ਸ.ਮਨਪ੍ਰੀਤ ਸਿੰਘ ਬਾਦਲ, ਵਿੱਤ ਤੇ ਯੋਜਨਾ ਮੰਤਰੀ ਪੰਜਾਬ ਵਲੋਂ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਖੇਡ ਸਟੇਡੀਅਮ ਦਾ ਨੀਂਹ ਪੱਥਰ
ਸੰਗਤ ਦਰਸ਼ਨ ਪ੍ਰੋਗਰਾਮ ਤਹਿਤ 52 ਲੱਖ ਰੁਪਏ ਦੀਆਂ ਗਰਾਂਟਾ ਵੰਡੀਆਂ

ਕੈਪਸ਼ਨ ਸ਼ਟੇਡੀਅਮ ਦਾ ਨੀਹ ਪੱਥਰ ਰੱਖਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਗੁਰਦਾਸ ਬਾਦਲ ਅਤੇ ਸੰਗਤ ਦਰਸ਼ਨ ਦੌਰਾਨ ਲੋਕਾਂ ਨੂੰ ਮਿਲਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ
ਗਿੱਦੜਬਾਹਾ 2 ਜੁਲਾਈ, (ਮਨੀਸ਼ ਚਾਵਲਾ)-ਪੰਜਾਬ ਸਰਕਾਰ ਪੇਂਡੂ ਨੌਜਵਾਨਾਂ ਪ੍ਰਤੀ ਖੇਡਾਂ ਵਿੱਚ ਉਤਸਾਹਿਤ ਪੈਦਾ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ ਤਾਂ ਜੋ ਪੇਂਡੂ ਰਿਵਾਇਤੀ ਖੇਡਾਂ ਨੂੰ ਵਿਸ਼ਵ ਪੱਧਰ ਤੇ ਪ੍ਰਫੁਲਤ ਕੀਤਾ ਜਾ ਸਕੇ।
ਇਹ ਪ੍ਰਗਟਾਵਾਂ ਸ.ਮਨਪ੍ਰੀਤ ਸਿੰਘ ਬਾਦਲ ਵਿੱਤ ਤੇ ਯੋਜਨਾ ਮੰਤਰੀ ਪੰਜਾਬ ਨੇ ਅੱਜ ਸ਼ੁੱਕਰਵਾਰ ਨੂੰ ਗਿੱਦੜਬਾਹਾ ਹਲਕੇ ਦੇ ਪਿੰਡ ਹੁਸਨਰ ਵਿਖੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਬਾਬਾ ਗੰਗਾ ਰਾਮ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਦਿਆਂ ਕੀਤਾ। ਉਹਨਾਂ ਕਿਹਾ ਕਿ ਸਾਡੇ ਨੌਜਵਾਨ ਨਸ਼ਿਆਂ ਵਿੱਚ ਗਲਤਾਨ ਹੋ ਕੇ ਆਪਣੀਆਂ ਜਵਾਨੀਆਂ ਬਰਬਾਦ ਕਰ ਰਹੇ ਹਨ, ਜੋ ਕਿ ਇੱਕ ਚਿੰਤਾਂ ਦਾ ਵਿਸ਼ਾ ਹੈ,ਇਸ ਲਈ ਸਰਕਾਰ ਦਾ ਇਹ ਉਪਰਾਲਾ ਹੈ ਕਿ ਇਹਨਾਂ ਨੌਜਵਾਨਾਂ ਨੂੰ ਇਸ ਰੁਝਾਨ ਤੋਂ ਹਟਾਂ ਕੇ ਇਹਨਾਂ ਵਿੱਚ ਖੇਡਾਂ ਪ੍ਰਤੀ ਜਗਿਆਸਾ ਪੈਦਾ ਕੀਤੀ ਜਾਵੇ ਤਾਂ ਜੋ ਇਹ ਨੌਜਵਾਨ ਆਪਣੀ ਸੋਚ ਨੂੰ ਉਸਾਰੂ ਕੰਮਾਂ ਵਿੱਚ ਲਗਾਂ ਸਕਣ । ਉਹਨਾਂ ਕਿਹਾ ਕਿ ਗਿੱਦੜਬਾਹਾ ਹਲਕੇ ਦੇ ਲੋਕਾਂ ਦੀ ਇਹ ਚਿਰਾਂ ਤੋਂ ਮੰਗ ਚਲੀ ਆ ਰਹੀ ਸੀ ਕਿ ਇਸ ਹਲਕੇ ਵਿੱਚ ਇੱਕ ਆਧੁਨਿਕ ਤਕਨੀਕ ਦਾ ਖੇਡ ਸਟੇਡੀਅਮ ਉਸਾਰਿਆਂ ਜਾਵੇ ਅਤੇ ਇਸਦੇ ਬਨਣ ਨਾਲ ਇਹ ਮੰਗ ਪੂਰੀ ਹੋ ਜਾਵੇਗੀ, ਇਹ ਖੇਡ ਸਟੇਡੀਅਮ ਜਿੱਥੇ ਪੇਂਡੂ ਖਿਡਾਰੀਆਂ ਲਈ ਲਾਹੇਵੰਦ ਸਾਬਤ ਹੋਵੇਗਾ, ਉਥੇ ਸਰਕਾਰੀ ਸਮਾਗਮਾਂ ਦੇ ਆਯੋਜਨ ਵਾਸਤੇ ਵੀ ਇਸ ਦੀ ਵਰਤੋ ਕੀਤੀ ਜਾ ਸਕੇਗੀ। ਇਹ ਖੇਡ ਸਟੇਡੀਅਮ ਪਿੰਡ ਦੀ ਪੰਚਾਇਤ ਵਲੋਂ ਦਿੱਤੀ ਗਈ 8 ਏਕੜ ਜਮੀਨ ਤੇ ਉਸਾਰਿਆਂ ਜਾਵੇਗਾ। ਸ.ਬਾਦਲ ਨੇ ਕਿਹਾ ਕਿ ਇਸ ਹਲਕੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆਂ ਦਾ ਹੱਲ ਕਰ ਦਿੱਤਾ ਗਿਆ ਹੈ ਅਤੇ ਆਰ.ਓ ਸਿਸਟਮ ਲਗਾਂ ਕੇ 100 ਪ੍ਰਤੀਸਤ ਕੰਮ ਪੂਰਾ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਵੀ ਉਪਰਾਲੇ ਕੀਤੇ ਗਏ ਅਤੇ ਤਕਰੀਬਨ 3.50 ਕਰੋੜ ਰੁਪਏ ਖਰਚ ਕਰਕੇ ਛੱਪੜਾਂ ਦੀ ਨਿਕਾਸੀ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਲੱਗਭਗ 95 ਪ੍ਰਤੀਸਤ ਹੋ ਚੁੱਕਿਆ ਹੈ, ਇਸ ਤੋਂ ਇਲਾਵਾ ਗਿੱਦੜਬਾਹਾ ਹਲਕੇ ਵਿੱਚ ਪੇਂਡੂ ਵਸਨੀਕਾਂ ਲਈ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ 3 ਈ.ਹੈਲਥ ਪੁਆਇੰਟ ਸਥਾਪਿਤ ਕੀਤੇ ਜਾ ਚੁੱਕੇ ਹਨ ਅਤੇ 8 ਈ. ਹੈਲਥ ਪੁਆਇੰਟ ਹੋਰ ਨਵੇਂ ਸ਼ੁਰੂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਨਬਾਰਡ ਵਲੋਂ 30 ਕਰੋੜ ਰੁਪਏ ਦੀ ਲਾਗਤ ਨਾਲ ਪਿੰਡਾਂ ਦੀਆਂ ਸੜਕਾਂ ਨੂੰ ਚੋੜਿਆਂ ਅਤੇ ਮਜਬੂਤ ਕੀਤਾ ਜਾ ਰਿਹਾ ਹੈ ਅਤੇ ਹੋਰ ਇਸ ਤੋਂ ਇਲਾਵਾ ਜਿਨ•ੇ ਵੀ ਪ੍ਰੋਜੈਕਟ ਸੁਰੂ ਕੀਤੇ ਗਏ ਸਨ,ਉਹਨਾਂ ਦਾ ਤਕਰੀਬਨ 90 ਪ੍ਰਤੀਸਤ ਕੰਮ ਮੁਕੰਮਲ ਹੋ ਚੁੱਕਿਆਂ ਹੈ ਅਤੇ ਬਾਕੀ ਜਲਦੀ ਮੁਕੰਮਲ ਕਰ ਲਿਆਂ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਗਿੱਦੜਬਾਹਾ ਸ਼ਹਿਰ ਦੀ ਸੁੰਦਰੀਕਰਨ ਲਈ ਤਕਰੀਬਨ 10 ਕਰੋੜ ਰੁਪਏ ਹੋਰ ਖਰਚ ਕੀਤੇ ਜਾ ਚੁੱਕੇ ਹਨ ਸ.ਮਨਪ੍ਰੀਤ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ ਕਿ ਗਿੱਦੜਬਾਹਾ ਵਿਖੇ ਉਸਾਰੇ ਜਾਣ ਵਾਲੇ ਰੇਲਵੇ ਓਵਰਬ੍ਰਿਜ ਲਈ ਰੇਲਵੇ ਮਿਨਿਸਟਰੀ ਨਾਲ ਵਿਚਾਰ ਵਟਾਂਦਰਾਂ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਮਨਜੂਰੀ ਮਿਲਣ ਤੇ ਇਸ ਦਾ ਕੰਮ ਚੰਗੀ ਪੱਧਰ ਤੇ ਸੂਰੂ ਕੀਤਾ ਜਾਵੇਗਾ, ਜਿਸਦਾ ਨੀਂਹ ਪੱਥਰ ਮਾਨਯੋਗ ਮੁੱਖ ਮੰਤਰੀ ਪੰਜਾਬ ਸ.ਪ੍ਰਕਾਸ਼ ਸਿੰਘ ਬਾਦਲ ਵਲੋਂ ਰੱਖਿਆਂ ਜਾਵੇਗਾ। ਸ.ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਵਲੋਂ ਪਿੰਡ ਹੁਸਨਰ,ਦੌਲਾ,ਭਾਰੂ, ਪਿਉਰੀ ਬਬਾਨੀਆਂ ਅਤੇ ਕੋਟਭਾਈ ਜੈਲ ਵਿਖੇ ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਿਆਂ ਅਤੇ ਤਕਰੀਬਨ52 ਲੱਖ ਰੁਪਏ ਦੀਆਂ ਗਰਾਂਟਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਤਕਸੀਮ ਕੀਤੀਆਂ। ਇਸ ਮੌਕੇ ਰਾਸ਼ਨ ਕਾਰਡ, ਡਰਾਈਵਿੰਗ ਲਾਇਸੰਸ,ਪੈਨਸ਼ਨਾਂ,ਜਾਤੀ ਸਰਟੀਫਿਕੇਟ,ਇੰਤਕਾਲਾਂ ਸਬੰਧੀ ਕੰਮ ਵੀ ਮੌਕੇ ਤੇ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਸ.ਗੁਰਦਾਸ ਸਿੰਘ ਬਾਦਲ ਸਾਬਕਾ ਮੈਂਬਰ ਪਾਰਲੀਮੈਂਟ,ਸ.ਗੁਰਪਾਲ ਸਿੰਘ ਗੋਰਾ ਅਤੇ ਨਵਤੇਜ ਸਿੰਘ ਕਾਉਣੀ ਮੈਬਰਾਨ ਐਸ.ਜੀ.ਪੀ.ਸੀ,ਬੀਬੀ ਗੁਰਦਿਆਲ ਕੌਰ ਮੱਲਣ,ਸ੍ਰੀ ਵਰੁਣ ਰੂਜ਼ਮ ਡਿਪਟੀ ਕਮਿਸ਼ਨਰ, ਸ੍ਰੀ ਇੰਦਰਮੋਹਨ ਸਿੰਘ ਐਸ.ਐਸ.ਪੀ,ਸ੍ਰੀ ਅਮਿਤ ਢਾਕਾ ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਭੁਪਿੰਦਰ ਸਿੰਘ ਐਸ.ਡੀ.ਐਮ ਗਿੱਦੜਬਾਹਾ, ਸ੍ਰੀ ਜਸਪਾਲ ਸਿੰਘ ਨਿਗਰਾਨ ਇੰਜੀਨੀਅਰ, ਸ੍ਰੀ ਗੁਰਮੀਤ ਸਿੰਘ ਜਿਲ•ਾ ਭਲਾਈ ਅਫਸਰ, ਸ੍ਰੀ ਚਰਨਜੀਤ ਸਿੰਘ ਅਤੇ ਸ.ਜਗਤਾਰ ਸਿੰਘ ਓ.ਐਸ.ਡੀਜ,ਕੌਸਲ ਪ੍ਰਧਾਨ ਸ਼ਾਮ ਲਾਲ ਕਿਰਾੜ, ਗੋਗੀ ਜੈਨ,ਵਿਜੇ ਠੇਕੇਦਾਰ, ਕਾਕਾ ਸਿੰਗਲਾ,ਜਤੀ ਗਰਗ,ਮਹੇਸ਼ਾ ਸ਼ਰਮਾ,ਮਨਪ੍ਰੀਤ ਮਨੀ,ਮੀਤਾ ਗਿਆਨੀ,ਕਾਕੂ ਦਫਤਰ ਵੀ ਮੌਕੇ ਤੇ ਹਾਜ਼ਰ ਸਨ




