ਖੇਡ ਜਗਤ ਨੂੰ ਸਮਰਪਿਤ ਦੋ ਅਨਮੋਲ ਹੀਰੇ ; ਪੱਪਾ ਸਿੰਘਪੁਰੀਆ ਅਤੇ ਬੱਬੂ ਜਲੰਧਰੀਆਂ

ਪੱਪਾ ਸਿੰਘਪੁਰੀਆ ਅਤੇ ਬੱਬੂ ਜਲੰਧਰੀਆ ਖੇਡ ਜਗਤ ਦੇ ਉਹ ਦੋ ਮਹਾਨ ਅਨਮੋਲ ਹੀਰੇ ਹਨ ਜਿਨ੍ਹਾਂ ਦੀ ਚਮਕ ਪੂਰੇ ਯੂਰਪ ਭਰ ਚ ਜਾ ਅੱਪੜੀ ਹੈ, ਜੋ ਇਟਲੀ ਚ ਕਬੱਡੀ ਇਟਲੀ ਫੈਡਰੇਸ਼ਨ ਲਾਲੀ ਦੀ ਅਗਵਾਈ ਹੇਠ ਹੋ ਰਹੇ ਖੇਡ ਮੇਲਿਆਂ ਚ ਆਪਣੇ ਮਾਖਿਓ ਮਿਠੇ ਅਤੇ ਜਾਦੂ ਮਈ ਬੋਲਾਂ ਰਾਹੀ ਹਰ ਖੇਡ ਪ੍ਰੇਮੀ ਨੂੰ ਮੰਤਰ ਮੁਗਧ ਕਰਦੇ ਹਨ।ਉਨ੍ਹਾਂ ਦੇ ਬੋਲਾਂ ਚ ਇੰਨੀ ਕਸ਼ਿਸ਼ ਹੈ ਕਿ ਜਿਥੇ ਉਹ ਹਰ ਖੇਡ ਪ੍ਰੇਮੀ ਦਾ ਦਿਲ ਮੋਂਹਦੇ ਹਨ ਉਥੇ ਹਰ ਰਾਹਗੀਰ ਦੇ ਪੈਰ ਆਪਣੇ ਮੁਹਾਰੇ ਉਨ੍ਹਾਂ ਦੇ ਬੋਲ ਸੁਣਨ ਲਈ ਰੁਕ ਜਾਦੇ ਹਨ।ਕਬੱਡੀ ਦੇ ਮੈਦਾਨ ਚ ਜਿਥੇ ਉਹ ਖਿਡਾਰੀਆਂ ਨੂੰ ਜੋਸ਼ੀਲੇ ਬੋਲਾਂ ਨਾਲ ਹੱਲਾਸ਼ੇਰੀ,ਦਲੇਰੀ ਅਤੇ ਹੌਸਲਾ ਅਫਜਾਈ ਕਰਦੇ ਹਨ ਉਥੇ ਦਰਸ਼ਕ ਵੀ ਆਪਣੇ ਸਾਹ ਰੋਕ ਕੇ ਉਨ੍ਹਾਂ ਦੀ ਖੂਬਸੂਰਤ ,ਵਿਅੰਗਮਈ ਅਤੇ ਸ਼ੇਅਰੋ-ਸ਼ੇਅਰੀ ਨਾਲ ਲੈਸ ਕੁਮੈਂਟਰੀ ਦਾ ਪੂਰਾ ਆਨੰਦ ਮਾਣਦੇ ਹਨ।’ਬੋਲਾਂ ਦਾ ਵਣਜਾਰਾ’ ਦੇ ਖਿਤਾਬ ਨਾਲ ਸਨਮਾਨਿਤ ਨਾਲ ਪੱਪਾ ਸਿੰਘਪੁਰੀਆ ਜਿਥੇ ਇੰਗਲੈਂਡ ਦੇ ਨਾਮਵਰ ਰਾਜ ਰੇਡੀਓ ਦਾ ਪ੍ਰਜੈਂਟਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਅ ਚੁੱਕਾ ਹੈ ਅਤੇ ਸਭਿਆਚਾਰਕ ਸਟੇਜਾਂ ਤੋ ਨਾਮਵਰ ਗਾਇਕਾਂ ਨੂੰ ਪੇਸ਼ ਕਰ ਚੁੱਕਾ ਹੈ। ਉਥੇ ਬੱਬੂ ਜਲੰਧਰੀਆ ਵੀ ਗਾਇਕੀ ਚ ਆਪਣੀ ਨਵੀ ਐਲਬਮ ਰਾਹੀ ਸੰਗੀਤ ਜਗਤ ਚ ਪ੍ਰਵੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਉਸਾਰੂ ਅਤੇ ਅਗਾਹ ਵਧੂ ਸੋਚ ਦੇ ਮਾਲਕ ਪੱਪਾ ਸਿੰਘਪੁਰੀਆ ਅਨੁਸਾਰ ਉਹ ਇਟਲੀ ਚ ਹੁੰਦੇ ਖੇਡ ਅਤੇ ਸਭਿਆਚਾਰਕ ਮੇਲਿਆ ਸ:ਜੋਗਾ ਸਿੰਘ ਸੰਘਾ ਦੀ ਬਦੌਲਤ ਪ੍ਰਵੇਸ਼ ਕੀਤਾ ਅਤੇ ਬੱਬੂ ਜਲੰਧਰੀਆ ਇਟਲੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ ਸੰਤੋਖ ਸਿੰਘ ਲਾਲੀ ਦੀ ਪਾਰਖੂ ਅੱਖ ਸਦਕਾ ਅੱਜ ਇਸ ਮੁਕਾਮ ਤੇ ਪਹੁੰਚਿਆ ਹੈ। ਦੋ ਵਾਰ ਗੋਲਡ ਮੈਡਲ ਨਾਲ ਸਨਮਾਨਿਤ ਪੱਪਾ ਸਿੰਘਪੁਰੀਆ ਪਿਛਲੇ ਲੰਮੇ ਸਮੇਂ ਤੋ ਖੇਡ,ਸਭਿਆਚਾਰਕ ਖੇਤਰ ਨਾਲ ਜੁੜਿਆ ਹੋਇਆ ਹੈ ਅਤੇ ਇਕ ਦਹਾਕੇ ਤੋ ਇਟਲੀ ਅਤੇ ਯੂਰਪ ਦੇ ਵੱਖ ਵੱਖ ਦੇਸ਼ਾਂ ਚ ਆਪਣੀ ਕਲਾ ਦਾ ਲੋਹਾ ਮੰਨਵਾ ਚੁੱਕਿਆ ਹੈ ,ਉਥੇ ਬੱਬੂ ਜਲੰਧਰੀਆ ਨੇ ਵੀ ਆਪਣੀ ਥੋੜੇ ਸਮੇਂ ਜਾਦੂ ਮਈ ਅਵਾਜ਼ ਸਦਕਾ ਖੇਡ ਜਗਤ ਚ ਨਵੇਕਲੀ ਪਹਿਚਾਣ ਬਣਾ ਕੇ ਹਰ ਇਕ ਖੇਡ ਪ੍ਰੇਮੀ ਦੇ ਦਿਲ ਤੇ ਰਾਜ ਕਰ ਰਿਹਾ ਹੈ। ਸਟੇਜ ਦਾ ਧਨੀ ਪੱਪਾ ਸਿੰਘਪੁਰੀਆ ਅਤੇ ਬੱਬੂ ਜਲੰਧਰੀਆ ਅੰਤਰ-ਰਾਸ਼ਟਰੀ ਖੇਡ ਕਮੈਂਟਰ ਪੋ਼ ਮੱਖਣ ਸਿੰਘ ਹਕੀਮ ਪੁਰ ਦੀ ਕਮੈਂਟਰੀ ਤੋ ਬੇਹੱਦ ਪ੍ਰਭਾਵਿਤ ਹਨ ਅਤੇ ਉਸ ਨੂੰ ਆਪਣਾ ਆਦਰਸ਼ ਮੰਨ ਕੇ ਨਿਤ ਨਵੀਆਂ ਮੰਜਲਾਂ ਸਰ ਕਰ ਹਰੇ ਹਨ। ਯੂਰਪ ਚ ਅੱਜ ਹਰ ਮੇਲਾ ਪ੍ਰਬੰਧਕ ਇੰਨਾਂ ਦੋਵਾਂ ਸ਼ਖਸੀਅਤਾਂ ਨੂੰ ਸੱਦਾ –ਪੱਤਰ ਦੇਣਾ ਆਪਣਾ ਮਾਣ ਸਮਝਦਾ ਹ।ਇਟਲੀ ਚ ਉੱਘੇ ਖੇਡ ਪ੍ਰਮੋਟਰ ਜੈਲਦਾਰ ਸੁਰਿੰਦਰ ਸਿੰਘ ਚੈੜੀਆਂ,ਸ੍ਰੀ ਰਾਜ ਕੁਮਾਰ ਸੱਲ੍ਹਾਂ ,ਸ੍ਰੀ ਅਨਿਲ ਕੁਮਾਰ ਸ਼ਰਮਾਂ,ਸਖਵਿੰਦਰ ਗੋਬਿੰਦਪੁਰੀ,ਸ ਸੰਤੋਖ ਸਿੰਘ ਲਾਲੀ,ਸਤਵਿੰਦਰ ਸਿੰਘ ਟੀਟਾ,ਜਸਵੀਰ ਸਿੰਘ ਉੱਪਲ,ਗੁਰਿੰਦਰ ਸਿੰਘ ਚੈੜੀਆਂ, ਜਸਵੀਰ ਖਾਨ ਚੈੜੀਆਂ,ਸ ਧਰਮਿੰਦਰ ਸਿੰਘ ਕੰਗ,ਸ ਅਵਤਾਰ ਸਿੰਘ ਚੈੜੀਆਂ,ਸ ਨਿਰਮਲ ਸਿੰਘ ਡੀ ਐਮ ਵਾਸ਼, ਸ ਸਤਨਾਮ ਸਿੰਘ ਮਿੰਟਾ,ਸ੍ਰੀ ਅਸੋ਼ਕ ਕੁਮਾਰ ਧੁੰਨਾ,ਪਰਮਜੀਤ ਸਿੰਘ ਢਿਲੋ,ਸ ਗੁਰਵਿੰਦਰ ਸਿੰਘ ਪਾਸ਼ਟਾ,ਸ ਗੁਰਿੰਦਰ ਸਿੰਘ ਚੈੜੀਆਂ, ਸ ਸੁਖਦੇਵ ਸਿੰਘ ਫੋਜੀ ,ਸੱਤੀ ਕੰਵਰ, ਸ ਸੁਰਜੀਤ ਸਿੰਘ ਵਿਰਕ,ਤੋ ਇਲਾਵਾ ਅਨੇਕਾਂ ਦੀਵਾਨੇ ਹਨ ਜੋ ਹਮੇਸ਼ਾਂ ਹੀ ਇਨ੍ਹਾਂ ਦੀ ਹੌਸਲਾ ਅਫਜਾਈ ਕਰਦੇ ਰਹਿੰਦੇ ਹਨ ਨਸਿ਼ਆਂ ਤੋ ਕੋਹ੍ਹਾਂ ਦੂਰ ਰਹਿਣ ਵਾਲੇ ਪੱਪਾ ਸਿੰਘਪੁਰੀਆ ਅਤੇ ਬੱਬੂ ਜਲੰਧਰੀਆ ਨਸ਼ੇ ਨੂੰ ਮਨੁੱਖਾਂ ਜਿੰਦਗੀ ਲਈ ਘਾਤਕ ਅਤੇ ਸਰਾਫ ਮੰਨਦੇ ਹਨ ਜਦ ਕਿ ਖੇਡਾਂ ਨੂੰ ਵਰਦਾਨ।ਸ਼ਾਲਾ ਦੋਨੋ ਹੀਰੇ ਇਸੇ ਤਰਾਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਅਤੇ ਪੰਜਾਬੀ ਸਭਿਆਚਾਰ ਦੀ ਸੇਵਾ ਕਰਦੇ ਰਹਿਣ,ਮੇਰੀਆਂ ਦਿਲੀ ਦੁਆਵਾਂ ਹਨ।




