ਪਗੜੀ ਲਈ ਯੂ,ਕੇ ਸਰਕਾਰ ਵੱਲੋਂ ਲਿਆ ਫੈਸਲਾ ਇਤਿਹਾਸਕ ਫੈਸਲਾ:-ਸ:ਢਿੱਲੋਂ

ਮਹਾਨ ਸਿੱਖ ਧਰਮ ਦੀ ਸ਼ਾਨ ਪਗੜੀ ਲਈ ਯੂ,ਕੇ ਸਰਕਾਰ ਵੱਲੋਂ ਕੀਤੇ ਇਤਿਹਾਸਕ ਫੈਸਲੇ ਸਬੰਧੀ ਪ੍ਰੈੱਸ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਸ:ਕਰਮਜੀਤ ਸਿੰਘ ਢਿੱਲੋਂ,ਸ:ਸੁਖਦੇਵ ਸਿੰਘ ਸੁ਼ਕਰੀ ਢੇਰੀ ਤੇ ਸ:ਮਨਜੀਤ ਸਿੰਘ ਭਦੱਲਥੂਹਾ : ਫੋਟੋ-ਕੈਂਥ
ਰੋਮ, 3 ਜੁਲਾਈ (ਕੈਂਥ) - ਵਿਦੇਸ਼ਾਂ ਵਿੱਚ ਵੱਸ ਦੇ ਸਿੱਖਾਂ ਨੂੰ ਜਿੱਥੇ ਆਪਣੇ ਧਾਰਮਿਕ ਕਕਾਰਾਂ ਲਈ ਅਨੇਕਾਂ ਵਿਦੇਸ਼ੀ ਕਾਨੂੰਨਾਂ ਨਾਲ ਜੂਝਣਾ ਪੈ ਰਿਹਾ ਹੈ ਉੱਥੇ ਮਹਾਨ ਸਿੱਖ ਧਰਮ ਦੀ ਸ਼ਾਨ ਪਗੜੀ ਲਈ ਵੀ ਭਾਰਤ ਨੂੰ ਆਉਣ-ਜਾਣ ਸਮੇਂ ਹਵਾਈਅੱਡੇ ਤੇ ਅਧਿਕਾਰੀਆਂ ਵੱਲੋਂ ਰੱਜ ਕੇ ਖੱਜਲ-ਖੁਆਰ ਕੀਤਾ ਜਾਂਦਾ ਹੈ ।ਕਈ ਕੇਸਾਂ ਵਿੱਚ ਤਾਂ ਥੋੜੀ ਜਿਹੀ ਜਾਂਚ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਜਹਾਜ਼ ਵਿੱਚ ਸਫ਼ਰ ਕਰਨ ਦੀ ਇਜਾਜ਼ਤ ਮਿਲ ਜਾਂਦੀ ਪਰ ਕਈ ਕੇਸਾਂ ਵਿੱਚ ਹਾਲਤ ਬਿਆਨ ਕਰਨ ਤੋਂ ਬਾਹਰ ਹੁੰਦੀ।ਪਰ ਵਿਦੇਸ਼ ਵੱਸਦੇ ਸਿੱਖ ਭਾਈਚਾਰੇ ਦੀ ਖੁਸ਼ੀ ਦੀ ਉਸ ਵੇਲੇ ਕੋਈ ਹੱਦ ਨਹੀਂ ਰਹੀ ਜਦੋਂ ਯੂ,ਕੇ ਸਰਕਾਰ ਨੇ ਹਾਲ ਹੀ ਵਿੱਚ ਇਹ ਫੈਸਲਾ ਲਿਆ ਕਿ ਹਵਾਈ ਅੱਡੇ ਉੱਪਰ ਸਿੱਖ ਭਾਈਚਾਰੇ ਦੇ ਲੋਕਾਂ ਦੀ ਪਗੜੀ ਦੀ ਤਲਾਸ਼ੀ ਸਿਰਫ਼ ਮਸ਼ੀਨ ਨਾਲ ਹੀ ਕੀਤੀ ਜਾਵੇਗੀ ਇਸ ਲਈ ਕਿਸੇ ਵੀ ਸਿੱਖ ਨੂੰ ਆਪਣੀ ਪਗੜੀ ਉਤਾਰਨੀ ਨਹੀਂ ਪਵੇਗੀ।ਯੂ,ਕੇ ਸਰਕਾਰ ਦੇ ਇਸ ਕੀਤੇ ਇਤਿਹਾਸਕ ਫੈਸਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਸ:ਕਰਮਜੀਤ ਸਿੰਘ ਢਿੱਲੋਂ ਪ੍ਰਧਾਨ,ਸ:ਸੁਖਦੇਵ ਸਿੰਘ ਸੁੱਕਰੀ ਢੇਰੀ ਚੇਅਰਮੈਨ ਤੇ ਸ:ਮਨਜੀਤ ਸਿੰਘ ਭਦੱਲਥੂਹਾ ਸੀਨੀਅਰ ਮੀਤ ਪ੍ਰਧਾਨ ਐਨ,ਆਰ,ਆਈ ਸਭਾ ਇਟਲੀ ਨੇ ਕਿਹਾ ਕਿ ਇੰਗਲੈਂਡ ਦੀ ਸਰਕਾਰ ਦਾ ਇਹ ਫੈਸਲਾ ਸਮੁੱਚੇ ਭਾਈਚਾਰੇ ਲਈ ਇਤਿਹਾਸਕ ਤੇ ਸ਼ਲਾਘਾਯੋਗ ਫੈਸਲਾ ਹੈ ਜਿਸ ਲਈ ਐਨ,ਆਰ,ਆਈ ਸਭਾ ਇਟਲੀ ਯੂ,ਕੇ ਸਰਕਾਰ ਨੂੰ ਵਿਸ਼ੇਸ਼ ਵਧਾਈ ਦਿੰਦੀ ਹੈ।ਉਕਤ ਆਗੂਆਂ ਨੇ ਕਿਹਾ ਪਿਛਲੇ ਸਮੇਂ ਦੌਰਾਨ ਅਨੇਕਾਂ ਕੇਸ ਅਜਿਹੇ ਦੇਖਣ ਨੂੰ ਮਿਲੇ ਜਿਨ੍ਹਾਂ ਵਿੱਚ ਸਿੱਖਾਂ ਨੂੰ ਹਵਾਈ ਅੱਡੇ ਉੱਤੇ ਪਗੜੀ ਕਾਰਨ ਰੱਜ ਕੇ ਅਧਿਕਾਰੀਆਂ ਵੱਲੋਂ ਜਾਂਚ ਦੇ ਨਾਂਅ ਹੇਠ ਖੱਜਲ-ਖੁਆਰ ਕੀਤਾ ਜਾਂਦਾ ਸੀ।ਯੂ,ਕੇ ਸਰਕਾਰ ਦੇ ਇਸ ਇਤਿਹਾਸਕ ਫੈਸਲੇ ਨਾਲ ਹਵਾਈ ਅੱਡੇਆਂ ਉੱਪਰ ਜਿੱਥੇ ਸਿੱਖਾਂ ਨਾਲ ਧੱਕੇਸ਼ਾਹੀ ਬੰਦ ਹੋਵੇਗੀ ਉੱਥੇ ਮਹਾਨ ਸਿੱਖ ਧਰਮ ਦਾ ਵਿਦੇਸ਼ਾਂ ਵਿੱਚ ਪਹਿਲਾ ਨਾਲੋਂ ਵੀ ਜਿ਼ਆਦਾ ਮਾਣ-ਸਨਮਾਨ ਵਧੇਗਾ।ਯੂ,ਕੇ ਸਰਕਾਰ ਵੱਲੋਂ ਸਿੱਖ ਧਰਮ ਦੀ ਸ਼ਾਨ ਪਗੜੀ ਲਈ ਕੀਤੇ ਫੈਸਲੇ ਉੱਪਰ ਸ੍ਰੀ ਭਾਰਤ ਪ੍ਰਕਾਸ਼ ਪਾਸ਼ੀ ਪ੍ਰਧਾਨ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਰੋਮ,ਸ:ਗੁਰਪਾਲ ਸਿੰਘ ਜੌਹਲ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਇਕਾਈ ਰੋਮ,ਉੱਘੇ ਸਮਾਜ ਸੇਵਕ ਤੇ ਸਾਂਤੀ ਦੂਤ ਸ:ਹਰਬਿੰਦਰ ਸਿੰਘ ਧਾਲੀਵਾਲ,ਸ:ਰਾਜਬੀਰ ਸਿੰਘ ਗਿੱਲ ਕਾਂਗਰਸੀ ਆਗੂ,ਸ:ਬਲਬੀਰ ਸਿੰਘ ਲੱਲ ਪ੍ਰਧਾਨ ਸ਼੍ਰੀ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਰੋਮ,ਸ:ਰਤਨ ਸਿੰਘ ਸਬਾਊਦੀਆ ਉਪ-ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸਬਾਊਦੀਆ,ਸ:ਸਤਵੀਰ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ ਕਬੱਡੀ ਫੈਡਰੇਸ਼ਨ ਇਟਲੀ,ਸ:ਗੁਰਪ੍ਰੀਤ ਸਿੰਘ ਰੰਧਾਵਾ ਪ੍ਰਧਾਨ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਬੈਰਗਾਮੋ ਆਦਿ ਆਗੂਆਂ ਨੇ ਅਥਾਹ ਖੁਸ਼ੀ ਦਾ ਪ੍ਰਗਟਾਵਾ ਕੀਤਾ।




