹੋਣ ਦਾ ਪ੍ਰਮਾਣ ਪੱਤਰ ਨੱਥੀ ਕਰਨਾ ਲਾਜ਼ਮੀ ਹੈ। ਪੁਲਿਸ ਵਿਭਾਗ ਆਮ ਤੌਰ 'ਤੇ ਗਰਭਵਤੀ ਔਰਤ ਨੂੰ ਬੱਚੇ ਦੇ ਜਨਮ ਉਪਰੰਤ 6 ਮਹੀਨੇ ਦੇ ਹੋਣ ਤੱਕ ਨਿਵਾਸ ਆਗਿਆ ਪ੍ਰਦਾਨ ਕਰਵਾਉਂਦਾ ਹੈ। ਇਸ ਉਪਰੰਤ ਇਸ ਨਿਵਾਸ ਆਗਿਆ ਨੂੰ ਪਰਿਵਾਰਕ ਨਿਵਾਸ ਆਗਿਆ ਵਿਚ ਤਬਦੀਲ ਕਰਵਾਇਆ ਜਾ ਸਕਦਾ ਹੈ।
- ਗਰਭਵਤੀ ਔਰਤ ਸਿੱਧੇ ਤੌਰ 'ਤੇ ਸੈਰ ਸਪਾਟੇ ਨਾਲ ਸਬੰਧਿਤ ਨਿਵਾਸ ਆਗਿਆ ਦੀ ਦਰਖ਼ਾਸਤ ਦੇ ਸਕਦੀ ਹੈ। ਜਿਸਦੀ ਮਣਿਆਦ ਲੰਘਣ ਤੋਂ ਪਹਿਲਾਂ ਇਸ ਨਿਵਾਸ ਆਗਿਆ ਨੂੰ ਪਰਿਵਾਰਕ ਨਿਵਾਸ ਆਗਿਆ ਵਿਚ ਤਬਦੀਲ ਕਰਵਾਇਆ ਜਾ ਸਕਦਾ ਹੈ।
ਮੌਜੂਦਾ ਸਮੇਂ ਵਿਚ ਕਾਰਜਸ਼ੀਲ ਕਾਨੂੰਨ ਤਹਿਤ 3 ਮਹੀਨੇ ਤੱਕ ਦੇ ਸੈਲਾਨੀ ਵੀਜ਼ੇ 'ਤੇ ਆਏ ਵਿਦੇਸ਼ੀ ਨਿਵਾਸ ਆਗਿਆ ਦੀ ਦਰਖ਼ਾਸਤ ਨਹੀਂ ਦੇ ਸਕਦੇ, ਪਰ ਇਨ੍ਹਾਂ ਵਿਦੇਸ਼ੀਆਂ ਨੂੰ ਆਪਣੀ ਪਹਿਚਾਣ ਦਰਜ ਕਰਵਾਉਣੀ ਲਾਜ਼ਮੀ ਹੈ। ਥੋੜੇ ਸਮੇਂ ਦੇ ਵੀਜ਼ੇ ਨੂੰ ਪਰਿਵਾਰਕ ਨਿਵਾਸ ਆਗਿਆ ਵਿਚ ਬਦਲਣ ਲਈ ਵਿਦੇਸ਼ੀ ਵੱਲੋਂ ਵਿਭਾਗ ਨੂੰ ਇਟਲੀ ਵਿਚ ਦਾਖਲ ਹੋਣ ਦੀ ਜਾਣਕਾਰੀ ਘੋਖੀ ਜਾਂਦੀ ਹੈ। ਪਾਸਪੋਰਟ 'ਤੇ ਲੱਗੀ ਦਾਖਲੇ ਦੀ ਮੋਹਰ ਜਾਂ ਇਟਲੀ ਦਾਖਲ ਹੋਣ ਦੇ 8 ਦਿਨ ਅੰਦਰ ਪੁਲਿਸ ਵਿਭਾਗ ਨੂੰ ਆਪਣੇ ਇਟਲੀ ਹੋਣ ਦੀ ਦਰਜ ਕਰਵਾਈ ਸੂਚਨਾ ਨੂੰ ਨਿਵਾਸ ਆਗਿਆ ਦੇਣ ਵੇਲੇ ਘੋਖਿਆ ਜਾਂਦਾ ਹੈ।
ਕੋਏਸੀਓਨੇ ਫਾਮੀਲੀਆਰੇ ਕਿਹੜੇ ਪਰਿਵਾਰਕ ਮੈਂਬਰਾਂ ਨਾਲ ਹੋ ਸਕਦਾ ਹੈ?
ਜਿਨ੍ਹਾਂ ਵਿਦੇਸ਼ੀਆਂ ਕੋਲ ਮਣਿਆਦਸ਼ੁਦਾ ਕੰਮਕਾਜੀ, ਸਵੈਰੁਜਗਾਰ, ਧਾਰਮਿਕ ਮੰਤਵ ਜਾਂ ਪਰਿਵਾਰਕ ਅਧਾਰ ਤਹਿਤ ਨਿਵਾਸ ਆਗਿਆ ਘੱਟ ਤੋਂ ਘੱਟ ਇਕ ਸਾਲ ਲਈ ਮਣਿਆਦਸ਼ੁਦਾ ਹੋਵੇ, ਉਹ ਕੋਏਸੀਓਨੇ ਫਾਮੀਲੀਆਰੇ ਲਈ ਹੇਠ ਦਿੱਤੇ ਪਰਿਵਾਰਕ ਮੈਂਬਰਾਂ ਲਈ ਪਰਿਵਾਰਕ ਨਿਵਾਸ ਆਗਿਆ ਦੀ ਦਰਖਾਸਤ ਦੇ ਸਕਦੇ ਹਨ।
- ਬਾਲਗ ਜੀਵਨ ਸਾਥੀ
- ਨਾਬਾਲਗ ਬੱਚੇ
- ਨਿਰਭਰ ਬਾਲਗ ਬੱਚੇ, ਜਿਹੜੇ ਸਰੀਰਕ ਪੱਖੋਂ ਅਸਮਰੱਥ ਹੋਣ ਅਤੇ ਆਪਣੀ ਸਾਂਭ ਸੰਭਾਲ ਨਾ ਕਰ ਸਕਦੇ ਹੋਣ।
- ਨਿਰਭਰ ਮਾਤਾ-ਪਿਤਾ, ਜਿਨ੍ਹਾਂ ਦੀ ਉਮਰ 65 ਸਾਲ ਤੋਂ ਵਧੇਰੇ ਹੋਵੇ ਅਤੇ ਉਨ੍ਹਾਂ ਦੇ ਆਪਣੇ ਦੇਸ਼ ਵਿਚ ਉਨ੍ਹਾਂ ਦੀ ਸਾਂਭ ਸੰਭਾਲ ਲਈ ਉਨ੍ਹਾਂ ਦੇ ਹੋਰ ਬੱਚੇ ਨਾ ਹੋਣ ਜਾਂ ਸਾਂਭ ਸੰਭਾਲ ਨਾ ਕਰ ਸਕਦੇ ਹੋਣ।
ਸ਼ਰਤਾਂ
- ਆਸਲ ਵੱਲੋਂ ਮਨਜੂਰਸ਼ੁਦਾ ਢੁੱਕਵੀਂ ਰਿਹਾਇਸ਼
- ਢੁੱਕਵੀਂ ਸਲਾਨਾ ਆਮਦਨ, ਨਿਰਧਾਰਤ ਕੀਤੀ ਘੱਟ ਤੋਂ ਘੱਟ ਆਮਦਨ ਦਰ ਦਾ ਅੱਧ ਪ੍ਰਤੀ ਪਰਿਵਾਰਕ ਮੈਂਬਰ ਲਈ ਗੁਣਾ ਕੀਤਾ ਜਾਵੇ। ਦੋ ਜਾਂ ਤਿੰਨ 14 ਸਾਲ ਤੋਂ ਘੱਟ ਉਮਰ ਦੇ ਨਾਬਾਲਗ ਬੱਚਿਆਂ ਲਈ ਆਮਦਨ ਨਿਰਧਾਰਤ ਆਮਦਨ ਦਰ ਤੋਂ ਦੁੱਗਣੀ ਹੋਣੀ ਲਾਜ਼ਮੀ।
ਇਕੱਠੇ ਰਹਿੰਦੇ ਸਮੂਹ ਪਰਿਵਾਰਕ ਮੈਂਬਰਾਂ ਦੀ ਆਮਦਨ ਦਰ ਦਰਖ਼ਾਸਤ ਨਾਲ ਨੱਥੀ ਹੋ ਸਕਦੀ ਹੈ।
ਦਰਖ਼ਾਸਤ ਦੇਣ ਦਾ ਤਰੀਕਾ
ਹੋਰ ਕਿਸੇ ਮੰਤਵ ਨਾਲ ਪ੍ਰਾਪਤ ਕੀਤੀ ਨਿਵਾਸ ਆਗਿਆ ਨੂੰ ਕੋਏਸੀਓਨੇ ਫਾਮੀਲੀਆਰੇ ਤਹਿਤ ਪਰਿਵਾਰਕ ਨਿਵਾਸ ਆਗਿਆ ਵਿਚ ਤਬਦੀਲ ਕਰਵਾਉਣ ਲਈ ਦਰਖਾਸਤ ਪੁਲਿਸ ਸਟੇਸ਼ਨ ਦੇ ਇਮੀਗ੍ਰੇਸ਼ਨ ਵਿਭਾਗ ਨੂੰ ਜਮਾਂ ਕਰਵਾਈ ਜਾ ਸਕਦੀ ਹੈ। ਦਰਖ਼ਾਸਤ ਭਰਨ ਲਈ ਡਾਕਖਾਨੇਤੋਂ ਪ੍ਰਾਪਤ ਹੋਈ ਕਿੱਟ ਦਾ ਪ੍ਰਯੋਗ ਕੀਤਾ ਜਾਵੇ। ਬਿਨੇਕਾਰ ਕਿੱਟ ਵਿਚ ਮੌਜੂਦ 'ਮੋਦੂਲੋ 1 ਦੈਲ ਮੋਦੈਲੋ 209' ਭਰ ਕੇ ਭੇਜੇ। ਦਰਖ਼ਾਸਤ ਨਾਲ ਸਾਰੇ ਦਸਤਾਵੇਜ਼ਾਂ ਦੀ ਫੋਟੋ ਕਾਪੀ ਨੱਥੀ ਕੀਤੀ ਜਾਵੇ। ਲਾਜ਼ਮੀ ਤੌਰ 'ਤੇ ਪਰਿਵਾਰਕ ਰਿਸ਼ਤਿਆਂ ਨੂੰ ਦਰਸਾਉਂਦਾ ਸਰਟੀਫ਼ਿਕੇਟ ਇਟਾਲੀਅਨ ਭਾਸ਼ਾ ਵਿਚ ਤਰਜੁਮਾਨੀ ਕਰਵਾਉਣ ਉਪਰੰਤ ਇਟਾਲੀਅਨ ਅੰਬੈਸੀ ਤੋਂ ਤਸਦੀਕ ਕਰਵਾਇਆ ਜਾਵੇ। ਇਸ ਤੋਂ ਇਲਾਵਾ ਆਮਦਨ ਸਬੰਧੀ ਸਬੂਤ, ਨਿਵਾਸ ਆਗਿਆ ਦੀ ਫੋਟੋ ਕਾਪੀ ਅਤੇ ਰਿਹਾਇਸ਼ ਸਬੰਧੀ ਦਸਤਾਵੇਜ਼ ਨੱਥੀ ਕਰਨੇ ਲਾਜ਼ਮੀ ਹਨ।

Joomla Templates and Joomla Extensions by ZooTemplate.Com

ਯੂ ਕੇ ਦਾ ਜਨਰਲ ਵਿਸਿਟ ਵੀਜ਼ਾ ਲੈਣ ਲਈ

ਯੁਨਾਇਟਿਡ ਕਿੰਗਡਮ ਵਿਚ 6 ਮਹੀਨੇ ਤੱਕ ਰਹਿਣਾ ਸੰਭਵ

altਜੇ ਤੁਸੀਂ ਯੁਨਾਇਟਡ ਕਿੰਗਡਮ ਦੀ ਸੈਰ ਲਈ ਥੋੜੇ ਸਮੇਂ ਦਾ ਜਾਂ ਫਿਰ 6 ਮਹੀਨੇ ਦਾ ਵੀਜ਼ਾ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਸਬੰਧੀ ਬ੍ਰਿਟਿਸ਼ ਅੰਬੈਸੀ ਹਾਈ ਕਮਿਸ਼ਨ ਜਾਂ ਵੀਜ਼ਾ ਐਪਲੀਕੇਸ਼ਨ ਸੈਂਟਰ ਨੂੰ ਦਰਖ਼ਾਸਤ ਦੇਣੀ ਪਵੇਗੀ। ਵਿਦੇਸ਼ੀ ਵੀਜ਼ੇ ਦੀ ਦਰਖ਼ਾਸਤ ਦੇਣ ਤੋਂ ਪਹਿਲਾਂ ਇੰਟਰਨੈੱਟ ਦੀ ਵੈੱਬਸਾਈਟ http://www.ukba.homeoffice.gov.uk/visas-immigration/do-you-need-a-visa/ 'ਤੇ ਘੋਖ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਵੀਜ਼ਾ ਲੈਣ ਦੀ ਲੋੜ ਹੈ ਜਾਂ ਨਹੀਂ। ਵੀਜ਼ੇ ਦੀ ਦਰਖ਼ਾਸਤ ਜਾਣ ਦੇ ਤਿੰਨ ਮਹੀਨੇ ਪਹਿਲਾਂ ਦਿੱਤੀ ਜਾ ਸਕਦੀ ਹੈ। ਯੂ ਕੇ ਬਾੱਡਰ ਏਜੰਸੀ ਵੱਲੋਂ ਇਸ ਸਬੰਧੀ ਦਰਖ਼ਾਸਤ ਯੂ ਕੇ ਜਾਣ ਦੀ ਮਿਥੀ ਗਈ ਤਾਰੀਕ ਤੋਂ 5-10 ਹਫਤੇ ਪਹਿਲਾਂ ਦੇਣ ਦੀਆਂ ਹਦਾਇਤਾਂ ਹਨ। ਤੁਹਾਨੂੰ ਆਮ ਸੈਲਾਨੀ ਵਜ਼ੋਂ ਵਿਚਾਰਿਆ ਜਾਵੇਗਾ, ਜੇ ਤੁਸੀਂ ਯੂ ਕੇ ਆਉਣ ਲਈ ਜਨਰਲ ਵੀਜ਼ੇ ਦਾ ਇਸਤੇਮਾਲ ਕਰਦੇ ਹੋ:
- ਸੈਰ ਸਪਾਟੇ ਲਈ
- ਦੋਸਤਾਂ ਨੂੰ ਮਿਲਣ ਲਈ
ਜਨਰਲ ਵੀਜ਼ੇ ਦੀ ਦਰਖ਼ਾਸਤ ਦੇਣ ਲਈ ਵੀ ਏ ਐਫ-1 ਏ ਫਾਰਮ ਭਰਿਆ ਜਾਵੇ। ਇਸ ਫਾਰਮ ਨੂੰ ਆੱਨਲਾਈਨ ਭਰਨ ਲਈ http://www.ukba.homeoffice.gov.uk/ 'ਤੇ ਪਹੁੰਚ ਕਰੋ।
ਸਧਾਰਨ ਸੈਲਾਨੀ ਦੇ ਤੌਰ 'ਤੇ ਤੁਸੀਂ 6 ਮਹੀਨੇ ਲਈ ਯੂ ਕੇ ਆ ਸਕਦੇ ਹੋ।
ਬਿਨੇਕਾਰ ਨਾਲ ਜਾਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਸਧਾਰਨ ਸੈਲਾਨੀ ਵੀਜ਼ੇ ਲਈ ਤਰਤੀਬਵਾਰ ਦਰਖ਼ਾਸਤ ਭਰਨੀ ਪਵੇਗੀ।
ਬੱਚਿਆਂ ਲਈ ਵੱਖਰੀ ਦਰਖ਼ਾਸਤ ਭਰਨੀ ਲਾਜ਼ਮੀ ਹੈ।
ਜੇ ਸੈਲਾਨੀ ਕਿਸੇ ਹੋਰ ਵੀਜ਼ਾ ਸ਼੍ਰੇਣੀ ਵਿਚ ਨਾ ਆਉਂਦਾ ਹੋਵੇ, ਉਹ ਵੀ ਜਨਰਲ ਵਿਸਿਟਰ ਵੀਜ਼ਾ ਤਹਿਤ ਦਰਖ਼ਾਸਤ ਦੇ ਸਕਦਾ ਹੈ।
ਵੀਜ਼ਾ ਦਰਖ਼ਾਸਤ ਦੇਣ ਵੇਲੇ ਧਿਆਨ ਦੇਣ ਯੋਗ ਗੱਲਾਂ
ਯੂ ਕੇ ਦਾ ਵਿਸਿਟਰ ਵੀਜ਼ਾ ਦੇਣ ਤੋਂ ਪਹਿਲਾਂ ਐਂਟਰੀ ਕਲੈਰੈਂਸ ਅਫਸਰ ਇਸ ਗੱਲ ਦੀ ਤਸੱਲੀ ਚਾਹੁੰਦਾ ਹੈ ਕਿ ਵਿਦੇਸ਼ੀ:
- 6 ਮਹੀਨਿਆਂ ਤੋਂ ਵੱਧ ਯੂ ਕੇ ਵਿਚ ਨਾ ਰਹੇ
- ਯੂ ਕੇ ਵਿਚ ਰਹਿਣ ਲਈ ਢੁੱਕਵੇਂ ਆਮਦਨ ਸ੍ਰੋਤ ਹੋਣ, ਆਉਣ ਜਾਣ ਦਾ ਖਰਚਾ ਚੁੱਕ ਸਕਦਾ ਹੋਵੇ, ਜਨਤਕ ਭੱਤੇ 'ਤੇ ਨਿਰਭਰ ਨਾ ਹੋਵੇ
- ਅਜਿਹੀ ਕਿਸੇ ਕਾਰਵਾਈ ਵਿਚ ਸ਼ਮੂਲੀਅਤ ਨਾ ਕਰੇ ਜਿਸਦੀ ਇਜ਼ਾਜਤ ਨਾ ਹੋਵੇ, ਜਿਵੇਂ ਕਿ ਵਪਾਰ ਜਾਂ ਰੁਜਗਾਰ
- ਨਿਰਧਾਰਤ ਕੀਤੀ ਸਮਾਂ ਸੀਮਾਂ ਵਿਚ ਵਾਪਸ ਮੁੜੇ
ਇਸ ਤੋਂ ਇਲਾਵਾ ਸੈਲਾਨੀ ਵੀਜ਼ੇ ਲਈ ਐਂਟਰੀ ਕਲੈਰੈਂਸ ਅਫ਼ਸਰ ਘੋਖਦਾ ਹੈ ਕਿ ਬਿਨੇਕਾਰ ਸਹੀ ਹੋਵੇ ਅਤੇ ਉਸਦਾ ਚਰਿਤਰ ਚੰਗਾ ਹੋਵੇ।
ਬਿਨੇਕਾਰ ਆਮ ਵੀਜ਼ੇ ਦਾ ਸਹਾਰਾ ਲੈ ਕੇ ਡਾਕਟਰੀ ਸਹਾਇਤਾ, ਸਿੱਖਿਆ, ਵਿਆਹ, ਵਪਾਰ, ਖੇਡ, ਅਖਾੜਿਆਂ ਆਦਿ ਵਿਚ ਹਿੱਸਾ ਲੈਣ ਲਈ ਇਸਦੀ ਵਰਤੋਂ ਨਾ ਕਰੇ।
ਢੁੱਕਵੇਂ ਦਸਤਾਵੇਜ਼
ਵੀਜ਼ਾ ਦਰਖ਼ਾਸਤ ਦੇਣ ਲਈ ਢੁੱਕਵੇਂ ਦਸਤਾਵੇਜ਼ ਨੱਥੀ ਕਰਨੇ ਜਰੂਰੀ ਹਨ। ਦਸਤਾਵੇਜ਼ਾਂ ਦੀ ਕਮੀ ਕਾਰਨ ਵਧੇਰੀਆਂ ਦਰਖ਼ਾਸਤਾਂ ਬਰਖਾਸਤ ਹੋ ਜਾਂਦੀਆਂ ਹਨ।
- ਐਂਟਰੀ ਕਲੈਰੈਂਸ ਅਫ਼ਸਰ ਦੇ ਨਾਂਅ 'ਤੇ ਇਕ ਪੱਤਰ ਜਿਸ ਵਿਚ ਇਹ ਬਿਆਨ ਕੀਤਾ ਜਾਵੇ ਕਿ ਤੁਸੀਂ ਯੂ ਕੇ ਕਿਸ ਮੰਤਵ ਲਈ ਜਾ ਰਹੇ ਹੋ ਅਤੇ ਤੁਹਾਡਾ ਵਾਪਸ ਮੁੜਨਾ ਕਿਉਂ ਜਰੂਰੀ ਹੈ।
- ਰੁਜਗਾਰ ਸਬੰਧੀ ਦਸਤਾਵੇਜ਼, ਆਮਦਨ ਦੇ ਸਬੂਤ ਤਕਰੀਬਨ ਪਿਛਲੇ 3 ਤੋਂ 6 ਮਹੀਨਿਆਂ ਤੱਕ ਦੇ।
- ਨੌਕਰੀ ਪੇਸ਼ਾ ਵਿਦੇਸ਼ੀ ਵੱਲੋਂ ਕੰਪਨੀ ਤੋਂ ਛੁੱਟੀ ਮਨਜੂਰ ਕਰਵਾਈ ਜਾਵੇ ਅਤੇ ਇਸ ਸਬੰਧੀ ਪੱਤਰ ਦਰਖ਼ਾਸਤ ਨਾਲ ਨੱਥੀ ਕੀਤਾ ਜਾਵੇ।
- ਸਵੈਰੁਜਗਾਰ ਕਰਨ ਵਾਲੇ ਆਪਣੇ ਵਪਾਰ ਦਾ ਸਬੂਤ ਅਤੇ ਆਮਦਨ ਸ੍ਰੋਤ ਦਰਸਾਉਣ।
- ਵਿਦਿਆਰਥੀ ਆਪਣੇ ਚਾਲੂ ਕੋਰਸ, ਕਿਸਮ ਯੂ ਕੇ ਜਾਣ ਲਈ ਛੁੱਟੀ ਨਾਲ ਸਬੰਧਿਤ ਸਰਟੀਫਿਕੇਟ ਦਰਖਾਸਤ ਨਾਲ ਨੱਥੀ ਕਰਨ।
- ਕੁੱਲ ਮਾਸਕ ਆਮਦਨ ਟੈਕਸ ਭਰਨ ਤੋਂ ਬਾਅਦ।
- ਆਮਦਨ ਦਾ ਹੋਰ ਸ੍ਰੋਤ ਜਿਵੇਂ ਕਿ ਦੋਸਤ, ਪਰਿਵਾਰ, ਬੱਚਤ ਅਤੇ ਜਾਇਦਾਦ ਆਦਿ।
- ਬੈਂਕ ਸਟੇਟਮੈਂਟ ਬੀਤੇ 3 ਤੋਂ 6 ਮਹੀਨਿਆਂ ਦੀ।
- ਪਰਿਵਾਰ ਜਾਂ ਹੋਰ ਸਮਾਜਿਕ ਜਿੰਮੇਵਾਰੀਆਂ ਜਿਨਾਂ ਕਰ ਕੇ ਵਾਪਸ ਮੁੜਨਾ ਲਾਜ਼ਮੀ ਹੋਵੇ ਦਾ ਸਬੂਤ।
ਜੇ ਤੁਹਾਡੇ ਟਰਿੱਪ ਦਾ ਸਪਾਂਸਰ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਇਸਦਾ ਸਬੂਤ
- ਇਨਵੀਟੇਸ਼ਨ ਲੈਟਰ, ਜਿਸ ਵਿਚ ਆਵਾਜਾਈ ਦਾ ਖਰਚਾ ਅਤੇ ਰਹਿਣ ਸਹਿਣ ਦੇ ਖਰਚੇ ਦੀ ਜਿੰਮੇਵਾਰੀ ਚੁੱਕੀ ਗਈ ਹੋਵੇ।
- ਸਪਾਂਸਰ ਕਰਨ ਵਾਲੇ ਦੀ 3 ਤੋਂ 6 ਮਹੀਨਿਆਂ ਦੀ ਬੈਂਕ ਸਟੇਟਮੈਂਟ    
- ਸਪਾਂਸਰ ਕਰਨ ਵਾਲੇ ਦੀ 3 ਤੋਂ 6 ਮਹੀਨਿਆਂ ਦੀ ਅਕਾਊਂਟ ਸਟੇਟਮੈਂਟ ਜਾਂ ਸੈਲਰੀ ਸਲਿੱਪ।
- ਸਪਾਂਸਰ ਕਰਨ ਵਾਲੇ ਦਾ ਇੰਪਲਾਇਮੈਂਟ ਕੰਟਰੈਕਟ।
- ਸਪਾਂਸਰ ਕਰਨ ਵਾਲੇ ਦਾ ਰਿਹਾਇਸ਼ੀ ਸਬੂਤ।
ਇਸ ਤੋਂ ਇਲਾਵਾ ਹਵਾਈ ਟਿਕਟ, ਰਿਹਾਇਸ਼ ਲਈ ਚੁਣਿਆ ਗਿਆ ਹੋਟਲ ਆਦਿ ਦਸਤਾਵੇਜ਼ ਵੀ ਦਰਖਾਸਤ ਨਾਲ ਨੱਥੀ ਕਰਨੇ ਲਾਜ਼ਮੀ ਹਨ।
ਸੈਲਾਨੀ ਵੀਜ਼ਾ ਪ੍ਰਾਪਤ ਹੋਣ ਉਪਰੰਤ ਸੈਲਾਨੀ 6 ਮਹੀਨੇ ਲਈ ਯੂ ਕੇ ਵਿਚ ਰਹਿ ਸਕਦਾ ਹੈ। ਵੀਜ਼ਾ 6 ਮਹੀਨੇ ਤੋਂ ਘੱਟ ਦਾ ਵੀ ਜਾਰੀ ਹੋ ਸਕਦਾ ਹੈ। ਜੇ ਬਿਨੇਕਾਰ ਯੂ ਕੇ ਆਉਂਦਾ ਜਾਂਦਾ ਰਹਿੰਦਾ ਹੋਵੇ ਤਾਂ ਉਹ ਮਲਟੀਪਲ ਸੈਲਾਨੀ ਵੀਜ਼ਾ ਦੀ ਦਰਖ਼ਾਸਤ ਦੇ ਸਕਦਾ ਹੈ, ਜਿਸਦੀ ਮਣਿਆਦ ਢਾਈ ਸਾਲ ਤੋਂ ਦਸ ਸਾਲ ਤੱਕ ਦੀ ਹੈ। ਆਮ ਤੌਰ 'ਤੇ ਵੀਜ਼ਾ ਪ੍ਰਾਪਤ ਹੋਣ ਉਪਰੰਤ ਯੂ ਕੇ ਆਉਣ ਜਾਣ ਜਾਂ ਆਵਾਜਾਈ ਦੇ ਵਿਚਕਾਰ ਕੋਈ ਨਿਰਧਾਰਤ ਸੀਮਾ ਲਾਗੂ ਨਹੀਂ ਕੀਤੀ ਗਈ।ਸਕੂਲ ਵਿਚ ਪੜ੍ਹਦੇ ਕਿਸੇ ਬੱਚੇ ਦੇ ਮਾਤਾ ਪਿਤਾ ਤੋਂ ਇਲਾਵਾ ਯੂ ਕੇ ਵਿਚ ਇਕ ਵਾਰ ਦਾਖਲ ਹੋਣ ਉਪਰੰਤ 6 ਮਹੀਨੇ ਤੋਂ ਵੱਧ ਰਹਿਣਾ ਮੁਮਕਿਨ ਨਹੀਂ। ਜੇ ਤੁਸੀਂ ਯੂ ਕੇ ਵਿਚ ਵੱਧ ਸਮੇਂ ਲਈ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਵੀਜ਼ੇ ਦੀ ਮਣਿਆਦ ਵਧਾਉਣੀ ਪਵੇਗੀ, ਜੋ ਕਿ ਤੁਹਾਡੇ ਵੀਜ਼ੇ ਦੀ ਸ਼੍ਰੇਣੀ 'ਤੇ ਨਿਰਭਰ ਕਰਦੀ ਹੈ। ਵੱਧ ਤੋਂ ਵੱਧ ਨਿਰਧਾਰਤ ਕੀਤੀ ਸਮਾਂ ਸੀਮਾ ਤੋਂ ਇਲਾਵਾ ਰਹਿਣ ਦੀ ਇਜ਼ਾਜਤ ਕਿਸੇ ਖਾਸ ਕਾਰਨਾਂ ਕਰਕੇ ਹੀ ਦਿੱਤੀ ਜਾ ਸਕਦੀ ਹੈ, ਜੋ ਕਿ ਨਾਂਹ ਦੇ ਬਰਾਬਰ ਹੈ। ਜੇ ਬਿਨੇਕਾਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਯੂ ਕੇ ਨਾਲ ਲੈ ਜਾਣਾਚਾਹੁੰਦਾ ਹੈ, ਤਾਂ ਉਨ੍ਹਾਂ ਦੀ ਵੱਖਰੀ ਦਰਖ਼ਾਸਤ ਭਰਨੀ ਪਵੇਗੀ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਚਾਈਲਡ ਵਿਸਿਟਰ ਵੀਜ਼ਾ ਤਹਿਤ ਦਰਖ਼ਾਸਤ ਵਿਚਾਰੀ ਜਾਂਦੀ ਹੈ। ਇਸ ਸ਼੍ਰੇਣੀ ਤਹਿਤ ਵੱਧ ਤੋਂ ਵੱਧ 6 ਮਹੀਨੇ ਤੱਕ ਯੂ ਕੇ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਜਿਸ ਦੌਰਾਨ ਵਪਾਰ ਜਾਂ ਨੌਕਰੀ ਕਰਨ ਦੀ ਇਜ਼ਾਜਤ ਨਹੀਂ।ਵੀਜ਼ਾ ਸਬੰਧੀ ਦਿੱਤੀ ਗਈ ਦਰਖ਼ਾਸਤ ਬਰਖਾਸਤ ਹੋਣ ਦੀ ਸੂਰਤ ਵਿਚ ਐਂਟਰੀ ਕਲੈਰੈਂਸ ਅਫ਼ਸਰ ਵੱਲੋਂ ਇਸਦੇ ਕਾਰਨ ਸਪਸ਼ਟ ਕੀਤੇ ਜਾਂਦੇ ਹਨ। ਇਸ ਸਬੰਧੀ ਬਿਨੇਕਾਰ ਵੱਲੋਂ ਕਾਰਨ ਜਾਨਣ ਲਈ ਦਰਖ਼ਾਸਤ ਵੀ ਦਿੱਤੀ ਜਾ ਸਕਦੀ ਹੈ। ਨਾਮਨਜੂਰ ਹੋਈ ਦਰਖ਼ਾਸਤ ਸਿਰਫ ਉਨ੍ਹਾਂ ਵੱਲੋਂ ਮੁੜ ਦਿੱਤੀ ਜਾ ਸਕਦੀ ਹੈ, ਜਿਹੜੇ ਆਪਣੇ ਨੇੜ੍ਹੇ ਦੇ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਕੋਲ ਸਪਾਂਸਰ ਦੇ ਅਧਾਰ 'ਤੇ ਯੂ ਕੇ ਜਾਣਾ ਚਾਹੁੰਦੇ ਹੋਣ।ਧਿਆਨ ਦੇਣ ਯੋਗ ਹੈ ਕਿ ਪਰਿਵਾਰਕ ਸੈਲਾਨੀ ਵੀਜ਼ਾ ਸਬੰਧੀ ਦਰਖ਼ਾਸਤਾਂ ਨੂੰ ਪੂਰੇ ਅਧਿਕਾਰ ਦਿੱਤੇ ਗਏ ਹਨ। ਬਾਕੀ ਸ਼੍ਰੇਣੀਆਂ ਵਿਚ ਅਪੀਲ ਕਰਨ ਦੇ ਅਧਿਕਾਰ ਸੀਮਤ ਹਨ, ਜੋ ਕਿ ਸਿਰਫ ਸੈਕਸ਼ਨ 19 ਬੀ ਰੇਸ ਰਿਲੇਸ਼ਨਜ਼ ਐਕਟ 1976 ਤਹਿਤ ਵਿਚਾਰਨ ਲਈ ਕਹੇ ਜਾ ਸਕਦੇ ਹਨ। ਉਪਰੋਕਤ ਆਰਟੀਕਲ ਜਾਣਕਾਰੀ ਨੂੰ ਸਮਰਪਿਤ ਹੈ। ਇਸਨੂੰ ਕਾਨੂੰਨੀ ਸਲਾਹ ਨਾ ਮੰਨਿਆ ਜਾਵੇ।

Joomla Templates and Joomla Extensions by ZooTemplate.Com

ਕ੍ਰਿਸਮਸ ਦੀਆਂ ਛੁੱਟੀਆਂ - ਨਿਵਾਸ ਆਗਿਆ ਦੀ ਸਥਿਤੀ ਨੂੰ ਘੋਖੋ

ਰੋਮ (ਇਟਲੀ) 9 ਦਸੰਬਰ (ਵਰਿੰਦਰ ਕੌਰ ਧਾਲੀਵਾਲ) - ਕ੍ਰਿਸਮਸ ਦੀਆਂ ਛੁੱਟੀਆਂ 'ਤੇ ਜਾਣ ਤੋਂ ਪਹਿਲਾਂ ਆਪਣੀ ਨਿਵਾਸ ਆਗਿਆ ਦੀ ਸਥਿਤੀ ਨੂੰ ਘੋਖ ਲਓ, ਜਿਸ ਨਾਲ ਅਣਚਾਹੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਮਣਿਆਦਸ਼ੁਦਾ ਨਿਵਾਸ ਆਗਿਆ ਹੋਣ 'ਤੇ:
ਜਿਨ੍ਹਾਂ ਕੋਲ ਮਣਿਆਦਸ਼ੁਦਾ ਨਿਵਾਸ ਆਗਿਆ ਹੈ, ਉਹ ਆਪਣੇ ਦੇਸ਼ ਜਾਂ ਇਟਲੀ ਜਦੋਂ ਚਾਹੁਣ ਆਵਾਜਾਈ ਕਰ ਸਕਦੇ ਹਨ। ਮਣਿਆਦਸ਼ੁਦਾ ਨਿਵਾਸ ਆਗਿਆ ਦੇ ਅਧਾਰ 'ਤੇ ਕਿਸੇ ਵੀ ਸ਼ੈਨੇਗਨ ਦੇਸ਼ ਅਸਟਰੀਆ, ਬੈਲਜ਼ੀਅਮ, ਚੈੱਕ ਰਿਪਬਲਿਕ, ਡੈਨਮਾਰਕ, ਏਸਤੋਨੀਆ, ਫਿਨਲੈਂਡ, ਫਰਾਂਸ, ਜਰਮਨੀ, ਗਰੀਸ, ਹੰਗਰੀ, ਆਈਸਲੈਂਡ, ਲਾਤੀਵੀਆ, ਲਿਥੂਨੀਆ, ਲਕਸਮਬਰਗ, ਮਾਲਟਾ, ਨੀਦਰਲੈਂਡ, ਨਾੱਰਵੇ, ਪੋਲੈਂਡ, ਸਲੋਵਾਕੀਆ, ਸਲੋਵੇਨੀਆ, ਸਪੇਨ, ਅਤੇ ਸਵੀਡਨ ਰਾਹੀਂ ਆਵਾਜਾਈ ਕਰ ਸਕਦੇ ਹਨ। ਗੈਰ ਸ਼ੈਨੇਗਨ ਮੁਲਕ ਰਾਹੀਂ ਆਵਾਜਾਈ ਕਰਨ ਸਮੇਂ ਚੰਗੀ ਤਰ੍ਹਾਂ ਘੋਖ ਲੈਣਾ ਉਚਿੱਤ ਹੋਵੇਗਾ, ਕਿਉਂਕਿ ਬਹੁਤ ਸਾਰੇ ਦੇਸ਼ਾਂ ਵਿਚੋਂ ਆਵਾਜਾਈ ਲਈ ਵੀਜ਼ੇ ਦੀ ਲੋੜ ਪੈ ਸਕਦੀ ਹੈ। ਆਵਾਜਾਈ ਦੌਰਾਨ ਆਪਣਾ ਪਾਸਪੋਰਟ, ਨਿਵਾਸ ਆਗਿਆ ਅਤੇ ਹੋਰ ਜਰੂਰੀ ਦਸਤਾਵੇਜ਼ ਨਾਲ ਲੈ ਜਾਣਾ ਨਾ ਭੁੱਲੋ।

ਨਿਵਾਸ ਆਗਿਆ ਦੀ ਮਣਿਆਦ ਲੰਘੀ ਹੋਵੇ ਅਤੇ ਨਵਿਆਉਣ ਲਈ ਜਮਾਂ ਕਰਵਾਈ ਹੋਵੇ:
ਜਿਨ੍ਹਾਂ ਦੀ ਨਿਵਾਸ ਆਗਿਆ ਦੀ ਮਣਿਆਦ ਲੰਘ ਚੁੱਕੀ ਹੋਵੇ ਅਤੇ ਨਵਿਆਉਣ ਲਈ ਜਮਾਂ ਕਰਵਾਈ ਗਈ ਹੋਵੇ, ਉਹ ਆਪਣੇ ਮੁਲਕ ਆਵਾਜਾਈ ਤਾਂ ਕਰ ਸਕਦੇ ਹਨ, ਪਰ ਇਸ ਦੌਰਾਨ ਕਿਸੇ ਸ਼ੈਨੇਗਨ ਦੇਸ਼ ਰਾਹੀਂ ਆਵਾਜਾਈ ਕਰਨ 'ਤੇ ਮਨਾਹੀ ਹੈ। ਇਨ੍ਹਾਂ ਲਈ ਬਿਹਤਰ ਹੋਵੇਗਾ ਕਿ ਇਹ ਸਿੱਧੀ ਹਵਾਈ ਸੇਵਾ ਦੀ ਵਰਤੋਂ ਕਰਨ। ਆਵਾਜਾਈ ਕਰਨ ਸਮੇਂ ਮਣਿਆਦਸ਼ੁਦਾ ਪਾਸਪੋਰਟ, ਮਣਿਆਦ ਲੰਘੀ ਨਿਵਾਸ ਆਗਿਆ ਅਤੇ ਨਵਿਆਉਣ ਲਈ ਜਮਾਂ ਕਰਵਾਈ ਨਿਵਾਸ ਆਗਿਆ ਦੀ ਡਾਕਖਾਨੇ ਵੱਲੋਂ ਜਾਰੀ ਹੋਈ ਰਸੀਦ ਅਤੇ ਹੋਰ ਪਹਿਚਾਣ ਪੱਤਰ ਨਾਲ ਰੱਖਣੇ ਨਾ ਭੁੱਲੋ।

ਜਿਨ੍ਹਾਂ ਵੱਲੋਂ ਪਹਿਲੀ ਵਾਰ ਨਿਵਾਸ ਆਗਿਆ ਦੀ ਦਰਖ਼ਾਸਤ ਦਿੱਤੀ ਗਈ ਹੋਵੇ:
ਜਿਨ੍ਹਾਂ ਗੈਰਯੂਰਪੀ ਵਿਦੇਸ਼ੀਆਂ ਨੂੰ ਇਟਲੀ ਵਿਚ ਆਇਆਂ ਨੂੰ ਥੋੜਾ ਸਮਾਂ ਹੋਇਆ ਹੋਵੇ ਅਤੇ ਪਹਿਲੀ ਵਾਰ ਪਰਿਵਾਰਕ ਜਾਂ ਕੰਮ ਦੀ ਨਿਵਾਸ ਆਗਿਆ ਪ੍ਰਾਪਤ ਕਰਨ ਲਈ ਦਰਖ਼ਾਸਤ ਦਿੱਤੀ ਜਾ ਚੁੱਕੀ ਹੋਵੇ, ਉਹ ਸਿਰਫ ਸ਼ੈਨੇਗਨ ਦੇਸ਼ਾਂ ਦੀ ਸੈਰ ਕਰ ਸਕਦੇ ਹਨ ਬਸ਼ਰਤੇ ਉਨ੍ਹਾਂ ਦੇ ਪਾਸਪੋਰਟ 'ਤੇ ਲੱਗਿਆ ਵੀਜ਼ਾ ਸ਼ੈਨੇਗਨ ਹੋਣ ਤੋਂ ਇਲਾਵਾ ਮਣਿਆਦਸ਼ੁਦਾ ਹੋਵੇ। ਇਸ ਤੋਂ ਇਲਾਵਾ ਵੀਜ਼ਾ ਮਣਿਆਦਸ਼ੁਦਾ ਹੋਣ ਦੀ ਸੂਰਤ ਵਿਚ ਡਾਕਖਾਨੇ ਵੱਲੋਂ ਜਾਰੀ ਹੋਈ ਰਸੀਦ ਦੇ ਅਧਾਰ 'ਤੇ ਬਿਨਾਂ ਸ਼ੈਨੇਗਨ ਦੇਸ਼ ਦੀ ਵਰਤੋਂ ਕੀਤੇ ਸਿੱਧੇ ਆਪਣੇ ਦੇਸ਼ ਲਈ ਆਵਾਜਾਈ ਕਰ ਸਕਦੇ ਹਨ।

Joomla Templates and Joomla Extensions by ZooTemplate.Com

ਖਾਸ ਗਾਈਡ : ਮਰਦਮ ਸ਼ੁਮਾਰੀ ਸਬੰਧੀ ਜਾਣਕਾਰੀ ਦਰਜ ਕਰਵਾਉਣ ਲਈ 19 ਭਾਸ਼ਾਵਾਂ ਵਿੱਚ

altਰੋਮ (ਇਟਲੀ) 21 ਅਕਤੂਬਰ (ਵਰਿੰਦਰ ਕੌਰ ਧਾਲੀਵਾਲ) - ਪ੍ਰਤੀ ਪ੍ਰਸ਼ਨ ਦੇ ਜੁਆਬ ਦੇਣ ਲਈ ਇਸ ਗਾਈਡ ਦਾ ਨਿਰਮਾਣ ਕੀਤਾ ਗਿਆ ਹੈ। ਇਹ ਗਾਈਡ ਦੋ ਭਾਗਾਂ ਵਿਚ ਉਪਲਬਧ ਕਰਵਾਈ ਗਈ ਹੈ। ਇਕ ਲਾਲ ਪ੍ਰਸ਼ਨਾਂ ਲਈ ਅਤੇ ਦੂਸਰੀ ਹਰੇ ਪ੍ਰਸ਼ਨਾਂ ਲਈ। ਸਾਰੇ ਵਿਦੇਸ਼ੀਆਂ ਨੂੰ 15ਵੇਂ ਜਨਗਣਨਾ ਨਾਲ ਸਬੰਧਿਤ ਪ੍ਰਸ਼ਨ-ਉੱਤਰੀ ਦੇ ਜੁਆਬ ਦਰਜ ਕਰਵਾਉਣ ਦੀ ਅਪੀਲ ਸਰਕਾਰ ਵੱਲੋਂ ਕੀਤੀ ਗਈ ਹੈ। ਜਿਸ ਨਾਲ ਕਿ ਦੇਸ਼ ਦੀ ਸਹੀ ਅਬਾਦੀ ਦਾ ਖੁਲਾਸਾ ਹੋ ਸਕੇ। 9 ਅਕਤੂਬਰ ਤੋਂ ਇਸ ਸਬੰਧੀ ਸੂਚਨਾ ਦਰਜ ਕਰਵਾਉਣੀ ਆਰੰਭ ਕੀਤੀ ਗਈ ਹੈ। ਜਿਹੜੇ ਇਟਾਲੀਅਨ ਭਾਸ਼ਾ ਦਾ ਗਿਆਨ ਨਹੀਂ ਰੱਖਦੇ ਉਹ ਹੇਠ ਦਿੱਤੇ ਜਾ ਰਹੇ ਲਿੰਕ ਤੋਂ ਇਸ ਗਾਈਡ ਨੂੰ ਇਟਾਲੀਅਨ ਤੋਂ ਇਲਾਵਾ ਅੰਗਰੇਜੀ ਭਾਸ਼ਾ ਵਿਚ ਵੀ ਡਾਊਨਲੋਡ ਕਰ ਸਕਦੇ ਹਨ। ਇਹ ਗਾਈਡ ਤਫ਼ਸੀਲੀ ਜਨਗਣਨਾ ਦਾ ਫਾਰਮ ਭਰਨ ਲਈ ਸਹਾਈ ਹੋਵੇਗੀ।

ਅੰਗਰੇਜੀ ਵਿਚ (ਗੁਈਦਾ ਕੁਏਸਤੀਓਨਾਰੀਓ ਰੋਸੋ) (ਗੁਈਦਾ ਕੁਏਸਤੀਓਨਾਰੀਓ ਵੇਰਦੇ)

Joomla Templates and Joomla Extensions by ZooTemplate.Com

ਵਿਦੇਸ਼ੀ ਨਾਗਰਿਕਾਂ ਵਿਚਕਾਰ ਵਿਆਹ ਸੰਭਵ

ਇਟਲੀ ਵਿਚ ਵਿਆਹ ਕਰਵਾਉਣਾ

ਵਿਦੇਸ਼ੀ ਅਤੇ ਇਟਾਲੀਅਨ ਨਾਗਰਿਕ ਜਾਂ ਦੋਵੇ ਵਿਦੇਸ਼ੀ ਨਾਗਰਿਕਾਂ ਵਿਚਕਾਰ ਵਿਆਹ ਸੰਭਵ

altਇਟਲੀ 'ਚ ਵਿਆਹ ਬੰਧਨ ਵਿਚ ਬੱਝਣ ਵਾਲੇ ਵਿਦੇਸ਼ੀ ਸਥਾਨਕ ਨਾਗਰਿਕ ਇਟਾਲੀਅਨ ਪਰਿਵਾਰਕ ਕਾਨੂੰਨ ਤਹਿਤ ਵਿਚਾਰੇ ਜਾਂਦੇ ਹਨ। ਇਟਾਲੀਅਨ ਨਾਗਰਿਕ ਜਾਂ ਗੈਰਯੂਰਪੀ ਨਾਗਰਿਕ ਨਾਲ ਇਟਲੀ ਵਿਚ ਵਿਆਹ ਕਰਵਾਉਣ ਲਈ ਨਿਵਾਸ ਆਗਿਆ ਦਾ ਹੋਣਾ ਲਾਜ਼ਮੀ ਨਹੀਂ ਪਰ ਵਿਆਹ ਕਰਵਾਉਣ ਵਾਲੀਆਂ ਕੋਲ ਮਣਿਆਦਸੁਦਾ ਪਾਸਪੋਰਟ ਦਾ ਹੋਣਾ ਲਾਜ਼ਮੀ ਹੈ।
ਗੈਰਯੂਰਪੀ ਨਾਗਰਿਕ ਜੇ ਇਟਲੀ ਵਿਚ ਵਿਆਹ ਕਰਵਾਉਣਾ ਚਾਹੁੰਦਾ ਹੋਵੇ ਤਾਂ ਉਸ ਨੂੰ ਇਟਲੀ ਵਿਚ ਸਥਿਤ ਆਪਣੇ ਦੇਸ਼ ਦੀ ਅੰਬੈਸੀ ਜਾ ਕੌਂਸੋਲੇਟ ਵਿਚ ਵਿਆਹ ਕਰਵਾਉਣ ਲਈ ਨੂਲਾ ਔਸਤਾ ਪ੍ਰਾਪਤ ਕਰਨਾ ਲਾਜ਼ਮੀ ਹੈ। ਇਸ ਦਸਤਾਵੇਜ਼ ਰਾਹੀਂ ਇਹ ਜਾਣਕਾਰੀ ਪ੍ਰਾਪਤ ਹੋ ਸਕੇਗੀ ਕਿ ਵਿਦੇਸ਼ੀ ਨੂੰ ਇਟਲੀ ਵਿਚ ਵਿਆਹ ਕਰਵਾਉਣ ਦੀ ਉਸ ਦੇ ਦੇਸ਼ ਵਿਚ ਕਾਨੂੰਨੀ ਸਮੱਸਿਆ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਕਾਨੂੰਨੀ ਤੌਰ 'ਤੇ ਕੋਈ ਇਤਰਾਜ ਹੈ। ਅੰਬੈਸੀ ਜਾਂ ਕੌਂਸਲੇਟ ਤੋਂ ਜਾਰੀ ਹੋਇਆ ਇਹ ਸਰਟੀਫ਼ਿਕੇਟ ਪਰੈਫੇਤੂਰਾ ਤੋਂ ਤਸਦੀਕ ਕਰਵਾਉਣਾ ਪਵੇਗਾ। ਜਿਸ ਦੌਰਨ ਇਹ ਘੋਖਿਆ ਜਾਵੇਗਾ ਕਿ ਅੰਬੈਸੀ ਜਾਂ ਕੌਂਸੋਲੇਟ ਵੱਲੋਂ ਕੀਤੇ ਦਸਤਖ਼ਤ ਸਹੀ ਜਾਂ ਪ੍ਰਮਾਣਿਤ ਹਨ। ਜੇ ਵਿਦੇਸ਼ੀ ਨਾਗਰਿਕ ਕੋਲ ਮਣਿਆਦਸ਼ੁਦਾ ਨਿਵਾਸ ਆਗਿਆ ਹੈ ਅਤੇ ਉਹ ਇਟਲੀ ਦਾ ਬਾਸ਼ਿੰਦਾ ਹੈ, ਤਾਂ ਵੀ ਉਸ ਨੂੰ ਇਹ ਸਰਟੀਫ਼ਿਕੇਟ ਆਪਣੇ ਨੇੜ੍ਹੇ ਦੇ ਕਮੂਨੇ ਜਾਂ ਸਿਟੀ ਕੌਂਸਲ ਤੋਂ ਪ੍ਰਾਪਤ ਕਰਨਾ ਪਵੇਗਾ। ਜਿਸ ਨਾਲ ਇਹ ਸਪਸ਼ਟ ਹੋ ਸਕੇ ਕਿ ਵਿਦੇਸ਼ੀ ਦਾ ਆਪਣੇ ਦੇਸ਼ ਵਿਚ ਪਹਿਲਾਂ ਵਿਆਹ ਨਹੀਂ ਹੋਇਆ ਅਤੇ ਉਹ ਕੁਆਰਾ ਜਾਂ ਵਿਆਹ ਕਰਵਾ ਸਕਦਾ ਹੈ। ਇਸ ਨੂੰ ਕਮੂਨੇ ਤੋਂ ਪ੍ਰਾਪਤ ਕਰਨ ਲਈ 14,62 ਯੂਰੋ ਦੀ ਮਾਰਕਾ ਦੀ ਬੋਲੋ ਦੀ ਲੋੜ ਪਵੇਗੀ।
ਇਹ ਲਾਜ਼ਮੀ ਵਿਚਾਰ ਕਰ ਲੈਣ ਦੀ ਲੋੜ ਹੈ ਕਿ ਕੁਝ ਦੇਸ਼ਾਂ ਦੀ ਅੰਬੈਸੀ ਜਾਂ ਕੌਂਸਲੇਟ ਇਹ ਸਰਟੀਫ਼ਿਕੇਟ ਜਾਰੀ ਨਹੀਂ ਕਰਦੇ ਖਾਸ ਕਰ ਕੇ ਉਨ੍ਹਾਂ ਵਿਦੇਸ਼ੀਆਂ ਨੂੰ ਜਿਨ੍ਹਾਂ ਕੋਲ ਨਿਵਾਸ ਆਗਿਆ ਜਾਂ ਮਣਿਆਦਸ਼ੁਦਾ ਪਾਸਪੋਰਟ ਨਾ ਹੋਵੇ। ਅਜਿਹੀ ਸਥਿਤੀ ਵਿਚ ਵਿਦੇਸ਼ੀ ਨੂੰ ਆਪਣੇ ਦੇਸ਼ ਵਾਪਸ ਜਾਣਾ ਪਵੇਗਾ, ਜਿਸ ਨਾਲ ਕਿ ਉਹ ਸਰਟੀਫ਼ਿਕੇਟ ਆਫ ਨੋ ਇੰਪੈਦਮੈਂਟ ਪ੍ਰਾਪਤ ਕਰ ਸਕੇ।
ਜੇ ਵਿਆਹ ਬੰਧਨ ਵਿਚ ਬੱਝਣ ਵਾਲਾ ਜੋੜਾ ਕੈਥੌਲਿਕ ਚਰਚ ਵਿਚ ਵਿਆਹ ਕਰਵਾਉਣ ਦੀ ਬਜਾਇ ਕਿਸੇ ਹੋਰ ਧਰਮ ਦੀ ਮਰਿਆਦਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਇਸ ਸਬੰਧੀ ਸੂਚਨਾ ਮੰਤਰਾਲੇ ਨੂੰ ਭੇਜੀ ਜਾਵੇਗੀ। ਜਿਸ ਨਾਲ ਕਿ ਇਟਲੀ ਵਿਚ ਦਰਜ ਧਰਮਾਂ ਦੀ ਸੂਚੀ ਤਹਿਤ ਸਬੰਧਿਤ ਧਰਮ ਦਰਜ ਹੋਇਆ ਹੋਵੇ।
ਸਰਟੀਫ਼ਿਕੇਟ ਆਫ ਨੋ ਇੰਪੈਦੀਮੈਂਟ ਪ੍ਰਾਪਤ ਕਰਨ ਉਪਰੰਤ ਇਸ ਨੂੰ ਪ੍ਰੈਫੇਤੂਰਾ ਤੋਂ ਤਸਦੀਕ ਕਰਵਾਉਣ ਮਗਰੋਂ ਮੰਗੇਤਰ ਵੱਲੋਂ ਵਿਆਹ ਦੀ ਘੋਸ਼ਣਾ ਕਰਨ ਅਤੇ ਇਜਾਜ਼ਤ ਲੈਣ ਲਈ 'ਉਫੀਚੋ ਅੰਨਾਗ੍ਰਾਫੇ' ਸਿਟੀ ਕੌਂਸਲ ਵਿਚ ਪਹੁੰਚ ਕਰਨੀ ਪਵੇਗੀ ਅਤੇ ਇਸ ਸੰਬੰਧੀ ਜਾਣਕਾਰੀ ਦਰਜ ਕਰਵਾਉਣੀ ਪਵੇਗੀ।
ਵਿਆਹ ਕਰਵਾਉਣ ਲਈ ਢੁੱਕਵੇਂ ਦਸਤਾਵੇਜ਼ ਪ੍ਰਾਪਤ ਕਰਨੇ ਲਾਜ਼ਮੀ
1 ਮਣਿਆਦਸ਼ੁਦਾ ਅਤੇ ਢੁੱਕਵਾਂ ਪਹਿਚਾਣ ਪੱਤਰ
2 ਜਨਮ ਸਰਟੀਫ਼ਿਕੇਟ ਅੰਬੈਸੀ ਜਾਂ ਕੌਂਸੋਲੇਟ ਤੋਂ ਤਸਦੀਕਸੁaਦਾ
3 ਸਰਟੀਫ਼ਿਕੇਟ ਆਫ ਨੋ ਇੰਪੈਦੀਮੈਂਟ ਅੰਬੈਸੀ ਜਾਂ ਕੌਂਸੋਲੇਟ ਤੋਂ ਜਾਰੀ ਹੋਇਆ
4 ਸਰਟੀਫ਼ਿਕੇਟ ਆਫ ਰੈਸੀਡੈਂਸ ਅਤੇ ਵਿਆਹ ਸਬੰਧੀ ਸਰਟੀਫ਼ਿਕੇਟ ਜਿਸ ਨਾਲ ਦੋਵਾਂ ਦਾ ਸਾਬਤ ਹੋ ਸਕੇ ਕਿ ਦੋਵੇਂ ਵਿਆਹ ਕਰਵਾ ਸਕਦੇ ਹਨ ਅਤੇ ਇਕੱਲੇ ਹਨ।
5 ਜੇ ਵਿਆਹ ਕਰਵਾਉਣ ਵਾਲਿਆਂ ਵਿਚ ਇਕ ਇਟਾਲੀਅਨ ਹੈ ਤਾਂ ਇਸ ਸੰਬੰਧੀ ਜਾਣਕਾਰੀ ਹਲਫੀਆ ਬਿਆਨ ਰਾਹੀਂ ਵੀ ਦਿੱਤੀ ਜਾ ਸਕਦੀ ਹੈ।
6 ਧਾਰਮਿਕ ਅਦਾਰੇ ਨੂੰ ਜਾਣਕਾਰੀ ਅਤੇ ਦਰਖ਼ਾਸਤ ਦਿੱਤੀ ਜਾਵੇ ਜਿੱਥੇ ਧਾਰਮਿਕ ਰਸਮਾਂ ਅਨੁਸਾਰ ਵਿਆਹ ਨੇਪਰੇ ਚੜ੍ਹੇਗਾ।
ਸਾਰੇ ਦਸਤਾਵੇਜ਼ ਪ੍ਰਾਪਤ ਹੋਣ ਉਪਰੰਤ ਸਿਵਲ ਰਜਿਸਟਰਾਰ ਵੱਲੋਂ ਇਸ ਸੰਬੰਧੀ ਜਾਣਕਾਰੀ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। 8 ਦਿਨਾਂ ਉਪਰੰਤ ਜਿਸ ਵਿਚ ਤਕਰੀਬਨ ਦੋ ਐਤਵਾਰ ਹੋਣੇ ਲਾਜ਼ਮੀ ਹਨ, ਸਿਵਲ ਰਜਿਸਟਰਾਰ ਵੱਲੋਂ ਸਰਟੀਫ਼ਿਕੇਟ ਜਾਰੀ ਕੀਤਾ ਜਾਵੇਗਾ ਕੀ ਉਪਰੋਕਤ ਵਿਸੇa ਸਬੰਧਿਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ। ਇਸ ਉਪਰੰਤ ਤਕਰੀਬਨ 180 ਦਿਨਾਂ ਅੰਦਰ ਸਿਵਲ ਰਜਿਸਟਰਾਰ ਨੂੰ ਸਿਟੀ ਕੌਂਸਲ ਵਿਚ ਵਿਆਹ ਕਰਵਾਉਣ ਦੀ ਤਰੀਕ ਪੱਕੀ ਕਰਨ ਲਈ ਕਿਹਾ ਜਾ ਸਕਦਾ ਹੈ। ਵਿਆਹ ਵਾਲੇ ਦਿਨ ਜਨਤਕ ਤੌਰ 'ਤੇ ਦੋਵੇਂ ਇਕ ਦੂਜੇ ਨੂੰ ਜੀਵਨ ਸਾਥੀ ਵਜੋਂ ਵਚਨਬੱਧ ਹੋਣਗੇ ਅਤੇ ਦੋਹਾਂ ਵੱਲੋਂ 2 ਗਵਾਹ ਲਾਜ਼ਮੀ ਹੋਣੇ ਚਾਹੀਦੇ ਹਨ।
ਜੇ ਗਵਾਹੀ ਦੇਣ ਵਾਲਾ ਵਿਦੇਸ਼ੀ ਹੋਵੇ ਤਾਂ ਉਸ ਕੋਲ ਮਣਿਆਦਸ਼ੁਦਾ ਨਿਵਾਸ ਆਗਿਆ ਹੋਣੀ ਲਾਜ਼ਮੀ ਹੈ ਅਤੇ ਜੇ ਵਿਆਹ ਕਰਵਾਉਣ ਵਾਲੇ ਜੋੜੇ ਨੂੰ ਭਾਸ਼ਾ ਸਬੰਧੀ ਕੋਈ ਸਮੱਸਿਆ ਆਉਂਦੀ ਹੋਵੇ ਤਾਂ ਉਹ ਬਹੁਭਾਸ਼ੀਏ ਲਈ ਦਰਖ਼ਾਸਤ ਦੇ ਸਕਦੇ ਹਨ।
ਹਾਲਾਤ ਜਿਨਾਂ ਵਿਚ ਵੱਖਰਾ ਕਾਨੂੰਨ ਲਾਗੂ ਹੁੰਦਾ ਹੈ
ਵਿਦੇਸ਼ੀ ਜਿਹੜੇ ਜਿਨੇਵਾ ਕਨਵੈਨਸ਼ਨ ਤਹਿਤ ਰਫ਼ਿਊਜ਼ੀ ਘੋਸ਼ਿਤ ਹੋਏ ਹੋਣ।
ਜੇ ਵਿਆਹ ਕਰਵਾਉਣ ਵਾਲੇ ਜਿਨੇਵਾ ਕਨਵੈਨਸ਼ਨ ਤਹਿਤ ਰਫ਼ਿਊਜ਼ੀ ਘੋਸ਼ਿਤ ਹੋਏ ਹੋਣ ਤਾਂ ਸਰਟੀਫ਼ਿਕੇਟ ਆਫ ਨੋ ਇੰਪੈਦੀਮੈਂਟ ਪ੍ਰਾਪਤ ਕਰਨ ਲਈ ਉਹ ਯੂ ਐਨ ਐਚ ਸੀ ਆਰ ਵਿਚ ਹਲਫੀਆ ਬਿਆਨ ਰਾਹੀਂ ਸਹੁੰ ਚੁੱਕ ਸਕਦੇ ਹਨ। ਹਲਫੀਆ ਬਿਆਨ ਵਿਚ ਵਿਦੇਸ਼ੀ ਦਾ ਤਫ਼ਸੀਲੀ ਨਾਮ, ਦੇਸ਼ ਦਾ ਵੇਰਵਾ, ਉਸ ਦੀ ਸਮਾਜਿਕ ਹੌਂਦ ਅਤੇ ਦੋ ਗਵਾਹ ਜਿਨ੍ਹਾਂ ਕੋਲ ਢੁੱਕਵਾਂ ਪਹਿਚਾਣ ਪੱਤਰ ਹੋਵੇ।
ਯੂ ਐਸ ਨਾਗਰਿਕ
ਯੂ ਐਸ ਨਾਗਰਿਕ ਅਮਰੀਕਨ ਕੌਂਸਲ ਇਟਲੀ ਵਿਚ ਆਪਣਾ ਹਲਫੀਆ ਬਿਆਨ ਦੇ ਸਕਦੇ ਹਨ। ਜਿਸ ਰਾਹੀਂ ਇਹ ਸਾਬਿਤ ਹੋ ਸਕੇ ਕਿ ਵਿਆਹ ਬੰਧਨ ਵਿਚ ਬੱਝਣ ਦਾ ਅਮਰੀਕਨ ਕਾਨੂੰਨ ਨੂੰ ਕੋਈ ਇਤਰਾਜ ਨਹੀਂ ਅਤੇ ਜਨਮ ਸਰਟੀਫ਼ਿਕੇਟ ਲਾਜ਼ਮੀ ਹੈ।
ਵਿਆਹ ਅਤੇ ਜਾਇਦਾਦ ਦੀ ਮਲਕੀਅਤ
ਇਟਾਲੀਅਨ ਕਾਨੂੰਨ ਅਨੁਸਾਰ ਦੋਵਾਂ ਵੱਲੋਂ ਕੀਤੀ ਕਮਾਈ ਅਤੇ ਉਸ ਨਾਲ ਖ੍ਰੀਦੀ ਜਾਇਦਾਦ 'ਤੇ ਦੋਵਾਂ ਦਾ ਬਰਾਬਰ ਦਾ ਅਧਿਕਾਰ ਹੋਵੇਗਾ। ਜੇ ਦੋਹਾਂ ਵਿਚੋਂ ਕਿਸੇ ਇਕ ਵੱਲੋਂ ਜਾਇਦਾਦ ਸਾਂਝੀ ਨਹੀਂ ਰੱਖਣੀ ਚਾਹੁੰਦੇ ਤਾਂ ਵਿਆਹ ਤੋਂ ਪਹਿਲਾਂ ਇਸ ਸਬੰਧੀ ਜਾਣਕਾਰੀ ਦਰਜ ਕਰਵਾਉਣੀ ਪਵੇਗੀ।
ਇਟਲੀ ਵਿਚ ਰਹਿੰਦੇ ਦੋ ਗੈਰਕਾਨੂੰਨੀ ਨਾਗਰਿਕਾਂ ਵਿਚ ਵਿਆਹ
ਇਟਲੀ ਵਿਚ ਰਹਿਣ ਵਾਲੇ ਗੈਰਕਾਨੂੰਨੀ ਢੰਗ ਨਾਲ ਰਹਿਣ ਵਾਲੇ ਦੋ ਵਿਦੇਸ਼ੀ ਆਪਣੇ ਦੇਸ਼ ਦੀ ਅੰਬੈਸੀ ਜਾਂ ਕੌਂਸਲੇਟ ਵਿਚ ਵਿਆਹ ਦਰਜ ਕਰਵਾ ਸਕਦੇ ਹਨ। ਅਜਿਹਾ ਹੋਣ 'ਤੇ ਪਰਿਵਾਰਕ ਕਾਨੂੰਨ ਉਨ੍ਹਾਂ ਦੇ ਦੇਸ਼ ਦਾ ਲਾਗੂ ਹੋਵੇਗਾ। ਇਸ ਸਬੰਧੀ ਦਸਤਾਵੇਜ਼ਾਂ ਦੀ ਜਾਣਕਾਰੀ ਵਿਦੇਸ਼ੀ ਆਪਣੇ ਦੇਸ਼ ਦੀ ਅੰਬੈਸੀ ਜਾਂ ਕੌਂਸਲੇਟ ਤੋਂ ਪ੍ਰਾਪਤ ਕਰ ਸਕਦੇ ਹਨ।
ਸਿਰਫ ਅੰਬੈਸੀ ਜਾਂ ਕੌਂਸਲੇਟ ਵਿਚ ਦਰਜ ਕਰਵਾਏ ਵਿਆਹ ਦੇ ਅਧਾਰ 'ਤੇ ਗੈਰਕਾਨੂੰਨੀ ਵਿਦੇਸ਼ੀ ਨਿਵਾਸ ਆਗਿਆ ਪ੍ਰਾਪਤ ਨਹੀਂ ਕਰ ਸਕਦੇ।

- ਮਾਸ਼ਾ ਸਲਵਾਤੋਰੇ

Joomla Templates and Joomla Extensions by ZooTemplate.Com