ਬੇਟੀ ਦੇ ਜਨਮ ਲੈਣ Ḕਤੇ ਮੁੰਡਾ ਜੰਮਣ ਵਰਗੇ ਕਾਰ ਵਿਹਾਰ ਕੀਤੇ ਖੁਰਮੀ ਪਰਿਵਾਰ ਨੇ।
ਨਿਹਾਲ ਸਿੰਘ ਵਾਲਾ (ਮਿੰਟੂ ਹਿੰਮਤਪੁਰਾ, ) ਵਿਸ਼ਵ ਭਰ ਦੇ ਪੰਜਾਬੀ ਅਖਬਾਰਾਂ ਨੂੰ ਆਪਣੀ ਵੈੱਬਸਾਈਟ Ḕਹਿੰਮਤਪੁਰਾ ਡੌਟ ਕੌਮḔ ਰਾਹੀਂ ਇੱਕ ਲੜੀ Ḕਚ ਪ੍ਰੋਣ ਵਰਗਾ ਕਾਰਜ ਕਰਨ ਵਾਲੇ ਇੰਗਲੈਂਡ ਵਾਸੀ ਲੇਖਕ ਤੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ ਦੇ ਘਰ ਬੀਤੇ ਦਿਨੀਂ ਪੁੱਤਰੀ ਨੇ ਜਨਮ ਲਿਆ। ਨਵੇਂ ਜੀਅ ਦੀ ਆਮਦ Ḕਤੇ ਪਿੰਡ ਹਿੰਮਤਪੁਰਾ ਵਿਖੇ ਉਹਨਾਂ ਦੇ ਘਰ ਉਹ ਸਭ ਕਾਰ ਵਿਹਾਰ ਕੀਤੇ ਗਏ ਜਿਹੜੇ ਆਮ ਕਰਕੇ ਮੁੰਡੇ ਦੇ ਜਨਮ ਲੈਣ ਸਮੇਂ ਕੀਤੇ ਜਾਂਦੇ ਹਨ। ਪਿੰਡ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਚਿਰਾਂ ਤੋਂ ਚੱਲੇ ਆ ਰਹੇ ਮੁੰਡੇ ਕੁੜੀ ਦੇ ਫ਼ਰਕ ਨੂੰ ਨਿੰਮ ਬੰਨ੍ਹ ਕੇ ਬਰਾਬਰ ਕੀਤਾ। ਇਸ ਪੱਤਰਕਾਰ ਨਾਲ ਫੋਨ Ḕਤੇ ਗੱਲਬਾਤ ਦੌਰਾਨ ਮਨਦੀਪ ਖੁਰਮੀ ਨੇ ਕਿਹਾ ਕਿ ਅੱਜ ਲੋੜ ਹੈ ਕਿ ਜਨਮ ਲੈਣ ਵਾਲੀ ਧੀ ਨੂੰ ਵੀ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਵੇ। ਇਸ ਸੋਚ ਨੂੰ ਤਿਆਗਣ ਦੀ ਲੋੜ ਹੈ ਕਿ ਵੰਸ਼ ਮੁੰਡੇ ਨਾਲ ਅੱਗੇ ਵਧਦਾ ਹੈ ਜਦੋਂਕਿ ਸੱਚਾਈ ਇਹ ਹੈ ਕਿ ਵੰਸ਼ ਅੱਗੇ ਵਧਾਉਣ ਲਈ ਮੁੰਡੇ ਦੇ ਨਾਲ ਨਾਲ ਕੁੜੀ ਵੀ ਬਰਾਬਰ ਦੀ ਹਿੱਸੇਦਾਰ ਹੈ। ਉਹਨਾਂ ਕਿਹਾ ਕਿ ਸਿਰਫ ਨਿੰਮ ਬੰਨ੍ਹਣ ਜਾਂ ਲੱਡੂ ਪਤਾਸੇ ਵੰਡਣ ਨਾਲ ਵੀ ਬੇਟੀ ਦਾ ਸਤਿਕਾਰ ਨਹੀਂ ਹੋ ਸਕਦਾ ਸਗੋਂ ਕੁੜੀ ਨੂੰ ਇਸ ਸਮਾਜ਼ ਦਾ ਅਟੁੱਟ ਅੰਗ ਬਣਾਉਣ ਲਈ ਉਹ ਸਭ ਰੀਤੀ ਰਿਵਾਜ਼ ਕਰਨੇ ਚਾਹੀਦੇ ਹਨ ਜੋ ਅਸੀਂ ਮੁੰਡਾ ਜੰਮੇ ਤੋਂ ਮਨਾਉਂਦੇ ਹਾਂ। ਉਹਨਾਂ ਮੁੰਡਾ ਜੰਮੇ ਤੋਂ ਵਧਾਈ ਲੈਣ ਵਾਲੇ ਮਹੰਤ (ਖੁਸਰੇ) ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਅਸੀਸਾਂ ਵਿੱਚ ਕੁੜੀਆਂ ਦੀ ਚੜ੍ਹਦੀ ਕਲਾ ਨੂੰ ਵੀ ਸ਼ਾਮਿਲ ਕਰਨ। ਇੱਕ ਘਰ ਵਿੱਚ ਮੁੰਡੇ ਦੀ ਵਧਾਈ ਲੈਣ ਤੋਂ ਬਾਦ ਇਹ ਕਹਿਣਾ ਜਰੂਰੀ ਨਾ ਸਮਝਣ ਕਿ ਹੋਰ ਜੰਮੇ ਤੋਂ ਵੀ ਵਧਾਈ ਲੈਣ ਆਈਏ ਸਗੋਂ ਉਸ ਨਵੇਂ ਜੰਮੇ ਭਰਾ ਲਈ ਇੱਕ ਭੈਣ ਜੰਮਣ ਦੀ ਅਸੀਸ ਵੀ ਦੇਣ ਤਾਂ ਜੋ ਇਸ ਸਮਾਜ ਵਿੱਚ ਸਮਤੋਲ ਬਣਾਈ ਰੱਖਿਆ ਜਾ ਸਕੇ। ਇਸ ਸਮੇਂ ਕਮਲਜੀਤ ਸਿੰਘ ਖੁਰਮੀ, ਸਾਬਕਾ ਪੰਚ ਸੁਖਦੇਵ ਸਿੰਘ ਜੈਦ, ਮਿæ ਬਲਜੀਤ ਸਿੰਘ ਬੱਸਣ,ਮਿਸਤਰੀ ਬਿੰਦਰ ਸਿੰਘ,ਬਲਵਿੰਦਰ ਸਿੰਘ, ਪੀ ਪੀ ਪੀ ਆਗੂ ਕੁਲਵਿੰਦਰ ਮਾਨ, ਰਘਵੀਰ ਸਿੰਘ ਜੈਦ, ਜਗਸੀਰ ਸਿੰਘ ਭੋਲਾ ਪੰਜਾਬ ਰੋਡਵੇਜ਼, ਮਾæ ਜਸਵਿੰਦਰ ਸਿੰਘ ਜੱਸੀ, ਮਾæ ਹਰਦੀਪ ਸਿੰਘ ਹੈਪੀ, ਗੁਰਦੀਪ ਈਨਾ, ਗੁਰਤੇਜ ਗਿੱਲ, ਵੀਰਪਾਲ ਸਿੰਘ, ਸ਼ਹੀਦ ਊਧਮ ਸਿੰਘ ਸੋਸ਼ਲ ਵੈੱਲਫੇਅਰ ਕਲੱਬ ਦੇ ਆਗੂ ਜਸਦੀਸ਼ ਟੋਨੀ,ਡਾ: ਜਗਸੀਰ ਸਿੰਘ, ਮਨਜਿੰਦਰ ਖੁਰਮੀ, ਤੀਰਥ ਰਾਮ ਸ਼ਰਮਾ, ਗਿਰਧਾਰੀ ਲਾਲ ਲਖਨਪਾਲ, ਬਿੱਟੀ ਸ਼ਰਮਾ,ਨਰੇਸ ਜੋਸ਼ੀ,ਵਰਿੰਦਰ ਬਿੰਦੂ, ਮੱਖਣ ਸਿੰਘ, ਬਹਾਲ ਸਿੰਘ ਸਿੱਧੂ, ਇਜਨੀਅਰ ਮੁਨੀਸ਼ ਸਰਮਾ, ਇੰਜਨੀਅਰ ਵਰਿੰਦਰ ਖੁਰਮੀ ਆਦਿ ਵਿਸ਼ੇਸ਼ ਤੌਰ Ḕਤੇ ਹਾਜ਼ਰ ਸਨ।


ਰੋਮ (ਇਟਲੀ) 29 ਅਪ੍ਰੈਲ (ਸਾਬੀ ਚੀਨੀਆਂ) - ਇਟਲੀ ਦੇ ਸ਼ਹਿਰ ਬੈਰਗਾਮੋ ਨੇੜ੍ਹੇ ਰਹਿੰਦੇ ਕਸਬਾ ਤ੍ਰੇਸਕੋਰੇ ਵਿਖੇ ਆਪਣੇ ਪਰਿਵਾਰ ਸਮੇਤ ਰਹਿੰਦੇ ਪੰਜਾਬੀ ਭਾਈਚਾਰੇ ਵਿਚ ਬੇਦਾਗ ਵਿਚਰ ਰਹੇ ਤਜਿੰਦਰ ਸਿੰਘ ਬਰਾੜ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਰਤਿੰਦਰ ਕੌਰ ਬਰਾੜ ਨੇ ਆਪਣੀ ਪਿਆਰੀ ਧੀ ਰਾਣੀ ਐਸ਼ਮੀਤ ਕੌਰ ਬਰਾੜ ਦਾ ਪੰਜਵਾਂ ਜਨਮ ਦਿਨ ਆਪਣੇ ਨੇੜ੍ਹਲੇ ਸਾਕ ਸਬੰਧੀਆਂ ਨਾਲ ਰਲ ਮਿਲਕੇ ਬੜੀ ਧੂਮਧਾਮ ਨਾਲ ਮਨਾਇਆ। ਬਰਾੜ ਪਰਿਵਾਰ ਦੇ ਵਿਹੜੇ ਦੀ ਚਾਰ ਦਿਵਾਰੀ ਵਿਚ ਕਰਵਾਏ ਪ੍ਰੋਗਰਾਮ ਵਿਚ ਪਰਿਵਾਰ ਦੇ ਨਜਦੀਕੀ ਰਿਸ਼ਤੇਦਾਰਾਂ ਅਤੇ ਸੱਜਣਾਂ ਮਿੱਤਰਾਂ ਨੇ ਵਿਸ਼ੇਸ਼ ਤੌਰ 'ਤੇ ਪੁੱਜਕੇ ਬੱਚੀ ਐਸ਼ਮੀਤ ਦੇ ਮਾਤਾ ਪਿਤਾ ਨੂੰ ਉਚੇਚੇ ਤੌਰ 'ਤੇ ਵਧਾਈਆ ਦਿੱਤੀਆਂ। ਇਸ ਖੁਸ਼ੀ ਦੇ ਮੌਕੇ ਪੁੱਜੇ ਪਰਿਵਾਰ ਦੇ ਨਜਦੀਕੀਆਂ ਵਿਚ ਸੁਖਚੈਨ ਸਿੰਘ ਠੀਕਰੀਵਾਲਾ, ਜਸਦੀਪ ਸਿੰਘ ਦ੍ਰਿਰਬਾ ਆਦਿ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਮਿਲਾਨ (ਇਟਲੀ) 22 ਅਪ੍ਰੈਲ (ਗੁਰਪ੍ਰੀਤ ਸਿੰਘ ਖਹਿਰਾ) - ਬੀਤੇ ਦਿਨੀਂ ਸੁਖਜਿੰਦਰ ਸਿੰਘ ਬੰਗਾ ਤੇ ਸਰਬਜੀਤ ਕੌਰ ਬੰਗਾ ਦੇ ਬੇਟੇ ਜਗਨੂਰ ਸਿੰਘ ਦਾ ਪਹਿਲਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ 'ਤੇ ਪਹੁੰਚੇ ਹੋਏ ਰਿਸ਼ਤੇਦਾਰਾਂ ਅਤੇ ਦੋਸਤਾਂ ਵੱਲੋਂ ਵਧਾਈ ਦਿੱਤੀ ਗਈ ਅਤੇ ਬੱਚੇ ਦੀ ਲੰਬੀ ਉਮਰ ਅਤੇ ਜਿੰਦਗੀ ਵਿੱਚ ਤਰੱਕੀ ਲਈ ਕਾਮਣਾ ਕੀਤੀ ਗਈ। ਵਧਾਈ ਦੇਣ ਵਾਲਿਆਂ ਵਿੱਚ ਚਾਚਾ ਹਰਨੇਕ ਸਿੰਘ ਹੈਪੀ ਸ਼ਹੀਨ ਟਰੈਵਲ ਏਜੰਸੀ, ਮਨਦੀਪ ਸਿੰਘ ਸੈਣੀ, ਸੁਖਵਿੰਦਰ ਸਿੰਘ, ਸੁਰਜੀਤ ਸਿੰਘ, ਸ਼ਿਵ ਕੁਮਾਰ ਲਾਂਬੜਾਂ, ਦਲਜੀਤ ਸਿੰਘ, ਮਨਜਿੰਦਰ ਸਿੰਘ, ਨਿਰੰਜਨ ਸਿੰਘ, ਕੁਲਵੰਤ ਸਿੰਘ ਦੇ ਨਾਮ ਵਰਣਯੋਗ ਹਨ।
ਰੋਮ (ਇਟਲੀ) 21 ਅਪ੍ਰੈਲ (ਬਿਊਰੋ) - ਪੱਤਰਕਾਰ ਹਰਦੀਪ ਸਿੰਘ ਕੰਗ ਦੀ ਲਾਡਲੀ ਬੱਚੀ ਪਰਮੀਤ ਕੌਰ ਕੰਗ ਦਾ ਜਨਮ ਦਿਨ ਮਿਤੀ 25 ਅਪ੍ਰੈਲ ਨੂੰ ਚਾਵਾਂ ਅਤੇ ਸੱਧਰਾਂ ਨਾਲ ਮਨਾਇਆ ਜਾ ਰਿਹਾ ਹੈ। ਸਾਕ-ਸਬੰਧੀਆਂ, ਰਿਸ਼ਤੇਦਾਰਾਂ ਅਤੇ ਸਨੇਹੀਆਂ ਦੁਆਰਾ ਹਰਦੀਪ ਸਿੰਘ ਕੰਗ ਅਤੇ ਉਨ੍ਹਾਂ ਦੀ ਧਰਮ ਪਤਨੀ ਸਤਵੀਰ ਕੌਰ ਕੰਗ ਨੂੰ ਨੰਨੀ-ਮੁੰਨੀ ਧੀ ਪਰਮੀਤ ਕੌਰ ਕੰਗ ਦੇ ਪਲੇਠੇ ਜਨਮ ਦਿਨ ਦੀਆਂ ਵਧਾਈਆਂ ਅਤੇ ਸ਼ੁੱਭ ਕਾਮਨਾਵਾਂ ਭੇਜੀਆਂ ਜਾ ਰਹੀਆਂ ਹਨ।
ਬ੍ਰੇਸ਼ੀਆ (ਇਟਲੀ) 21 ਮਾਰਚ (ਸਾਬੀ ਚੀਨੀਆਂ) - ਪਿਛਲੇ ਪੰਦਰਾਂ ਸਾਲਾਂ ਤੋਂ ਇਟਲੀ ਰਹਿ ਕੇ ਪੰਜਾਬੀ ਭਾਈਚਾਰੇ ਵਿਚ ਬੇਦਾਗ ਵਿਚਰ ਰਹੇ ਅਤੇ ਲੋੜਵੰਦਾਂ ਦੀ ਹਰ ਸੰਭਵ ਮਦਦ ਕਰਨ ਵਾਲੇ ਜਸਵਿੰਦਰ ਸਿੰਘ ਚੱਤਰਥ ਨੇ ਆਪਣੇ ਪੋਤੇ ਕਾਕਾ ਗੁਰਮਨ ਸਿੰਘ ਚੱਤਰਥ ਦੇ ਜਨਮ ਦੀਆਂ ਖੁਸ਼ੀਆ ਨੂੰ ਸਾਕ ਸਬੰਧੀਆਂ ਅਤੇ ਰਿਸ਼ਤੇਦਾਰਾਂ ਨਾਲ ਮਿਲਕੇ ਸਾਂਝਾ ਕੀਤਾ। ਕਾਕਾ ਗੁਰਮਨ ਸਿੰਘ ਦੇ ਜਨਮ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਆਪਣਾ ਮੈਰਿਜ ਪੈਲਸ ਬ੍ਰੇਸ਼ੀਆ ਵਿਖੇ ਕਰਵਾਏ ਗਏ ਇਕ ਪ੍ਰੋਗਰਾਮ ਵਿਚ ਪੁੱਜੇ ਅਨੇਕਾਂ ਸੱਜਣਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਕਾਕਾ ਗੁਰਮਨ ਸਿੰਘ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ ਅਤੇ ਇਸ ਖੁਸ਼ੀ ਦੇ ਮੌਕੇ ਵਿਚ ਸ਼ਰੀਕ ਹੁੰਦੇ ਹੋਏ ਹਾਜਰੀ ਲਗਵਾਈ। ਚੱਤਰਥ ਪਰਿਵਾਰ ਨੂੰ ਪੋਤੇ ਦੇ ਜਨਮ ਦੀਆਂ ਵਧਾਈਆਂ ਦੇਣ ਵਾਲਿਆਂ ਵਿਚ ਉਂਕਾਰ ਸਿੰਘ ਗਿੱਲ, ਭਾਈ ਅਵਤਾਰ ਸਿੰਘ ਖਾਲਸਾ, ਪੱਤਰਕਾਰ ਬਲਦੇਵ ਸਿੰਘ ਬੂਰੇਜੱਟਾਂ, ਸੁਖਚੈਨ ਸਿੰਘ ਧਨੌਲਾ, ਸੁਰਿੰਦਰ ਸਿੰਘ ਮਸੀਤਾ, ਲਖਬੀਰ ਸਿੰਘ, ਹਰਮਿੰਦਰ ਸਿੰਘ ਥਿੰਦ, ਹਰਜੀਤ ਸਿੰਘ, ਬਲਦੇਵ ਸਿੰਘ ਆਦਿ ਸਖਸ਼ੀਅਤਾਂ ਦੇ ਨਾਂਅ ਵਰਨਣਯੋਗ ਹਨ।











