ਕੀ ਯੂਰਪ ਵਿਚ ਸਥਾਪਿਤ ਹੋਈਆਂ ਸਮਾਜਸੇਵੀ ਸੰਸਥਾਵਾਂ, ਕਲੱਬਾਂ ਅਤੇ ਧਾਰਮਿਕ ਅਦਾਰੇ ਜਰੂਰਤਮੰਦਾਂ ਲਈ ਮਦਦਗਾਰ ਹਨ?
 

ਅੰਗਰੇਜੀ ਭਾਸ਼ਾ ਦੀ ਪ੍ਰੀਖਿਆ ਵਿਦੇਸ਼ੀ ਜੋੜਿਆਂ ਲਈ ਵੱਡਾ ਅੜਿੱਕਾ

ਨਵੀਂ ਨੀਤੀ ਹੋਵੇਗੀ ਜਲਦ ਲਾਗੂ


ਲੰਡਨ, 14 ਜੂਨ (ਵਰਿੰਦਰ ਕੌਰ ਧਾਲੀਵਾਲ) - ਬ੍ਰਿਟਿਸ਼ ਸਰਕਾਰ ਵੱਲੋਂ ਵਿਦੇਸ਼ੀ ਵਿਆਹੁਤਾ ਜੋੜਿਆਂ ਲਈ ਯੂ ਕੇ ਦਾ ਵੀਜ਼ਾ ਪ੍ਰਾਪਤ ਕਰਨ ਤੋਂ ਪਹਿਲਾਂ ਅੰਗਰੇਜੀ ਭਾਸ਼ਾ ਦੀ ਪ੍ਰੀਖਿਆ ਪਾਸ ਕਰਨਾ ਲਾਜ਼ਮੀ ਘੋਸਿ਼ਤ ਕਰ ਦਿੱਤਾ ਗਿਆ ਹੈ। ਇਹ ਪ੍ਰੀਖਿਆ ਨੀਤੀ ਵਿਦੇਸ਼ੀ ਜੋੜਿਆਂ ਲਈ ਵੱਡਾ ਅੜਿੱਕਾ ਸਾਬਤ ਹੋਵੇਗੀ। ਇਸ ਨੀਤੀ ਦਾ ਮਾਜਿਦ ਵੱਲੋਂ ਵਿਰੋਧ ਕੀਤਾ ਗਿਆ। ਉਨ੍ਹਾ ਕਿਹਾ ਕਿ ਜਿਹੜੀਆਂ ਲੜਕੀਆਂ ਅਵਿਕਸਤ ਦੇਸ਼ਾਂ ਤੋਂ ਯੂ ਕੇ ਆਪਣੇ ਪਤੀ ਕੋਲ ਆਉਣਾ ਚਾਹੁੰਦੀਆਂ ਹਨ, ਨੂੰ ਅੰਗਰੇਜੀ ਭਾਸ਼ਾ ਦੀ ਪ੍ਰੀਖਿਆ ਪਾਸ ਕਰਨ ਵਿਚ ਕਈ ਸਾਲ ਲੱਗ ਜਾਣਗੇ। ਮਾਜਿਦ ਦਾ ਮੰਨਣਾ ਹੈ ਕਿ, ਇਹ ਫੈਸਲਾ ਬੇਵਜ਼੍ਹਾ ਗੈਰ ਜਰੂਰੀ ਅਤੇ ਖਰਚੀਲਾ ਹੋਣ ਤੋਂ ਇਲਾਵਾ ਕੁਝ ਵੀ ਨਹੀਂ। ਜਿਕਰਯੋਗ ਹੈ ਕਿ ਹਿਨਾ ਮਾਜਿਦ ਜਾਇੰਟ ਕੌਂਸਲ ਫਾੱਰ ਦ ਵੈਲਫੇਅਰ ਆੱਫ ਇਮੀਗ੍ਰਾਂਟਸ ਦੀ ਮੁੱਖ ਕਾਰਜਕਰਤਾ ਹੈ। ਜਿਨ੍ਹਾਂ ਵੱਲੋਂ ਸਮੇਂ ਸਮੇਂ ਸਿਰ ਸਰਕਾਰ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਮਾੜੀਆਂ ਨੀਤੀਆਂ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ।
ਨਵੀਂ ਨੀਤੀ ਅਨੁਸਾਰ ਗੈਰਯੂਰਪੀ ਵਿਦੇਸ਼ੀ ਜਦੋਂ ਆਪਣੇ ਵਿਆਹੁਤਾ ਸਾਥੀ ਕੋਲ ਆਉਣ ਦੀ ਦਰਖਾਸਤ ਦੇਣਗੇ ਤਾਂ ਉਨ੍ਹਾਂ ਨੂੰ ਅੰਗਰੇਜੀ ਭਾਸ਼ਾ ਦੇ ਗਿਆਨ ਦਾ ਪ੍ਰਮਾਣ ਵੀ ਦੇਣਾ ਪਵੇਗਾ। ਸਰਕਾਰ ਦਾ ਮੰਨਣਾ ਹੈ ਕਿ ਜਿਹੜੇ ਵਿਦੇਸ਼ੀ ਬ੍ਰਿਟੇਨ ਵਿਚ ਦਾਖਲ ਹੋਣ, ਉਹ ਇਥੋਂ ਦੀ ਸੱਭਿਅਤਾ ਤੋਂ ਜਾਣੂ ਤਾਂ ਹੀ ਹੋ ਸਕਦੇ ਹਨ ਜੇ ਉਨ੍ਹਾਂ ਕੋਲ ਅੰਗਰੇਜੀ ਭਾਸ਼ਾ ਦਾ ਢੁੱਕਵਾਂ ਗਿਆਨ ਹੋਵੇ। ਸਮਾਜ ਸੇਵੀ ਸੰਸਥਾਵਾਂ ਦਾ ਮੰਨਣਾ ਹੈ ਕਿ ਸਰਕਾਰ ਦਾ ਇਹ ਫੈਸਲਾ ਗੈਰਮਕਸਦੀ ਹੈ। ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੀਂ ਨੀਤੀ ਲਾਗੂ ਹੋਣ ਨਾਲ ਪਰਿਵਾਰਕ ਤੌਰ ’ਤੇ ਪ੍ਰਾਪਤ ਹੋਣ ਵਾਲੀਆਂ ਦਰਖਾਸਤਾਂ ਵਿਚ ਕਮੀ ਆਏਗੀ। ਇਸ ਕਮੀ ਨੂੰ ਘੱਟ ਤੋਂ ਘੱਟ 10% ਗਿਣਿਆ ਗਿਆ ਹੈ। ਨਵੀਂ ਨੀਤੀ ਦਾ ਪ੍ਰਭਾਵ ਇੰਡੀਆ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਨਾਗਰਿਕਾਂ ’ਤੇ ਪਵੇਗਾ। ਜਿਕਰਯੋਗ ਹੈ ਕਿ 2009 ਦੌਰਾਨ 59000 ਗੈਰਯੂਰਪੀ ਵਿਦੇਸ਼ੀਆਂ ਨੂੰ ਪਰਿਵਾਰਕ ਤੌਰ ’ਤੇ ਵੀਜ਼ੇ ਜਾਰੀ ਕੀਤੇ ਗਏ ਸਨ।

ਦਰਖਾਸ਼ਤ ਔਨ-ਲਾਈਨ ਦੇਖੋ

CLICK HERE

ਰੋਮ ਦਿਆਂ ਦਰਖਾਸ਼ਤ ਔਨ-ਲਾਈਨ ਦੇਖੋ

CLICK HERE