ਸਿੱਖਾਂ ਦੀ ਕਾਲੀ ਸੂਚੀ ‘ਚ ਸ਼ਾਮਿਲ ਬਹੁਤਆਂਿ ਦਾ ਅੱਤਵਾਦ ਨਾਲ ਦੂਰ ਦਾ ਵੀ ਵਾਸਤਾ ਨਹੀਂ ਰਿਹਾ ‐ ਖੰਗੂੜਾ
ਖੰਗੂੜਾ ਵਿਦੇਸ਼ੀ ਦੌਰੇ ਤੋਂ ਵਾਪਸ ਪਰਤੇ
ਜਗਰਾਉਂ, 4 ਜੁਲਾਈ (ਜੋਗਿੰਦਰ ਸਿੰਘ)-ਪੰਜਾਬ ਵਿਚ ਅੱਤਵਾਦ ਦੇ ਦਿਨਾਂ ਦੌਰਾਨ ਫੈਲੀ ਦਹਿਸ਼ਤ ਦੇ ਡਰ ਕਾਰਨ ਵਿਦੇਸ਼ਾ ‘ਚ ਜਾ ਕੇ ਵਸੇ ਬਹੁਤ ਸਾਰੇ ਸਿੱਖਾਂ ਦਾ ਨਾਂਅ ਉਸ ਸਮੇਂ ਬਣੀ ਕਾਲੀ ਸੂਚੀ ‘ਚ ਦਰਜ ਹੋ ਗਿਆ ਸੀ, ਇੱਥੋਂ ਤੱਕ ਕਿ ਇਸ ਸੂਚੀ ‘ਚ ਸ਼ਾਮਲ ਬਹੁਤ ਸਾਰੇ ਸਿੱਖਾਂ ਦਾ ਅੱਤਵਾਦ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਰਿਹਾ, ਜਿਸ ਕਰਕੇ ਇਸ ਮੁੱਦੇ ‘ਤੇ ਸਰਕਾਰ ਨੂੰ ਗੰਭਰਿਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ। ਉਪਰੋਕਤ ਪ੍ਰਗਟਾਵਾ ਵਿਦੇਸ਼ੀ ਦੌਰੇ ਤੋਂ ਵਾਪਸ ਪਰਤੇ ਕਾਂਗਰਸ ਦੇ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਨੇ ਪਿੰਡ ਪੋਨਾ ਵਿਖੇ ਸੀਨੀਅਰ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਪੋਨਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਪਂਜਾਬ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਹਮੇਸ਼ਾਂ ਆਵਾਜ਼ ਬੁਲੰਦ ਕਰਨ ਵਾਲੇ ਕਾਂਗਰਸੀ ਵਿਧਾਇਕ ਨੇ ਕਾਲੀ ਸੂਚੀ ਦੇ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਬਹੁਤ ਸਾਰੇ ਬੇਕਸੂਰ ਪੰਜਾਬੀ ਆਪਣੀ ਮਾਤ ਭੂਮੀ ‘ਤੇ ਆਉਣ ਲਈ ਤਰਸ ਰਹੇ ਹਨ ਅਤੇ ਇਸ ਮੁੱਦੇ ‘ਤੇ ਸਰਕਾਰ ਨੂੰ ਜਰੂਰ ਗੰਭੀਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਦੌਰੇ ਦੌਰਾਨ ਪ੍ਰਵਾਸੀ ਪੰਜਾਬੀਆਂ ਵੱਲੋਂ ਜਿਥੇ ਕਾਲੀ ਸੂਚੀ ਦੇ ਮੁੱਦੇ ‘ਤੇ ਸਰਕਾਰ ਨਾਲ ਗੱਲਬਾਤ ਕਰਨ ਬਾਰੇ ਮੰਗ ਉਠਾਈ ਗਈ ਹੈ, ਉਥੇ ਹਰੇਕ ਸਮਾਗਮ ‘ਚ ਪੰਜਾਬ ਵਿਚ ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ‘ਤੇ ਹੋ ਰਹੇ ਨਾਜਾਇਜ ਕਬਜ਼ਿਆਂ ਨੂੰ ਰੋਕਣ ਲਈ ਵੀ ਮੌਜੂਦਾ ਅਕਾਲੀ-ਭਾਜਪਾ ਸਰਕਾਨ ਨੂੰ ਯਤਨ ਨਾ ਕਰਨ ਸੰਬਧੀ ਦੋਸ਼ੀ ਠਹਿਰਾਇਆ ਗਿਆ। ਉਨ੍ਹਾਂ ਇਥੋਂ ਤੱਕ ਵੀ ਆਖਿਆ ਕਿ ਪ੍ਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਨੇੜਲਿਆਂ ‘ਤੇ ਵੀ ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਹੜੱਪਣ ਦੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਦੀ ਧਰਤੀ ‘ਤੇ ਪ੍ਰਾਜੈਕਟ ਨਾ ਲਗਾਉਣ ਪਿੱਛੇ ਵੀ ਇਹੀ ਕਾਰਨ ਹੈ ਕਿ ਸਰਕਾਰ ‘ਤੇ ਕਾਬਜ਼ ਪਰਿਵਾਰ ਹਰੇਕ ਪ੍ਰਾਜੈਕਟ ‘ਚ ਆਪਣੀ ਹਿੱਸੇਦਾਰੀ ਦੀ ਮੰਗ ਕਰਦਾ ਹੈ। ਵਿਧਾਇਕ ਜੱਸੀ ਖੰਗੂੜਾ ਨੇ ਇਹ ਵੀ ਦੱਸਿਆ ਕਿ ਕਾਲੀ ਸੂਚੀ ਦੇ ਮਾਮਲੇ ‘ਚ ਵਿਚਾਰ ਸਬੰਧੀ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖੀ ਗਈ ਹੈ। ਇਸ ਮੌਕੇ ਗੁਰਵਿੰਦਰ ਸਿੰਘ ਮਨੀਲਾ ਨੇ ਵਿਧਾਇਕ ਜੱਸੀ ਖੰਗੂੜਾ ਨੂੰ ਪਿੰਡ ਪੁੱਜਣ ‘ਤੇ ਜੀ ਆਇਆ ਆਖਿਆ। ਇਸ ਮੌਕੇ ਪੰਜਾਬ ਕਾਂਗਰਸ ਦੇ ਸਕੱਤਰ ਰਣਜੀਤ ਸਿੰਘ ਮਾਂਗਟ, ਸਾਬਕਾ ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਯੂਥ ਆਗੂ ਸਤਿੰਧਰਪਾਲ ਸਿੰਘ ਗਰੇਵਾਲ, ਤੇਜਿੰਦਰ ਸਿੰਘ ਨੰਨੀ, ਅਜਮੇਰ ਸਿੰਘ ਮੇਰ, ਅਮਰੀਕ ਸਿੰਘ ਪੋਨਾ, ਪੰਡਤ ਜੱਸੀ, ਗੁਰਪ੍ਰੀਤ ਸਿੰਘ ਖੰਗੂੜਾ, ਕੁਲਵੰਤ ਸਿੰਘ, ਹਰਜੀਤ ਸਿੰਘ ਕੁਲਾਰ, ਕੁਲਵੰਤ ਸਿੰਘ ਮੱਲ੍ਹੀ ਆਦਿ ਹਾਜ਼ਰ ਸਨ।




