ਇੰਟਰਨੈੱਟ ਰਾਹੀਂ ਹੋਣ ਵਾਲੀ ਠੱਗੀ ਦਾ ਮੁੱਖ ਜਰੀਆ ਈਮੇਲ ਖਾਤੇ ਹਨ। ਜਿਨਾਂ ਜਰੀਏ ਠੱਗ, ਮੁਜਰਿਮ ਅਤੇ ਝੂਠੇ ਵਪਾਰ ਵਿਸ਼ਵ ਵਿਚ ਸਰਗਰਮ ਹਨ। ਇਹ ਲੋਕ ਠੱਗੀ ਲਈ ਇੰਟਰਨੈੱਟ ਅਤੇ ਉਪਭੋਗਤਾ ਦੇ ਈਮੇਲ ਖਾਤੇ ਦੀ ਵਰਤੋਂ ਕਰਦੇ ਹਨ। ਹਰ ਸਾਲ ਤਕਰੀਬਨ ਤਿੰਨ ਮਿਲੀਅਨ ਲੋਕ ਯੂ ਕੇ ਵਿਚ 3,5 ਬਿਲੀਅਨ ਪੌਂਡ ਦੀ ਠੱਗੀ ਦਾ ਸ਼ਿਕਾਰ ਹੁੰਦੇ ਹਨ। ਇਹ ਖੁਲਾਸਾ ਓਐਫਟੀ ਵਿਭਾਗ ਦੀ ਇਕ ਰਿਪੋਰਟ ਵਿਚ ਕੀਤਾ ਜਾ ਚੁੱਕਾ ਹੈ। ਖੋਜਕਰਤਾਵਾਂ ਦਾ ਮੰਨਣਾ ਹੈ ਕਿ 73% ਵਿਅਕਤੀਆਂ ਨੂੰ ਸਕੈਨ ਈਮੇਲ ਪਿਛਲੇ ਬੀਤੇ ਸਾਲਾਂ ਤੋਂ ਪ੍ਰਾਪਤ ਹੋ ਰਿਹਾ ਹੈ। ਜਿਸ ਜਰੀਏ ਅਪਰਾਧੀ ਲੋਕ ਆਮ ਜਨਤਾ ਨੂੰ ਮੂਰਖ ਬਣਾ ਰਹੇ ਹਨ। ਸਰਕਾਰ ਵੱਲੋਂ ਇਸ ਵੱਖਰੀ ਲੜਾਈ ਨਾਲ ਲੜਨ ਲਈ ਕਮਰ ਕੱਸੀ ਜਾ ਚੁੱਕੀ ਹੈ। ਕੰਜ਼ਿਊਮਰ ਅਤੇ ਵਪਾਰ ਮੰਤਰਾਲੇ ਦੇ ਮੰਤਰੀ ਕੈਵਿਨ ਬਰੇਨਨ ਨੇ ਅਜਿਹੇ ਠੱਗਾਂ ਨਾਲ ਲੜਨ ਲਈ ਸਮੂਹ ਵਿਸ਼ਵ ਨੂੰ ਇਕ ਹੋਣ ਦਾ ਸੱਦਾ ਦਿੱਤਾ। ਧਿਆਨਦੇਣਯੋਗ ਹੈ ਕਿ ਇੰਟਰਨੈੱਟ ਤੋਂ ਕੀਤੀ ਗਈ ਖ੍ਰੀਦਾਰੀ ਮਹਿੰਗੀ ਪੈ ਸਕਦੀ ਹੈ। ਉਪਭੋਗਤਾ ਵੱਲੋਂ ਦਰਜ ਕੀਤੀ ਜਾਣਕਾਰੀ ਹੈੱਕ ਕਰਨ ਉਪਰੰਤ ਠੱਗ ਇਸਦਾ ਇਸਤੇਮਾਲ ਆਪਣੀ ਲੋੜ ਅਨੁਸਾਰ ਕਰਦੇ ਹਨ। ਅਜਿਹੀਆਂ ਸੰਭਾਵਨਾਵਾਂ ਪੈਦਾ ਨਾ ਹੋਣ ਇਸਲਈ ਸਰਕਾਰ ਨੇ 4,3 ਮਿਲੀਅਨ ਪੌਂਡ ਖਰਚਣ ਦਾ ਟੀਚਾ ਮਿਥਿਆ ਹੈ। ਜਿਸ ਨਾਲ ਓਐਫਟੀ ਟੀਮ ਨੂੰ ਸਹੂਲਤਾਂ ਪ੍ਰਦਾਨ ਕਰਵਾਈਆਂ ਜਾਣ। ਓਐਫਟੀ ਟੀਮ ਵੱਲੋਂ ਅਤਿ ਆਧੁਨਿਕ ਲੈਬਾੱਰਟਰੀ ਸਥਾਪਿਤ ਕਰ ਲਈ ਗਈ ਹੈ ਜਿਥੇ ਅੰਤਰਰਾਸ਼ਟਰੀ ਤਜੁਰਬੇਕਾਰ ਕਰਮਚਾਰੀ ਨਿਯੁਕਤ ਕੀਤੇ ਗਏ ਹਨ। ਜਿਹੜੇ ਇੰਟਰਨੈੱਟ ‘ਤੇ ਅਜਿਹੇ ਠੱਗਾਂ ਦੀ ਭਾਲ ਕਰਨਗੇ, ਜਿਹੜੇ ਕਿਸੇ ਉਪਭੋਗਤਾ ਦੀ ਤਫ਼ਸੀਲ ਨੂੰ ਚੋਰੀ ਕਰਦੇ ਹਨ ਅਤੇ ਮਨਮਰਜੀ ਨਾਲ ਵਰਤਦੇ ਹਨ। ਇਹ ਟੀਮ ਇੰਟਰਨੈੱਟ ‘ਤੇ ਹੋ ਰਹੇ ਝੂਠੇ ਵਪਾਰ ਅਤੇ ਉਤਪਾਦਾਂ ਦੀ ਵੀ ਖੋਜ ਕਰਨਗੇ। ਖਾਸ ਕਰ ਕੇ ਅਜਿਹੀਆਂ ਵੈੱਬਸਾਈਟਾਂ ਨੂੰ ਕੰਟਰੋਲ ਕੀਤਾ ਜਾਵੇਗਾ, ਜਿਥੇ ਫੁੱਟਬਾਲ ਖੇਡ, ਤਿਉਹਾਰਾਂ ਸਬੰਧੀ, ਸੱਭਿਆਚਾਰਕ ਪ੍ਰੋਗਰਾਮਾਂ ਨਾਲ ਸਬੰਧਿਤ ਟਿਕਟਾਂ ਵੇਚੀਆਂ ਜਾਂਦੀਆਂ ਹੋਣ। ਅਜਿਹੇ ਉਤਪਾਦਾਂ ਦੀ ਵੀ ਪੜਚੋਲ ਕੀਤੀ ਜਾਵੇਗੀ, ਜਿਹੜੇ ਉਪਭੋਗਤਾਵਾਂ ਨੂੰ ਭਰਮਾਉਂਦੇ ਹਨ। ਵੈੱਬਸਾਈਟ ਨੂੰ ਰਜਿਸਟਰ ਕਰਨ ਤੋਂ ਪਹਿਲਾਂ ਉਸ ਸਬੰਧੀ ਪੜਚੋਲ ਕੀਤੀ ਜਾਵੇਗੀ, ਜਿਸ ਨਾਲ ਉਪਭੋਗਤਾ ਆੱਨਲਾਈਨ ਖ੍ਰੀਦਾਰੀ ਕਰਨ ਵੇਲੇ ਦੁਵਿਧਾ ਵਿਚ ਨਾ ਰਹੇ ਅਤੇ ਆਪਣੇ ਆਪ ਨੂੰ ਮਹਿਫੂਜ ਸਮਝੇ। ਯੂਰਪ ਅੰਦਰ ਹਰ ਤਰਾਂ ਦੀ ਹੋਣ ਵਾਲੀ ਇੰਟਰਨੈੱਟ ਦੀ ਠੱਗੀ ਨੂੰ ਨਕੇਲ ਪਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਯੁਰਪੀਅਨ ਮਾਰਕੀਟ ‘ਤੇ ਇਹ ਧੱਬਾ ਨਹੀਂ ਲੱਗਣ ਦਿੱਤਾ ਜਾਵੇਗਾ। ਉਪਰੋਕਤ ਵਿਚਾਰ ਯੂਰਪੀਅਨ ਸਰਕਾਰ ਦੇ ਹਨ। ਇੰਟਰਨੈੱਟ ਦੀ ਠੱਗੀ ਨੂੰ ਯੂਰਪੀਅਨ ਕਰਾਈਮ ਬ੍ਰਾਂਚ ਸੋਚੀ ਸਮਝੀ ਸਾਜਿਸ਼ ਅਤੇ ਜੁਰਮ ਮੰਨਦੀ ਹੈ। ਯੂ ਕੇ ਵਿਚ ਅਜਿਹੀ ਠੱਗੀ ਦਾ ਸ਼ਿਕਾਰ ਹੋਏ ਇੰਟਰਨੈੱਟ ਉਪਭੋਗਤਾ ਲਈ ਕੰਜ਼ਿਊਮਰ ਡਾਇਰੈਕਟ ਵੱਲੋਂ ਇਸ ਨੰਬਰ ‘ਤੇ 08454 040506 ਜਾਂ ਵੈੱਬਸਾਈਟ
www.consumerdirect.gov.uk‘ਤੇ ਸੰਪਰਕ ਕਰਨ ਦੀ ਸਹੂਲਤ ਦਿੱਤੀ ਗਈ ਹੈ। ਕੰਜ਼ਿਊਮਰ ਡਾਇਰੈਕਟ ਉਪਭੋਗਤਾ ਦੀ ਸ਼ਿਕਾਇਤ ਨੂੰ ਦਰਜ ਕਰੇਗਾ ਅਤੇ ਇਸਦੀ ਤਫ਼ਸੀਲੀ ਜਾਣਕਾਰੀ ਪੜਚੋਲ ਏਜੰਸੀ (ਓਐਫਟੀ) ਨੂੰ ਭੇਜੇਗਾ।
ਧੰਨਵਾਦ ਸਹਿਤ,

![]()
ਮੁੱਖ ਸੰਪਾਦਕ
www.punjabexpress.info & www.stranieriinitalia.it
This e-mail address is being protected from spambots. You need JavaScript enabled to view it
,
This e-mail address is being protected from spambots. You need JavaScript enabled to view it









