ਭਾਰਤ ਬੰਦ ਦੇ ਸੱਦੇ ਤੇ ਗਿੱਦੜਬਾਹਾ ਬੰਦ ਸਫਲ
ਮਹਿੰਗਾਈ ਦੇ ਵਿਰੋਧ ‘ਚ ਅਕਾਲੀ. ਬੀ. ਜੇ. ਪੀ. ਵਰਕਰਾਂ ਨੇ ਕੀਤਾ ਰੋਸ ਵਿਖਾਵਾ

ਕੈਪਸ਼ਨ ਗਿੱਦੜਬਾਹਾ ਵਿਖੇ ਰੋਸ ਪ੍ਰਦਸ਼ਨ ਕਰਦੇ ਅਕਾਲੀ ਭਾਜਪਾ ਵਰਕਰ, ਬੰਦ ਦੇ ਚਲਦਿਆ ਸੁੰਨਸਾਨ ਪਿਆ ਬੱਸ ਸਟੈਡ ਅਤੇ ਬੰਦ ਪਈਆਂ ਦੁਕਾਨਾਂ - ਫੋਟ ਚਾਵਲਾ
ਗਿੱਦੜਬਾਹਾ, 5 ਜੁਲਾਈ ( ਮਨੀਸ਼ ਚਾਵਲਾ) ਸੋਮਵਾਰ ਨੂੰ ਮਹਿੰਗਾਈ ਦੇ ਵਿਰੋਧ ਵਿੱਚ ਦੇਸ਼ ਭਰ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਵਲੋਂ ਬੰਦ ਦੇ ਸੱਦੇ ਤੇ ਸਥਾਨਕ ਸ਼ਹਿਰ ਪੂਰੀ ਤਰ ਬੰਦ ਰਿਹਾ। ਬੰਦ ਦੇ ਚਲਦਿਆਂ ਬੱਸ ਸੇਵੀ ਵੀ ਪੂਰੀ ਤਰਾਂ ਬੰਦ ਰਹੀ ਅਤੇ ਸ਼ਹਿਰ ਦੇ ਸਾਰੇ ਬਜ਼ਾਰ ਵੀ ਬੰਦ ਰਹੇ।
ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਗੁਰਪਾਲ ਸਿੰਘ ਗੋਰਾ ਅਤੇ ਭਾਜਪਾ ਮੰਡਲ ਪ੍ਰਧਾਨ ਦਿਨੇਸ਼ ਸਿੰਗਲਾ ਓਰਫ ਬੋਬੀ ਦੀ ਅਗੁਵਾਈ ਵਿੱਚ ਸਥਾਨਕ ਐਸ. ਐਸ. ਡੀ .ਕਮਿਊਨੀਟੀ ਸੈਟਰ ਵਿਖੇ ਇਕ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੈਕੜੇ ਲੋਕਾਂ ਨੇ ਹਿੱਸਾ ਲਿੱਤਾ । ਇਸ ਸਭਾ ਨੂੰ ਸੰਬੋਧਤ ਕਰਦੇ ਗੁਰਪਾਲ ਸਿੰਘ ਗੋਰਾ ਅਤੇ ਮੰਡਲ ਭਾਜਪਾ ਪ੍ਰਧਾਨ ਬੋਬੀ ਸਿੰਗਲਾ ਨੇ ਕਿਹਾ ਕਿ ਕੇਦਰ ਸਰਕਾਰ ਵਲੋਂ ਪੈਟ੍ਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ ਮਹਿੰਗਾਈ ਨੂੰ ਹੋਰ ਵਧਾ ਰਿਹਾ ਹੈ ਉਨਾਂ ਕਿਹਾ ਕਿ ਕਾਂਗਰਸ ਪਾਰਟੀ ਜਦੋ ਜਦੋ ਸੱਤਾ ਵਿੱਚ ਆਈ ਹੈ ਉੱਦੋ ਉੱਦੋ ਹੀ ਦੇਸ਼ ਵਿੱਚ ਮਹਿੰਗਾਈ ਵਧੀ ਹੈ। ਅਤੇ ਹੁਣ ਸਥਿਤੀ ਇਹ ਹੈ ਕਿ ਗਰੀਬ ਵਰਗ ਦੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਖਾਣੀ ਮੁਸ਼ਕਲ ਹੋ ਗਈ ਹੈ। ਇਸ ਮੌੇਕੇ ਉਨਾਂ ਨੇ ਸਮੂਹ ਵਰਕਰਾਂ ਅਤੇ ਲੋਕਾਂ ਨੂੰ ਬੰਦ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਸਭਾ ਤੋ ਬਾਅਦ ਅਕਾਲੀ ਦਲ ਅਤੇ ਬੀ .ਜੇ .ਪੀ. ਦੇ ਵਰਕਰਾਂ ਨੇ ਸ਼ਹਿਰ ‘ਚ’ ਕੇਦਰ ਦੀ ਕਾਂਗਰਸ ਸਰਕਾਰ ਖਿਲਾਫ ਰੋਸ ਪ੍ਰਦਸ਼ਨ ਕੀਤਾ ਅਤੇ ਨਾਰੇਬਾਜੀ ਕੀਤੀ। ਇਸ ਮੌਕੇ ਗੁਰਪਾਲ ਸਿੰਘ ਗੋਰਾ,ਬੋਬੀ ਸਿੰਗਲਾ, ਕੌਸਲ ਪ੍ਰਧਾਨ ਸ਼ਾਮ ਲਾਲ ਕਿਰਾੜ,ਮਹੇਸ਼ਾ ਸ਼ਰਮਾ,ਰਮੇਸ਼ ਸਿੰਗਲਾ ਕਾਕਾ,ਵਿਜੇ ਠੇਕੇਦਾਰ,ਗੋਗੀ ਜੈਨ,ਵਿਨੋਦ ਲੱਕੀ,ਰਾਮਭਜ ਗੁਪਤਾ,ਕ੍ਰਿਸ਼ਨ ਮਿੱਡਾ,ਰਵਿੰਦਰ ਜੈਨ,ਓਮ ਪ੍ਰਕਾਸ਼ ਬੱਬਰ,ਬਲਵਿੰਦਰ ਸਿੰਘ,ਅਸ਼ੋਕ ਬੁੱਟਰ,ਬਬਲੀ ਆਦਿ ਹਾਜ਼ਰ ਸਨ। ।




