ਮਿਸ ਪੂਜਾ, ਰੂਪੋ ਵਾਲੀਆਂ, ਪ੍ਰਿੰਸ ਤੇ ਖੋਖੇ ਵਾਲੀਆ ਦਾ ਇਟਲੀ ਪਹੁੰਚਣ ਤੇ ਮੋਹ-ਭਿੱਜਾ ਸਵਾਗਤ
ਰੋਮ,4 ਜੁਲਾਈ (ਕੈਂਥ) - ਯੂਰਪ ਵਿੱਚ ਪਹਿਲੀ ਵਾਰ ਆਪਣੇ ਸਰੋਤਿਆਂ ਦੇ ਰੂ-ਬਰੂ ਹੋਣ ਲਈ ਪਹੁੰਚੀ ਸੰਗੀਤਕ ਧੁਨਾਂ ਦੀ ਜਿੰਦ ਜਾਨ ਲੋਕ ਗਾਇਕਾ ਮਿਸ ਪੂਜਾ ਤੇ ਲੋਕ ਗਾਇਕ ਮਨਜੀਤ ਰੂਪੋ ਵਾਲੀਆਂ,ਰੌਸ਼ਨ ਪ੍ਰਿੰਸ ਤੇ ਪ੍ਰਸਿੱਧ ਗੀਤਕਾਰ ਸੱਤੀ ਖੋਖੇ ਵਾਲੀਆ ਦਾ ਇਟਲੀ ਦੀ ਰਾਜਧਾਨੀ ਰੋਮ ਦੇ ਏਅਰਪੋਰਟ ਤੇ ਪ੍ਰਸਿੱਧ ਸਿੰਗਰ ਪ੍ਰਮੋਟਰ ਸ਼੍ਰੀ ਰੋਮੀ ਟਾਹਲੀ,ਰਾਏ ਇੰਟਰਟੇਨਰਜ਼ ਇਟਲੀ ਦੇ ਸ਼੍ਰੀ ਪਰਮਜੀਤ ਰਾਏ,ਸਮਾਜ ਸੇਵਕ ਸ:ਹਰਪ੍ਰੀਤ ਸਿੰਘ ਗਾਖਲ,ਸ਼੍ਰੀ ਨਰੇਸ ਕੁਮਾਰ,ਸ਼੍ਰੀ ਬਾਲੀ ਕਲਸੀ,ਸ:ਰਣਜੀਤ ਸਿੰਘ ਕਾਲਾ ਤੇ ਇਟਲੀ ਦੀਆਂ ਹੋਰ ਸ਼ਖ਼ਸੀਅਤਾਂ ਨੇ ਮੋਹ-ਭਿੱਜਾ ਸਵਾਗਤ ਕੀਤਾ।ਦੁਨੀਆ ਭਰ ਵਿੱਚ ਪੰਜਾਬੀ ਗਾਇਕੀ ਦੁਆਰਾ ਨਾਮਣਾ ਖਟਣ ਵਾਲੇ ਇਹ ਗਾਇਕ ਅੱਜ-ਕਲ੍ਹ ਆਪਣੀ ਪਹਿਲੀ ਯੂਰਪ ਫੇਰੀ ਤੇ ਹਨ ਤੇ ਇਟਲੀ,ਹਾਲੈਂਡ,ਜਰਮਨ,ਫਰਾਂਸ ਤੇ ਗਰੀਸ ਆਦਿ ਦੇਸ਼ਾਂ ਵਿੱਚ ਆਪਣੀ ਲਾਈਵ ਸੋ਼ਅ ਪੇਸ਼ ਕਰਕੇ ਵਿਦੇਸ਼ ਵੱਸ ਦੇ ਪੰਜਾਬੀ ਭਾਈਚਾਰੇ ਦੀ ਸੇਵਾ ਕਰਨਗੇ।ਇਟਲੀ 4 ਜੁਲਾਈ ਨੂੰ ਹੋ ਰਹੇ ਮਿਸ ਪੂਜਾ ਲਾਈਵ ਸੋ਼ਅ ਲਈ ਇਟਲੀ ਦੇ ਪੰਜਾਬੀਆਂ ਵਿੱਚ ਬਹੁਤ ਹੀ ਉਤਸ਼ਾਹ ਦੇਖਿਆਂ ਜਾ ਰਿਹਾ ਹੈ।ਇਸ ਮੌਕੇ ਮਿਸ ਪੂਜਾ ਨਾਲ ਉਨ੍ਹਾਂ ਦੇ ਛੋਟੇ ਭਰਾ ਮਨਪ੍ਰੀਤ ਕੈਂਥ,ਮਿਊਜ਼ਕ ਮਾਸਟਰ ਸ਼੍ਰੀ ਨਿੱਕ ਚੌਹਾਨ ਤੇ ਕਈ ਹੋਰ ਸੰਗੀਤ ਖੇਤਰ ਦੀਆਂ ਨਾਮੀ ਸ਼ਖਸੀਅਤਾਂ ਯੂਰਪ ਫੇਰੀ ਤੇ ਹਨ।




